Hello
Статистика- Последний пост
- 20 мая
- Последнее чтение
- 14 авг.
- Постов за неделю
- 0
- Всего постов
- 19
- Тип
- открытый
- Язык
- pa
- В каталоге с
- 14 авг.
- 1/24сутки в ленте
- —
- 1/48двое суток
- —
- 1/72трое суток
- —
Оценка по просмотрам недавних постов: пост набирает почти всё за первые сутки.
Посты
ਸੱਤਵਾਂ ਮਹੀਨਾ ਹੋਣ ਤੇ ਆਇਆ ਤਾਂ ਅਜੀਬ ਅਜੀਬ ਸ਼ੈਵਾਂ ਨੂੰ ਜੀ ਕਰਿਆ ਕਰਦਾ..ਇੱਕ ਦਿਨ ਸਕੂਲੋਂ ਪੜਾ ਕੇ ਆਏ ਹੀ ਸਨ..ਸਾਈਕਲ ਵੀ ਸਟੈਂਡ ਤੇ ਨਾ ਲਾਉਣ ਦਿੱਤਾ..ਅਖੇ ਸਮੋਸੇ ਖਾਣੇ ਨੇ..! ਓਸੇ ਵੇਲੇ ਸਾਈਕਲ ਮੋੜਿਆ..ਗਲੀ ਦੇ ਮੋੜ ਤੇ ਰੇਹੜੀ ਤੇ ਜਾ ਪੁੱਜੇ..! ਜਦੋਂ ਕਾਫੀ ਚਿਰ ਹੋ ਗਿਆ ਤਾਂ ਫਿਕਰ ਜਿਹੀ ਹੋਣ ਲੱਗੀ..ਏਨੇ ਨੂੰ ਮੁੰਡਾ ਨੱਸਿਆ ਨੱਸਿਆ ਆਇਆ ਆਖਣ ਲੱਗਾ ਕੇ ਹਸਪਤਾਲ ਲੈ ਗਏ..ਕਿਸੇ ਟਰੱਕ ਚੜਾ ਦਿੱਤਾ ਰੇਹੜੀ ਤੇ..ਮੈਂ ਪਹੁੰਚੀ ਤਾਂ ਭਾਣਾ ਵਾਪਰ ਚੁੱਕਾ ਸੀ..! ਮਗਰੋਂ ਤਕਲੀਫ਼ਾਂ ਦੇ ਜਿਹੜੇ ਪਹਾੜ ਟੁੱਟੇ ਫੇਰ ਕਦੀ ਲਿਖਾਂਗੀ..ਦੋ ਮਹੀਨੇ ਮਗਰੋਂ ਇਹ ਹੋ ਪਈ..ਸਾਰੇ ਆਖਣ ਬਾਬਲ ਖਾਣੀ ਏ..ਮੈਂ ਅੱਗੋਂ ਲੜ ਪਿਆ ਕਰਦੀ.,ਇਸਦਾ ਕੀ ਕਸੂਰ..ਘੱਲਿਆ ਤੇ ਮੈਂ ਸੀ..! ਦੂਜੇ ਵਿਆਹ ਲਈ ਵੀ ਕਈ ਰਿਸ਼ਤੇ ਆਏ ਪਰ ਤਰਸ ਵਾਲੀ ਚਾਸ਼ਨੀ ਵਿਚ ਡੁੱਬੇ ਹੋਏ..ਮੈਂ ਵੀ ਬੱਸ ਨੰਨਾ ਫੜੀ ਰਖਿਆ..ਸਾਰੇ ਦੁਸ਼ਮਣ ਹੋ ਗਏ ਜਾਪਦੇ..! ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ..ਕਿਸੇ ਜੁਆਕ ਨੂੰ ਮਰਦ ਛੱਡਣ ਆ ਜਾਂਦਾ ਤਾਂ ਆਂਢ ਗੁਆਂਢ ਗੱਲਾਂ ਕਰਿਆ ਕਰਦੇ..! ਇਸਨੂੰ ਨਿੱਕੀ ਜਿਹੀ ਨੂੰ ਰੋਜ ਰੋਜ ਇਸਦੇ ਬਾਪ ਦੀ ਕਹਾਨੀ ਸੁਣਾ ਸੁਣਾ ਵਡਿਆ ਕੀਤਾ.. ਤੇ ਅੱਜ ਜਿਥੇ ਪਿਓ ਮੁੱਕਿਆ ਸੀ ਓਥੇ ਹੀ ਕੋਲ ਹਸਪਤਾਲ ਵਿਚ ਐਕਸੀਡੈਂਟਾਂ ਵਿਚ ਮਰਦੇ ਹੋਇਆ ਨੂੰ ਬਚਾਉਂਦੀ ਏ..! ਤੀਹ ਕੂ ਵਰੇ ਪਹਿਲਾਂ ਸਿਆਲਾਂ ਦੀ ਗੱਲ ਏ...ਇੱਕ ਸ਼ਾਂਮ ਰੋਟੀ ਟੁੱਕ ਮੁਕਾ ਕੇ ਪੈਣ ਹੀ ਲੱਗੇ ਸਾਂ ਕੇ ਕੁੱਤੇ ਭੋਂਕੇ..ਨਾਲ ਹੀ ਕਿਸੇ ਕੁੰਡਾ ਖੜਕਾ ਦਿੱਤਾ..! ਬੁੱਕਲ ਮਾਰੀ ਦੋ ਮੁੰਡੇ ਅੰਦਰ ਲੰਘ ਆਏ..ਰੋਟੀ-ਟੁੱਕ ਖਾ ਕਹਿੰਦੇ ਟਰੈਕਟਰ ਚਾਹੀਦਾ..ਇਹ ਆਖਣ ਲੱਗੇ ਲੈ ਜਾਓ ਭਾਈ..ਸਾਰੀ ਰਾਤ ਅਰਦਾਸਾਂ ਕਰਦਿਆਂ ਨਿੱਕਲ ਗਈ..ਤੜਕੇ ਜਾ ਕੇ ਅਜੇ ਨੀਂਦ ਪੈਣ ਹੀ ਲੱਗੀ ਕੇ ਫੇਰ ਕੁੰਡਾ ਖੜਕਿਆ.. ਇਸ ਵਾਰ ਪੁਲਸ ਸੀ..ਇਹਨਾਂ ਨੂੰ ਆਖਣ ਲੱਗੇ ਨਾਲ ਚੱਲ..ਆਖਿਆ ਮੈਂ ਵੀ ਨਾਲ ਜਾਂਵਾਂਗੀ..ਕਹਿੰਦੇ ਥੋੜੀ ਪੁੱਛਗਿੱਛ ਹੀ ਕਰਨੀ ਏ..ਘੰਟੇ ਦੋ ਘੰਟੇ ਬਾਅਦ ਛੱਡ ਜਾਂਵਾਂਗੇ..! ਸਾਰਾ ਦਿਨ ਲੰਘ ਗਿਆ..ਫੋਨ ਨਹੀਂ ਸਨ ਹੁੰਦੇ..ਅਗਲੇ ਦਿਨ ਫੇਰ ਪੁਲਸ ਆਈ ਤੇ ਮੈਨੂੰ ਨਾਲ ਲੈ ਗਏ..ਕਹਿੰਦੇ ਸ਼ਨਾਖਤ ਕਰਾਉਣੀ ਏ..! ਮਨ ਵਿਚ ਸੀ ਕੇ ਸ਼ਾਇਦ ਟਰੈਕਟਰ ਫੜਿਆ ਗਿਆ ਹੋਣਾ..ਪੰਜ ਕੂ ਕਿਲੋਮੀਟਰ ਦੂਰ ਨਹਿਰ ਦੇ ਕੰਢੇ ਕਿੱਕਰ ਦੇ ਰੁੱਖਾਂ ਪਿੱਛੇ ਖਲੋਤੇ ਆਪਣੇ ਟਰੈਕਟਰ ਕੋਲ ਪਈਆਂ ਤਿੰਨ ਲਾ/ਸ਼ਾਂ ਦੇਖ ਧੁੜਕੂ ਜਿਹਾ ਲੱਗਾ..ਕੇ ਤੀਜਾ ਕੌਣ ਹੋ ਸਕਦਾ? ਚਾਦਰ ਨਾਲ ਢੱਕੀ ਹੋਈ ਤੀਜੀ ਦੇਹ ਇਹਨਾਂ ਦੀ ਸੀ..ਬੜੀ ਦੁਹਾਈ ਦਿੱਤੀ..ਰੋਈ..ਕਲਪੀ..ਗਾਹਲਾਂ ਕੱਢੀਆਂ..ਥਾਣੇਦਾਰ ਆਖਣ ਲੱਗਾ ਕੇ ਜੋ ਹੋਣਾ ਸੀ ਹੋ ਗਿਆ..ਹੁਣ ਦੱਸ ਸੰਸਕਾਰ ਆਪ ਕਰਨਾ ਕੇ ਤਿੰਨ ਦਾ ਕੱਠਾ ਕਰ ਦੇਵੀਏ.? ਉਹ ਜਮਾਨੇ ਸਨ ਜਦੋਂ ਖਾਕੀ ਮਹਿਕਮੇਂ ਵਿਚ ਲਾਸ਼ਾਂ ਦੀ ਗਿਣਤੀ ਇਹ ਤਹਿ ਕਰਿਆ ਕਰਦੀ ਸੀ ਕੇ ਮੋਢੇ ਤੇ ਕਿੰਨਾ ਪਿੱਤਲ ਲੱਗੇਗਾ..ਤੇ ਜੇਬ ਕਿੰਨੀ ਭਾਰੀ ਹੋਣੀ? ਮਹੀਨੇ ਕੂ ਬਾਅਦ ਹੀ ਫੇਰ ਇਹ ਹੋ ਪਿਆ..ਮੁੰਡਾ ਸੀ ਫੇਰ ਵੀ ਬੜੀ ਦੁਰਗਤ ਹੁੰਦੀ..ਅਖੇ ਇਹ ਚਾਹੁੰਦੀ ਤਾਂ ਰੋਕ ਸਕਦੀ ਸੀ ਉਸਨੂੰ..ਕੁਲਹਿਣੀ..ਖਸਮਾਂ ਨੂੰ ਖਾਣੀ..! ਅੱਜ ਏਨੇ ਵਰ੍ਹਿਆਂ ਮਗਰੋਂ ਵੀ ਜਦੋਂ ਕਨੇਡਾ ਤੋਂ ਪਿੰਡ ਜਾਈਦਾ ਤਾਂ ਇਹ ਖਹਿੜੇ ਪੈ ਜਾਂਦਾ..ਆਖਦਾ ਉਹ ਨਹਿਰ ਵਾਲੀ ਥਾਂ ਜਰੂਰ ਵਿਖਾ ਜਿਥੇ..ਪਰ ਮੇਰਾ ਹੋਂਸਲਾ ਨਹੀਂ ਪੈਂਦਾ..ਇਹ ਸੋਚ ਭਾਰੂ ਹੋ ਜਾਂਦੀ ਕੇ ਜੇ ਕਸੂਰ ਹੁੰਦਾ ਤਾਂ ਵੱਖਰੀ ਗੱਲ ਸੀ..ਪਰ ਫੇਰ ਵੀ ਪਤਾ ਨੀ ਕਿਓਂ ਮਾਰ ਮੁਕਾਇਆ? ਸੋ ਵੀਰੋ ਇਹ ਤੇ ਸੀ ਤਿੰਨ ਦਹਾਕੇ ਪਹਿਲਾਂ ਵਿੱਚਰੀਆਂ ਓਹਨਾ ਦੋ ਮਾਵਾਂ ਦਾ ਜੀਵਨ ਬਿਰਤਾਂਤ ਜਿਹਨਾਂ ਕੱਲੀਆਂ ਨੇ ਕੁੱਖ ਅੰਦਰ ਦਾ ਭਾਰ ਵੀ ਢੋਇਆ ਤੇ ਜ਼ਿਹਨ ਤੇ ਪਿਆ ਵੀ..ਕੁੱਖ ਅੰਦਰ ਦਾ ਤੇ ਨੌਂ ਮਹੀਨਿਆਂ ਮਗਰੋਂ ਹੌਲਾ ਹੋ ਗਿਆ ਪਰ ਜ਼ਿਹਨ ਤੇ ਪਏ ਨੇ ਮੜੀਆਂ ਤੀਕਰ ਵੀ ਖਹਿੜਾ ਨਾ ਛੱਡਿਆ! ਹਰਪ੍ਰੀਤ ਸਿੰਘ ਜਵੰਦਾ . #trendingvideo #viral #punjab #punjabistatus
https://t.me/youtubechannelbabbusapralia
https://youtu.be/c-MGce0eDeQ?si=A87EVtN6E8zTL8vi
https://youtu.be/9rRyclGGGCc?si=eLNRqwWXawjtN1wZ
ਭਾਈ_ਤਾਰਾ_ਸਿੰਘ_ਵਾਂ_ਜੀ_ਦੀ_ਸ਼ਹੀਦੀ_,_ਸਵਰਨ_ਸਿੰਘ.pdf
без подписи
https://youtu.be/zoTRPamcF_Y?si=oZuJSpfAMKQ8Lur8
https://youtu.be/Pe8qtYwBGrM?si=0m8sxzKZueLMzFt8
https://youtube.com/shorts/CGzPLa7bHJ8?si=KndEKbwnjC9auD2P
https://r.honeygain.me/KULDEDAE6F
ਖੁਸ਼ੀ ਕੀ ਹੈ? ਤੁਰਕੀ ਦੇ ਪ੍ਰਸਿੱਧ ਸ਼ਾਇਰ ਨਾਜ਼ਿਮ ਹਿਕਮਤ ਨੇ ਆਪਣੇ ਪ੍ਰਸਿੱਧ ਚਿੱਤਰਕਾਰ ਮਿੱਤਰ ਅਬੇਦੀਨ ਨੂੰ ‘ਖੁਸ਼ੀ’ ਉੱਤੇ ਪੇਂਟਿੰਗ ਬਣਾਉਣ ਲਈ ਬੇਨਤੀ ਕੀਤੀ। ਇਸ ਲਈ, ਆਬੇਦੀਨ ਨੇ ਇੱਕ ਚੀਕਦੇ ਬਿਸਤਰੇ 'ਤੇ ਸੁੱਤਾ ਹੋਇਆ ਇੱਕ ਪਰਿਵਾਰ ਪੇਂਟ ਕੀਤਾ। ਉਸ ਮੰਜੇ ਦੀ ਇੱਕ ਲੱਤ ਵੀ ਟੁੱਟੀ ਹੋਈ ਸੀ ਅਤੇ ਉਥੇ ਦੋ ਇੱਟਾਂ ਰੱਖੀਆਂ ਗਈਆਂ ਸਨ। ਉਸ ਟੁੱਟੇ ਹੋਏ ਘਰ ਦੀ ਛੱਤ ਵੀ ਲੀਕ ਹੋ ਰਹੀ ਸੀ। ਘਰ ਦਾ ਕੁੱਤਾ ਵੀ ਮੰਜੇ 'ਤੇ ਖੁਸ਼ੀ ਨਾਲ ਸੁੱਤਾ ਪਿਆ ਸੀ। ਅਬੇਦੀਨ ਦੀ ਇਹ ਪੇਂਟਿੰਗ ਅਮਰ ਹੋ ਗਈ। ਇਸ ਅਮਰ ਤਸਵੀਰ ਨੂੰ ਡੂੰਘਾਈ ਨਾਲ ਦੇਖੋ ਅਤੇ ਸੋਚੋ ਕਿ ਖੁਸ਼ੀ ਅਸਲ ਵਿੱਚ ਕੀ ਹੈ !! ਦਰਅਸਲ, ਇਸ ਤਸਵੀਰ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਖੁਸ਼ੀ ਮੁਸੀਬਤਾਂ ਦੀ ਅਣਹੋਂਦ ਵਿੱਚ ਨਹੀਂ, ਸਗੋਂ ਮੁਸ਼ਕਲ ਦੀ ਸਥਿਤੀ ਨੂੰ ਆਸਾਨੀ ਨਾਲ ਸਵੀਕਾਰ ਕਰਨ ਵਿੱਚ ਹੈ। ਤੁਹਾਡੇ ਕੋਲ ਜੋ ਹੈ ਉਸ ਵਿੱਚ ਚੰਗਾ ਦੇਖਣ ਦੀ ਕੋਸ਼ਿਸ਼ ਕਰੋ, ਭਾਵੇਂ ਸਥਿਤੀ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ। ਉਹਨਾਂ ਚੀਜ਼ਾਂ ਬਾਰੇ ਉਦਾਸ ਹੋਣਾ ਬੰਦ ਕਰੋ ਜੋ ਤੁਹਾਡੇ ਵੱਸ ਵਿੱਚ ਨਹੀਂ ਹਨ। ਜਦੋਂ ਵੀ ਤੁਹਾਡਾ ਦਿਲ ਡੁੱਬਣ ਲੱਗੇ, ਅਬੇਦੀਨ ਦੀ ਇਸ ਅਮਰ ਪੇਂਟਿੰਗ ਨੂੰ ਦੇਖੋ।
без подписи
ਪੰਜ ਕਿਤਾਬਾਂ ਦੀ ਰਚਨਾ ਕਰਨ ਵਾਲਾ ਕਮਾਲ ਦਾ ਪੰਜਾਬੀ ਸ਼ਾਇਰ ਮੁਨੱਵਰ ਸ਼ਕੀਲ ਮੋਚੀ ਵਜੋਂ ਕੰਮ ਕਰਕੇ ਢਿੱਡ ਦੀ ਅੱਗ ਬੁਝਾਉਂਦਾ ਹੈ । ਮੁਨੱਵਰ ਲਹਿੰਦੇ ਪੰਜਾਬ ਦੇ ਫ਼ੈਸਲਾਬਾਦ (ਲਾਇਲਪੁਰ) ਜ਼ਿਲ੍ਹੇ ਦੇ ਕਸਬੇ ਨਵਾਹੀ ਵਿਚ ਸੜਕ ਕਿਨਾਰੇ ਬੈਠਾ ਪਿਛਲੇ ਤਿੰਨ ਦਹਾਕਿਆਂ ਤੋਂ ਜੁੱਤੀਆਂ ਗੰਢਦਾ ਹੈ, ਬੂਟ ਪਾਲਿਸ਼ ਕਰਦਾ ਹੈ ਤੇ ਚੱਪਲਾਂ ਦੇ ਸਟੈੱਪ ਪਾਉਂਦਾ ਹੈ । ਉਸ ਦੇ ਅੱਡੇ 'ਤੇ ਗਾਹਕਾਂ ਨਾਲੋਂ ਵਧੇਰੇ ਉਸ ਦੀ ਸ਼ਾਇਰੀ ਸੁਣਨ ਵਾਲੇ ਬੰਦੇ ਆਉਂਦੇ ਹਨ । ਉਸ ਦੀ ਸ਼ਾਇਰੀ ਵਿਚ ਲੋਕਾਂ ਦੇ ਦੁੱਖ ਦਰਦ ਅਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਹੁੰਦੀਆਂ ਹਨ । 1969 ਵਿਚ ਪੈਦਾ ਹੋਏ ਮੁਨੱਵਰ ਨੇ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਆਪਣੇ ਸਿਰੋਂ ਪਿਓ ਦਾ ਸਾਇਆ ਗੁਆ ਲਿਆ । ਗਰੀਬੀ ਕਾਰਨ ਉਹ ਕੋਈ ਸਕੂਲੀ ਤਾਲੀਮ ਨਾ ਲੈ ਸਕਿਆ । ਉਸ ਨੇ ਮੋਚੀਪੁਣੇ ਦਾ ਅੱਡਾ ਸੰਭਾਲ ਲਿਆ । ਉਸ ਦਾ ਪਿਤਾ ਵੀ ਇਹੋ ਕੰਮ ਕਰਦਾ ਸੀ । ਜੁੱਤੀਆਂ ਦੀ ਮੁਰੰਮਤ ਕਰਨ ਤੋਂ ਇਲਾਵਾ ਉਹ ਸਵੇਰੇ ਸਵੇਰੇ ਲੋਕਾਂ ਦੇ ਘਰਾਂ ਵਿਚ ਅਖ਼ਬਾਰ ਵੰਡਣ ਦਾ ਕੰਮ ਵੀ ਕਰਨ ਲੱਗਾ । 13 ਸਾਲ ਦੀ ਛੋਟੀ ਜਿਹੀ ਉਮਰ ਵਿਚ ਉਸ ਨੇ ਸ਼ਿਅਰ ਕਹਿਣੇ ਸ਼ੁਰੂ ਕਰ ਦਿੱਤੇ । ਉਸ ਦੀ ਪਹਿਲੀ ਕਿਤਾਬ 'ਸੋਚ ਸਮੁੰਦਰ' 2004 ਵਿਚ ਛਪੀ । ਉਸ ਦੀ ਦੂਜੀ ਕਿਤਾਬ 'ਪਰਦੇਸ ਦੀ ਸੰਗਤ' 2005 ਵਿਚ ਛਪੀ । ਇਸ ਤੋਂ ਇਲਾਵਾ ਉਸ ਦੀਆਂ ਤਿੰਨ ਹੋਰ ਕਿਤਾਬਾਂ 'ਸਦੀਆਂ ਦੇ ਭੇਤ', 'ਝੋਰਾ ਧੁੱਪ ਗਵਾਚੀ ਦਾ' ਅਤੇ 'ਅੱਖਾਂ ਮਿੱਟੀ ਹੋ ਗਈਆਂ' ਛਪੀਆਂ । ਉਸ ਦੀਆਂ ਇਨ੍ਹਾ ਸਾਰੀਆਂ ਕਿਤਾਬਾਂ ਨੂੰ ਪਾਕਿਸਤਾਨ ਦੀਆਂ ਵੱਖ ਵੱਖ ਅਦਬੀ ਸੰਸਥਾਵਾਂ ਤੋਂ ਐਵਾਰਡ ਮਿਲੇ ਹੋਏ ਹਨ । ਆਪਣੀ ਸ਼ਾਇਰੀ ਬਾਰੇ ਉਸ ਦਾ ਕਹਿਣਾ ਹੈ ਕਿ ਵੱਖ ਵੱਖ ਤਬਕਿਆਂ ਵਿਚ ਵੰਡੇ ਸਾਡੇ ਸਮਾਜ ਵਿਚ ਹੇਠਲੇ ਤਬਕੇ ਦੀ ਹਾਲਤ ਬੜੀ ਮਾੜੀ ਹੈ । ਮੇਰੀ ਸ਼ਾਇਰੀ ਇਸ ਦੱਬੇ ਕੁਚਲੇ ਤਬਕੇ ਦੀ ਆਵਾਜ਼ ਬਣਦੀ ਹੈ, ਇਸ ਵਰਗ ਨੂੰ ਜਾਗਰੂਕ ਕਰਦੀ ਹੈ ਅਤੇ ਇਸ ਵਰਗ ਦੇ ਹੱਕਾਂ ਦੀ ਗੱਲ ਕਰਦੀ ਹੈ : ਇਹਨੂੰ ਕੀਹਨੇ ਪਾਣੀ ਦਿੱਤਾ ਇਹਨੂੰ ਕੀਹਨੇ ਬੋਇਆ ਏ ਪੱਥਰ ਦੇ ਜੋ ਸੀਨੇ ਉੱਤੇ gd ਬੂਟਾ ਉੱਗਿਆ ਹੋਇਆ ਏ ਉਸ ਨੇ ਭਾਵੇਂ ਸਕੂਲੀ ਤਾਲੀਮ ਹਾਸਿਲ ਨਹੀਂ ਕੀਤੀ ਪਰ ਉਹ ਆਪਣੀ ਮਿਹਨਤ ਨਾਲ ਪੜ੍ਹਨਾ ਲਿਖਣਾ ਸਿੱਖ ਗਿਆ । ਉਹ ਰਾਤ ਨੂੰ ਕਿਤਾਬਾਂ ਪੜ੍ਹਦਾ ਹੈ । ਕਿਤਾਬਾਂ ਪੜ੍ਹਨ ਦੀ ਆਦਤ ਐਸੀ ਬਣੀ ਹੈ ਕਿ ਤਿੰਨ ਚਾਰ ਘੰਟੇ ਕਿਤਾਬਾਂ ਪੜ੍ਹੇ ਬਗ਼ੈਰ ਉਸ ਨੂੰ ਨੀਂਦ ਨਹੀਂ ਆਉਂਦੀ । ਉਸ ਦਾ ਕਹਿਣਾ ਹੈ ਕਿ 'ਮਿਹਨਤ ਵਿਚ ਅਜ਼ਮਤ ਹੁੰਦੀ ਹੈ । ਮਿਹਨਤ ਮਜ਼ਦੂਰੀ ਕਰਨ ਵਿਚ ਕਾਹਦੀ ਸ਼ਰਮ ? ਸ਼ਾਇਰ ਦਿਲੋਂ ਈਮਾਨਦਾਰ ਅਤੇ ਲੋਕਾਂ ਦੇ ਦੁੱਖ ਦਰਦ ਦੀ ਤਰਜਮਾਨੀ ਕਰਨ ਵਾਲਾ ਹੋਣਾ ਚਾਹੀਦਾ ਹੈ ।' ਮੁਨੱਵਰ ਸ਼ਕੀਲ ਦੇ ਉਸਤਾਦ ਗ਼ੁਲਾਮ ਮੁਸਤਫ਼ਾ ਆਜ਼ਾਦ ਨਕੀਬੀ ਦਾ ਕਹਿਣਾ ਹੈ ਕਿ ਮੁਨੱਵਰ ਨੇ ਕਮਜ਼ੋਰ ਲੋਕਾਂ ਦੀ ਨਬਜ਼ 'ਤੇ ਹੱਥ ਰੱਖ ਕੇ ਸ਼ਾਇਰੀ ਕੀਤੀ ਹੈ । ਆਰਥਿਕ ਤੰਗੀ ਵਿਚ ਘਿਰੇ ਸ਼ਾਇਰ ਅਦਬੀ ਸਮਰਥਾ ਹੋਣ ਦੇ ਬਾਵਜੂਦ ਵੀ ਅਕਸਰ ਅਣਗੌਲ਼ੇ ਰਹਿ ਜਾਂਦੇ ਹਨ ।
без подписи
Channel name was changed to «Hello»
https://youtu.be/2_RFuJtOW8I?si=QByDmkAGk7qntqeN
без подписи
без подписи
Channel created