tgindex
Pb. Educational News

Pb. Educational News

Статистика

ਸਿੱਖਿਆ ਮਹਿਕਮੇ ਨਾਲ ਸੰਬੰਧਿਤ ਖ਼ਬਰਾਂ

Последний пост
09:13
Последнее чтение
08:53
Постов за неделю
84
Всего постов
85
Тип
открытый
Язык
английский
Категория
Новости и СМИ
В каталоге с
13 авг.
Подписчики
3 742
+1 за 3 дн.
Сутки
+1
+0,03%
Неделя
 
Месяц
 
Просмотров на пост
282
40 постов
Вовлечённость
7,5%
к подписчикам
Постов в день
12,0
всего 85
Упоминаний
1
каналов
Охват размещения
оценка
1/24сутки в ленте
233
1/48двое суток
267
1/72трое суток
287

Оценка по просмотрам недавних постов: пост набирает почти всё за первые сутки.

Посты

  • 09:1319411

    видео или голосовое, без подписи

  • 04:3528823

    ਕੀ ਤੁਹਾਡਾ ਬੱਚਾ ਸਿਰਫ਼ ਰੱਟੇ ਲਗਾਉਂਦਾ ਹੈ ਜਾਂ ਅਸਲ ਵਿੱਚ ਸੋਚਦਾ ਵੀ ਹੈ? ਘਰ ਵਿੱਚ ਇੱਕ ਛੋਟਾ ਜਿਹਾ ਟੈਸਟ ਕਰਕੇ ਵੇਖੋ 👇 ਬੱਚੇ ਨੂੰ ਇੱਕ Rubik's Cube ਜਾਂ ਹੋਰ puzzle game ਦਿਓ। ਫਿਰ ਧਿਆਨ ਨਾਲ ਵੇਖੋ: • ਕੀ ਉਹ ਖੁਦ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ? • ਕੀ ਉਹ pattern ਸਮਝਦਾ ਹੈ? • ਕੀ ਵਾਰ-ਵਾਰ ਨਵਾਂ ਤਰੀਕਾ ਅਜ਼ਮਾਉਂਦਾ ਹੈ? • ਕੀ ਥੋੜ੍ਹੀ ਮੁਸ਼ਕਲ ਆਉਣ ‘ਤੇ ਹਾਰ ਮੰਨ ਲੈਂਦਾ ਹੈ ਜਾਂ ਜੁਟਿਆ ਰਹਿੰਦਾ ਹੈ? • ਕੀ ਉਹ ਰੰਗਾਂ ਅਤੇ sides ਦਾ ਸੰਬੰਧ ਸਮਝਣ ਲੱਗਦਾ ਹੈ? ਅਸਲੀ ਬੁੱਧੀ ਸਿਰਫ਼ ਕਿਤਾਬਾਂ ਦੇ ਰੱਟਿਆਂ ਨਾਲ ਨਹੀਂ ਪਤਾ ਲੱਗਦੀ। ਬੱਚੇ ਦੀ: • curiosity (ਉਤਸੁਕਤਾ), • logic (ਤਰਕ), • observation (ਨਿਰੀਖਣ), • patience (ਧੀਰਜ) • ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਜ਼ਰੂਰੀ ਨਹੀਂ ਕਿ ਹਰ ਤੇਜ਼ ਬੱਚਾ class ਵਿੱਚ first ਆਵੇ — ਕਈ ਬੱਚੇ practical intelligence ਵਿੱਚ ਜ਼ਿਆਦਾ ਅੱਗੇ ਹੁੰਦੇ ਹਨ। ਸਰੋਤ @EducationPB

  • 04:2728411

    ਨਿੱਕੇ ਬੱਚਿਆਂ ਦੇ ਮੋਢਿਆਂ ‘ਤੇ ਕਿਤਾਬਾਂ ਦਾ ਬੋਝ ਨਹੀਂ, ਖੇਡਾਂ ਤੇ ਖੁਸ਼ੀਆਂ ਹੋਣੀਆਂ ਚਾਹੀਦੀਆਂ ਹਨ। ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਜਿਵੇਂ ਕਿ ਫਿਨਲੈਂਡ, ਸਵੀਡਨ, ਨਾਰਵੇ, ਡੈਨਮਾਰਕ, ਨਿਊਜ਼ੀਲੈਂਡ ਆਦਿ ਵਿੱਚ ਸ਼ੁਰੂਆਤੀ ਪੜ੍ਹਾਈ (LKG, UKG) ਦੌਰਾਨ ਬੱਚਿਆਂ ਨੂੰ ਭਾਰੀ ਕਿਤਾਬਾਂ ਨਹੀਂ ਲਗਾਈਆਂ ਜਾਂਦੀਆਂ। ਉੱਥੇ ਪਹਿਲਾਂ ਬੱਚੇ ਨੂੰ: ਬੋਲਣਾ, ਸਮਝਣਾ, ਖੇਡਣਾ, ਮਿਲਣਾ-ਜੁਲਣਾ, ਤੇ ਸੋਚਣਾ ਸਿਖਾਇਆ ਜਾਂਦਾ ਹੈ। ਬਾਲ ਮਨੋਵਿਗਿਆਨੀਆਂ ਅਤੇ ਸਿੱਖਿਆ ਮਾਹਿਰਾਂ ਅਨੁਸਾਰ 0–6 ਸਾਲ ਦੀ ਉਮਰ “Play-Based Learning” ਦੀ ਹੁੰਦੀ ਹੈ, ਨਾ ਕਿ ਕਿਤਾਬਾਂ ਦੇ ਬੋਝ ਦੀ। ਅਸਲੀ ਸਿੱਖਿਆ ਬੱਚੇ ਦੀ ਸੋਚ, ਜਿਗਿਆਸਾ ਤੇ ਇਨਸਾਨੀਅਤ ਬਣਾਉਂਦੀ ਹੈ — ਸਿਰਫ਼ ਬਸਤੇ ਦਾ ਵਜ਼ਨ ਨਹੀਂ।

  • видео или голосовое, без подписи

  • 16:4932921

    видео или голосовое, без подписи

  • 16:463001

    ਇਹ ਕੋਈ ਪਹਿਲੀ ਘਟਨਾ ਨਹੀਂ , ਪਹਿਲਾਂ ਵੀ ਭਾਰਤ ਵਿਚ ਅਧਿਆਪਕਾਂ ਦੁਆਰਾ ਇਹ ਘਿਨਾਉਣੇ ਜ਼ੁਰਮ ਕੀਤੇ ਗਏ। ਹੈਦਰਾਬਾਦ (2018): ਰੰਗਾ ਰੈੱਡੀ ਜ਼ਿਲ੍ਹੇ ਦੇ ਇੱਕ ਨਿੱਜੀ ਸਕੂਲ ਵਿੱਚ ਇੱਕ ਅਧਿਆਪਕ ਨੇ ਚੌਥੀ ਜਮਾਤ ਦੀ ਬੱਚੀ ਦੀ ਗੁੱਤ ਸਿਰਫ਼ ਇਸ ਲਈ ਕੱਟ ਦਿੱਤੀ ਸੀ ਕਿਉਂਕਿ ਉਸਨੇ ਸਕੂਲ ਦੇ ਨਿਯਮ ਮੁਤਾਬਕ ਕਾਲੇ ਰੰਗ ਦੇ ਰਿਬਨ ਦੀ ਜਗ੍ਹਾ ਨੀਲੇ ਰੰਗ ਦਾ ਰਿਬਨ ਬੰਨ੍ਹਿਆ ਹੋਇਆ ਸੀ। ਇਸ ਘਟਨਾ ਦਾ ਬਾਲ ਅਧਿਕਾਰ ਸੰਗਠਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ। ਤਰਨਤਾਰਨ, ਪੰਜਾਬ (2011): ਅੰਮ੍ਰਿਤਸਰ ਦੇ ਨਜ਼ਦੀਕ ਤਰਨਤਾਰਨ ਦੇ ਇੱਕ ਸਕੂਲ ਵਿੱਚ ਇੱਕ ਅਧਿਆਪਕਾ ਵੱਲੋਂ ਪੰਜਵੀਂ ਜਮਾਤ ਦੀ ਸਿੱਖ ਬੱਚੀ ਦੇ ਵਾਲ ਕੈਂਚੀ ਨਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਅਧਿਆਪਕਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਨੋਇਡਾ (2023): ਇੱਕ ਨਿੱਜੀ ਸਕੂਲ ਵਿੱਚ ਡਿਸਿਪਲਿਨ ਇੰਚਾਰਜ (ਅਨੁਸ਼ਾਸਨ ਅਧਿਆਪਕ) ਨੇ ਸਵੇਰ ਦੀ ਸਭਾ (ਅਸੈਂਬਲੀ) ਤੋਂ ਬਾਅਦ ਕਈ ਬੱਚਿਆਂ ਦੇ ਵਾਲ ਸਹੀ ਤਰੀਕੇ ਨਾਲ ਨਾ ਕੱਟੇ ਹੋਣ ਕਰਕੇ ਕਲਾਸ ਵਿੱਚ ਜਾ ਕੇ ਆਪ ਕੱਟ ਦਿੱਤੇ ਸਨ। ਮਾਪਿਆਂ ਦੇ ਭਾਰੀ ਵਿਰੋਧ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕਾਕੀਨਾਡਾ, ਆਂਧਰਾ ਪ੍ਰਦੇਸ਼ (2023): ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਨੇ 9ਵੀਂ ਜਮਾਤ ਦੀਆਂ ਲਗਭਗ 8 ਵਿਦਿਆਰਥਣਾਂ ਦੇ ਵਾਲ ਪੂਰੀ ਕਲਾਸ ਦੇ ਸਾਹਮਣੇ ਸਿਰਫ਼ ਇਸ ਲਈ ਕੱਟ ਦਿੱਤੇ ਕਿਉਂਕਿ ਉਹ ਵਾਲਾਂ ਨੂੰ ਲੈ ਕੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੀਆਂ ਸਨ। ਇਸ ਮਾਮਲੇ ਵਿੱਚ ਵੀ ਅਧਿਆਪਕਾ ਨੂੰ ਤੁਰੰਤ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਸੀ।

  • 16:4527231

    ਗੁਰਦਾਸਪੁਰ ਦੇ ਇੱਕ ਸਕੂਲ ਵਿੱਚ ਗੁਰਸਿੱਖ ਵਿਦਿਆਰਥਣ ਦੇ ਵਾਲ ਕੱਟਣ ਦਾ ਮਾਮਲਾ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਵਾਲਾਂ ਉੱਤੇ ਰਿਬਨ ਨਾ ਬੰਨ੍ਹਣ ਕਾਰਨ ਇੱਕ ਗੁਰਸਿੱਖ ਵਿਦਿਆਰਥਣ ਦੇ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਕੂਲ ਪਹੁੰਚ ਕੇ ਸਖ਼ਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਸੰਬੰਧਿਤ ਅਧਿਆਪਕਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਕੂਲ ਵਿੱਚ ਅਨੁਸ਼ਾਸਨ ਦੇ ਨਾਂ ’ਤੇ ਕਿਸੇ ਵਿਦਿਆਰਥੀ ਦੇ ਧਾਰਮਿਕ ਵਿਸ਼ਵਾਸ, ਪਛਾਣ ਜਾਂ ਸਵੈ-ਮਾਣ ਨੂੰ ਠੇਸ ਪਹੁੰਚਾਉਣਾ ਕਤਈ ਸਵੀਕਾਰਯੋਗ ਨਹੀਂ ਹੋਣਾ ਚਾਹੀਦਾ। ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਵਿੱਚ ਚੱਲ ਰਹੇ ਕਿਸੇ ਵੀ ਸਕੂਲ ਵਿੱਚ ਬੱਚਿਆਂ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

  • видео или голосовое, без подписи

  • ਬੱਚਿਆਂ ਦਾ ਰਾਜਸਥਾਨ ਦੀ ਭਾਜਪਾ ਸਰਕਾਰ ਨੂੰ ਸਵਾਲ

  • 16:272231

    15 ਅਗਸਤ ਨੂੰ ਕੀ ਹੋਇਆ ਸੀ ਬੱਚਿਓ 👇🏼 https://www.facebook.com/share/v/1F9AhbW2iU/

  • 16:272591

    ਸਰੋਤ @EducationPB

  • 16:252761

    ਨਿੱਕੇ ਹੁੰਦਿਆਂ ਜਦੋਂ ਵੀ ਕਦੇ ਦਾਦੇ ਨੂੰ ਪੁੱਛਣਾ ਸਾਨੂੰ ਆਜ਼ਾਦੀ ਕਦੋਂ ਮਿਲੀ ਸੀ..? ਦਾਦਾ ਮਸੀਂ ਕੂੰਹਦਾ, ''ਵੱਢਾ-ਟੁੱਕੀ ਆਲ਼ੇ ਸਾਲ!''. ਜੇ ਕਦੇ ਮਲ੍ਹਕੜੇ ਜਿਹੇ ਦਾਦੀ ਦੀ ਕੁੱਛੜ ਵੜ ਪੁੱਛਣਾ, ਉਸਦੇ ਬੁੱਲ੍ਹ ਵੀ ਮਸੀਂ ਫਰਕਦੇ ''ਹੱਲੇ-ਗੁੱਲੇ ਆਲ਼ੇ ਸਾਲ!'' ਮੇਰਾ ਦਾਦਾ ਕੱਲਾ ਨਹੀਂ, ਉਹਦੇ ਸਾਰੇ ਹਾਣੀ ਵੀ ਕਹਿੰਦੇ ''ਵੱਢਾ ਟੁੱਕੀ ਆਲ਼ੇ ਸਾਲ!'' ਅੰਬੋ ਮਰਾਸਣ ਵੀ ਕਿਹਾ ਕਰਦੀ ਸੀ, "ਹਾਏ ਮੇਰਾ ਸੁਹਾਗ ਲੁੱਟਿਆ..! ਰੌਲ਼ੇ-ਗੌਲਿ਼ਆਂ ਆਲ਼ੇ ਸਾਲ" ...ਤੇ ਸਾਨੂੰ ਸਕੂਲਾਂ ਵਿੱਚ ਪੜ੍ਹਾਉਂਦੇ ਰਹੇ, "ਆਜ਼ਾਦੀ ਵਾਲ਼ਾ ਸਾਲ!" ਸਕੂਲਾਂ ਦੇ ਪਾਠਕ੍ਰਮ ਆਖਦੇ, "ਪੜ੍ਹਾਓ ਆਜ਼ਾਦੀ ਵਾਲ਼ਾ ਸਾਲ! ਤੇ ਮਹਿਕਮੇ ਦੇ ਪੱਤਰ ਆਖਦੇ, ਮਨਾਓ ਆਜ਼ਾਦੀ ਵਾਲ਼ਾ ਸਾਲ!" ਓਹ ਰੇੜੀਏ ਤੇ ਗਾਉਂਦੇ ਆਜ਼ਾਦੀ ਵਾਲ਼ਾ ਸਾਲ਼! ਓਹ ਤੋਤੇ ਵਾਂਗ ਰਟਾਉਂਦੇ ਆਜ਼ਾਦੀ ਵਾਲ਼ਾ ਸਾਲ਼! ਪਰ ਮੇਰੇ ਪੁਰਖੇ ਸਦਾ ਇਹੋ ਕਹਿੰਦੇ "ਬੋਲ ਮੇਰੇ ਬਚੜਿਆ! ਵੱਢਾ ਟੁੱਕੀ ਵਾਲ਼ਾ ਸਾਲ..!" ਤਖ਼ਤਾਂ ਵਾਲਿਓ, ਤਾਜਾਂ ਵਾਲਿਓ ! ਥੋਡਾ ਹੋਊ ਆਜ਼ਾਦੀ ਵਾਲ਼ਾ ਸਾਲ਼ ਸਾਡੇ ਲਈ ਤਾਂ ਇਹ ਰਹੇਗਾ ਹੱਲੇ-ਗੁੱਲੇ ਆਲ਼ਾ ਸਾਲ਼! ਵੱਢਾ-ਟੁੱਕੀ ਵਾਲ਼ਾ ਸਾਲ਼! (ਗੁਰਮੇਲ ਬੇਗਾ)

  • ਸਰੋਤ @EducationPB

  • ਅਜ਼ਾਦੀ ਕੀ ਕੀਮਤ ਉਨਹੇਂ ਕਯਾ ਪਤਾ ਜੋ ਕਭੀ ਗੁਲਾਮ ਨਹੀਂ ਹੂਏ 👇 https://www.facebook.com/share/r/1Gg7Lr5KXX/

  • Employment News ● 15 Aug - 21 Aug 2026.pdf ਸਰੋਤ @EducationPB

  • रोजगार समाचार ● 15 अगस्त - 21 अगस्त 2026.pdf ਸਰੋਤ @EducationPB

  • видео или голосовое, без подписи

  • видео или голосовое, без подписи

  • видео или голосовое, без подписи

  • видео или голосовое, без подписи

Pb. Educational News — tgindex