Harjot Di Kalam ( ਹਰਜੋਤ ਦੀ ਕਲਮ )
Статистикаਲਿੰਕ ਨੂੰ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਜੀ । @harjotdikalam Admin @harjot4u ਪੰਜਾਬ ਪੰਜਾਬੀ ਕਹਾਣੀਆਂ ਨਾਵਲ ਕਵਿਤਾ ਕਿਤਾਬਾਂ ਸ਼ਾਇਰੀ ਨਾਨਕ ਸਿੰਘ ਫੋਟੋਆਂ ਖਬਰਾਂ ਅੰਮ੍ਰਿਤਾ ਪ੍ਰਤੀਮ punjabi stories novel books shayri nanak singh news punjab
- Последний пост
- 6 авг.
- Последнее чтение
- 14 авг.
- Постов за неделю
- 0
- Всего постов
- 20
- Тип
- открытый
- Язык
- pa
- Категория
- Книги
- В каталоге с
- 14 авг.
- 1/24сутки в ленте
- 225
- 1/48двое суток
- 257
- 1/72трое суток
- 278
Оценка по просмотрам недавних постов: пост набирает почти всё за первые сутки.
Посты
ਕੇਂਦਰ ਸਰਕਾਰ ਐਮ ਪੀ ਤੇ ਐੱਮ ਐਲ ਦੀਆਂ ਸੀਟਾਂ ਕਰੀਬ ਪੰਜਾਹ ਫੀਸਦੀ ਵਧਾਉਣ ਲਈ ਫਿਰ ਤੋਂ ਕਾਨੂੰਨ ਪੇਸ਼ ਕਰਨ ਜਾ ਰਹੀ ਹੈ, ਇਸ ਸੰਵਿਧਾਨ ਵਿੱਚ ਸੋਧ ਦੀ ਜ਼ਰੂਰਤ ਹੈ। ਜਿੱਥੇ ਇਸ ਨਾਲ ਇਸ ਗੱਲ ਦਾ ਖਦਸ਼ਾ ਕਿ ਜਿਹਨਾਂ ਰਾਜਾਂ ਵਿੱਚ ਆਬਾਦੀ ਕੰਟਰੋਲ ਕੀਤੀ ਉਹਨਾਂ ਦੀ ਰਾਸ਼ਟਰੀ ਰਾਜਨੀਤੀ ਚ ਰੁਤਬਾ ਖਤਮ ਹੋ ਜਾਏਗਾ ਖਾਸ ਕਰਕੇ ਦੱਖਣੀ ਰਾਜਾਂ ਤੇ ਪੰਜਾਬ ਵਰਗਿਆਂ ਰਾਜਾਂ ਦਾ, ਓਥੇ ਦੱਬ ਦੇਕੇ ਬੱਚੇ ਪੈਦਾ ਕਰਨ ਵਾਲੇ ਯੂਪੀ ਤੇ ਬਿਹਾਰ ਪੂਰੀ ਤਰ੍ਹਾਂ ਆਪਣਾ ਕੰਟਰੋਲ ਕਰ ਲੈਣਗੇ। ਜਿਵੇਂ ਪੰਜਾਬ ਦੀਆਂ ਸੀਟਾਂ 13 ਤੋਂ 18 ਹੋਣਗੀਆਂ ਤੇ ਯੂਪੀ ਦੀਆਂ 80 ਤੋਂ 143.... ਓਥੇ ਇੱਕ ਜ਼ਰੂਰੀ ਚੀਜ਼ ਇਹ ਹੈ ਕਿ ਇਹਨਾਂ 50% ਫੀਸਦੀ ਵਧੇ ਐਮ ਪੀ ਤੇ ਐੱਮ ਐਲ ਏ ਦਾ ਖਰਚਾ ਕੌਣ ਚੁੱਕੇਗਾ। ਇਹਨਾ ਨੂੰ ਅਰਬਾਂ ਦੀ ਤਨਖਾਹ ਮਿਲਦੀ ਹੈ। ਇੱਕ ਦਿਨ ਲਈ ਵੀ ਐੱਮ ਐਲ ਏ ਜਾਂ ਐੱਮ ਪੀ ਬਣੇ ਤਾਂ ਉਮਰ ਭਰ ਲਈ ਪੈਨਸ਼ਨ। ਮਰਨ ਤੋਂ ਬਾਅਦ ਫੈਮਲੀ ਪੈਨਸ਼ਨ। ਰੇਲ ਯਾਤਰਾ ਹਵਾਈ ਯਾਤਰਾ ਦੀਆ ਸਹੂਲਤਾਂ। ਫਿਰ ਸਕਿਓਰਟੀ ਉੱਤੇ ਖਰਚ। ਫਿਰ ਇਹਨਾਂ ਦੇ ਮਰਨ ਤੱਕ ਇਲਾਜ਼ ਦੇ ਖਰਚ। ਫਿਰ ਵਿੱਚ ਵਿਚਲੇ ਸਰਕਾਰ ਬਣਾਉਣ ਤੇ ਡੇਗਣ ਲਈ ਖਰੀਦ ਫਰੋਖਤ। ਇੱਕ ਪਾਸੇ ਜਿੱਥੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਓਥੇ ਗਿਣਤੀ ਵਧਾਉਣ ਦਾ ਕੋਈ ਫਾਇਦਾ ਹੈ। ਲੋਕ ਸਭਾ ਚ ਪੂਰੇ ਸਾਲ ਚ ਇੱਕ ਐੱਮ ਪੀ ਨੂੰ ਮਸੀਂ ਐਵਰੇਜ਼ ਦੋ ਚਾਰ ਘੰਟੇ ਬੋਲਣ ਦਾ ਮੌਕਾ ਮਿਲਦਾ, ਬਾਅਦ ਚ ਇਹ ਹੋਰ ਵੀ ਘੱਟ ਜਾਊ। ਵਿਧਾਨ ਸਭਾ ਤਾਂ ਸਾਲ ਚ ਚਲਦੀ ਮਸੀਂ ਵੀਹ ਦਿਨ ਹੈ। ਓਥੇ ਅੱਧਾ ਘੰਟਾ ਵੀ ਪੂਰੇ ਸਾਲ ਚ ਨਹੀਂ ਬੋਲਦਾ ਹੋਣਾ। ਫਿਰ ਇਸ ਨਵੇਂ ਭਾਰ ਨੂੰ ਟੈਕਸ ਦੇਣ ਵਾਲਿਆਂ ਤੇ ਕਿਉਂ ਪਾਇਆ ਜਾ ਰਿਹਾ ਹੈ। ਇਸਤੋਂ ਵਧੀਆ ਹੈ ਡਾਕਟਰ ਭਰਤੀ ਕਰੋ,ਇਲਾਜ਼ ਮਿਲੇ, ਜੱਜ ਭਰਤੀ ਕਰੋ , ਮੁੱਕਦਮੇ ਕੁਝ ਮਹੀਨੇ ਚ ਖਤਮ ਹੋਣ।ਪ੍ਰੋਫੈਸਰ ਭਰਤੀ ਕਰੋ ਕਿ ਕੋਈ ਪੜ੍ਹ ਲਿਖ ਜਾਏ। ਉਮਰ ਭਰ ਲਈ ਪੈਨਸ਼ਨਾਂ ਦੇਣ ਲਈ ਆਪਣੇ ਘਰ ਪਰਿਵਾਰ ਵਿੱਚੋ ਐੱਮ ਐਲ ਏ ਤੇ ਐੱਮ ਪੀ ਕਿਉ ਨਵੀਂ ਭਰਤੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਪ੍ਰਤੀਲਿਪੀ ਤੇ ਮੈਨੂੰ ਫੋਲੋ ਕਰੋ, https://pratilipi.app.link/5x0sBT3P64b ਭਾਰਤੀ ਭਾਸ਼ਾਵਾਂ ਵਿੱਚ ਪੜ੍ਹੋ, ਲਿਖੋ ਅਤੇ ਸੁਣੋ, ਬਿਲਕੁਲ ਨਿ:ਸ਼ੁਲਕ!
без подписи
без подписи
без подписи
без подписи
ਦੇਖਿਆ ਜਾਏ ਤਾਂ ਬਦਲਿਆ ਕੁਝ ਵੀ ਨਹੀਂ ਸੀ। ਮਹਿਜ਼ ਰਾਜਿਆਂ ਦੇ ਰਾਜ ਗਏ ਸੀ। ਅਮੀਰ ਮਰਦਾਂ ਲਈ ਔਰਤ ਨੂੰ ਤਿਆਰ ਕਰਨ ਦਾ ਇਹ ਕੰਮ ਅੱਜ ਵੀ ਉਵੇਂ ਹੀ ਚੱਲ ਰਿਹਾ ਹੈ, ਭਾਵੇਂ ਲੁਕਵੇਂ ਰੂਪ ਵਿਚ, ਤੇ ਇਸ ਭੁਲੇਖੇ ਵਿਚ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਊਣ ਦਿੱਤੀ ਜਾ ਰਹੀ ਹੈ... "ਦੱਸੋ, ਕੋਚ ਸਾਬ, ਫਿਰ ਕਿਸ ਦਿਨ ਦਾ ਰੱਖੀਏ? ਆਪਾਂ ਸ਼ਡਿਊਲ ਬਣਾ ਲਈਏ, ਤੇ ਬਾਕੀ ਕੰਮ ਤਿਆਰੀ ਕਰ ਲਈਏ, ਉਸ ਵਾਂਗ ਅੱਗੇ ਚੱਲੀਏ," ਉਹ ਬੋਲੀ। "ਜਿਵੇਂ ਮੈਡਮ ਕਹਿਣ, ਉਵੇਂ ਕਰ ਲਓ। ਮੈਂ ਇਹਨਾਂ ਨੂੰ ਉਵੇਂ ਤਿਆਰ ਕਰ ਦਿਆਂਗਾ। ਹੋ ਸਕਿਆ ਤਾਂ ਓਵਰ ਟਾਈਮ ਵਿੱਚ ਕੁਝ ਪ੍ਰੈਕਟਿਸ ਕਰਵਾ ਦੇਵਾਂ। ਘੱਟੋ ਘੱਟ ਮੁਕਾਬਲੇ ਲੜ੍ਹਨ ਜੋਗੀਆਂ ਤਾਂ ਕਰ ਹੀ ਦਿਆਂਗਾ।" "ਪਰ ਹੋ ਸਕਿਆ ਤਾਂ ਤੁਸੀਂ ਨੀਰੂ ਨੂੰ ਥੋੜ੍ਹਾ ਕਹਿਓ। ਮੈਂ ਮੇਲ ਟੀਚਰ ਹੋਕੇ ਉਸ ਤਰੀਕੇ ਨਹੀਂ ਘੂਰ ਸਕਦਾ, ਜਿਵੇਂ ਤੁਸੀਂ ਸਮਝਾ ਸਕਦੇ ਹੋ," ਉਹਨੇ ਕਿਹਾ। "ਚਲੋ, ਠੀਕ ਏ, ਸਮਝਾ ਦਿਆਂਗੀ। ਪਰ ਇੱਕ ਸ਼ਰਤ ਹੈ... ਇਸ ਐਤਵਾਰ ਵੀ ਚਾਹ ਪਿਆਉਣੀ ਪਵੇਗੀ," ਉਹ ਸ਼ਰਾਰਤ ਨਾਲ ਬੋਲੀ। ਉਹ ਸ਼ਰਮਾ ਕੇ ਸਿਰ ਝੁਕਾ ਲਿਆ, ਮਨ ਚ ਹੱਸਿਆ। ਪਰ ਬੋਲਿਆ ਕੁਝ ਨਹੀਂ। ਚੁੱਪ ਵੇਖ ਕੇ ਉਹ ਬੋਲੀ: "ਮੈਨੂੰ ਪਤਾ ਨਹੀਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ। ਮੈਨੂੰ ਤੁਸੀਂ ਪਹਿਲੇ ਦਿਨ ਤੋਂ ਚੰਗੇ ਲੱਗੇ ਸੀ, ਤੇ ਫਿਰ ਇਥੇ ਤੁਹਾਡੇ ਉੱਤੇ ਐਨੀਆਂ ਲਾਰਾਂ ਸੁੱਟੀਆਂ ਜਾ ਰਹੀਆਂ ਸੀ ਕਿ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਸਾਹਮਣੇ ਕੋਈ ਆਖੇ ਕਿ ਉਹਨੇ 'ਝੋਟਾ' ਚੋਂ ਲਿਆ ਹੈ।" "ਅਜਿਹਾ ਕੌਣ ਏ, ਜੋ ਮੇਰੇ ਤੇ ਨਿਗ੍ਹਾ ਰੱਖਦਾ ਹੈ?" ਉਹਨੇ ਪੁੱਛਿਆ। "ਤੁਹਾਨੂੰ ਸਭ ਪਤਾ ਹੈ। ਇਥੇ ਸਭ ਹੱਬੜਿਆਂ ਫਿਰਦੀਆਂ ਹਨ, ਟੀਚਰ ਨੇ, ਚਾਹੇ ਸਟੂਡੈਂਟਸ... ਹੌਲੀ ਹੌਲੀ ਇਹ ਕਿੱਸੇ ਵੀ ਖੁੱਲ੍ਹ ਜਾਣਗੇ। ਫਿਲਹਾਲ ਮੈਂ ਚਲਦੀ ਹਾਂ। ਜੇ ਮਨ ਕਰਿਆ, ਐਤਵਾਰ ਦੱਸ ਦਿਓ। ਮੈਂ ਪਿੱਛੇ ਨਹੀਂ ਪੈਂਦੀ..." ਉਹਦੇ ਕਹਿਣ ਦੇ ਢੰਗ ਵਿੱਚ ਨਖਰਾ ਝਲਕ ਰਿਹਾ ਸੀ। ਜਿਹੜਾ ਮਹਿਜ਼ ਇੱਕ ਕਾਲ ਤੇ ਟੁੱਟ ਜਾਣਾ ਸੀ। ਪਰ ਗੱਲ ਉਹਦੀ ਸੱਚ ਸੀ। ਕੁੜੀਆਂ ਮੁੰਡਿਆਂ ਦੇ ਇੰਝ ਵੱਖੋ ਵੱਖਰੇ ਕਾਲਜ ਬਣਾ ਕੇ ਕਿ ਕੀ ਖੱਟਿਆ? ਸਿਰਫ਼ ਕੰਧਾਂ ਕੌਲੇ ਟੱਪਣ ਹੀ ਲਾਇਆ ਇਹਨਾਂ ਨੂੰ। ਵਿਰੋਧੀ ਜੈਂਡਰ ਨੂੰ ਦੇਖਣ ਤੋਂ ਵੀ ਤਰਸਦੇ, ਪੁੱਠੇ ਸਿੱਧੇ ਕੰਮਾਂ ਦੇ ਸ਼ਿਕਾਰ ਹੋ ਜਾਂਦੇ ਹਨ, ਤੇ ਉਮਰ ਭਰ ਗਲਤਫ਼ਹਿਮੀਆਂ ਤੇ ਨਾ ਪੂਰੀਆਂ ਹੁੰਦੀਆਂ ਤ੍ਰਿਸ਼ਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਪਰ ਸਮਾਜਿਕ ਪ੍ਰਬੰਧ, ਖਾਨਦਾਨੀ ਹੋਣ ਦੇ ਪਖੰਡ, 'ਕਲਾਸ' ਕਾਇਮ ਰੱਖਣ ਲਈ ਵੀ ਇਹ ਜ਼ਰੂਰੀ ਚੀਜ਼ ਹੈ ਹੀ। ਨਹੀਂ, ਮਸੂਰੀ ਦੀਆਂ ਅਕੈਡਮੀਆਂ ਵਿੱਚ, ਇੰਟਰਨੈਸ਼ਨਲ ਸਕੂਲਾਂ ਵਿੱਚ ਕੁਝ ਵੱਖਰਾ ਨਹੀਂ ਪੜ੍ਹਾਇਆ ਜਾਂਦਾ। ਸਿਰਫ਼ ਉਹ ਕਲਾਸ ਵੱਖਰੀ ਹੁੰਦੀ ਹੈ। ਇਹ ਜੋ ਕਾਲਜ ਹੈ, ਸਮਝੋ ਬਿਜ਼ਨਸ ਕਲਾਸ ਹੈ। ਜਿੱਥੇ ਇੱਕ ਕੈਟਲ ਕਲਾਸ ਦਾ ਬੰਦਾ, ਪਤਾ ਨਹੀਂ ਕਿਵੇਂ, ਆ ਬੈਠਾ ਹੈ। ਤੇ ਉਹਦੇ ਅੱਗੇ ਨਵੇਂ ਤੋਂ ਨਵੇਂ ਰਾਜ਼ ਹੀ ਖੁੱਲ੍ਹ ਰਹੇ ਹਨ। ਪਰ ਇੱਕ ਚੀਜ਼ ਹੋਰ ਹੈ, ਜਿਸਨੇ ਕਲਾਸ ਦੇ ਇਸ ਫ਼ਾਸਲੇ ਨੂੰ ਧੁੰਦਲਾ ਕਰ ਦਿੱਤਾ ਹੈ। ਉਹ ਹੈ ਇੰਟਰਨੈੱਟ। ਇੰਟਰਨੈੱਟ ਤੇ ਫੋਨ ਨੇ ਉਹ ਸਭ ਬੰਧਨ ਤੋੜ ਦਿੱਤੇ ਹਨ, ਜਿਹੜੇ ਕਲਾਸ ਨੂੰ ਕਾਇਮ ਰੱਖਣ ਲਈ ਬਣਾਏ ਗਏ ਸੀ। ਖਾਸ ਕਰਕੇ ਨੌਜਵਾਨਾਂ ਉੱਤੇ ਲਾਏ ਹੋਏ ਬੰਧਨ, ਕਿਉਂਕਿ ਜਵਾਨੀ ਉਹ ਅੱਥਰਾ ਪ੍ਰਵਾਹ ਹੁੰਦੀ ਹੈ, ਜਿਹੜੀ ਕਿਸੇ ਜਾਤ, ਕਿਸੇ ਕਲਾਸ, ਕਿਸੇ ਅਮੀਰੀ ਗਰੀਬੀ ਨੂੰ ਨਹੀਂ ਮੰਨਦੀ, ਕਿਉਂਕਿ ਸਮਾਜਿਕ ਅਸੂਲ ਨਾਲੋਂ ਕੁਦਰਤੀ ਅਸੂਲ ਭਾਰੀ ਹੁੰਦੇ ਹਨ। ਇਸੇ ਵਿੱਚੋਂ ਉਹ ਦੁਖਾਂਤ ਵਾਪਰਦਾ ਹੈ, ਜੋ ਉਹਦੇ ਨਾਲ ਵਾਪਰਿਆ। ਕਿਉਂਕਿ ਰਾਜ਼ ਜਾਣਕੇ ਉਹਨਾਂ ਨੂੰ ਕਾਇਮ ਰੱਖਣਾ, ਤੇ ਨਿਯਮਾਂ ਦੀ ਪਵਿੱਤਰਤਾ ਨੂੰ ਬਰਕਰਾਰ ਨਾ ਰੱਖਣ ਦਾ ਹਰਜਾਨਾ, 'ਉਹਦੇ ਜਿਹੇ ਤਨਖ਼ਾਹੀਏ' ਨੂੰ ਭੁਗਤਣਾ ਹੀ ਪੈਂਦਾ ਹੈ। ਪਰ ਕੁਝ ਚੀਜ਼ਾਂ ਤੁਹਾਡੇ ਵੱਸ ਵਿੱਚ ਨਹੀਂ ਹੁੰਦੀਆਂ। ਕੁਝ ਤੇ ਤੁਸੀਂ ਚਾਹ ਕੇ ਵੀ ਕੰਟਰੋਲ ਨਹੀਂ ਕਰ ਪਾਉਂਦੇ। ਕੁਝ ਚੀਜ਼ਾਂ ਦਾ ਸੁਆਦ ਹੀ ਅਜਿਹਾ ਹੁੰਦਾ ਕਿ ਛੱਡਿਆ ਨਹੀਂ ਜਾਂਦਾ। ਉਹ ਉੱਠ ਕੇ ਗਗਨ ਤੇ ਬਾਕੀ ਕੁੜੀਆਂ ਕੋਲ ਗਿਆ, ਤੇ ਉਹਨਾਂ ਦੀ ਪ੍ਰੈਕਟਿਸ ਨੂੰ ਦੇਖ ਕੇ ਟਿਪਸ ਦੇਣ ਲੱਗਾ। ਤਦੇ ਦੂਰੋਂ ਹੀ ਨੀਰੂ ਆਉਂਦੀ ਦਿਖਾਈ ਦਿੱਤੀ। ਉਹਦੇ ਸਾਹ ਚ ਸਾਹ ਆਇਆ। ਉਹਨੂੰ ਇਹਨੂੰ ਮਨਾਉਣਾ ਨਹੀਂ ਪਿਆ। ਉਹ ਆ ਕੇ ਪ੍ਰੈਕਟਿਸ ਕਰਨ ਲੱਗੀ। ਜਿੱਥੇ ਜਿੱਥੇ ਉਹਨੂੰ ਲੋੜ ਲੱਗੀ, ਉਹਨੇ ਟਿਪਸ ਦਿੱਤੇ। ਉਹਦਾ ਮੂਡ ਕੁਝ ਬਦਲਿਆ ਹੋਇਆ ਸੀ। ਨਾ ਗੁੱਸਾ ਸੀ, ਨਾ ਹੀ ਪਹਿਲਾਂ ਵਰਗੀ ਤੱਤ ਭੜਕ। ਐਸਾ ਕੀ ਬਦਲ ਦਿੱਤਾ ਹਰਪ੍ਰੀਤ ਨੇ? ਕਦੇ ਕਦੇ ਉਹ ਉਹਨੂੰ ਕੋਈ ਜਾਦੂਗਰਨੀ ਵਰਗੀ ਲੱਗਦੀ ਸੀ। ਜਿਹੜੀ ਹਰ ਲੰਘਦੇ ਦਿਨ ਨਾਲ ਉਹਨੂੰ ਹੈਰਾਨ ਕਰ ਰਹੀ ਸੀ। ਸ਼ਾਮ ਤੱਕ ਬਾਕੀ ਕੁੜੀਆਂ ਵੀ ਆਉਂਦੀਆਂ ਗਈਆਂ, ਤੇ ਆਪੋ ਆਪਣੀ ਗੇਮ ਖੇਡ ਖੇਡ ਵਾਪਸ ਜਾਂਦੀਆਂ ਰਹੀਆਂ। ਸਿਰਫ਼ ਸ਼ੂਟਿੰਗ ਹੀ ਐਸੀ ਗੇਮ ਸੀ, ਜਿਸ ਚ 7 ਕੁੜੀਆਂ ਕੰਮਫ਼ਰਮ ਸੀ। ਬਾਕੀਆਂ ਵਿੱਚ ਹਲੇ ਚੁਣਿਆ ਜਾਣਾ ਸੀ। ਜਾਂਦੇ ਜਾਂਦੇ ਹੋਏ ਉਹਨੇ ਪਲੈਨ ਦੱਸਿਆ ਕਿ ਹੋ ਸਕਦਾ ਅਗਲੇ ਦੋ ਹਫ਼ਤੇ ਵਿੱਚ ਸਪੋਰਟਸ ਮੀਟ ਹੋਵੇ, ਇਸ ਲਈ ਪ੍ਰੈਕਟਿਸ ਦੇ ਸਮੇਂ ਨੂੰ ਵਧਾਇਆ ਜਾਏਗਾ। ਜੋ ਵੀ ਆਉਣਾ ਚਾਹੇ, ਸਵੇਰੇ ਜਲਦੀ ਆ ਸਕਦਾ, ਤੇ ਸ਼ਾਮ ਦੇਰ ਤੱਕ ਰੁਕ ਸਕਦਾ। ਹੋ ਸਕਿਆ, ਸ਼ਨੀਵਾਰ ਐਤਵਾਰ ਵੀ ਆਪਾਂ ਪ੍ਰੈਕਟਿਸ ਕਰਾਂਗੇ। ਸਭ ਇੱਕ ਇੱਕ ਕਰਕੇ ਤੁਰਦੀਆਂ ਗਈਆਂ। ਨੀਰੂ ਸਭ ਤੋਂ ਪਹਿਲਾਂ ਗਈ ਸੀ, ਤੇ ਮਗਰੋਂ ਬਾਕੀ ਕੁੜੀਆਂ। ਗਗਨ ਆਪਣੀ ਕਿੱਟ ਨੂੰ ਕੱਠੀ ਕਰਦੀ ਹੋਏ ਥੋੜ੍ਹੀ ਲੇਟ ਹੋ ਗਈ। ਜਦੋਂ ਬਾਕੀ ਕੁੜੀਆਂ ਦੂਰ ਗਈਆਂ, ਉਹ ਉਹਦੇ ਕੋਲ ਆਈ। ਬੋਲੀ, "ਸਰ, ਇਹ ਹਰਪ੍ਰੀਤ ਮੈਡਮ ਤੋਂ ਥੋੜ੍ਹਾ ਦੂਰ ਹੀ ਰਹਿਓ। ਇਹ ਹਰ 'ਨਵੇਂ ਬੰਦੇ' ਦੇ ਗਲ ਇਵੇਂ ਹੀ ਪੈਂਦੀ ਹੈ। ਹੋਰ ਕੋਈ ਬਿਮਾਰੀ ਨਾ ਲਵਾ ਲਿਓ..." ਇਹ ਉਹਦੇ ਸਿਰ ਤੇ ਠਾਹ ਸੋਟਾ ਸੀ। ਇਹ ਸੱਚ ਸੀ? ਕਿ ਆਮ ਹੀ ਇੱਕ ਔਰਤ ਪ੍ਰਤੀ ਔਰਤ ਦੀ ਈਰਖਾ? ਜੋ ਇੱਛਾਵਾਂ ਨੂੰ ਦਬਾ ਕੇ ਰੱਖਣ ਵਾਲੀਆਂ ਔਰਤਾਂ ਵਿੱਚ, ਇੱਛਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰ ਦੇਣ ਵਾਲੀਆਂ ਔਰਤਾਂ ਵਿੱਚ ਅਕਸਰ ਹੀ ਹੁੰਦੀ ਹੈ। ਪਰ ਜੋ ਵੀ ਸੀ, ਸ਼ਬਦ ਡੂੰਘੇ ਸਨ, ਕਿਸੇ ਨਵੇਂ ਰਾਜ਼ ਵੱਲ ਇਸ਼ਾਰਾ ਤਾਂ ਕਰ ਹੀ ਰਹੇ ਸੀ। ਇਹਨੂੰ ਵੀ ਖੋਲ੍ਹਣਾ ਜ਼ਰੂਰੀ ਹੀ ਸੀ... --- ਚਲਦਾ...
"ਕਿਵੇਂ ਆਉਣਾ ਹੋਇਆ?" ਉਹ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। "ਬੱਸ, ਪ੍ਰਿੰਸੀਪਲ ਨੇ ਆਖਿਆ ਕਿ ਕਾਲਜ ਚ ਸਪੋਰਟਸ ਕਰਵਾ ਲਈਏ। ਅੱਗੇ ਇੰਟਰ ਕਾਲਜ ਮੀਟ ਆ ਰਹੀ ਹੈ, ਉਹਦੇ ਲਈ ਪ੍ਰੈਕਟਿਸ ਹੋ ਜਾਏਗੀ, ਤੇ ਇਸ ਬਹਾਨੇ ਕਾਲਜ ਨੂੰ ਚਾਰ ਪੈਸੇ ਵੱਟੇ ਜਾਣਗੇ," ਉਹ ਬੋਲੀ। "ਸਮਝ ਨਹੀਂ ਲੱਗੀ... ਪੈਸੇ ਕਿਵੇਂ? ਨਾਲੇ ਇਹ ਕੁੜੀਆਂ ਹਲੇ ਇੰਟਰ ਸਪੋਰਟਸ ਦੇ ਕਾਬਿਲ ਨਹੀਂ ਹੋਈਆਂ," ਉਹ ਬੋਲਿਆ। "ਇਹਨਾਂ ਨੂੰ ਬੱਸ ਤੁਸੀਂ ਸਿੱਧੀ ਪਿਸਟਲ ਚਲਾਉਣੀ ਸਿਖਾ ਦੇਵੋ, ਬਹੁਤ ਹੈ। ਐਨਾ ਹੀ ਕੰਮ ਹੈ ਤੁਹਾਡਾ। ਥੋੜ੍ਹਾ ਬਹੁਤ ਬਾਕੀ ਕੁੜੀਆਂ ਨੂੰ ਬਾਕੀ ਖੇਡਾਂ। ਅਖ਼ਬਾਰ ਚ ਛਪਣ ਯੋਗ ਤੇ ਕਾਲਜ ਸਪੋਰਟਸ ਮੀਟ ਦੇ ਨਾਮ ਤੇ ਇਹਨਾਂ ਦੇ ਘਰਦਿਆਂ ਤੋਂ ਮੋਟੀ ਫ਼ੀਸ ਲੈਣ ਲਈ, ਤੇ ਹੋਰ ਚੀਫ਼ ਗੈਸਟ ਕੋਲੋਂ ਕੋਈ ਆਰਥਿਕ ਮਦਦ। ਭਾਵੇਂ ਇਹ ਹਾਰਨ ਜਿੱਤਣ, ਇਹਦਾ ਕੋਈ ਮਤਲਬ ਨਹੀਂ। ਕਾਲਜ ਕਮੇਟੀ ਨੂੰ ਮਤਲਬ ਮਾਇਆ ਤੋਂ ਹੈ। ਤੁਹਾਡੀ ਤਨਖ਼ਾਹ ਇੱਥੋਂ ਹੀ ਬਣਨੀ, ਜਨਾਬ," ਉਹ ਬੋਲੀ। "ਪਰ ਇਹ ਤਾਂ ਆਪਸ ਚ ਲੜ੍ਹਦੀਆਂ ਹਨ, ਭੋਰਾ ਨਹੀਂ ਬਣਦੀ। ਨੀਰੂ ਤਾਂ ਅੱਜ ਰੁੱਸ ਕੇ ਗਈ ਹੈ। ਸੋਚ ਰਿਹਾ ਸੀ, ਪ੍ਰਿੰਸੀਪਲ ਨੂੰ ਦੱਸਾਂ..." "ਕੋਈ ਲੋੜ ਨਹੀਂ। ਉਹਨੇ ਕਹਿਣਾ, ਤੁਸੀਂ ਮਨਾ ਕੇ ਰੱਖੋ, ਕਿਉਂਕਿ ਸੁਣਨ ਵਿੱਚ ਇਹੋ ਆ ਰਿਹਾ ਕਿ ਚੀਫ਼ ਗੈਸਟ ਇਸ ਵਾਰ ਨੀਰੂ ਦੇ ਪਾਪਾ ਹੀ ਬਣਨ ਵਾਲੇ ਹਨ। ਇਸ ਬਹਾਨੇ ਕਾਲਜ ਨੂੰ ਸਪੋਰਟਸ ਕੰਪਲੈਕਸ ਲਈ ਸ਼ਾਇਦ ਨਾਲ ਲੱਗਦੇ ਜੰਗਲ ਦੀ ਜ਼ਮੀਨ ਅਲੌਟ ਹੋ ਜਾਏ..." "ਸੱਚੀ!" ਉਹਦੀਆਂ ਗੱਲਾਂ ਨੇ ਇੱਕ ਵਾਰ ਉਹਨੂੰ ਹੈਰਾਨ ਕਰ ਦਿੱਤਾ। "ਇਹਦੇ ਬਦਲੇ ਚ ਨੀਰੂ ਨੂੰ ਇੰਟਰ ਯੂਨੀ ਤੱਕ ਪਾਰਟੀਸੀਪੇਟ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ ਪ੍ਰਿੰਸੀਪਲ ਨੇ," ਉਹ ਬੋਲੀ। "ਪਰ ਇਹ ਸਭ ਦਾ ਫ਼ਾਇਦਾ?" "ਬਹੁਤ ਫ਼ਾਇਦੇ ਹਨ... ਤੁਹਾਨੂੰ ਕੀ ਲੱਗਦਾ, ਇਹਨਾਂ ਕੁੜੀਆਂ ਲਈ ਇਹ ਮਹਿੰਗੀ ਗੇਮ ਹੀ ਕਿਉਂ ਚੁਣੀ ਹੈ ਘਰਦਿਆਂ ਨੇ? ਕੋਈ ਰੇਸ, ਫੁੱਟਬਾਲ ਵਰਗੀਆਂ ਘੱਟ ਮਹਿੰਗੀਆਂ ਗੇਮਾਂ ਕਿਉਂ ਨਹੀਂ ਚੁਣੀਆਂ?" ਉਹ ਬੋਲੀ। "ਇਹਦੇ ਪਿੱਛੇ ਵੀ ਕੋਈ ਰਾਜ਼ ਹੈ?" ਉਹਨੇ ਪੁੱਛਿਆ। "ਬਿਲਕੁੱਲ, ਜਨਾਬ... ਰਾਜ਼ ਹੈ। ਇਸ ਦੁਨੀਆਂ ਵਿੱਚ ਸਭ ਕੁਝ ਓਨਾ ਸਿੱਧਾ ਤੇ ਸਪੱਸ਼ਟ ਨਹੀਂ, ਜਿੰਨਾ ਦਿਸਦਾ ਹੈ..." ਉਹ ਬੋਲੀ। "ਅੱਛਾ, ਇਸ ਸਪੋਰਟਸ ਪਿੱਛੇ ਕੀ ਰਾਜ਼ ਹੈ?" ਉਹ ਉਹਦੇ ਤੋਂ ਜਾਨਣਾ ਚਾਹੁੰਦਾ ਸੀ। ਉਹਨੇ ਇੱਕ ਪਲ ਗਰਦਨ ਘੁਮਾ ਕੇ ਕੁੜੀਆਂ ਵੱਲ ਤੱਕਿਆ, ਤੇ ਧੀਮੀ ਆਵਾਜ਼ ਵਿੱਚ ਬੋਲਣ ਲੱਗੀ। --- ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਅੱਠ "ਇਹ ਕੁੜੀਆਂ ਪਲੀਆਂ ਹੋਈਆਂ ਹਨ, ਰੇਸ਼ਮੀ ਬਿਸਤਰਿਆਂ ਉੱਤੇ। ਜਿੱਥੇ ਇਹਨਾਂ ਨੇ ਆਰਾਮ ਹੀ ਆਰਾਮ ਦੇਖਿਆ ਹੈ। ਇੱਕ ਚੰਗਾ, ਉੱਚਾ ਖਾਨਦਾਨ ਵਿੱਚ ਵਿਆਹ ਕਰਵਾਉਣ ਦੇ ਯੋਗ ਬਣਾਉਣ ਲਈ ਇਹਨਾਂ ਨੂੰ ਬੱਸ 'ਯੋਗਤਾ' ਦਵਾਈ ਜਾਂਦੀ ਹੈ। ਇਹਨਾਂ ਲਈ ਨਾ ਪੜ੍ਹਾਈ ਕਿਸੇ ਕੰਮ ਆਉਣੀ ਹੈ, ਨਾ ਇਹ ਖੇਡ। ਇਹ ਮਹਿਜ਼ ਇਹਨਾਂ ਦੇ ਅਮੀਰ ਖਾਨਦਾਨ, ਜਿਸਮਾਨੀ ਖੂਬਸੂਰਤੀ ਨਾਲ, ਵਾਧੂ ਸਰਟੀਫ਼ਿਕੇਟ ਹਨ। ਉਮਰ ਭਰ ਇਹਨਾਂ ਨੇ ਕਿਸੇ ਵੱਡੇ ਸਰਕਾਰੀ ਅਫ਼ਸਰ ਜਾਂ ਬਿਜ਼ਨਸਮੈਨ ਦੇ ਘਰ ਇੱਕ ਸ਼ੋਅ-ਪੀਸ ਵਾਂਗ ਟੰਗੇ ਰਹਿਣਾ। ਇਹ ਕੋਈ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਨਹੀਂ ਹੈ ਕਿ ਡਿਗਰੀ ਜਾਂ ਸਪੋਰਟਸ ਕਿਸੇ ਨੌਕਰੀ ਲਈ ਕਰ ਰਹੀਆਂ ਹਨ। ਸਿਰਫ਼ ਤੇ ਸਿਰਫ਼ ਇੱਕ ਦਿਖਾਵੇ ਨੂੰ ਬਰਕਰਾਰ ਰੱਖਣ ਲਈ ਇਹ ਪ੍ਰਪੰਚ ਘੜੇ ਜਾਂਦੇ ਹਨ। ਮੈਂ ਤਾਂ ਪਿਛਲੇ ਤਿੰਨ ਚਾਰ ਸਾਲ ਤੋਂ ਇਥੇ ਇਹੋ ਵੇਖਿਆ ਹੈ," ਹਰਪ੍ਰੀਤ ਬੋਲੀ। ਉਹਦੇ ਲਈ ਇਹ ਜਾਣਕਾਰੀ ਨਵੀਂ ਸੀ। ਪਲ ਭਰ ਲਈ ਉਹ ਸਿਰਫ਼ ਸਭ ਕੁਝ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਹਿਲੀ ਵਾਰ ਉਹਨੂੰ ਕੁੜੀਆਂ ਦੇ ਵਿਹਾਰ ਢੰਗ ਨੂੰ ਸਮਝਣ ਵਿੱਚ ਮਦਦ ਮਿਲੀ। ਉਹ ਕਈ ਗੱਲਾਂ ਇੰਝ ਕਰਦੀਆਂ ਸੀ, ਜਿਵੇਂ ਕੋਈ ਸਿਖਾਈ ਹੋਈ ਗੁੱਡੀ ਕਰਦੀ ਹੋਵੇ। ਉਹਨਾਂ ਦੇ ਬੋਲਣ ਵਿੱਚ ਅਜੀਬ ਜਿਹਾ ਬਣਾਉਟੀਪਣ ਹੁੰਦਾ ਸੀ। ਹਾਸੇ ਵਿੱਚ, ਸ਼ਰਮਾਉਣ ਵਿੱਚ, ਹਰ ਕਾਸੇ ਵਿੱਚ। ਉਹਨੂੰ ਉਹ ਹੁਣ ਸਮਝ ਆਉਣ ਲੱਗਾ ਸੀ। ਮਹਿਜ਼ ਉਹ ਇੱਕ ਆਦਰਸ਼ ਕੁੜੀ, ਜੋ ਘਰਦਿਆਂ ਨੇ ਬਣਾਇਆ ਸੀ, ਉਹ ਬਣੀਆਂ ਹੋਈਆਂ ਸਨ। "ਇਸਦਾ ਮਤਲਬ, ਇਥੇ ਕੁੜੀਆਂ ਦੇ ਕਾਲਜ ਵਿੱਚ ਪੜ੍ਹਾਉਣਾ, ਸਿਰਫ਼ ਫੀਮੇਲ ਟੀਚਰਜ਼ ਕੋਲੋਂ, ਇਹ ਸਭ ਇਸੇ ਲਈ ਹੁੰਦਾ?" ਉਹਨੇ ਪੁੱਛਿਆ। "ਬਿਲਕੁੱਲ। ਸੋਚੋ, ਜੇ ਕਿਸੇ ਆਮ ਕਾਲਜ ਵਿੱਚ ਪੜ੍ਹਦੇ ਹੋਏ ਕਿਸੇ ਆਮ ਜਿਹੇ ਗੱਭਰੂ ਨਾਲ ਪਿਆਰ ਪੈ ਜਾਏ, ਕਿਸੇ ਪਿੰਡ ਦੇ, ਜਿਸਦਾ ਖਾਨਦਾਨ ਇਹਨਾਂ ਦੇ ਬਰਾਬਰ ਨਾ ਹੋਵੇ, ਨਾ ਤਹਿਜ਼ੀਬ ਪੱਖੋਂ, ਨਾ ਕਿਸੇ ਹੋਰ ਪੱਖੋਂ, ਫਿਰ ਇਹਨਾਂ ਦੇ ਮਾਪੇ ਤਾਂ ਅੱਖੀਂ ਘਸੁੰਨ ਦੇਕੇ ਰੋਣਗੇ... 'ਖਾਨਦਾਨੀ ਟੌਹਰ' ਮਿੱਟੀ ਹੋ ਜਾਊ," ਉਹ ਬੋਲੀ। "ਤੇ ਖੇਡਾਂ, ਉਹ ਵੀ ਕੋਈ ਐਸੀ ਖੇਡ ਨਹੀਂ, ਜਿਹੜੀ ਸੱਚੀ ਖੇਡ ਹੋਵੇ ਹੀ," ਉਹਨੇ ਕਿਹਾ। "ਖੇਡਾਂ ਬਾਰੇ ਇਹਨਾਂ ਦੀ ਸੋਚ ਹਲੇ ਵੀ ਓਥੇ ਹੀ ਅਟਕੀ ਹੋਈ ਹੈ। ਕੋਈ ਜ਼ੋਰ ਭਾਰ ਵਾਲੀ ਖੇਡ ਨਹੀਂ ਖੇਡਣ ਦਿੱਤੀ ਜਾਂਦੀ, ਮਤੇ ਕੁਆਰਾਪਣ ਨਾ ਗੁਆ ਬੈਠਣ। ਜ਼ੋਰ ਭਾਰ ਦੀਆਂ ਖੇਡਾਂ ਨਾਲ ਕਿਧਰੇ ਮਰਦਾਵੀਂ ਗੁਣ ਨਾ ਆ ਜਾਣ, ਨਰਮ ਪੱਠੇ ਸਖ਼ਤ ਨਾ ਹੋ ਜਾਣ, ਤੇ ਔਰਤਾਂ ਵਾਲੀ ਸ਼ਰਮ ਹਯਾ ਦੀ ਜਗ੍ਹਾ ਗੁੱਸਾ ਨਾ ਆ ਜਾਏ। ਸਪੋਰਟਸ ਵਾਲੀਆਂ ਕੁੜੀਆਂ ਤਾਂ ਅਗਰੈਸ਼ਨ ਲਈ ਵੈਸੇ ਹੀ ਬਦਨਾਮ ਹੁੰਦੀਆਂ ਹਨ," ਉਹ ਬੋਲੀ। ਇਹ ਉਹਦੇ ਲਈ ਨਵਾਂ ਭੇਤ ਸੀ। ਉਹ ਭਾਵੇਂ ਰਾਮ ਸਰੂਪ ਅਣਖੀ ਦੇ ਨਾਵਲ ਚ ਪੜ੍ਹਿਆ ਸੀ ਕਿ ਇੱਕ ਮਹਾਰਾਜੇ ਦੇ ਹਰਮ ਲਈ ਨਵੀਂ ਕੁੜੀ ਤਿਆਰ ਕਰਨ ਲਈ ਉਹਨੂੰ 12-13 ਸਾਲ ਦੀ ਉਮਰ ਵਿੱਚ ਖਰੀਦ ਕੇ ਮਹਿਲਾਂ ਵਿੱਚ ਲਿਆ ਕੇ ਬੰਦ ਕਰ ਦਿੱਤਾ ਜਾਂਦਾ ਸੀ। ਫਿਰ ਉਸਦੇ ਜੁਆਨ ਹੋਣ ਤੱਕ ਉਹਨੂੰ ਰੇਸ਼ਮੀ ਵਸਤਰਾਂ ਵਿੱਚ ਲਪੇਟ ਕੇ ਰੱਖਿਆ ਜਾਂਦਾ ਸੀ, ਰੇਸ਼ਮੀ ਬੈੱਡ ਤੇ ਸੁਆਇਆ ਜਾਂਦਾ ਸੀ। ਉਹਦੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ। ਉਹਦੇ ਅੰਗਾਂ ਨੂੰ ਖਾਸ ਆਕਾਰ ਵਿੱਚ ਢਾਲਣ ਲਈ ਉਸ ਤਰ੍ਹਾਂ ਦੇ ਗਹਿਣੇ ਪਵਾਏ ਜਾਂਦੇ ਸੀ। ਉਹਦੇ ਸਰੀਰ ਉੱਤੇ ਖੱਦਰ ਦੇ ਕਪੜੇ ਚ ਲਪੇਟ ਕੇ ਦੇਸੀ ਘਿਉ ਦਾ ਕੜਾਹ ਬੰਨ੍ਹਿਆ ਜਾਂਦਾ ਸੀ, ਤਾਂ ਜੋ ਸਰੀਰ ਨਰਮ ਰਹੇ।
ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਸੱਤ ਤੁਸੀਂ ਸੋਚਦੇ ਹੋਵੋਗੇ, ਜ਼ਰੂਰ ਹੀ ਇਹੋ ਸਮੱਸਿਆ ਖੜ੍ਹੀ ਕਰੇਗੀ, ਉਹਦੀ ਜ਼ਿੰਦਗੀ ਵਿੱਚ ਤੇ ਉਹਦੇ ਸਸਪੈਂਡ ਹੋਣ ਦਾ ਕਾਰਨ ਵੀ ਬਣੀ ਹੋਏਗੀ। ਪਰ ਅਜਿਹਾ ਨਹੀਂ ਹੈ। ਜ਼ਿੰਦਗੀ ਵਿੱਚ ਕਈ ਵਾਰ ਵੱਡੀਆਂ ਘਟਨਾਵਾਂ ਅੱਗੇ ਜਾ ਕੇ ਨਿੱਕੀਆਂ ਹੋ ਜਾਂਦੀਆਂ ਕਿ ਉਹਨਾਂ ਦਾ ਪ੍ਰਭਾਵ ਜ਼ੀਰੋ ਹੋ ਜਾਂਦਾ। ਕਈ ਬੇਹੱਦ ਨਿੱਕੀਆਂ ਗੱਲਾਂ ਐਡੀਆਂ ਵੱਡੀਆਂ ਕਿ ਸਾਨੂੰ ਯਕੀਨ ਹੋਣਾ ਮੁਸ਼ਕਿਲ ਹੋ ਜਾਂਦਾ, ਇਸਦਾ ਇਹ ਸਿੱਟਾ ਨਿੱਕਲੇਗਾ। ਜ਼ਰਾ ਸੋਚੋ, ਕੱਪ ਧੋਣ ਜਾਣ ਲਈ ਉਹ ਨਾ ਉੱਠ ਕੇ ਕੁਝ ਪਲ ਮਹਿਜ਼ ਗੱਲਾਂ ਵਿੱਚ ਹੀ ਸਵਾਦ ਲੈਂਦਾ ਰਹਿੰਦਾ, ਤਾਂ ਹੋ ਸਕਦਾ ਸੀ ਅਜਿਹਾ ਕੁਝ ਨਾ ਵਾਪਰਦਾ, ਜਿਸਨੂੰ ਲੈ ਕੇ ਉਹਨੂੰ ਸੋਚਣਾ ਪੈ ਰਿਹਾ ਕਿ ਇਸਦਾ ਕਸੂਰਵਾਰ ਕੌਣ ਸੀ। ਦੂਸਰਾ ਫ਼ਿਕਰ ਇਹ ਸੀ ਕਿ ਹਰਪ੍ਰੀਤ ਲੁਕੋ ਰੱਖੇਗੀ? ਹਰਪ੍ਰੀਤ ਨੇ ਰੱਖਿਆ ਵੀ ਤਾਂ ਉਹਦੇ ਨਾਲ ਆਈ ਨੀਲਮ ਕਿਸੇ ਨੂੰ ਨਹੀਂ ਦੱਸੇਗੀ ਕਿ ਉਹ ਉਹਦੇ ਕੋਲ ਰੁਕੀ ਸੀ, ਘੰਟਾ। ਔਰਤਾਂ ਵਟਾਂਦਰੇ ਵਜੋਂ ਇੱਕ ਦੂਸਰੇ ਦੇ ਸੀਕਰੇਟ ਸਾਂਭ ਕੇ ਰੱਖਦੀਆਂ ਹਨ। ਤੂੰ ਮੇਰਾ ਨਾ ਦੱਸੀਂ, ਮੈਂ ਤੇਰਾ ਨਹੀਂ ਦੱਸਾਂਗੀ। ਅੱਜ ਤੋਂ ਨਹੀਂ, ਹੀਰ ਤੇ ਸਹਿਤੀ ਤੋਂ ਪਹਿਲਾਂ ਦਾ ਇਹ ਹੋ ਰਿਹਾ। ਨਨਾਣ ਤੇ ਭਰਜਾਈਆਂ ਵਿੱਚ ਕਿੰਨੇ ਹੀ ਸੀਕਰੇਟ ਹੁੰਦੇ ਹਨ। ਪਰ ਜਦੋਂ ਉਧੇੜਨ ਤੋਂ ਆਉਣ, ਤਾਂ ਕੁੜੀਆਂ ਖਿਦੋ ਵਾਂਗ ਗੱਲਾਂ ਉਧੇੜ ਵੀ ਦਿੰਦੀਆਂ ਹਨ। ਫਿਰ ਇੱਕ ਦੂਸਰੇ ਦੀ ਛੱਡੋ, ਖਾਨਦਾਨਾਂ ਦੀਆਂ ਕਈ ਪੀੜ੍ਹੀਆਂ ਪੁਣ ਛਾਣ ਦਿੰਦੀਆਂ ਹਨ। ਉਹਦੇ ਮਨ ਵਿੱਚ ਵੀ ਇਹ ਹੀ ਸੀ ਕਿ ਉਹਦਾ ਸੀਕਰੇਟ ਕਿੱਥੋਂ ਤੱਕ ਜਾਏਗਾ, ਇਹ ਸੋਚਣ ਵਾਲੀ ਗੱਲ ਤਾਂ ਹੈ। ਦੂਸਰੀ ਸੋਚਣ ਵਾਲੀ ਗੱਲ ਇਹ ਸੀ, ਇਹ ਸਾਰੀਆਂ ਹੀ ਕੁੜੀਆਂ ਇੰਝ ਦੀਆਂ ਕਿਉਂ ਹਨ? ਕੋਈ ਵਿਧਵਾ, ਕੋਈ ਤਲਾਕਸ਼ੁਦਾ, ਕੋਈ ਬਿਨਾਂ ਤਲਾਕ ਤੋਂ ਘਰਵਾਲੇ ਤੋਂ ਅਲੱਗ, ਕਿਸੇ ਦਾ ਵਿਦੇਸ਼ ਘਰਵਾਲਾ, ਕਿਸੇ ਦੀ ਆਜੀਵਨ ਕੁਆਰੇ ਰਹਿਣ ਦੀ ਸਹੁੰ। ਜਿਵੇਂ ਚੁਣ ਚੁਣ ਕੇ ਚੁਣੀਆਂ ਗਈਆਂ ਹੋਣ। ਕੁਝ ਇੱਕ ਬੋਰਡਿੰਗ ਸਕੂਲਾਂ/ਕਾਲਜਾਂ ਵਿੱਚ ਇਹੋ ਹੁੰਦਾ ਹੈ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨੂੰ ਘਰ ਦੀ ਖਿੱਚ ਨਾ ਰਹੇ, ਤਾਂ ਜੋ 100% ਦੇ ਸਕਣ। ਇਹ ਵੀ ਸ਼ਾਇਦ ਈਸਾਈ ਮਿਸ਼ਨਰੀਆਂ ਤੋਂ ਆਇਆ ਹੈ। ਉਹਨਾਂ ਵਿਚ ਨੰਨਜ਼ ਹੁੰਦੀਆਂ ਹਨ ਜੋ ਖੁਦ ਨੂੰ ਯਿਸ਼ੂ ਦੀ ਦੁਲਹਨ ਮੰਨ ਕੇ ਉਮਰ ਭਰ ਯਿਸ਼ੂ ਨੂੰ ਪੂਜਦੀਆਂ ਹਨ ਤੇ ਕੁਆਰੇ ਰਹਿਣ ਦਾ ਬਚਨ ਪੂਰਦੀਆਂ ਹਨ। ਇਥੇ ਕੋਸ਼ਿਸ਼ ਇਹੋ ਹੈ, ਪਰ ਗੈਰ ਕੁਦਰਤੀ ਪ੍ਰਬੰਧ ਵਿਚੋਂ ਇਹ ਕੁਝ ਵਾਪਰਦਾ ਹੈ ਜੋ ਅੱਜ ਵਾਪਰਿਆ, ਜੋ ਨੀਲਮ ਹਰ ਹਫ਼ਤੇ ਵਰਤਾ ਰਹੀ ਹੈ... ਹੋਰ ਕਿੰਨੇ ਹੀ ਸੀਕਰੇਟਸ ਹਨ। ਹੁਣ ਉਹਨਾਂ ਸੀਕਰੇਟਸ ਨੂੰ ਖੋਲ੍ਹਣ ਲਈ ਉਹਦੇ ਕੋਲ ਇੱਕ ਜ਼ਰੀਆ ਜੁੜ ਗਿਆ ਸੀ। ਹਰਪ੍ਰੀਤ। ਜਿਸਮਾਨੀ ਤੇ ਭਾਵਨਾਤਮਕ ਤੌਰ ਤੇ ਜੁੜਿਆ ਕੋਈ ਵੀ ਇਨਸਾਨ ਦੂਸਰੇ ਅੱਗੇ ਬਾਕੀਆਂ ਨੂੰ ਪੂਰਨ ਨੰਗਾ ਕਰ ਸਕਦਾ ਹੈ। ਇਹ ਮਨੋਵਿਗਿਆਨਕ ਸੱਚ ਹੈ। ਉਹ ਵੀ ਹੁਣ ਜਾਣਨਾ ਚਾਹੁੰਦਾ ਸੀ ਕਿ ਸ਼ੈਂ ਸ਼ੈਂ ਕਰਦੀ ਚੁੱਪ ਪਿੱਛੇ ਤੇ ਗਹੁ ਨਾਲ ਵੇਖਦੀਆਂ ਅੱਖਾਂ ਪਿੱਛੇ ਕੀ ਰਾਜ਼ ਛੁਪੇ ਹੋਏ ਹਨ। ... ਉਹ ਉਡੀਕ ਕਰਦਾ ਰਿਹਾ ਕਿ ਹਰਪ੍ਰੀਤ ਦਾ ਮੈਸੇਜ ਆਏਗਾ। ਖੁਦ ਕਰਨ ਦੀ ਸੋਚਿਆ, ਪਰ ਹਰ ਵਾਰ ਛੱਡ ਦਿੱਤਾ। ਅੱਜ ਗਰੁੱਪ ਵੀ ਸ਼ਾਂਤ ਸੀ। ਕੋਈ ਕੁਝ ਨਹੀਂ ਸੀ ਬੋਲਿਆ। ਸਭ ਆਪੋ ਆਪਣੇ ਘੁਰਨਿਆਂ ਵਿੱਚ ਵੜੇ ਹੋਏ ਸੀ। ਅਗਲੀ ਸਵੇਰ, ਪਹਿਲਾ ਪੀਰੀਅਡ ਖ਼ਤਮ ਹੋਣ ਮਗਰੋਂ, ਉਹ ਗਰਾਊਂਡ ਵਿੱਚ ਜਾ ਰਿਹਾ ਸੀ। ਸਭ ਖੇਡਣ ਵਾਲੀਆਂ ਕੁੜੀਆਂ ਹੀ ਓਥੇ ਉਡੀਕ ਰਹੀਆਂ ਸੀ। ਪਹਿਲਾਂ ਉਹ ਵਾਰਮ ਅੱਪ ਹੁੰਦੀਆਂ, ਫਿਰ ਸ਼ੂਟਿੰਗ ਦੀ ਪ੍ਰੈਕਟਿਸ ਕਰਦੀਆਂ। ਗਗਨ ਦਿਨੋਂ ਦਿਨ ਸ਼ੂਟਿੰਗ ਚ ਪ੍ਰਫੈਕਟ ਹੋ ਰਹੀ ਸੀ। ਉਹਦੇ ਵਿੱਚ ਸਿੱਖਣ ਦੀ ਲਲਕ ਵੀ ਸੀ, ਤੇ ਉਹ ਗੱਲ ਨੂੰ ਧਿਆਨ ਨਾਲ ਸੁਣਦੀ ਵੀ ਸੀ। ਨੀਰੂ ਵਿੱਚ ਕੋਈ ਅੰਨ੍ਹਾ ਜ਼ੋਰ ਤੇ ਜੋਸ਼ ਹੀ ਸੀ। ਉਹ ਉਹਨੂੰ ਲੜਨ ਲਈ ਪ੍ਰੇਰਦਾ। ਉਹਦੀ ਗੱਲ ਨੂੰ ਟੋਕਣ ਦੀ ਭੈੜੀ ਆਦਤ ਸੀ। ਕਿਸੇ ਹੋਰ ਕੁੜੀ ਦੇ ਸਵਾਲ ਉੱਤੇ ਹੱਸਣ ਦੀ ਆਦਤ ਵੀ ਸੀ। ਅੱਜ ਵੀ ਇਹੋ ਹੋ ਰਿਹਾ ਸੀ। ਉਹਦੇ ਜਾਂਦੇ ਨੂੰ ਉਹ ਆਪਸ ਵਿੱਚ ਲੜ ਰਹੀਆਂ ਸੀ। "ਨੀਰੂ, ਜੇ ਇਹੋ ਹਾਲ ਰਿਹਾ, ਮੈਨੂੰ ਤੁਹਾਨੂੰ ਇਸ ਗਰੁੱਪ ਵਿਚੋਂ ਕੱਢਣਾ ਪਵੇਗਾ। ਹਰ ਵੇਲੇ ਤੁਹਾਡੀ ਹੀ ਲੜਾਈ ਹੁੰਦੀ ਹੈ," ਉਹਨੇ ਕਿਹਾ। "ਮੈਂ ਕਿਸੇ ਨੂੰ ਕੁਝ ਨਹੀਂ ਕਿਹਾ। ਤੁਹਾਡੀ 'ਚਹੇਤੀ' ਨੇ ਮੈਨੂੰ ਪੁੱਠੇ ਨਾਮ ਨਾਲ ਬੁਲਾਇਆ। ਭਾਵੇਂ ਕਿਸੇ ਤੋਂ ਪੁੱਛ ਲਵੋ," ਨੀਰੂ ਬੋਲੀ। ਉਹਨੂੰ ਪਹਿਲਾ ਗੁੱਸਾ 'ਚਹੇਤੀ' ਸ਼ਬਦ ਤੇ ਆਇਆ। "ਮੇਰੀ ਕੋਈ ਚਹੇਤੀ ਨਹੀਂ ਹੈ। ਮੇਰੇ ਲਈ ਸਭ ਬਰਾਬਰ ਹਨ। ਤੇ ਜੇ ਕੋਈ ਸ਼ਰਾਰਤ ਕਰਦਾ ਹੈ, ਤਾਂ ਆਪਸ ਚ ਲੜ੍ਹਨ ਦੀ ਬਜਾਏ ਮੇਰੇ ਕੋਲ ਸ਼ਿਕਾਇਤ ਕਰੋ। ਤੁਸੀਂ ਸਕੂਲ ਪੜ੍ਹਦੇ ਬੱਚੇ ਨਹੀਂ ਹੋ ਕਿ ਇੰਝ ਬਿੱਲੀਆਂ ਵਾਂਗ ਲੜੋ। ਇਹੋ ਹਾਲ ਰਿਹਾ, ਮੈਂ ਪ੍ਰਿੰਸੀਪਲ ਕੋਲ ਸ਼ਿਕਾਇਤ ਕਰਾਂਗਾ। ਜੇ ਲੋੜ ਪਈ, ਖੇਡ ਵਿੱਚੋਂ ਵੀ ਕੱਢ ਦੇਵਾਂਗਾ।" ਉਹਨੇ ਸਭ ਨੂੰ ਸੁਣਾ ਕੇ ਕਿਹਾ। ਖਾਸ ਕਰਕੇ ਗਗਨ ਨੂੰ, ਕਿਉਂਕਿ ਉਹ ਉਹਨੂੰ ਕੁਝ ਸਿਆਣੀ ਲੱਗਦੀ ਸੀ, ਉਸ ਪਾਸੋਂ ਉਹਨੂੰ ਗਲਤੀ ਦੀ ਆਸ ਨਹੀਂ ਸੀ। "ਸਰ, ਅੱਗਿਓਂ ਮੈਂ ਧਿਆਨ ਰੱਖਾਂਗੀ। ਮੁੜ ਇਵੇਂ ਨਹੀਂ ਹੋਊ," ਗਗਨ ਇਹੋ ਆਖ ਕੇ ਪ੍ਰੈਕਟਿਸ ਤੇ ਲੱਗ ਗਈ। ਨੀਰੂ ਮੂੰਹ ਫੁਲਾ ਕੇ ਬੈਠੀ ਰਹੀ। ਫਿਰ ਓਥੋਂ ਬਿਨਾਂ ਦੱਸੇ ਹੀ ਚਲੀ ਗਈ। ਉਹ ਸੋਚ ਰਿਹਾ ਸੀ ਕਿ ਕੀ ਕਰੇ। ਸ਼ਿਕਾਇਤ ਕਰੇ? ਨੀਰੂ ਨੂੰ ਵਾਪਸ ਬੁਲਾਵੇ? ਜਾਂ ਕੁਝ ਹੋਰ... ਇਹਨਾਂ ਦੀਆਂ ਲੜਾਈਆਂ ਸਿਰਦਰਦ ਬਣ ਰਹੀਆਂ ਸੀ। ਤਦੇ ਹਰਪ੍ਰੀਤ ਆਉਂਦੀ ਨਜ਼ਰ ਆਈ। ਇਕਦਮ ਕੱਲ੍ਹ ਵਾਲੇ ਪਲ ਚੇਤੇ ਵਿੱਚ ਘੁੰਮ ਗਏ। ਉਹਦੀ ਹਿੰਮਤ ਇੱਕ ਦਮ ਹੀ ਵੱਧ ਗਈ, ਉਹ ਸੋਚ ਰਿਹਾ ਸੀ। ਉਹ ਕੋਲ ਆਈ, ਆ ਕੇ ਕੁਰਸੀ ਤੇ ਬੈਠ ਗਈ। "ਸੋਚ ਰਹੇ ਹੋਵੋਗੇ ਕਿ ਅੱਜ ਹਿੰਮਤ ਕਿਵੇਂ ਕਰ ਲਈ ਆਉਣ ਦੀ?" ਉਹਨੇ ਮਨ ਦੀ ਗੱਲ ਬੁੱਝ ਲਈ। "ਨਹੀਂ, ਨਹੀਂ, ਮੈਂ ਸੋਚ ਰਿਹਾ ਸੀ, ਕੀ ਕੱਲ੍ਹ ਤੋਂ ਬਾਅਦ ਕੋਈ ਮੈਸੇਜ ਹੀ ਨਹੀਂ ਕੀਤਾ... ਤੇ ਅਚਾਨਕ ਇਥੇ..." ਉਹ ਆਖ਼ਰੀ ਗੱਲ ਹੌਲੀ ਦੇਣੇ ਹੀ ਬੋਲਿਆ। ਕੁੜੀਆਂ ਦੇ ਕੰਨ ਉਹਨਾਂ ਵੱਲ ਹੀ ਸਨ। "ਬੱਸ, ਕੱਲ੍ਹ ਜਾ ਕੇ ਨੀਂਦ ਹੀ ਐਨੀ ਆਈ ਕਿ ਸਵੇਰੇ ਉੱਠ ਕੇ ਹੀ ਪਤਾ ਲੱਗਾ," ਉਹ ਬੋਲੀ।
ਸਾਹ ਦਰੁਸਤ ਹੋਏ ਹੀ ਸੀ ਕਿ ਬੈੱਲ ਵੱਜ ਗਈ। ਜਾਂ ਪਹਿਲਾਂ ਤੋਂ ਵੱਜ ਰਹੀ ਸੀ, ਪਤਾ ਨਹੀਂ। ਉਹਨੇ ਫਟਾਫਟ ਹੁਲੀਆ ਸਹੀ ਕੀਤਾ। ਕੱਪੜੇ ਪਾਏ। ਜੁੱਤੀ ਪਾਈ। ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ। ਫਿਰ ਦਰਵਾਜ਼ਾ ਖੋਲ੍ਹਿਆ। ਉਹ ਦੂਸਰੀ ਮੈਡਮ ਨੂੰ ਹਾਏ ਕਿਹਾ। ਆਪਣੀ ਚੋਰੀ ਛੁਪਾਉਣ ਲਈ ਅੱਖਾਂ ਵੀ ਚੁਰਾਈਆਂ, ਤੇ ਫਟਾਫਟ ਦਰਵਾਜ਼ਾ ਬੰਦ ਕੀਤਾ। ਮਨ ਚ ਇੱਕੋ ਸਵਾਲ ਸੀ... ਪਹਿਲ ਕਿਸਨੇ ਕੀਤੀ? --- ਚਲਦਾ...
ਹਰਪ੍ਰੀਤ ਜ਼ੋਰ ਨਾਲ ਹੱਸੀ, "ਸੋਮਵਾਰ ਦੇ ਵਰਤ ਤਾਂ ਨਹੀਂ ਰੱਖਦੇ ਸੀ, ਕਿ ਭੋਲੇ ਨੇ ਚਾਰੇ ਪਾਸੇ ਤੋਂ ਕੁੜੀਆਂ ਦੀ ਨਦੀ ਵਹਾ ਦਿੱਤੀ।" ਉਹ ਵੀ ਮੁਸਕਰਾ ਪਿਆ। ਗੱਲ ਸੱਚੀ ਸੀ, ਪਿਛਲੇ ਦੋ ਹਫ਼ਤੇ ਤੋਂ ਉਹਦਾ ਬਹੁਤਾ ਸਮਾਂ ਕੁੜੀਆਂ ਚ ਹੀ ਬੀਤ ਰਿਹਾ ਸੀ। ਦੋਵੇਂ ਚਾਹ ਪੀਣ ਲੱਗੇ। ਸੋਫ਼ੇ ਤੇ ਆਹਮੋ ਸਾਹਮਣੇ ਬੈਠੇ। ਉਹ ਕਾਲਜ ਦੀਆਂ ਹੋਰ ਗੱਲਾਂ ਦੱਸਣ ਲੱਗੀ। ਕਲਾਸ ਦੀਆਂ ਕੁੜੀਆਂ ਬਾਰੇ ਪੁੱਛਦੀ। ਕਿਸੇ ਮੈਡਮ ਬਾਰੇ, ਕਿਸੇ ਕੁੜੀ ਬਾਰੇ ਪੁੱਛਕੇ ਉਹਦੇ ਚਿਹਰੇ ਵੱਲ ਗੁੱਝਾ ਝਾਕਦੀ, ਅੱਖਾਂ ਪੜ੍ਹਨ ਦੀ ਕੋਸ਼ਿਸ਼ ਕਰਦੀ, ਜਾਂ ਬਦਲਦੇ ਹੋਰ ਰੰਗ ਨੂੰ ਵੇਖਣ ਦੀ। ਪਰ ਉਹਦੀਆਂ ਅੱਖਾਂ ਤੇ ਮਨ ਤੇ ਸ਼ਾਲੀਨਤਾ ਦੀ ਤਣੀ ਹੋਈ ਚਾਦਰ ਉਹਨੂੰ ਕੁਝ ਵੀ ਪੜ੍ਹਨ ਤੋਂ ਰੋਕ ਰਹੀ ਸੀ। ਉਹ ਚੋਰੀਓ ਘੜੀ ਵੱਲ ਤੱਕ ਰਿਹਾ ਸੀ। ਕਿੰਨਾ ਸਮਾਂ ਬਾਕੀ ਸੀ? ਚਾਹ ਖ਼ਤਮ ਹੋ ਗਈ ਸੀ। ਮਿੰਟ ਦਸ-ਪੰਦਰਾਂ ਹੀ ਬਚੇ ਸੀ। ਅੱਧਾ ਘੰਟਾ ਗੁਜ਼ਰ ਗਿਆ ਸੀ। ਸਮੇਂ ਦੀ ਐਨੀ ਘੱਟ ਰਫ਼ਤਾਰ ਉਹਨੇ ਪਹਿਲੀ ਵਾਰ ਮਹਿਸੂਸ ਕੀਤੀ ਸੀ। "ਹਲੇ ਆਈ ਨਹੀਂ, ਕਿਹੜਾ ਦੋਸਤ ਹੈ ਇਹ?" ਉਹ ਗੱਲ ਬਦਲਣ ਲਈ ਬੋਲਿਆ। "ਹੁਣ ਇਹ ਠੰਡੇ ਹੋ ਰਹੇ ਮੌਸਮ ਵਿੱਚ, ਇਹ ਕਿਹੜਾ ਦੋਸਤ ਹੋ ਸਕਦਾ ਮਿਲਣ ਲਈ? ਸਮਝੋ, ਉਹੀ ਹੈ," ਉਹ ਬੋਲੀ। "ਪਰ ਉਹ ਤਾਂ ਬਹੁਤ ਸ਼ਰੀਫ਼ ਲੱਗਦੀ ਹੈ ਦੇਖਣ ਨੂੰ," ਉਹ ਬੋਲਿਆ। "ਸ਼ਰੀਫ਼ ਤਾਂ ਤੁਸੀਂ ਵੀ ਬਹੁਤ ਲੱਗਦੇ ਹੋ ਦੇਖਣ ਨੂੰ। ਹੈਗੇ ਹੋ ਕੀ?" ਉਹ ਉਹਦੀਆਂ ਅੱਖਾਂ ਚ ਸਿੱਧਾ ਝਾਕ ਕੇ ਬੋਲੀ। "ਮੈਂ ਤਾਂ ਸ਼ਰੀਫ਼ ਹਾਂ। ਤੂੰ ਮੇਰੇ ਨਾਲ ਅੱਧੇ ਘੰਟੇ ਤੋਂ ਕੱਲੀ ਏਂ, ਮੈਂ ਚਾਹੁੰਦਾ ਤਾਂ ਕੁਝ ਵੀ ਕਰ ਸਕਦਾ ਸੀ..." ਉਹ ਹਾਸੇ ਚ ਗੱਲ ਪਾਉਣ ਲਈ ਬੋਲਿਆ। "ਓ ਹੋ! ਜਨਾਬ ਵਿੱਚ ਐਨੀ ਹਿੰਮਤ ਹੈ? ਮੈਂ ਹਾਲੇ ਪੰਦਰਾਂ ਮਿੰਟ ਹੋਰ ਕੱਲੀ ਹਾਂ। ਚਾਹਤ ਅਧੂਰੀ ਨਾ ਰਹਿ ਕੇ ਕਿਤੇ..." ਉਹ ਬੋਲ ਕੇ ਉਹਦੇ ਵੱਲ ਗੁੱਝਾ ਝਾਕੀ। ਉਹਦਾ ਮਨ ਅੰਦਾਜ਼ਾ ਨਹੀਂ ਸੀ ਲਾ ਪਾ ਰਿਹਾ। ਇਹ ਕੀ ਸੀ? ਉਹਦੀ ਪਰਖ? ਸੱਦਾ? ਜਾਲ? ਜਾਂ ਕੁਝ ਹੋਰ? ਉਹਦੇ ਚਿਹਰੇ ਤੋਂ ਉਹਦੀਆਂ ਅੱਖਾਂ ਉਸਦੇ ਸਰੀਰ ਤੇ ਤਿਲਕਣ ਲੱਗੀਆਂ। ਬੈਠੀ ਹੋਈ ਨੂੰ ਪਹਿਲੀ ਵਾਰ ਉਹਨੇ ਧਿਆਨ ਨਾਲ ਵੇਖਿਆ। ਉਹਦੇ ਪੋਸਚਰ ਨੂੰ ਪੜ੍ਹਨ ਲੱਗਾ। ਮੇਰੀਆਂ ਅੱਖਾਂ ਉਹਨੂੰ ਪੜ੍ਹ ਰਹੀਆਂ ਸੀ। ਉਹਦੇ ਸਾਹ ਜਿਵੇਂ ਕੋਈ ਮਹਿਕ ਨੂੰ ਸੁੰਘ ਲੈਣ ਦੀ ਕੋਸ਼ਿਸ਼ ਕਰ ਰਹੇ ਸੀ। ਉਹਨੂੰ ਉਹਦੀਆਂ ਨਜ਼ਰਾਂ ਚੁਭਦੀਆਂ ਜਾਪ ਰਹੀਆਂ ਸੀ। ਪਰ ਉਹਨੇ ਕੋਈ ਉਜ਼ਰ ਨਹੀਂ ਸੀ ਕੀਤਾ। ਲੱਗ ਰਿਹਾ ਸੀ ਜਿਵੇਂ ਉਹਦੇ ਚਿਹਰੇ ਦਾ ਰੰਗ ਬਦਲਿਆ ਹੋਵੇ। ਗਰਦਨ ਤੇ ਪਸੀਨੇ ਦੀਆਂ ਕੁਝ ਬੂੰਦਾਂ ਸੀ। ਹੀਟਰ ਦੀ ਗਰਮੀ ਸੀ ਕਿ ਜਿਸਮ ਦੀ, ਕਿਸਨੂੰ ਪਤਾ? ਉਹਦੀਆਂ ਅੱਖਾਂ ਨੇ ਚੋਰੀਓ ਉਹਦੇ ਸੀਨੇ ਨੂੰ ਤੱਕਿਆ। ਡੀਪ ਕੱਟ ਗਲ਼ਮੇ ਵਿੱਚੋਂ ਜਾਪ ਰਿਹਾ ਸੀ ਜਿਵੇਂ ਭਾਰਾਪਣ ਵੱਧ ਗਿਆ ਹੋਵੇ। ਉਹਦੇ ਸਾਹਾਂ ਵਿੱਚ ਅਜੀਬ ਬੇਚੈਨੀ ਸੀ। ਦਿਲੋ ਦਿਮਾਗ ਵਿੱਚ ਅਜੀਬ ਕਸ਼ਮਕਸ਼। ਉਹ ਰੁੜ੍ਹ ਰਿਹਾ ਸੀ ਜਜ਼ਬਾਤਾਂ ਦੇ ਨਵੇਂ ਵਹਿਣ ਵਿੱਚ। "ਮੈਂ ਕੱਪ ਧੋ ਲਵਾਂ," ਉਹ ਉੱਠ ਕੇ ਕੱਪ ਚੁੱਕਣੇ ਚਾਹੇ, ਸੰਭਲਦੇ ਹੋਏ ਬੋਲਿਆ। "ਨਹੀਂ, ਮੈਂ ਧੋ ਦਿੰਦੀ ਹਾਂ," ਉਹ ਉੱਠਦੀ ਹੋਈ ਬੋਲੀ। ਕੱਪ ਨੂੰ ਹੱਥ ਦੋਵਾਂ ਦਾ ਪਿਆ। ਉਂਗਲਾਂ ਨਾਲ ਉਂਗਲਾਂ ਕੱਸੀਆਂ ਗਈਆਂ। ਉਹਦੇ ਹੱਥ ਨੇ, ਨਾ ਚਾਹੁੰਦੇ ਹੋਏ, ਉਹਨੂੰ ਵੀਣੀ ਤੋਂ ਘੁੱਟ ਕੇ ਪਕੜ ਲਿਆ। ਕੱਪ ਹੱਥੋਂ ਛੁੱਟਿਆ ਤੇ ਤੜਕ ਕਰਕੇ ਥੱਲੇ ਡਿੱਗਿਆ। ਟੁੱਟਣੋਂ ਬਚ ਗਿਆ। ਸ਼ਾਇਦ ਤ੍ਰੇੜ ਆ ਗਈ ਹੋਵੇ। ਪਰ ਉਹਨੂੰ ਬਚਾਉਂਦੇ ਹੋਏ ਉਹਨਾਂ ਦੀਆਂ ਬਾਹਾਂ ਆਪਸ ਚ ਟਕਰਾਈਆਂ। ਉਹਦੇ ਹੱਥ ਉਹਦੇ ਮੋਢਿਆਂ ਉੱਤੇ ਆ ਟਿਕੇ। ਉਹਦੇ ਹੱਥਾਂ ਚ ਉਸਦੀਆਂ ਬਾਹਾਂ ਆ ਗਈਆਂ। ਕਿੱਥੋਂ ਇੱਕ ਊਰਜਾ ਆਈ, ਤੇ ਉਹਨੇ ਉਹਨੂੰ ਆਪਣੇ ਸੀਨੇ ਨਾਲ ਖਿੱਚ ਕੇ ਲਾ ਲਿਆ, ਤੇ ਸੋਫ਼ੇ ਤੇ ਡਿੱਗ ਗਿਆ। ਥ੍ਰੀ ਸੀਟਰ ਸੋਫ਼ੇ ਦਾ ਫ਼ਾਇਦਾ ਪਹਿਲੀ ਵਾਰ ਸਮਝ ਚ ਆਇਆ। ਹਰਪ੍ਰੀਤ ਉਹਦੀਆਂ ਬਾਹਾਂ ਚ ਝੂਲਦੀ ਹੋਈ, ਉਹਦੀ ਗੋਦ ਚ ਆ ਬੈਠੀ। ਉਹਨੇ ਉਹਦੀ ਗਰਦਨ ਨੂੰ ਹੱਥਾਂ ਵਿੱਚ ਘੁੱਟ ਕੇ ਚਿਹਰੇ ਨੂੰ ਆਪਣੇ ਵੱਲ ਕੀਤਾ। ਬੁੱਲ੍ਹਾਂ ਨੂੰ ਬੁੱਲ੍ਹਾਂ ਵਿੱਚ ਜਕੜ ਲਿਆ। ਉਹਦੇ ਹੱਥ ਉਹਦੇ ਮੋਢਿਆਂ ਤੇ ਖਿਸਕਣ ਲੱਗੇ, ਤੇ ਉਸਦੇ ਹੱਥਾਂ ਨੇ ਉਹਦੇ ਮੱਥੇ ਨੂੰ ਛੋਹ ਕੇ ਦੋਵੇਂ ਬਾਹਾਂ ਨੂੰ ਗਰਦਨ ਤੇ ਵਲ ਲਿਆ। ਦੋਵਾਂ ਦੇ ਜਿਸਮਾਂ ਦੇ ਵਿਚਕਾਰੋਂ ਹਵਾ ਵੀ ਨਹੀਂ ਸੀ ਲੰਘ ਰਹੀ। ਦਿਲਾਂ ਦੀ ਤਾਲ ਇੱਕ ਹੋ ਗਈ ਸੀ। ਛਾਤੀਆਂ ਵਿੱਚੋਂ ਸਾਹ ਇੱਕੋ ਰਿਦਮ ਵਿੱਚ ਅੰਦਰ ਬਾਹਰ ਹੋ ਰਿਹਾ ਸੀ। ਉਹਦੇ ਹੱਥਾਂ ਨੇ ਉਹਦੀ ਪਿੱਠ ਨੂੰ ਸਹਿਲਾਉਂਦੇ ਹੋਏ ਲੱਕ ਦੇ ਥੱਲਿਓਂ ਨਰਮ ਮਾਸ ਨੂੰ ਹੱਥਾਂ ਚ ਭਰ ਲਿਆ। ਪੂਰੇ ਪੰਜੇ ਹਥੇਲੀ ਸਮੇਤ ਫੈਲ ਗਏ। ਚੁੰਮਣ ਦੀ ਰਫ਼ਤਾਰ ਨਾਲ ਪੰਜੇ ਸੁਕੜਦੇ ਤੇ ਫੈਲਦੇ। ਉਸੇ ਤਾਲ ਤੇ ਉਹਨਾਂ ਦੇ ਪੱਟ ਆਪਸ ਚ ਖਹਿ ਰਹੇ ਸੀ। ਉਸੇ ਤਾਲ ਤੇ ਛਾਤੀਆਂ ਵਿੱਚ ਰਗੜ ਸੀ। ਉਹਦੇ ਬੁੱਲਾਂ ਨੇ ਖਿਸਕ ਕੇ ਗਰਦਨ ਨੂੰ ਛੋਹਿਆ। ਉਹ ਉਂਝ ਹੀ ਬੈਠੀ ਗੋਡਿਆਂ ਭਾਰ ਹੋ ਗਈ। ਬੁੱਲਾਂ ਨੇ ਰਾਹ ਟਟੋਲਿਆ ਤੇ ਜੀਭ ਨੇ ਰਾਹ ਬਣਾ ਦਿੱਤਾ। ਨਰਮ ਮਾਸ ਉੱਤੇ ਬੁੱਲਾਂ ਦੀ ਛੋਹ ਪਾ ਕੇ ਉਹ ਤੜਪ ਗਈ। ਇੱਕ ਆਹ ਉਸਦੇ ਮੂੰਹੋਂ ਨਿੱਕਲੀ। ਉਹਦੇ ਸਿਰ ਨੂੰ ਪਕੜ ਕੇ ਉਹਨੇ ਸੀਨੇ ਵਿੱਚ ਧੱਕ ਦਿੱਤਾ। "ਆਪਣੇ ਕੋਲ ਜ਼ਿਆਦਾ ਟਾਈਮ ਨਹੀਂ," ਉਹ ਮਲਕੜੇ ਜਿਹੇ ਕੰਨ ਚ ਬੋਲੀ, ਤੇ ਉਹਦੇ ਕੰਨ ਨੂੰ ਬੁੱਲਾਂ ਵਿੱਚ ਦਬਾ ਕੇ ਆਪਣੀ ਆਖ਼ਰੀ ਇੱਛਾ ਜ਼ਾਹਿਰ ਕੀਤੀ। ਉਹਦੇ ਹੱਥਾਂ ਨੇ ਉਹਦੀ ਹਾਂ ਚ ਹਾਂ ਮਿਲਾਈ, ਤੇ ਉਸਦੇ ਜਿਸਮ ਨੂੰ ਲੋੜ ਮੁਤਾਬਕ ਬੇਪਰਦ ਕਰ ਲਿਆ, ਤੇ ਖੁਦ ਨੂੰ ਵੀ... ਅਗਲੀ ਖੇਡ ਜਿਵੇਂ ਉਹ ਖੁਦ ਹੀ ਜਾਣਦੀ ਹੋਵੇ। ਕੁਝ ਕਹਿਣ ਦੀ, ਦੱਸਣ ਦੀ ਲੋੜ ਹੀ ਨਾ ਪਈ। ਬੱਸ ਮਹਿਸੂਸ ਹੋਇਆ ਜਿਵੇਂ ਰੇਸ਼ਮੀ, ਕੂਲੇ ਤੇ ਕੋਸੇ ਰੁਮਾਲ ਪੱਟਾਂ ਤੇ ਲਿਪਟ ਗਏ ਹੋਣ, ਜਿਵੇਂ ਸਾਉਣ ਦੀ ਬਾਰਿਸ਼ ਠੰਡੀ ਨਾ ਹੋਕੇ ਗਰਮ ਫੁਹਾਰਾਂ ਦੀ ਹੋਵੇ। ਜਿਵੇਂ ਹਨੇਰੀ ਵਿੱਚ ਪੱਤਿਆਂ ਦੀ ਅਵਾਜ਼ ਨਹੀਂ, ਜਦਕਿ ਰਗੜ ਤੇ ਸੋਫ਼ੇ ਦੀ ਟੱਕ ਟੱਕ ਦੀ ਆਵਾਜ਼ ਚ ਬਦਲ ਗਈ ਹੋਵੇ। ਆਨੰਦ ਦੀ ਉਸ ਸੀਮਾ ਵਿੱਚ ਵੀ ਉਹਦੇ ਹੱਥ ਨਵੀਆਂ ਰਾਹਾਂ ਖੋਜ ਰਹੇ ਸੀ। ਜਿਸਮ ਦੇ ਹਰ ਹਿੱਸੇ ਨੂੰ ਟੋਹ ਰਹੇ ਸੀ। ਜਦੋਂ ਤੀਕ ਉਹ ਥੰਮ੍ਹ ਨਾ ਗਏ। ਜਿਵੇਂ ਰਾਤ ਦੇ ਤੂਫ਼ਾਨ ਮਗਰੋਂ ਸਵੇਰੇ ਸੂਰਜ ਚੜ੍ਹਿਆ ਹੋਵੇ। ਕਮਰੇ ਚ ਇੰਝ ਦਾ ਚਾਨਣ ਫੈਲ ਗਿਆ।
"ਕੱਲੀ ਨਹੀਂ ਹਾਂ, ਮੈਂ ਤੇ ਨੀਲਮ ਸ਼ਾਪਿੰਗ ਕਰਨ ਲਈ ਆਈਆਂ ਸੀ। ਉਹਨੇ ਕੁਝ ਪਲ ਆਪਣੇ ਦੋਸਤ ਨੂੰ ਮਿਲਣਾ ਸੀ, ਮੈਂ ਕਬਾਬ ਵਿੱਚ ਹੱਡੀ ਬਣਨ ਨਾਲੋਂ ਸੋਚਿਆ, ਤੁਹਾਡੇ ਨਾਲ ਧੁੱਪ ਸੇਕਦੇ ਚਾਹ ਪੀ ਲਈਏ।" "ਜ਼ਰੂਰ, ਤੁਸੀਂ ਚਾਹ ਬਣਾਓ, ਮੈਂ ਕੱਪੜੇ ਧੋ ਕੇ ਤੇ ਨਹਾਕੇ ਹੁਣੇ ਆਇਆ," ਉਹਨੇ ਰਸੋਈ ਵੱਲ ਇਸ਼ਾਰਾ ਕਰਦੇ ਹੋਏ ਕਿਹਾ। "ਨਹੀਂ, ਐਨਾ ਟਾਈਮ ਨਹੀਂ ਹੈ। ਕਾਲਜ ਤੋਂ ਘੰਟੇ ਦੀ ਬ੍ਰੇਕ ਸੀ, 15 ਮਿੰਟ ਮੁੱਕ ਗਏ, ਅੱਧੇ-ਪੌਣੇ ਘੰਟੇ ਵਿੱਚ ਉਹਨੇ ਆ ਜਾਣਾ। ਫਿਰ ਕਿੱਥੇ ਟਾਈਮ ਬਚਣਾ।" "ਚਲੋ, ਮੈਂ ਫਿਰ ਨਹਾ ਲਵਾਂਗਾ..." "ਨਹੀਂ, ਨਹਾ ਲਓ। ਕੱਪੜੇ ਕਿੰਨੇ ਕੁ ਹਨ? ਮੈਂ ਮਲ ਦਿੰਨੀ ਆਂ, 'ਸਰ'। ਤੁਸੀਂ ਤਾਂ ਬੰਦਿਆਂ ਵਾਂਗ ਘੰਟਾ ਲਾਓਗੇ, ਫੇਰ ਵੀ..." ਕੱਪੜੇ ਜ਼ਿਆਦਾ ਨਹੀਂ ਸੀ, ਦੋ ਸ਼ਰਟਾਂ ਤੇ ਇੱਕ ਪੈਂਟ ਹੀ ਸੀ। ਉਹ ਨਾਂਹ ਨੁੱਕਰ ਹੀ ਕਰਦਾ ਰਿਹਾ, ਪਰ ਉਹ ਤਾਂ ਜਿਵੇਂ ਅੱਗੇ ਹੀ ਅੱਗੇ ਦੌੜ ਰਹੀ ਹੋਵੇ। ਉਹ ਉਹਦੇ ਵੱਲ ਤੱਕ ਰਿਹਾ ਸੀ, ਸੋਚ ਰਿਹਾ ਸੀ, ਕੋਈ ਐਨੀਂ ਛੇਤੀ ਵੀ ਕਿਸੇ ਤੇ ਭਾਰੂ ਹੋ ਸਕਦਾ? "ਕਿੱਥੇ ਨੇ ਕੱਪੜੇ?" ਉਹਨੇ ਵਾਸ਼ਰੂਮ ਵੱਲ ਇਸ਼ਾਰਾ ਕੀਤਾ। ਭਰੀ ਹੋਈ ਬਾਲਟੀ ਨੂੰ ਚੁੱਕ ਕੇ ਉਹ ਵਾਸ਼ਰੂਮ ਤੋਂ ਬਾਹਰ ਬਣੇ ਕੱਪੜੇ ਧੋਣ ਲਈ ਬਣੇ ਫਰਸ਼ ਤੇ ਲੈ ਗਈ। ਉਹ ਉਹਨੂੰ ਵੇਖਦਾ ਰਿਹਾ। ਅਜੀਬ ਘਟਨਾ ਸੀ, ਉਹਦੇ ਨਾਲ ਜੋ ਵਾਪਰ ਰਹੀ ਸੀ। "ਹੁਣ ਨਹਾ ਲਵੋ ਤੁਸੀਂ ਫਟਾਫਟ," ਤੇ ਉਹ ਸੁਚੱਜੀ ਔਰਤ ਵਾਂਗ ਪਲਾਸਟਿਕ ਦੇ ਫਟੜੇ ਤੇ ਬੈਠੀ ਕੱਪੜੇ ਮਲਣ ਲੱਗੀ। ਉਹ ਚੁੱਪ ਚਾਪ ਜਾ ਕੇ ਨਹਾਉਣ ਲੱਗਾ। ਮਨ ਚ ਇੱਕੋ ਸੋਚ ਸੀ, ਕਿਵੇਂ ਹੁਣ ਗਲ ਪਈ ਮੁਸੀਬਤ ਨੂੰ ਲਾਹੇ, ਇਸਤੋਂ ਪਹਿਲਾਂ ਕਿ ਉਹਦੇ ਮਨ ਤੋਂ ਸਫ਼ੈਦ ਕੰਜ ਉੱਤਰ ਜਾਏ... --- ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਛੇ ਪ੍ਰਭਜੋਤ ਦਾ ਆਮ ਰੁਟੀਨ ਵਿੱਚ ਰਿਹਾ ਹੈ, ਐਤਵਾਰ ਨੂੰ ਚੰਗੀ ਤਰ੍ਹਾਂ ਨਹਾਉਣਾ, ਬਿਨ੍ਹਾਂ ਕਿਸੇ ਕਾਹਲੀ ਤੋਂ। ਪਰ ਇਹ ਦਿਨ ਅੱਡ ਸੀ। ਉਹ ਆਪਣੇ ਸਰੀਰ ਵਿੱਚ ਕਈ ਵੱਖਰੇ ਤਰ੍ਹਾਂ ਦੀਆਂ ਤਰੰਗਾਂ ਮਹਿਸੂਸ ਕਰ ਸਕਦਾ ਸੀ। ਕਿਸੇ ਨਾਲ ਅਚਾਨਕ ਛਾਂ ਛਾਂ ਕਰਦੀ ਸ਼ਾਂਤੀ ਵਿੱਚ ਇਕੱਲੇ ਹੋ ਜਾਣਾ। ਉੱਪਰੋਂ ਮੌਸਮ ਐਸਾ ਕਿ ਤੱਤਾ ਪਾਣੀ ਵੀ ਸਿਰ ਤੋਂ ਪੱਟਾਂ ਤੱਕ ਪਹੁੰਚਦਾ ਠੰਡਾ ਹੋ ਜਾਏ। ਕੰਬਦੇ ਅੰਗਾਂ ਨੂੰ ਰੋਕਣ ਦਾ ਕੋਈ ਜ਼ਰੀਆ ਨਾ ਹੋਵੇ। ਨਿੱਤ ਬਾਹਾਂ ਵਿੱਚ ਘੁੱਟ ਕੇ ਸੌਣ ਵਾਲੇ ਨੂੰ ਜਿਸਮ ਦਾ ਨਿੱਘ ਵੀ ਭੁੱਲਿਆ ਹੋਵੇ। ਉੱਪਰੋਂ ਚੀਚੀ ਨਾਲ ਹੀ ਕੋਈ ਦਰਵਾਜ਼ਾ ਪੂਰਾ ਖੁੱਲ੍ਹਣ ਲਈ ਤਿਆਰ ਹੋਵੇ। ਗਰਮ ਹੁੰਦੇ ਅਹਿਸਾਸਾਂ ਨੂੰ ਪਤਾ ਹੀ ਨਾ ਲੱਗਾ ਕਦੋਂ ਪਾਣੀ ਠੰਡਾ ਹੋ ਗਿਆ ਸੀ। ਫਟਾਫਟ ਪਿੰਡੇ ਨੂੰ ਪੂੰਝ ਕੇ ਉਹ ਬਾਹਰ ਨਿੱਕਲਿਆ। ਦੇਖਿਆ, ਹਰਪ੍ਰੀਤ ਕੱਪੜੇ ਧੋਣ ਮਗਰੋਂ ਤਾਰ ਉੱਪਰ ਟੰਗ ਰਹੀ ਸੀ। ਨਿੱਘੀ ਕੋਟੀ ਉਤਾਰ ਕੇ ਉਹਨੇ ਪਾਸੇ ਰੱਖ ਦਿੱਤੀ ਸੀ। ਸੂਟ ਦੀਆਂ ਬਾਹਵਾਂ ਨੂੰ ਕੂਹਣੀ ਤੱਕ ਮੋੜਿਆ ਹੋਇਆ ਸੀ। ਸਲਵਾਰ ਨੂੰ ਵੀ ਪਿੰਡਲੀਆਂ ਤੱਕ ਕੱਸ ਲਿਆ ਸੀ। ਜੁੱਤੀ ਉਤਾਰ ਕੇ ਕੋਈ ਸੈਂਡਲ ਪਾ ਲਏ ਸੀ। ਬਿਲਕੁੱਲ ਉਵੇਂ ਜਿਵੇਂ ਘਰ ਉਹਦੀ ਪਤਨੀ ਕਰਦੀ ਹੈ। ਕੱਪੜੇ ਪੂਰੇ ਧੋਤੇ ਗਏ ਸੀ। ਔਰਤਾਂ ਦੇ ਹੱਥਾਂ ਵਿੱਚ ਸੁਹਜ ਤਾਂ ਹੁੰਦਾ, ਕੱਪੜੇ ਹੋਣ, ਸਫ਼ਾਈ ਹੋਏ ਜਾਂ ਖਾਣਾ। ਉਹਨਾਂ ਨੇ ਇਹ ਸਭ ਇੱਕ ਜ਼ਿੰਮੇਵਾਰੀ ਨਿਭਾਉਣ ਲਈ ਸਿੱਖੇ ਹੁੰਦੇ ਹਨ। ਇਸ ਲਈ ਧੋਤੇ ਕੱਪੜਿਆਂ ਦੀ ਚਮਕ ਵੱਖਰੀ ਸੀ। "ਵਾਹ, ਕੱਲ੍ਹ ਨੂੰ ਪਤਾ ਨਾ ਲੱਗਜੇ ਬਈ ਕੱਪੜੇ ਹਰਪ੍ਰੀਤ ਨੇ ਧੋਤੇ ਨੇ," ਉਹ ਬੋਲਿਆ। "ਜਿਹਨੂੰ ਲੱਗਦਾ, ਲੱਗਣ ਦੇਵੋ। ਲੋਕਾਂ ਨੂੰ ਜਾਣਦੀ ਏ ਮੇਰੀ 'ਜੁੱਤ'। ਤੁਹਾਨੂੰ ਫ਼ਰਕ ਪੈਂਦਾ ਹੋਣਾ, ਸਰ। ਮੈਨੂੰ ਨਹੀਂ," ਉਹ ਬੋਲੀ। ਲਹਿਜ਼ੇ ਵਿੱਚ ਤਲਖ਼ੀ ਸੀ, ਕੋਈ ਗਿਲਾ ਸੀ। ਲੱਗਾ, ਕੱਪੜੇ ਧੋ ਕੇ ਮੁੱਲ ਹੀ ਲੈ ਲਿਆ ਹੋਵੇ। "ਕੀ ਹੋਇਆ, ਬੜੇ ਭਖੇ ਹੋਏ ਹੋ ਐਨੇ ਠੰਡੇ ਮੌਸਮ ਵਿੱਚ?" ਉਹ ਬੋਲਿਆ। "ਤੁਹਾਨੂੰ ਵੀ ਪਤਾ ਹੋਣਾ ਚਾਹੀਦਾ। ਐਨੇ ਡਰੇ ਡਰੇ ਤੁਸੀਂ ਹੋ, ਲੋਕਾਂ ਦੀਆਂ ਗੱਲਾਂ ਤੋਂ ਡਰਦੇ ਹੋਏ ਮੈਨੂੰ ਬੁਲਾਣਾ ਹੀ ਛੱਡ ਗਏ, ਤੇ ਰਾਹ ਹੀ ਬਦਲ ਲਿਆ," ਉਹਨੇ ਸਿੱਧੀ ਮੁੱਦੇ ਤੇ ਗੱਲ ਕੀਤੀ। "ਨਹੀਂ, ਨਹੀਂ, ਐਵੇਂ ਕੁਝ ਨਹੀਂ, ਬੱਸ ਕਾਲਜ ਚ ਟਾਈਮ ਨਹੀਂ ਮਿਲਦਾ," ਉਹਨੇ ਟਰਕਾਉਣ ਦੀ ਕੋਸ਼ਿਸ਼ ਕੀਤੀ। "ਹੋਰ ਕੁਝ ਸਮਝਾਂ ਨਾ ਸਮਝਾਂ, ਸਰ, ਪਰ ਬਦਲਿਆ ਹੋਇਆ ਲਹਿਜ਼ਾ ਨਾ ਸਮਝਾਂ, ਇਹ ਨਹੀਂ ਹੋ ਸਕਦਾ। ਮੈਨੂੰ ਅੱਖ ਪੜ੍ਹ ਲੈਣ ਦੀ ਜਾਚ ਚਿਰੋਕੀ ਹੈ," ਉਹ ਬੋਲੀ। ਉਹਨੇ ਅੱਖਾਂ ਝੁਕਾ ਲਈਆਂ। ਉਹ ਗੱਲਾਂ ਕਰਦੇ ਰਸੋਈ ਚ ਆ ਗਏ ਸੀ। ਉਹ ਚਾਹ ਬਣਾਉਣ ਲੱਗਾ। ਉਂਝ ਹੀ ਮੂੰਹ ਓਹਲੇ ਕਰਕੇ ਉਹ ਬੋਲਿਆ। "ਤੈਨੂੰ ਵੀ ਪਤਾ, ਹਰਪ੍ਰੀਤ, ਕਾਲਜ ਦੀਆਂ ਬੰਦਿਸ਼ਾਂ ਦਾ। ਮੇਰੀ ਨੌਕਰੀ, ਮੇਰੀ ਤਨਖ਼ਾਹ, ਖੇਡ ਸਿਖਾਉਣ ਨਾਲੋਂ ਵੱਧ, ਕਿਸੇ ਗਲਤ ਅਫ਼ਵਾਹ ਤੋਂ ਬਚ ਕੇ ਰਹਿਣ ਦੀ ਹੈ।" "ਅੱਛਾ, ਜੇ ਹੁਣ ਮੈਨੂੰ ਇੱਥੋਂ ਨਿਕਲਦੀ ਨੂੰ ਕੋਈ ਤੱਕ ਲਵੇ, ਤਾਂ ਖ਼ਬਰੇ ਚਾਹ ਪੀਣ ਦੀ ਗੱਲ ਨੂੰ ਕੋਈ ਦੁਪਹਿਰਾ ਕੱਟਣ ਵਾਲੀ ਗੱਲ ਨਾਲ ਜੋੜ ਕੇ ਜੋ ਮਰਜ਼ੀ ਉਡਾ ਦੇਵੇ, ਫਿਰ ਕੀ ਕਰੋਗੇ?" ਉਹ ਬੋਲੀ। ਉਹਦੀ ਗੱਲ ਸੁਣਕੇ ਇੱਕ ਵਾਰੀ ਉਹਦਾ ਦਿਲ ਡਰਿਆ। ਬੜੀ ਮੁਸ਼ਕਿਲ ਨਾਲ ਮਿਲੀ ਨੌਕਰੀ ਨੂੰ ਖੋਣ ਦਾ ਡਰ। "ਮੈਨੂੰ ਪਤਾ, ਮੇਰੇ ਰੱਬ ਨੂੰ ਪਤਾ, ਕਿ ਸੱਚ ਕੀ ਹੈ।" "ਤੁਹਾਡੇ ਸੱਚ ਨੂੰ ਸੁਣੇਗਾ ਕੌਣ? ਦੁਨੀਆਂ ਸੱਚ ਤੇ ਨਹੀਂ ਚਲਦੀ, ਧਾਰਨਾਵਾਂ ਤੇ ਚਲਦੀ ਹੈ। ਲੋਕ ਮਨ ਚ ਚਿਤਾਰ ਕੇ ਬੈਠਦੇ ਹਨ, ਬੱਸ ਉਡੀਕ ਕਰਦੇ ਹਨ ਉਸ ਧਾਰਨਾ ਨੂੰ ਸਾਬਿਤ ਕਰਨ ਲਈ ਕੁਝ ਮਿਲੇ। ਰਾਤ ਦੇ ਹਨੇਰੇ ਚ ਰਾਹ ਜਾਂਦੇ ਕਿਸੇ ਮੁਸਾਫ਼ਿਰ ਨੂੰ ਚੋਰ ਸਮਝ ਕੇ ਕੁੱਟ ਦੇਣ ਵਾਲੇ ਲੋਕ ਸੱਚ ਸੁਣਨ ਦੀ ਹਿੰਮਤ ਨਹੀਂ ਕਰ ਸਕਦੇ। ਅਜਿਹਾ ਕਰਕੇ ਧਾਰਨਾਵਾਂ ਟੁੱਟਣ ਦਾ ਡਰ ਬਣਿਆ ਰਹਿੰਦਾ," ਉਹ ਬੋਲੀ। ਚਾਹ ਬਣ ਗਈ ਸੀ। ਉਹ ਡਰਾਇੰਗ ਰੂਮ ਚ ਲੱਗੇ ਸੋਫ਼ੇ ਤੇ ਆ ਗਿਆ। ਹੀਟਰ ਨੂੰ ਚਾਲੂ ਕਰ ਦਿੱਤਾ। ਮਨ ਨੂੰ ਲੱਗੀ ਧੁਕਧੁਕੀ ਨੂੰ ਥੋੜ੍ਹਾ ਆਰਾਮ ਆਇਆ। "ਮਕਾਨ ਮਾਲਕ ਚੰਗਾ ਮਿਲਿਆ, ਸਭ ਕੁਝ ਸੈੱਟ ਮਿਲਿਆ," ਉਹ ਘਰ ਦੇ ਅੰਦਰ ਸਭ ਸਮਾਨ ਨੂੰ ਦੇਖਦੀ ਬੋਲੀ। "ਮਕਾਨ ਮਾਲਿਕ ਨਹੀਂ, ਮਾਲਕਿਨ ਹੈ। ਕਹਿੰਦੀ, ਸਭ ਵਰਤ ਸਕਦੇ ਹੋ। ਅਸੀਂ ਵੈਸੇ ਵੀ ਕਦੇ ਕਦੀ ਆਉਂਦੇ ਸੀ ਸਫ਼ਾਈ ਕਰਵਾਉਣ, ਹੁਣ ਸਾਨੂੰ ਸੌਖ ਹੋਗੀ।"
ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਪੰਜ ਜੁਆਇਨ ਕੀਤੇ ਹੋਏ ਹਫ਼ਤੇ ਤੋਂ ਵੱਧ ਹੋ ਗਿਆ ਸੀ। ਸ਼ਨੀਵਾਰ ਦੀ ਛੁੱਟੀ ਨੂੰ ਪ੍ਰਭਜੋਤ ਸੁਸਤਾ ਰਿਹਾ ਸੀ। ਟੀਚਰਾਂ ਦੇ ਵੱਟਸਐਪ ਗਰੁੱਪ ਵਿੱਚ ਐਡ ਹੋ ਗਿਆ ਸੀ। ਸਾਰੀਆਂ ਗੱਲਾਂ ਬੇਤੁਕੀਆਂ ਹੀ ਹੁੰਦੀਆਂ। ਉਹਨੇ ਕਦੇ ਇੱਕ ਵੀ ਮੈਸੇਜ ਨਹੀਂ ਸੀ ਕੀਤਾ ਗਰੁੱਪ ਵਿੱਚ। ਚੁੱਪ ਚਾਪ ਸੀ। ਬੋਲਣ ਲਈ ਕੁਝ ਨਹੀਂ ਸੀ, ਲੇਡੀਜ਼ ਸਟਾਫ਼ ਦੀਆਂ ਗੱਲਾਂ ਵਿੱਚ ਭਲਾਂ ਉਹ ਕੀ ਬੋਲਦਾ? ਫਿਰ ਇੱਕ ਮੈਸੇਜ ਆਇਆ, ਸਿੱਧਾ ਉਹਦੇ ਵੱਲ ਟਾਰਗੈੱਟ ਸੀ। ਨਵਰੀਤ ਦਾ: "'ਰਾਜਾ ਹਰੀਸ਼ ਚੰਦਰ' ਜੀ ਨਹੀਂ ਬੋਲਦੇ?" ਹੋਰ ਕਈ ਟੀਚਰਾਂ ਦੇ ਨਾਲ ਹੀ ਹਾਸੇ ਦੀ ਇਮੋਜ਼ੀ ਵਾਲੇ ਮੈਸੇਜ ਆ ਗਏ। ਉਹਨੂੰ ਸਮਝ ਆ ਗਿਆ ਸੀ। ਉਹਦਾ ਨਾਮ ਧਰਿਆ ਜਾ ਚੁੱਕਾ ਸੀ। ਉਹ ਬੋਲਣ ਚ ਭਲਾਈ ਸਮਝੀ। "ਬੱਸ ਕੁਝ ਨਹੀਂ, ਧੁੱਪ ਚ ਸੁਸਤਾ ਰਿਹਾ ਸੀ।" "ਅੱਛਾ, 'ਅਸੀਂ' ਵੀ ਆ ਜਾਈਏ?" ਨਵਰੀਤ ਨੇ ਕਿਹਾ। ਗਰੁੱਪ ਚ ਫਿਰ ਹਾਸਾ ਪੈ ਗਿਆ। ਇਸ 'ਅਸੀਂ' ਚ ਮਜ਼ਾਕ ਸੀ ਜਾਂ ਕੁਝ ਹੋਰ, ਉਹਦੇ ਕੋਲ ਅੱਗੇ ਕੁਝ ਨਹੀਂ ਸੀ ਬਚਿਆ ਲਿਖਣ ਨੂੰ। ਉਹਨੂੰ ਲੱਗਾ ਉਹਦੇ ਹੱਥ ਬੰਨ੍ਹੇ ਹੋਏ ਸੀ। "ਕਿਉਂ, ਵਿਚਾਰੇ ਸਾਡੇ ਗਊ ਵਰਗੇ ਸਾਊ ਸਰ ਨੂੰ ਤੰਗ ਕਰ ਰਹੇ ਹੋ? ਕੋਈ ਅੜਵੈੜ ਹੁੰਦਾ ਫਿਰ ਦੱਸਦਾ ਥੋਨੂੰ," ਹਰਪ੍ਰੀਤ ਨੇ ਉਹਦਾ ਸਾਥ ਦਿੱਤਾ। ਉਹ ਕਹਿਣਾ ਚਾਹੁੰਦਾ ਸੀ, "ਜੇ ਰੁਜ਼ਗਾਰ ਨੇ ਮੇਰੇ ਨੱਥ ਨੇ ਪਾਈ ਹੁੰਦੀ ਤਾਂ ਦੱਸਦਾ ਕਿ ਗਊ ਆਂ ਕਿ ਸਾਨ੍ਹ," ਪਰ ਰੁਕ ਗਿਆ। "ਅੱਛਾ, ਅਸੀਂ ਕਿਹੜਾ 'ਤੇਰੀ ਗਊ' ਦੀ ਧਾਰ ਚੋਅ ਲਈ, ਜਿਹੜਾ ਤੈਨੂੰ ਦੁੱਖ ਲੱਗਦਾ ਪਿਆ?" ਨਵਰੀਤ ਦਾ ਮੋੜਵਾਂ ਉੱਤਰ ਸੀ। ਗਰੁੱਪ ਚ ਮੁੜ ਹਾਸਾ ਪੈ ਗਿਆ। ਹਰਪ੍ਰੀਤ ਨੇ ਗਰੁੱਪ 'ਚ ਕੋਈ ਉੱਤਰ ਨਾ ਦਿੱਤਾ, ਉਹਨੂੰ ਮੈਸੇਜ ਕੀਤਾ: "ਇਹ ਐਵੀਂ ਬਕਵਾਸ ਕਰਦੀ ਪਈ ਏ, ਇਹਨੂੰ ਤਾਂ ਕਿਸੇ ਬੰਦੇ ਨਾਲ ਗੱਲੀਂ ਲੱਗਣ ਦਾ ਬਹਾਨਾ ਚਾਹੀਦਾ। ਐਵੀਂ ਬਹੁਤਾ ਮੂੰਹ ਨਾ ਲਾਇਓ।" ਉਹਨੂੰ ਸਮਝ ਨਹੀਂ ਸੀ ਲੱਗੀ ਕਿ ਇਹ ਤਾੜਨਾ ਸੀ, ਸਲਾਹ ਸੀ, ਜਾਂ ਚੇਤਾਵਨੀ। "ਕੋਈ ਗੱਲ ਨਹੀਂ, ਕੁਲੀਗ ਹੀ ਹੈ, ਕੀ ਫ਼ਰਕ ਹੈ, ਮਜ਼ਾਕ ਤਾਂ ਚਲਦਾ ਹੀ ਹੁੰਦਾ," ਉਹਨੇ ਲਿਖਿਆ। "ਗੱਲ ਮਜ਼ਾਕ ਦੀ ਨਹੀਂ, ਤੁਹਾਨੂੰ ਨਹੀਂ ਪਤਾ ਪਿੱਛੋਂ ਕੀ ਕੀ ਬਕਦੀ ਏ, 'ਆਪਣੇ ਬਾਰੇ'। ਕਹਿੰਦੀ ਸੀ, ਜਿੱਦਣ ਦਾ ਆਇਆ, ਹਰਪ੍ਰੀਤ ਓਦਣ ਦੀ ਮਗਰ ਪਈ ਹੋਈ ਆ, ਹਰੀਸ਼ਚੰਦਰ ਹੱਥ ਹੀ ਨਹੀਂ ਆਉਂਦਾ। ਮੈਂ ਚਾਹਾਂ, ਇੱਕ ਦਿਨ ਚ ਸਿੱਧਾ ਕਰ ਲਵਾਂ। ਐਨੀ ਘਟੀਆ ਸੋਚ ਵਾਲੀ ਜਨਾਨੀ ਐ।" "ਪਿੱਠ ਪਿੱਛੇ ਪੱਕਦੀਆਂ ਖੀਰਾਂ ਬਾਰੇ ਮੈਨੂੰ ਕੁਝ ਅੰਦਾਜ਼ਾ ਜਿਹਾ ਤਾਂ ਸੀ, ਪਰ ਗੱਲਾਂ ਇਸ ਹੱਦ ਤੱਕ ਹਨ, ਇਹ ਨਹੀਂ ਸੀ ਪਤਾ," ਉਹਨੇ ਜਵਾਬ ਦਿੱਤਾ। "ਅੱਛਾ, ਬੱਸ ਇਹੋ ਮੇਰੇ ਬਾਰੇ ਕਹਿੰਦੀਆਂ?" "ਤੁਹਾਨੂੰ ਕੀ ਦੱਸਾਂ, ਸਾਰੀਆਂ ਇੱਕ ਤੋਂ ਵੱਧ ਇੱਕ ਛਟੀਆਂ ਹੋਈਆਂ ਨੇ। ਇਥੇ ਕੱਲੀਆਂ ਰਹਿ ਰਹਿ ਇਹਨਾਂ ਦੇ ਦਿਮਾਗ ਖ਼ਰਾਬ ਹੋ ਜਾਂਦੇ। ਬੱਸ ਫਿਰ ਸਾਰਾ ਦਿਨ 'ਗੰਦ' ਹੀ ਬਕਦੀਆਂ।" ਉਹਨੂੰ ਉਹਦੇ ਮੈਸੇਜ ਵਿੱਚ ਈਰਖਾ ਦਿਸਣ ਲੱਗੀ ਸੀ। ਅਸਲ ਚ ਮਨੋਵਿਗਿਆਨੀ ਆਖਦੇ ਹਨ ਕਿ ਸਮਾਨ ਵਿਅਕਤੀਆਂ ਦੇ ਗਰੁੱਪ ਵਿੱਚ ਜਦੋਂ ਵੀ ਮੁਕਾਬਲਾ ਹੁੰਦਾ, ਉਹ ਉਸਨੂੰ ਜਿੱਤਣ ਲਈ ਹਰ ਹੀਲਾ ਵਰਤਦੇ ਹਨ। ਇੱਕ ਦੂਸਰੇ ਦੇ ਮਾੜੇ ਪੱਖ ਨੂੰ ਫਰੋਲਣ ਤੱਕ, ਭਾਵੇਂ ਕਿਸੇ ਵੇਲੇ ਖੁਦ ਵੀ ਉਸ ਵਿੱਚ ਸ਼ਾਮਿਲ ਰਹੇ ਹੋਣ। ਅਜਿਹਾ ਕਰਕੇ ਖੁਦ ਦੀ ਲੱਤ ਉੱਪਰ ਰੱਖ ਕੇ ਦੂਸਰੇ ਨਾਲੋਂ ਬੇਹਤਰ ਸਾਬਿਤ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਉਹਨੂੰ ਕਿਸੇ ਦੀਆਂ ਚੁਗਲੀਆਂ ਵਿੱਚ ਦਿਲਚਸਪੀ ਨਹੀਂ ਸੀ। "ਜਿਸਨੂੰ ਜੋ ਕਰਨਾ, ਕਰਨ ਦੇਵੋ। ਮੈਂ 'ਮਾਇਆ' ਤੋਂ ਨਿਰਲੇਪ ਬੰਦਾ, ਦੋ ਜੁਆਕਾਂ ਦਾ ਪਿਓ, ਮੈਨੂੰ ਇਹ ਅੱਲ੍ਹੜ ਉਮਰ ਦੇ ਮੁੰਡੇ ਕੁੜੀਆਂ ਵਾਲੇ ਚ ਕੋਈ ਦਿਲਚਸਪੀ ਨਹੀਂ," ਉਹਨੇ ਦੋ ਟੁੱਕ ਗੱਲ ਮੁਕਾ ਦਿੱਤੀ। ਸ਼ਾਇਦ ਉਹਨੂੰ ਵੀ ਤਸੱਲੀ ਹੋ ਗਈ ਕਿ ਉਹ ਚੋਰੀ ਚੋਰੀ ਕਿਸੇ ਹੋਰ ਨਾਲ ਗੱਲ ਨਹੀਂ ਕਰਨ ਲੱਗ ਗਿਆ। ਕੁਝ ਲੋਕਾਂ ਦੀ ਤਸੱਲੀ ਸਿਰਫ਼ ਇਸੇ ਚ ਲੁਕੀ ਹੁੰਦੀ ਹੈ ਕਿ ਚਲੋ, ਜੇ ਮੈਨੂੰ ਨਹੀਂ ਮਿਲਿਆ, ਤਾਂ ਮੇਰੇ ਸ਼ਰੀਕ ਨੂੰ ਵੀ ਨਹੀਂ ਮਿਲਿਆ। ਗੱਲਾਂ ਇੱਧਰ ਓਧਰ ਦੀਆਂ ਚੱਲੀਆਂ। ਉਹਦੇ ਨਵੇਂ ਘਰ ਬਾਰੇ, ਜਿੱਥੇ ਉਹ ਸ਼ਿਫਟ ਹੋਇਆ ਸੀ, ਉਹਨੇ ਪੁੱਛਿਆ। ਉਹਨੇ ਦੱਸ ਦਿੱਤਾ। ਇੰਡੀਪੈਂਡੈਂਟ ਘਰ ਸੀ। ਮਾਲਕਿਨ ਨੇ ਇਸ ਸ਼ਰਤ ਤੇ ਦਿੱਤਾ ਸੀ ਕਿ ਉਹ ਫੈਮਲੀ ਨੂੰ ਬੁਲਾ ਲਵੇਗਾ। ਕੱਲ੍ਹੇ ਤੇ ਕੁਆਰਿਆਂ ਤੋਂ ਫਲੈਟਾਂ ਵਾਲੇ ਵੀ ਡਰਦੇ ਹਨ। "ਚਲੋ, ਜੇ ਸੈਟਲ ਹੋ ਹੀ ਗਏ, ਕਿਸੇ ਦਿਨ ਚਾਹ ਪਿਲਾਓ ਘਰ ਬੁਲਾ ਕੇ," ਹਰਪ੍ਰੀਤ ਨੇ ਮਜ਼ਾਕ ਵਿੱਚ ਗੱਲ ਤੋਰੀ। "ਜਦੋਂ ਵੀ ਮਨ ਹੋਇਆ, ਆ ਜਿਓ," ਉਹਨੇ ਸਹਿਜ ਸੁਭਾਅ ਆਖ ਦਿੱਤਾ। "ਚਲੋ, ਜਿੱਦਣ ਵੀ ਯੋਗ ਬਣਿਆ, ਆਵਾਂਗੀ। ਪਰ ਆਵਾਂਗੀ ਕੱਲੀ, ਇਹਨਾਂ ਵਿਚੋਂ ਨਹੀਂ ਕਿਸੇ ਨੂੰ ਲੈ ਕੇ ਆਉਂਦੀ," ਉਹਨੇ ਪੱਕਾ ਕੀਤਾ। "ਜ਼ਰੂਰ, ਜ਼ਰੂਰ, ਜਦੋਂ ਵੀ ਦਿਲ ਕਰੇ," ਉਹ ਖਹਿੜਾ ਛੁਡਵਾਉਣ ਦੀ ਕੋਸ਼ਿਸ਼ ਵਿੱਚ ਸੀ। ... ਅਗਲੇ ਦਿਨ ਐਤਵਾਰ ਸੀ। ਜਦੋਂ ਉਹ ਦੁਪਹਿਰ ਨੂੰ ਨਹਾਉਣ ਦੀ ਤਿਆਰੀ ਕਰ ਰਿਹਾ ਸੀ, ਪਹਿਲਾਂ ਸ਼ਰਫ ਨਾਲ ਬਾਲਟੀ ਵਿੱਚ ਕੱਪੜੇ ਡੋਬ ਕੇ ਉਡੀਕ ਰਿਹਾ ਸੀ ਕਿ ਕੁਝ ਮੈਲ ਉੱਤਰੇ ਤੇ ਉਹ ਉਤਾਰ ਕੇ ਉਹਨਾਂ ਨੂੰ ਧੋ ਸਕੇ। ਤਦੇ ਬੂਹੇ ਦੀ ਬੈੱਲ ਵੱਜੀ। ਕਿਸੇ ਅਣਜਾਣ ਜਿਹੀ ਗੱਲ ਕਰਕੇ ਉਹਦਾ ਦਿਲ ਜ਼ੋਰ ਨਾਲ ਧੜਕਿਆ। ਕੌਣ ਹੋ ਸਕਦਾ? ਉਹਨੇ ਹੋਲ ਵਿੱਚੋਂ ਦੇਖਿਆ... ਹਰਪ੍ਰੀਤ ਹੀ ਸੀ! ਕਮਾਲ ਹੋ ਗਈ। ਉਂਗਲ ਕੀ ਫੜਾਈ, ਇਹ ਤਾਂ ਬਾਂਹ ਫੜਨ ਤੱਕ ਆ ਗਈ। ਉਹ ਕੁਝ ਸੋਚ ਹੀ ਰਿਹਾ ਸੀ ਕਿ ਕੀ ਕਰੇ? ਉਹਨੇ ਦੁਬਾਰਾ ਬੈੱਲ ਵਜਾਈ। ਉਹ ਜੱਕੋਤੱਕੀ ਵਿੱਚ ਦਰਵਾਜ਼ਾ ਖੋਲ੍ਹ ਦਿੱਤਾ। "ਓਹ, ਐਨਾ ਟਾਈਮ! ਕਿਸੇ ਨੂੰ ਅੰਦਰ ਲੁਕੋਣ ਤਾਂ ਨਹੀਂ ਲੱਗ ਗਏ ਸੀ?" ਉਹ ਅੰਦਰ ਆਉਂਦੀ ਬੋਲੀ। "ਨਹੀਂ, ਨਹੀਂ, ਵਾਸ਼ਰੂਮ ਵਿੱਚ ਸੀ, ਕੱਪੜੇ ਧੋਣ ਦੀ ਤਿਆਰੀ ਕਰ ਰਿਹਾ ਸੀ। ਤੁਸੀਂ?" "ਮੈਂ... ਮੈਂ ਤਾਂ ਚਾਹ ਪੀਣ ਆਈ ਸੀ। ਸੋਚਿਆ, ਤੁਹਾਡਾ ਘਰ ਵੀ ਵੇਖ ਜਾਵਾਂ। ਪਰ ਤੁਸੀਂ ਮੂਡ ਵਿੱਚ ਨਹੀਂ ਲੱਗਦੇ।" "ਨਹੀਂ, ਮੇਰਾ ਕਹਿਣ ਦਾ ਮਤਲਬ... ਕੱਲਿਆਂ ਬਾਹਰ ਆਉਣਾ ਕਿਵੇਂ ਮੁਮਕਿਨ ਹੋ ਗਿਆ?"
ਇਹਨਾਂ ਵਿਚੋਂ ਗਗਨ ਸਭ ਤੋਂ ਬੇਹਤਰ ਪਲੇਅਰ ਸੀ, ਤੇ ਨੀਰੂ ਸਭ ਤੋਂ ਹੁੰਦਲਹੇੜ। ਪਹਿਲੇ ਦਿਨ ਹੀ ਉਹਨੂੰ ਸਮਝ ਲੱਗ ਗਈ ਸੀ ਕਿ ਗਗਨ ਤੋਂ ਹੇਠਲੇ ਦਰਜੇ ਉੱਤੇ ਹੋਣ ਕਰਕੇ ਨੀਰੂ ਨੂੰ ਆਪਣੀ ਹੇਠੀ ਜਾਪਦੀ ਸੀ। ਉਹਨਾਂ ਦੇ ਪਰਿਵਾਰਾਂ ਬਾਰੇ ਗੱਲ ਕਰਦੇ ਹੋਏ ਪਤਾ ਲੱਗਾ ਸੀ ਕਿ ਨੀਰੂ ਕਿਸੇ ਸਰਕਾਰੀ ਅਫ਼ਸਰ ਦੀ ਕੁੜੀ ਸੀ ਤੇ ਗਗਨ ਬਿਜ਼ਨਸਮੈਨ ਦੀ। ਇਸ ਲਈ ਫਾਲਤੂ ਰੋਅਬ, ਆਕੜ ਤੇ ਦਮਨ ਭਰਿਆ ਵਿਹਾਰ ਉਹਦੇ ਗੱਲ ਕਰਨ ਦੇ ਢੰਗ ਦਾ ਹਿੱਸਾ ਸੀ, ਜਦਕਿ ਗਗਨ ਦਾ ਵਿਹਾਰ ਨਾਰਮਲ ਰਹਿੰਦਾ ਸੀ। ਫਿਰ ਵੀ ਪ੍ਰੈਕਟਿਸ ਦੌਰਾਨ ਪਹਿਲੇ ਦਿਨ ਹੀ ਕਈ ਪਲ ਆਏ ਜਿੱਥੇ ਦੋਵੇਂ ਇੱਕ ਦੂਸਰੇ ਨਾਲ ਉਲਝਦੇ ਹੋਏ ਬਚੀਆਂ ਸੀ। ਕੁੜੀਆਂ ਦੀ ਲੜਾਈ, ਤਕਰਾਰ ਤੇ ਆਪਸੀ ਈਰਖਾ ਸਿਰਫ਼ ਸੁਣੀ ਪੜ੍ਹੀ ਸੀ, ਹੁਣ ਵੇਖ ਰਿਹਾ ਸੀ। ਸੋਚ ਰਿਹਾ ਸੀ, ਚੱਕ ਦੇ ਇੰਡੀਆ ਵਰਗੇ ਸ਼ਾਹਰੁਖ ਖ਼ਾਨ ਵਾਂਗ ਇਹਨਾਂ ਨੂੰ ਟੀਮ ਵਰਕ ਲਈ ਕਿਵੇਂ ਕੱਠੀਆਂ ਕਰਾਂਗਾ? ਉਹਦੇ ਕੋਲ ਵਿਵਾਦ ਨਿਪਟਾਰਨ ਦਾ ਖਾਸ ਕਰ ਕੁੜੀਆਂ ਦਾ ਅਨੁਭਵ ਜ਼ੀਰੋ ਸੀ। ਉਦੋਂ ਤਾਂ ਲੱਗਿਆ ਸੀ ਕਿ ਸ਼ਾਇਦ ਇਹਨਾਂ ਦੀ ਵਿਵਾਦ ਦੀ ਜੜ੍ਹ ਸ਼ੂਟਿੰਗ ਚ ਸੁਪਰੀਮੇਸੀ ਹਾਸਿਲ ਕਰਨਾ ਸੀ, ਪਰ ਮਗਰੋਂ ਸਮਝ ਲੱਗਾ ਕਿ ਇਹ ਕੇਂਦਰ ਬਿੰਦੂ ਕਿਧਰੇ ਹੋਰ ਸ਼ਿਫਟ ਹੋਣਾ ਸੀ, ਉਹ ਤਾਂ ਸਿਰਫ਼ ਗਹਿਗੱਚ ਮੁਕਾਬਲੇ ਤੋਂ ਪਹਿਲਾਂ ਵਾਰਮ ਅੱਪ ਸੀ। ... ਕਲਾਸਾਂ ਚਲਦੀਆਂ, ਪਰ ਉਹ ਫਰੀ ਪੀਰੀਅਡ ਚ ਪ੍ਰੇਸ਼ਾਨ ਹੋ ਜਾਂਦਾ। ਸਟਾਫ਼ ਰੂਮ ਬਾਕੀ ਸਟਾਫ਼ ਨਾਲ ਸਾਂਝਾ ਹੋਣ ਕਰਕੇ ਉਹਨੂੰ ਮੈਡਮਾਂ ਕੋਲ ਹੀ ਬੈਠਣਾ ਪੈਂਦਾ। ਅਜਿਹੇ ਵੇਲੇ ਜੇ ਉਹ ਆਪਣੀਆਂ ਗੱਲਾਂ ਕਰਦੀਆਂ ਹੁੰਦੀਆਂ ਤਾਂ ਉਹਦੇ ਕੋਲ ਇਧਰ ਉਧਰ ਜਾਣ ਤੋਂ ਬਿਨ੍ਹਾਂ ਕੋਈ ਚਾਰਾ ਨਾ ਹੁੰਦਾ। ਜੇ ਉਹਦੇ ਨਾਲ ਗੱਲਾਂ ਕਰਦੀਆਂ ਤਾਂ ਬੜੀ ਛੇਤੀ ਉਹ ਵੀ ਮੁੱਕ ਜਾਂਦੀਆਂ। ਉਹਨਾਂ ਦੇ ਪੁੱਠੇ ਸਿੱਧੇ ਜਿਹੇ ਸਵਾਲ, ਝਾਕਣੀ ਉਹਨੂੰ ਵਧੀਆ ਨਾ ਲੱਗਦੀ। ਦੂਸਰਾ, ਅਣਜਾਣ ਸਨ, ਹਰ ਇੱਕ ਨੂੰ ਜਾਣਨ ਦੀ ਇੱਛਾ ਰੱਖਕੇ ਉਹ ਬਹੁਤਾ ਇਹ ਨਹੀਂ ਸੀ ਦਿਖਾਉਣਾ ਚਾਹੁੰਦਾ ਕਿ ਉਹ ਕਿਸੇ ਨਾਲ ਇੰਟਰਸਟਡ ਹੈ। ਅਸਲ ਚ ਪਹਿਲੇ ਦਿਨ ਦੇ ਹਰਪ੍ਰੀਤ ਨਾਲ ਮੇਲਜੋਲ ਮਗਰੋਂ ਹੀ ਪ੍ਰਿੰਸੀਪਲ ਨੇ ਟੋਕ ਦਿੱਤਾ ਸੀ, "ਇਥੇ ਜਿਸਨੂੰ ਵੀ ਮੂੰਹ ਲਾਏਂਗਾ, ਉਹਨੇ ਹੱਥ ਧੋ ਮਗਰ ਪੈ ਜਾਣਾ ਤੇ ਦੂਜੀਆਂ ਨੇ ਖਫ਼ਾ ਹੋ ਕੇ ਦੇਣੀ ਸ਼ਿਕਾਇਤ। ਤੇ ਤੂੰ ਹਲੇ ਕੱਲ੍ਹ ਆਇਆਂ, ਐਨੀ ਛੇਤੀ ਕੋਈ ਸ਼ਿਕਾਇਤ ਜਾਵੇ ਤਾਂ ਮੈਨੇਜਮੈਂਟ ਕੋਲ ਗਲਤ ਫੀਡਬੈਕ ਜਾਊ। ਸੋ, ਕਿਸੇ ਨਾਲ ਬਹੁਤ ਮੇਲਜੋਲ ਤੋਂ ਬਚੋ।" ਪ੍ਰਿੰਸੀਪਲ ਦੀ ਗੱਲ ਮੰਨ ਕੇ ਉਹ ਹਰਪ੍ਰੀਤ ਤੋਂ ਕੰਨੀ ਕੱਟਣ ਲੱਗਾ। ਉਹਦਾ ਪੀਰੀਅਡ ਖਾਲੀ ਹੁੰਦਾ ਤਾਂ ਉਹ ਕਲਰਕ ਕੋਲ ਜਾ ਬੈਠਦਾ, ਜਾਂ ਲਾਇਬ੍ਰੇਰੀ ਚਲਾ ਜਾਂਦਾ, ਨਹੀਂ ਤਾਂ ਟਾਈਮ ਤੋਂ ਪਹਿਲਾਂ ਹੀ ਸ਼ੂਟਿੰਗ ਰੇਂਜ ਚਲਾ ਜਾਂਦਾ। ਹਰਪ੍ਰੀਤ ਨਾਲ ਸਿਰਫ਼ ਹੈਲੋ ਹੀ ਬਾਕੀ ਬਚੀ ਸੀ। ਉਹ ਫਰੈਂਕ ਹੋਣ ਦੀ ਕੋਸ਼ਿਸ਼ ਕਰਦੀ, ਪਰ ਉਹ ਮੌਕਾ ਨਾ ਦਿੰਦਾ। ਇੰਝ ਟੱਕਰਾਂ, ਲੜਾਈਆਂ ਬਚਦੇ ਬਚਾਉਂਦੇ ਤੇ ਮਾਹੌਲ ਨੂੰ ਸਮਝਦੇ ਹੋਏ ਪਹਿਲਾ ਹਫ਼ਤਾ ਲੰਘ ਗਿਆ। ਉਹ ਤਾਂ ਨਹੀਂ ਸਮਝਿਆ, ਪਰ ਹਰਪ੍ਰੀਤ ਜ਼ਰੂਰ ਸਮਝ ਗਈ ਸੀ ਤੇ ਪਤਾ ਨਹੀਂ ਅੰਦਰੋਂ ਅੰਦਰ ਕਿੰਨਾ ਵਿਸ਼ ਘੋਲ ਰਹੀ ਸੀ... ਪਤਾ ਉਦੋਂ ਹੀ ਲੱਗਾ ਜਦੋਂ ਉਹ ਫੁੰਕਾਰਾ ਮਾਰਨ ਲਈ ਤਿਆਰ ਹੋ ਗਈ... --- ਚਲਦਾ...
ਉਦੋਂ ਹੀ ਇੱਕ ਸਾਥ ਹਾਸੇ ਠੱਠਿਆਂ ਦੀਆਂ ਹੋਰ ਅਵਾਜ਼ਾਂ ਨਾਲ ਕਮਰਾ ਭਰ ਗਿਆ ਸੀ। ਉਹਦੀ ਨਜ਼ਰ ਘੁੰਮੀ ਤੇ ਉਹ ਓਧਰ ਘੁੰਮ ਕੇ ਤੱਕਿਆ। ਇੱਕ ਪਲ ਲਈ ਸ਼ਾਂਤੀ ਹੋ ਗਈ। ਅੱਖਾਂ ਉਹਦੇ ਤੇ ਸੀ। ਹਰਪ੍ਰੀਤ ਉਹਨੂੰ ਐਕਸਕਿਊਜ਼ਮੀ ਕਹਿਕੇ ਉਹਨਾਂ ਕੋਲ ਚਲੀ ਗਈ। ਫਿਰ ਸਭ ਦੀਆਂ ਧੀਮੀਆਂ ਅਵਾਜ਼ਾਂ, ਨਿੱਕੇ ਹਾਸੇ, ਉਹਨੂੰ ਸੁਣਦੇ ਰਹੇ। ਖਾਣਾ ਖਾ ਕੇ ਉਹ ਬਿਨਾਂ ਉਹਨਾਂ ਵੱਲ ਵੇਖੇ ਬਾਹਰ ਵੱਲ ਚੱਲ ਪਿਆ। ਅਚਾਨਕ ਪਿੱਛੋਂ ਇੱਕ ਸੀਟੀ ਵੱਜੀ, ਤੇ ਹਾਸਾ ਮੱਚ ਗਿਆ। ਉਹ ਚਾਹ ਕੇ ਵੀ ਗਰਦਨ ਘੁਮਾ ਕੇ ਪਿੱਛੇ ਨਾ ਵੇਖ ਸਕਿਆ। ਇਸ ਇੱਕ ਘਟਨਾ ਨੇ ਆਉਣ ਵਾਲੇ ਦਿਨਾਂ ਲਈ ਉਹਦੇ ਮਨ ਚ ਕਈ ਤਰ੍ਹਾਂ ਦੇ ਮਿੱਠੇ ਜਿਹੇ ਖ਼ੁਆਬ ਜਗਾ ਦਿੱਤੇ। ਇੰਝ ਲੱਗ ਰਿਹਾ ਸੀ ਜਿਵੇਂ ਉਹ ਮੁੜ ਕਾਲਜ ਦੇ ਦਿਨਾਂ ਵਿੱਚ ਪਹੁੰਚ ਗਿਆ ਹੋਵੇ। ਪੂਰੀ ਰਾਤ ਉਹਦੀ ਨੀਂਦ ਕਾਲਜ ਤੇ ਨਵੀਂ ਨੌਕਰੀ ਦੇ ਮਿਲੇ ਜੁਲੇ ਸੁਪਨਿਆਂ ਨਾਲ ਭਰੀ ਰਹੀ। ਨੀਂਦ ਚ ਵੀ ਉਡੀਕ ਸੀ ਤਾਂ ਆਉਣ ਵਾਲੀ ਨਵੀਂ ਕੱਲ੍ਹ ਦੀ! --- ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਚਾਰ ਜਦੋਂ ਸਵੇਰੇ ਤਿਆਰ ਹੋਕੇ ਉਹ ਕਾਲਜ ਪਹੁੰਚਿਆ ਤਾਂ ਪ੍ਰਿੰਸੀਪਲ ਮੈਡਮ ਸਮੇਤ ਪੂਰਾ ਕਾਲਜ ਸਟਾਫ਼ ਉਹਦਾ ਹੀ ਇੰਤਜ਼ਾਰ ਕਰ ਰਿਹਾ ਸੀ। ਕਾਲਜ ਪ੍ਰਧਾਨ ਅੱਜ ਗੈਰ ਹਾਜ਼ਿਰ ਸੀ, ਉਸਦੀਆਂ ਨਜ਼ਰਾਂ ਤੋਂ ਬਚ ਨਿਕਲਣ ਦਾ ਵਧੀਆ ਮੌਕਾ ਸੀ। ਉਹਦੇ ਤੋਂ ਬਿਨਾਂ ਓਥੇ ਇੱਕ ਹੋਰ ਮਰਦ ਸਿਰਫ਼ ਇੱਕ ਬੁੱਢਾ ਕਲਰਕ ਸੀ, ਜਿਸਨੇ ਮੋਟੀਆਂ ਮੋਟੀਆਂ ਐਨਕਾਂ ਲਗਾ ਰੱਖੀਆਂ ਸੀ। ਬਾਕੀ ਸਭ ਸਟਾਫ਼ ਲੇਡੀ ਸਟਾਫ਼ ਸੀ। ਉਹਦੇ ਜਾਂਦਿਆਂ ਹੀ ਘੁਸਰ ਮੁਸਰ ਸ਼ੁਰੂ ਹੋ ਗਈ ਸੀ। ਉਹਨੇ ਰਜਿਸਟਰ ਅੱਗੇ ਆਪਣੇ ਨਾਮ ਹਾਜ਼ਰੀ ਲਗਾਈ। ਤਾਂ ਪ੍ਰਿੰਸੀਪਲ ਸਭ ਨਾਲ ਉਹਦੀ ਜਾਣ ਪਹਿਚਾਣ ਕਰਵਾਉਣ ਲੱਗੀ। ਪਰ ਉਹਦੇ ਬੋਲਣ ਤੋਂ ਪਹਿਲਾਂ ਹੀ ਹਰਪ੍ਰੀਤ ਨੇ ਮੋਰਚਾ ਸਾਂਭ ਲਿਆ ਤੇ ਇੰਝ ਸਭ ਦੇ ਬਾਰੇ ਦੱਸਣ ਲੱਗੀ ਜਿਵੇਂ ਉਹਨੂੰ ਚਿਰਾਂ ਤੋਂ ਜਾਣਦੀ ਹੋਵੇ। ਮਿਸ ਨੀਲਮ: ਅੰਗਰੇਜ਼ੀ ਨਵਰੀਤ: ਪੰਜਾਬੀ ਵਿਮਲਾ: ਹਿੰਦੀ ਅਮਨ: ਕੰਪਿਊਟਰ... ਇੰਝ ਕੈਮਿਸਟਰੀ, ਫਿਜ਼ਿਕਸ, ਮਿਊਜ਼ਿਕ ਤੇ ਹੋਰ ਵੀ ਸਭ ਦੇ ਨਾਮ ਤੇ ਸਬਜੈਕਟ ਉਹਨੂੰ ਉਦੋਂ ਹੀ ਭੁੱਲ ਗਏ। ਉਹ ਨੈਣ ਨਕਸ਼ਾਂ, ਉਮਰ ਦੇ ਹਿਸਾਬ ਨਾਲ ਚਿਹਰੇ ਯਾਦ ਕਰਕੇ ਸਬਜੈਕਟ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਸਭ ਚ ਇੱਕ ਗੱਲ ਸਾਂਝੀ ਸੀ ਕਿ ਇੱਕੋ ਜਿਹੇ ਕੱਪੜੇ ਪਾਏ ਹੋਏ ਸੀ। ਕੋਈ ਮੇਕਅੱਪ ਨਹੀਂ ਸੀ। ਕਾਲਜ ਚ ਸਭ ਬੈਨ ਸੀ। ਡਿਊਟੀ ਵੇਲੇ ਕਿਸੇ ਵੀ ਭੜਕੀਲੇ ਪਹਿਰਾਵੇ, ਮੇਕਅੱਪ ਤੋਂ ਦੂਰ ਰਹਿਣ ਦੀ ਪੱਕੀ ਹਦਾਇਤ ਸੀ। ਇਸਤੋਂ ਅਗਲੀ ਗੱਲ ਕਲਾਸਾਂ ਨਾਲ ਇੰਟਰੋ ਕਰਵਾਉਣ ਤੇ ਸ਼ੂਟਿੰਗ ਤੇ ਬਾਕੀ ਸਪੋਰਟਸ ਕੰਪਲੈਕਸ ਵਿਖਾਉਣ ਦਾ ਇਰਾਦਾ ਸੀ। ਇਥੇ ਵੀ ਹਰਪ੍ਰੀਤ ਸਭ ਤੋਂ ਮੂਹਰੇ ਸੀ, ਇੰਝ ਲੱਗਦਾ ਸੀ ਜਿਵੇਂ ਉਹ ਉਹਨੂੰ ਵਿਹਲਾ ਛੱਡ ਕੇ ਕਿਸੇ ਨੂੰ ਕੋਈ ਹੋਰ ਮੌਕਾ ਹੀ ਨਾ ਦੇਣਾ ਚਾਹੁੰਦੀ ਹੋਵੇ। ਉਹ ਦੋਵੇਂ ਹਰ ਕਲਾਸ ਚ ਜਾਂਦੇ ਤੇ ਇੰਟਰੋ ਹੁੰਦੀ ਗਈ, ਉਸ ਕਲਾਸ ਦੀ ਟੀਚਰ ਓਥੇ ਹੀ ਰੁਕ ਜਾਂਦੀ ਤੇ ਉਹ ਅਗਲੀ ਕਲਾਸ ਵਿੱਚ ਜਾਂਦੇ। ਹਰ ਇੰਟਰੋ ਵਿੱਚੋਂ ਉਹਨੂੰ ਬੀਏ ਫਾਈਨਲ ਵਿਚਲੀ ਸਿਰਫ਼ ਇੱਕ ਕੁੜੀ ਯਾਦ ਰਹੀ... ਨੀਰੂ। ਜਿਸਨੇ ਸਵਾਲ ਪੁੱਛਿਆ ਸੀ, ਉਹ ਵੀ ਹਰਪ੍ਰੀਤ ਨੂੰ ਇਗਨੋਰ ਕਰਕੇ ਸਿੱਧਾ ਉਹਦੇ ਮੁਖ਼ਾਤਿਬ ਹੁੰਦੇ ਹੋਏ, "ਗੁੱਡ ਮਾਰਨਿੰਗ ਸਰ, ਮਾਈ ਨੇਮ ਇਜ਼ ਨੀਰੂ, ਅੱਜ ਸਾਡਾ ਸਪੋਰਟਸ ਦਾ ਪੀਰੀਅਡ ਹੈ ਸਰ, ਅੱਜ ਲਗਾਓਂਗੇ?" ਉਹਦਾ ਸਵਾਲ ਸੁਣਕੇ, ਬੋਲਣ ਦਾ ਢੰਗ, ਆਵਾਜ਼ ਚ ਲਟਕਾਅ, ਪਤਲੀ ਤਿੱਖੀ ਅਵਾਜ਼ ਤੇ ਸਿੱਧਾ ਅੱਖਾਂ ਚ ਝਾਕ ਕੇ ਬੋਲਣ ਦੇ ਅੰਦਾਜ਼ ਨਾਲ ਕੁਝ ਪਲ ਲਈ ਉਹ ਸਕਪਕਾ ਗਿਆ। ਕੁਝ ਲੋਕ ਹਜ਼ਾਰਾਂ ਵਿੱਚੋਂ ਨਿੱਕਲ ਕੇ ਵੀ ਤੁਹਾਡੇ ਅੱਗੇ ਇੰਝ ਆ ਖੜ੍ਹਦੇ ਹਨ ਕਿ ਪਹਿਲੀ ਤੱਕਣੀ ਚ ਹੀ ਲੱਗਦਾ ਹੈ ਕਿ ਇਹ ਜਲਦੀ ਹੀ ਤੁਹਾਡੇ ਨਾਲ ਜ਼ਿੰਦਗੀ ਚ ਜੁੜਨ ਵਾਲਾ ਹੈ। ਉਹ ਉਹਦੀਆਂ ਨਜ਼ਰਾਂ ਤੋਂ ਹਟਾ ਕੇ ਆਪਣੇ ਹੱਥ ਚ ਫੜੇ ਟਾਈਮ ਟੇਬਲ ਵੱਲ ਝਾਕਿਆ, ਸਮਾਂ ਵੇਖਿਆ। ਗਲੇ ਨੂੰ ਸਾਫ਼ ਕਰਕੇ ਬੋਲਿਆ, "ਅੱਜ ਤਾਂ ਨਹੀਂ, ਅੱਜ ਮੈਂ ਥੋੜ੍ਹਾ ਜਲਦੀ ਜਾਣਾ ਹੈ, ਮੰਡੇ ਤੋਂ ਰੈਗੂਲਰ ਕਲਾਸ ਤੇ ਸਪੋਰਟਸ ਪੀਰੀਅਡ ਕਰਾਂਗੇ, ਉਸ ਦਿਨ ਵੀ ਤੁਹਾਡੀ ਕਲਾਸ ਹੀ ਹੈ।" "ਓਕੇ ਸਰ, ਧੰਨਵਾਦ ਸਰ ਐਂਡ ਵੈਲਕਮ ਟੂ ਕਾਲਜ ਸਰ," ਉਹ ਇੱਕੋ ਵਾਰ ਚ ਕਈ ਸ਼ਬਦ ਬੋਲੀ। ਉਸ ਮਗਰੋਂ ਉਹ ਸਪੋਰਟਸ ਕੰਪਲੈਕਸ ਚ ਪਹੁੰਚੇ। ਜਿੱਥੇ ਪੂਰੀ ਸ਼ੂਟਿੰਗ ਰੇਂਜ ਸੀ। ਓਥੇ ਪਹੁੰਚ ਕੇ ਹਰਪ੍ਰੀਤ ਬੋਲੀ, "ਇਹ ਲਓ ਤੁਹਾਡਾ ਰਾਜ ਮਹਿਲ, ਜਿੱਥੇ ਤੁਹਾਡੇ ਅਧੀਨ ਸੋਹਣੀਆਂ ਸੋਹਣੀਆਂ ਕੁੜੀਆਂ ਪਰਜਾ ਬਣ ਕੇ ਘੁੱਗੀਆਂ ਵਾਂਗ ਤੁਹਾਡੇ ਅੱਗੇ ਪਿੱਛੇ ਮੰਡਰਾਉਂਗੀਆਂ।" ਬੋਲ ਕੇ ਉਹ ਉਹਦੇ ਵੱਲ ਝਾਕੀ, ਜਿਵੇਂ ਉਹਦੇ ਚਿਹਰੇ ਦਾ ਰੀਐਕਸ਼ਨ ਜਾਣਨਾ ਚਾਹੁੰਦੀ ਹੋਵੇ। ਪਰ ਉਹ ਆਪਣੇ ਚਿਹਰੇ ਤੇ ਮਨ ਨੂੰ ਜਜ਼ਬਾਤਾਂ ਤੋਂ ਮੁਕਤ ਰੱਖਣ ਦਾ ਪ੍ਰਣ ਕਰਕੇ ਆਇਆ ਸੀ। ਇਸ ਲਈ ਉਹਨੇ ਉਸਦੀ ਗੱਲ ਵੱਲ ਧਿਆਨ ਨਾ ਦਿੱਤਾ। ਕੁਝ ਦੇਰ ਰੁਕ ਕੇ ਉਹ ਵਾਪਸ ਆਏ। ਚਾਹ ਪੀ ਕੇ ਉਹ ਬੱਸ ਅੱਡੇ ਪਹੁੰਚਿਆ ਤੇ ਜਿਸ ਤਰ੍ਹਾਂ ਬੱਸ ਚ ਲਟਕਦੇ ਹੋਏ ਆਇਆ ਸੀ, ਵਾਪਸ ਗਿਆ। ਪਰ ਇਸ ਵਾਰ ਮਨ ਚ ਖੁਸ਼ੀ ਸੀ ਤੇ ਨੌਕਰੀ ਦਾ ਚਾਅ ਵੀ। ਘਰ ਜਾ ਕੇ ਸਭ ਸੈਲੀਬ੍ਰੇਟ ਕਰਨ ਦਾ ਮੌਕਾ ਸੀ, ਬੱਸ ਇੱਕੋ ਦੁੱਖ ਸੀ ਕਿ ਜਿੰਨਾ ਚਿਰ ਓਥੇ ਪੱਕਾ ਇੰਤਜ਼ਾਮ ਨਹੀਂ ਹੁੰਦਾ ਤੇ ਫੈਮਲੀ ਨੂੰ ਸ਼ਿਫਟ ਕਰਨਾ ਮੁਸ਼ਕਿਲ ਸੀ। ... ਸੋਮਵਾਰ ਆ ਕੇ ਉਹਨੇ ਦੁਬਾਰਾ ਜੁਆਇਨ ਕੀਤਾ। ਜਿੰਨੀ ਲੋੜ ਸੀ ਸਮਾਨ ਚੁੱਕ ਲਿਆਇਆ ਸੀ, ਗੈਸਟ ਹਾਊਸ ਨੂੰ ਘਰ ਲੱਭਣ ਤੱਕ ਬੁੱਕ ਕਰ ਲਿਆ ਸੀ। ਸਪੋਰਟਸ ਕੰਪਲੈਕਸ ਵਿੱਚ ਪਹਿਲੀ ਕਲਾਸ ਬੀਏ ਫਾਈਨਲ ਹੀ ਲਈ ਸੀ। ਸਭ ਕੁੜੀਆਂ ਨੂੰ ਚਾਅ ਤਾਂ ਸੀ, ਪਰ ਜਦੋਂ ਪਹਿਲੇ ਦਿਨ ਤੋਂ ਹੀ ਸ਼ੂਟਿੰਗ ਦੀਆਂ ਕੰਪਲੈਕਸ ਬਾਰੀਕੀਆਂ ਪਤਾ ਲੱਗੀਆਂ ਤਾਂ ਸਭ ਹੌਲੀ ਹੌਲੀ ਦੂਰ ਹੋ ਗਈਆਂ। ਉਹ ਜਾਂ ਤਾਂ ਉਸੇ ਕੰਪਲੈਕਸ 'ਚ ਟੇਬਲ ਟੈਨਿਸ ਸਿੱਖਣ ਦੀ ਕੋਸ਼ਿਸ਼ ਕਰਦੀਆਂ, ਕੁਝ ਸਪੋਰਟਸ ਦੇ ਨਾਮ ਤੇ ਸ਼ਤਰੰਜ ਜਾਂ ਕੈਰਮ ਖੇਡਦੀਆਂ। ਸ਼ੂਟਿੰਗ ਵਿੱਚ ਜਿਹਨਾਂ ਕੁੜੀਆਂ ਚ ਕੁਝ ਕੁਝ ਸੰਭਾਵਨਾ ਸੀ ਉਹ ਸਨ ਕਾਜਲ, ਨੀਰੂ, ਸੋਨਮ, ਤੇ ਗਗਨ। ਉਹ ਪਹਿਲਾਂ ਵੀ ਥੋੜ੍ਹਾ ਬਹੁਤ ਖੇਡਦੀਆਂ ਸੀ, ਸਕੂਲ ਵੇਲੇ ਕਿਸੇ ਪ੍ਰਾਈਵੇਟ ਸ਼ੂਟਿੰਗ ਰੇਂਜ ਤੋਂ ਕੁਝ ਸਿਖੀਆਂ ਸੀ।
ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਤਿੰਨ ਸ਼ਾਮ ਦੀ ਕੱਚੀ ਨੀਂਦ ਵਿੱਚੋਂ ਜਦੋਂ ਉਹ ਉੱਠਿਆ ਤਾਂ 7 ਵੱਜ ਰਹੇ ਸੀ। ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਇਹ ਭਰਵੀਂ ਗਰਮੀ ਦੇ ਦਿਨ ਸੀ। ਪਰ ਉਭੜ ਖਾਬੜ ਪਹਾੜੀਆਂ ਤੇ ਵਸਿਆ ਇਸ ਕਾਲਜ ਵਿੱਚ ਮੌਸਮ ਸੁਹਾਵਣਾ ਸੀ। ਪਹਾੜੀ ਦੇ ਪਰਛਾਵੇਂ ਹੇਠ ਸੂਰਜ ਛੇਤੀ ਛੁਪ ਗਿਆ ਸੀ। ਮੂੰਹ ਹੱਥ ਧੋ ਕੇ ਉਹ ਫਰੈੱਸ ਹੋਇਆ। ਇੱਕੋ ਇੱਕ ਨਾਈਟ ਸੂਟ ਸੀ, ਕੱਪੜੇ ਪਹਿਲਾਂ ਹੀ ਬਦਲ ਲਏ ਸੀ, ਪੈਂਟ ਸ਼ਰਟ ਨੂੰ ਸੰਭਾਲ ਕੇ ਰੱਖਿਆ ਕੱਲ੍ਹ ਸੀਏ ਪਹਿਨਣਾ ਸੀ। ਉਹ ਟੀਵੀ ਵੇਖਣ ਲੱਗਾ। ਕੰਟੀਨ ਇੰਟਰਕਾਮ ਤੇ ਕਾਲ ਕਰਕੇ ਚਾਹ ਲਈ ਆਖ ਦਿੱਤਾ। ਰੋਟੀ ਲਈ ਮੈੱਸ ਵਿੱਚ ਟਾਈਮ ਸਾਢੇ ਅੱਠ ਵਜੇ ਸੀ, ਇਹ ਪਤਾ ਲੱਗ ਗਿਆ ਸੀ ਕਿ ਬਾਕੀ ਸਭ ਲੇਡੀ ਟੀਚਰ ਹਨ। ਹਲੇ ਕਿਸੇ ਨਾਲ ਜਾਣ ਪਹਿਚਾਣ ਵੀ ਨਹੀਂ ਸੀ। ਇਸ ਲਈ ਉਹਨੇ ਸੋਚਿਆ ਕਿ ਥੋੜ੍ਹਾ ਜਲਦੀ ਖਾ ਕੇ ਕਿਸੇ ਹੋਰ ਦੇ ਆਉਣ ਤੋਂ ਪਹਿਲਾਂ ਹੀ ਮੁੜ ਆਵਾਂਗਾ। ਅਗਲੇ ਦਿਨ ਤਾਂ ਇੰਟਰੋ ਸਭ ਨਾਲ ਹੋਏਗੀ ਹੀ। ਵਾਰ ਵਾਰ ਘੜੀ ਦੀਆਂ ਸੂਈਆਂ ਤੱਕਦੇ ਰਹੋ ਤਾਂ ਸਮਾਂ ਵੀ ਹੌਲੀ ਗੁਜ਼ਰਨ ਲੱਗ ਜਾਂਦਾ ਹੈ। ਬੜੀ ਮੁਸ਼ਕਿਲ ਨਾਲ ਹੀ ਸਵਾ ਅੱਠ ਹੋਏ। ਕੰਟੀਨ ਸਟਾਫ ਦੀਆਂ ਨਜ਼ਰਾਂ ਉਹਦੇ ਤੇ ਹੀ ਸਨ। ਅਜੀਬ ਜਿਹੀ ਤੱਕਣੀ ਸੀ। ਖਾਣੇ ਦਾ ਆਰਡਰ ਦਿੰਦੇ ਹੋਏ, ਆਪਣੇ ਲਈ ਮਿਲਦੀ ਤਵੱਜੋ ਤੇ ਇੱਜ਼ਤ ਨੂੰ ਮਹਿਸੂਸ ਕਰਕੇ ਉਹਨੂੰ ਵਧੀਆ ਮਹਿਸੂਸ ਹੋ ਰਿਹਾ ਸੀ। ਇਹੋ ਜਿਹਾ ਸਿਰਫ਼ ਹੁਣ ਤੱਕ ਖੇਡਾਂ ਵਿੱਚ ਉਹਦੇ ਨਾਲ ਗਏ ਅਫਸਰਾਂ ਨਾਲ ਹੁੰਦੇ ਹੀ ਵੇਖਿਆ ਸੀ। ਉਡੀਕ ਕਰਦਿਆਂ ਉਹ ਮੋਬਾਈਲ ਫਰੋਲਣ ਲੱਗਾ। ਉਦੋਂ ਹੀ ਮੈੱਸ ਚ ਇੱਕ ਹੋਰ ਐਂਟਰੀ ਹੋਈ। ਇੱਕੋ ਵਕਤ ਤੇ ਨਜ਼ਰਾਂ ਟਕਰਾਈਆਂ ਤੇ ਘੁੰਮ ਗਈਆਂ। ਪਰ ਚਿਹਰਾ ਜੁੱਸਾ ਉਹਦੇ ਦਿਮਾਗ ਚ ਛਪ ਗਿਆ ਸੀ। ਕੋਈ ਉਹਦੀ ਹੀ ਉਮਰ ਦੀ ਔਰਤ ਜਾਪਦੀ ਸੀ। ਜਾਪਦਾ ਸੀ ਜਿਵੇਂ ਜਵਾਨੀ ਨੂੰ ਅੱਧਖੜ ਚ ਬਦਲਣ ਲਈ ਰੋਕਣ ਲਈ ਕਾਫੀ ਜ਼ੋਰ ਲਗਾ ਰਹੀ ਹੋਵੇ, ਤੇ ਉਮਰ ਦਾ ਭੁਲੇਖਾ ਪਾ ਸਕੇ, ਕੁਝ ਇਵੇਂ ਹੀ ਪਹਿਰਾਵਾ ਸੀ। ਉਹਦੇ ਮਨ ਦਾ ਹੰਸ ਵੇਖਣਾ ਨਹੀਂ ਸੀ ਚਾਹੁੰਦਾ, ਪਰ ਬਗਲਾ ਚੋਰ ਤੱਕਣੀ ਨਾਲ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਵੀ ਕਿਸੇ ਆਨੀ ਬਹਾਨੀ ਇਧਰ ਹੀ ਤੱਕ ਰਹੀ ਸੀ। ਫਿਰ ਉਹਨੇ ਦੇਖਿਆ ਕਿ ਉਹ ਉਹਦੇ ਵੱਲ ਹੀ ਆ ਰਹੀ ਹੈ। ਇੱਕ ਸ਼ਰੀਫ ਆਦਮੀ ਦੀ ਤਰ੍ਹਾਂ ਉਹਦਾ ਧਿਆਨ ਮੋਬਾਈਲ ਵਿੱਚ ਹੋ ਗਿਆ। ਦੂਰੋਂ ਆਉਂਦੀ ਇਤਰ ਦੀ ਖੁਸ਼ਬੂ ਨੇੜੇ ਆਉਂਦੀ ਉਹਦੀਆਂ ਨਾਸਾਂ ਚ ਵੱਜਣ ਲੱਗੀ। ਇਤਰ ਜਿਹੜਾ ਉਹਨੂੰ ਐਲਰਜੀ ਕਰ ਹੀ ਦਿੰਦਾ। ਉਹਨੂੰ ਨਾਸਾਂ ਚ ਘੁਸ ਜਾਣ ਤੋਂ ਰੋਕਣ ਲਈ ਉਹ ਅੱਧਾ ਕੁ ਸਾਹ ਰੋਕ ਰਿਹਾ ਸੀ। ਹਵਾ ਨੂੰ ਫਿਲਟਰ ਕਰਨ ਲਈ ਦੋ ਉਂਗਲਾਂ ਵੀ ਨਾਸਾਂ ਤੇ ਰੱਖ ਲਈਆਂ। ਆਪਣੀ ਮਨ ਦੀ ਪੂਰੀ ਤਾਕਤ ਨਾਲ ਉਹ ਨਿੱਛ ਨੂੰ ਆਉਣ ਤੋਂ ਰੋਕਣ ਲਈ ਦਿਮਾਗੀ ਤੌਰ ਤੇ ਖੁਦ ਨੂੰ ਤਿਆਰ ਕਰ ਰਿਹਾ ਸੀ। ਤੇਜ਼ ਕਦਮ ਉਹਦੇ ਟੇਬਲ ਕੋਲ ਆਣ ਕੇ ਰੁਕੇ। "ਐਕਸਕਿਊਜ਼ ਮੀ, ਤੁਸੀਂ, ਸ਼ੂਟਿੰਗ ਕੋਚ, ਪ੍ਰਭਜੋਤ ਹੋ?" ਪਹਿਲਾ ਸਵਾਲ ਦਾਗਿਆ ਗਿਆ। ਉਮਰ ਨਾਲੋਂ ਕਿਤੇ ਮਿੱਠੀ ਆਵਾਜ਼ ਸੀ। ਜਿਵੇਂ ਕੰਨਾਂ ਵਿੱਚ ਮਿਸ਼ਰੀ ਘੁਲ ਗਈ ਹੋਵੇ। ਜ਼ਰੂਰ ਹੀ ਮਿਊਜ਼ਿਕ ਟੀਚਰ ਹੋਏਗੀ! ਉਹਦੇ ਮਨ ਨੇ ਬੁੱਝਣ ਦੀ ਕੋਸ਼ਿਸ਼ ਕੀਤੀ। "ਜੀ, ਮੈਂ ਹੀ ਹਾਂ, ਪਰ ਤੁਸੀਂ ਕਿਵੇਂ ਜਾਣਦੇ ਹੋ?" ਉਹਦੇ ਮਨ ਚ ਹੈਰਾਨੀ ਸੀ, ਕਿ ਕੋਈ ਬਿਨ੍ਹਾਂ ਜਾਣ ਪਛਾਣ ਤੋਂ ਕਿਵੇਂ ਜਾਣ ਸਕਦਾ। ਉਹ ਮੁਸਕਰਾਉਣ ਲੱਗੀ ਤੇ ਮਿੱਠੀ ਆਵਾਜ਼ ਵਿੱਚ ਥੋੜ੍ਹਾ ਸੁਰ ਵਿੱਚ ਬੋਲੀ, "ਵਾਰਿਸ ਸ਼ਾਹ ਨੇ ਕਿਹਾ, 'ਰਹੇ ਹੀਰ ਨਾ ਗੁੱਝੀ ਹਜ਼ਾਰ ਵਿੱਚੋਂ,' ਤੁਸੀਂ ਪਹਿਲੇ ਮੇਲ ਫੈਕਲਟੀ ਹੋ ਇਸ ਕਾਲਜ ਦੀ। ਤੁਹਾਡੀ ਸਿਲੈਕਸ਼ਨ ਮਗਰੋਂ ਇਸ ਕਾਲਜ ਦੀ ਇੱਕ ਇੱਕ ਇੱਟ ਤੁਹਾਡੇ ਨਾਮ ਤੋਂ ਜਾਣੂ ਹੋ ਚੁੱਕੀ ਹੈ। ਕੱਲ੍ਹ ਸ਼ਕਲ ਤੋਂ ਵੀ ਹੋ ਜਾਏਗੀ। ਤੁਹਾਡੇ ਲਈ ਪਤਾ ਨਹੀਂ, ਪਰ ਇਸ ਕਾਲਜ ਦੇ ਲਈ ਇਹ ਬਹੁਤ ਵੱਡੀ ਘਟਨਾ ਹੈ।" ਉਦੋਂ ਉਹਨੇ ਮਹਿਸੂਸ ਕੀਤਾ ਕਿ ਮੈੱਸ ਚ ਜਿੱਥੇ ਉਹ ਬੈਠਾ ਹੈ, ਓਥੇ ਹਲਕਾ ਹਲਕਾ ਮਿਊਜ਼ਿਕ ਵੀ ਚੱਲ ਰਿਹਾ ਹੈ। ਮਸਾਲਿਆਂ ਦੀ ਸਮੈੱਲ ਤੋਂ ਬਿਨ੍ਹਾਂ ਕਮਰਾ ਰੈਫਰੇਸ਼ਰ ਦੀ ਸਮੈੱਲ ਵੀ ਸੀ। ਸਭ ਸੁਪਨਮਈ ਸੀ, ਜਿਵੇਂ ਕਿਸੇ ਨੇ ਜਾਦੂ ਕਰਕੇ ਇੱਕੋ ਰਾਤ ਚ ਸਭ ਬਦਲ ਦਿੱਤਾ ਹੋਵੇ। "ਨਹੀਂ, ਮੇਰੇ ਲਈ ਵੀ ਵੱਡੀ ਪ੍ਰਾਪਤੀ ਹੈ, ਇਹ ਮੇਰੀ ਪਹਿਲੀ ਜੌਬ ਹੈ," ਉਹ ਬੋਲਿਆ। "ਓਹ ਗ੍ਰੇਟ, ਚੰਗੀ ਗੱਲ ਏ, ਇਹ ਕਾਲਜ ਟ੍ਰਸਟ ਅੰਡਰ ਹੋਣ ਕਰਕੇ ਪੇ ਵੀ ਵਧੀਆ ਕਰਦੇ ਹਨ, ਨਾਲੇ ਸਭ ਅਮੀਰ ਪੜ੍ਹੀਆਂ ਲਿਖੀਆਂ ਫੈਮਲੀ ਦੇ ਬੱਚੇ, ਬਹੁਤੀ ਮਗ਼ਜ਼ ਖਪਾਈ ਨਹੀਂ ਕਰਨੀ ਹੁੰਦੀ," ਉਹ ਬੋਲ ਰਹੀ ਸੀ। "ਮਾਫ਼ ਕਰਨਾ, ਤੁਹਾਡੀ ਤਾਰੀਫ਼?" ਉਹਨੇ ਪੁੱਛਿਆ। "ਓਹ ਸੌਰੀ, ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਹੀ ਭੁੱਲ ਗਈ, ਮੇਰਾ ਨਾਮ ਹਰਪ੍ਰੀਤ ਹੈ ਤੇ ਮੈਂ ਸੋਸ਼ੌਲੋਜੀ ਪੜ੍ਹਾਉਂਦੀ ਹਾਂ," ਉਹ ਬੋਲੀ। ਉਹਦੇ ਅਨੁਮਾਨਾਂ ਦਾ ਕੋਈ ਵੀ ਤੀਰ ਸਿੱਧਾ ਨਹੀਂ ਸੀ ਲੱਗਿਆ। ਬੱਸ ਉਹਦੀਆਂ ਨਜ਼ਰਾਂ ਦੇ ਤੀਰ ਉਹਨੂੰ ਘੋਖ ਰਹੇ ਸੀ। ਵਾਲਾਂ ਵਿੱਚ ਆਏ ਕਿਸੇ ਕਿਸੇ ਚਿੱਟੇ ਧੌਲੇ ਨੂੰ ਉਸਨੇ ਡਾਈ ਨਾਲ ਲੁਕੋ ਲੈਣ ਦਾ ਯਤਨ ਕੀਤਾ ਹੋਇਆ ਸੀ। ਅੱਖਾਂ ਦੇ ਥੱਲੇ ਬਣੇ ਕਾਲੇ ਧੱਬਿਆਂ ਨੂੰ ਕੱਜਲ਼ ਤੇ ਮਸ਼ਕਾਰੇ ਨਾਲ ਲੁਕੋ ਲੈਣ ਦੀ ਕੋਸ਼ਿਸ਼ ਸੀ। ਉਮਰ ਨਾਲ ਬੇਰੰਗ ਹੁੰਦੇ ਬੁੱਲ੍ਹ ਬੇਹੱਦ ਫਿੱਕੀ ਪਰ ਨੋਟਿਸ ਹੋ ਸਕਣ ਵਾਲੀ ਲਿਪਸਟਿਕ ਨਾਲ ਸਜਾਏ ਹੋਏ ਸੀ। ਕੰਨ ਕਈ ਥਾਵਾਂ ਤੋਂ ਵਿੰਨ੍ਹੇ ਹੋਏ ਜਾਪਦੇ ਸੀ, ਪਰ ਕੁਝ ਪਾਇਆ ਨਹੀਂ ਸੀ ਹੋਇਆ। ਕੱਪੜੇ ਇੰਝ ਪਾਏ ਹੋਏ ਸੀ ਜਿਵੇਂ ਬੁਝਦਾ ਦੀਵਾ ਆਪਣੀ ਆਖ਼ਰੀ ਲਾਟ ਬਾਲ ਕੇ ਵਧੇਰੇ ਚਾਨਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਰ ਰੁਕੋ! ਇਹ ਵੀ ਉਹਦੇ ਅਨੁਮਾਨ ਹੀ ਸਨ। ਹੋ ਸਕਦਾ ਸੀ ਕਿ ਇਹ ਵੀ ਪਹਿਲੇ ਅਨੁਮਾਨਾਂ ਵਾਂਗ ਫੇਲ੍ਹ ਹੋ ਜਾਣ। ਉਹ ਉਹਦੇ ਚਿਹਰੇ ਨੂੰ ਪੜ੍ਹਦਾ ਹੋਇਆ, ਚੋਰੀ ਚੋਰੀ ਉਸਦੇ ਪੂਰੇ ਹੀ ਜੁੱਸੇ ਨੂੰ ਆਪਣੇ ਦਿਮਾਗ ਚ ਸਕੈਨ ਕਰ ਰਿਹਾ ਸੀ। ਖਬਰੇ ਉਹ ਅਣਜਾਣ ਸੀ ਜਾਂ ਅਣਜਾਣ ਬਣ ਰਹੀ ਸੀ। ਉਹਨੂੰ ਨਹੀਂ ਸੀ ਪਤਾ! ਤਦੇ ਹੀ ਮੈੱਸ ਦਾ ਕਾਰਿੰਦਾ ਉਹਦੇ ਲਈ ਖਾਣਾ ਲੈ ਆਇਆ। ਉਹਨੇ ਹਰਪ੍ਰੀਤ ਨੂੰ ਵੀ ਆਫਰ ਕੀਤਾ, ਪਰ ਉਹਨੇ ਆਪਣੇ ਹਿਸਾਬ ਨਾਲ ਖਾਣਾ ਆਰਡਰ ਕਰ ਹੀ ਲਿਆ ਸੀ। ਉਹ ਬੋਲਦੀ ਰਹੀ ਤੇ ਉਹ ਸੁਣਦਾ ਰਿਹਾ। ਉਹ ਜ਼ਰੂਰਤ ਦੀਆਂ ਚੀਜ਼ਾਂ ਲਈ ਮਾਰਕੀਟ, ਰਹਿਣ ਲਈ ਮਕਾਨ, ਘੁੰਮਣ ਲਈ ਥਾਂ ਬਾਰੇ ਦੱਸਦੀ ਰਹੀ।
ਇੱਕੋ ਗੱਲ ਦੀ ਤਸੱਲੀ ਸੀ ਕਿ 10 ਸਾਲਾਂ ਦੀ ਉਮਰ ਤੋਂ ਜਿਸ ਹੁਨਰ ਨੂੰ 20 ਵਰ੍ਹੇ ਤਰਾਸ਼ਿਆ ਸੀ, ਪੰਜ ਸਾਲ ਉਹਨੂੰ ਭੁੱਲ ਕੇ ਵੀ ਨਹੀਂ ਸੀ ਭੁੱਲਿਆ। ਹੱਥਾਂ ਵਿੱਚ, ਦਿਮਾਗ ਚ, ਇਕਾਗਰਤਾ ਵਿੱਚ ਹਾਲੇ ਵੀ ਉਹੀ ਚੈਂਪੀਅਨ ਵਾਲੀ ਤਾਕਤ ਸੀ। ਤੇ ਉਸੇ ਰਾਤ ਹੀ ਪ੍ਰਿੰਸੀਪਲ ਦੀ ਕਾਲ ਆਈ ਸੀ, ਤੇ ਅਗਲੇ ਹੀ ਦਿਨ ਇੰਟਰਵਿਊ ਸੀ। ਤੜਕਿਓ ਚਾਰ ਵਜੇ ਵਾਲੀ ਪੱਟੀ ਡਿਪੂ ਦੀ ਬੱਸ ਚੜ੍ਹ ਕੇ ਉਹ ਦੁਪਹਿਰੇ 12 ਵਜੇ ਕਾਲਜ ਪਹੁੰਚਿਆ ਸੀ। ਘਰੋਂ ਲਿਆਂਦੇ ਪਰੌਂਠੇ ਰੋਪੜ ਤੋਂ ਪਹਿਲਾਂ ਖਾ ਕੇ, ਰੋਪੜ ਤੋਂ ਹਿਮਾਚਲ ਦੀ ਲੋਕਲ ਬੱਸ ਫੜ੍ਹੀ। ਜਿਹੜੀ ਕਾਲਜ ਦੇ ਗੇਟ ਅੱਗੇ ਉਤਾਰ ਗਈ ਸੀ। ਉਸੇ ਕੱਪੜਿਆਂ ਵਿੱਚ ਉਹਨੇ ਇੰਟਰਵਿਊ ਦਿੱਤੀ ਸੀ। ਸਿਲੈਕਸ਼ਨ ਮਗਰੋਂ ਫਾਰਮੈਲਿਟੀ ਕਰਦਿਆਂ ਕਰਦਿਆਂ ਹੀ ਸ਼ਾਮ ਹੋ ਗਈ ਸੀ। ਵੀਰਵਾਰ ਦਾ ਦਿਨ ਸੀ। ਅੱਜ ਦੀ ਜੁਆਇਨਿੰਗ ਪਾ ਕੇ ਤੇ ਕੱਲ੍ਹ ਦੀ ਹਾਜ਼ਰੀ ਲਗਾ ਕੇ ਉਹ ਘਰੋਂ ਜ਼ਰੂਰੀ ਸਮਾਨ ਲਿਆ ਸਕਦਾ ਸੀ। ਇਸ ਲਈ ਪਹਿਲੀ ਰਾਤ ਗੈਸਟ ਹਾਊਸ ਚ ਕੱਟਣ ਦਾ ਮਨ ਬਣਾਇਆ। ਕਈਆਂ ਸਾਲਾਂ ਮਗਰੋਂ ਸੁੱਖ ਤੇ ਸੁਪਨਮਈ ਰਾਤ ਆਉਣ ਵਾਲੀ ਸੀ। ਸਫ਼ਰ ਦਾ ਥੱਕਿਆ 5 ਕੁ ਵਜੇ ਹੀ ਗੈਸਟ ਰੂਮ ਚ ਆ ਗਿਆ ਤਾਂ ਦੋ ਕੁ ਘੰਟੇ ਜੁਆਇਨਿੰਗ ਲੈਟਰ ਤੇ ਸਰਟੀਫਿਕੇਟਾਂ ਨੂੰ ਗਲ ਨਾਲ ਲਗਾ ਕੇ ਸੁੱਤਾ ਰਿਹਾ। ਸੋਚ ਤਾਂ ਇਹੋ ਸੀ, ਮਸੀਂ ਮਸੀਂ ਪਾਏ ਇਸ ਮੁਕਾਮ ਨੂੰ ਭਲਾਂ ਉਹ ਕਿਉਂ ਠੋਕਰ ਮਾਰਨ ਲੱਗਾ, ਜਿਸ ਨਾਲ ਪਤਾ ਨਹੀਂ ਕਿੰਨਿਆਂ ਦੇ ਹੋ ਮੂੰਹ ਬੰਦ ਹੋਣ ਵਾਲੇ ਸੀ। ਟਿੱਚਰਾਂ ਕਰਨ ਵਾਲੇ ਹੁਣ ਕੋਚ ਸਾਬ ਕੋਚ ਸਾਬ ਆਖਿਆ ਕਰਨਗੇ! --- ਚਲਦਾ...
ਪ੍ਰਿੰਸੀਪਲ ਉਹਦੀ ਜਾਣਕਾਰ ਸੀ। ਕਰੀਬ 15 ਸਾਲ ਪਹਿਲਾਂ ਉਹ ਉਸ ਕੋਲੋਂ ਕਾਲਜ ਚ ਪੰਜਾਬੀ ਪੜ੍ਹਿਆ ਸੀ। ਸ਼ੂਟਿੰਗ ਵਿੱਚ ਕਾਲਜ ਵੱਲੋਂ ਖੇਡਦੇ ਹੋਏ ਵੀ ਉਹਦਾ ਸਾਹਿਤ ਨਾਲ ਮੋਹ ਸੀ, ਜਿਸ ਕਰਕੇ ਮੈਡਮ ਨਾਲ ਜਾਣ ਪਹਿਚਾਣ ਕਾਲਜ ਮਗਰੋਂ ਵੀ ਬਣੀ ਰਹੀ। ਮੈਡਮ ਨੂੰ ਇੱਕ ਬੇਹਤਰੀਨ ਵਿਦਿਆਰਥੀ ਹੋਣ ਤੇ ਉਹਦੇ ਤੇ ਮਾਣ ਵੀ ਸੀ। ਇਸ ਲਈ ਜਦੋਂ ਇਸ ਕਾਲਜ ਚ ਸ਼ੂਟਿੰਗ ਰੇਂਜ ਸਥਾਪਿਤ ਹੋਈ ਤਾਂ ਇੱਕ ਕੋਚ ਵਜੋਂ ਉਹਦਾ ਨਾਮ ਸਭ ਤੋਂ ਪਹਿਲਾਂ ਉਸਦੇ ਦਿਮਾਗ ਵਿੱਚ ਆਇਆ ਸੀ। ਸਮੱਸਿਆਵਾਂ ਕਈ ਸਨ। ਸਭ ਤੋਂ ਪਹਿਲੀ ਸਮੱਸਿਆ ਇਹੋ ਸੀ ਕਿ ਕਾਲਜ ਕਮੇਟੀ ਨੂੰ ਕੁੜੀਆਂ ਦੇ ਕਾਲਜ ਲਈ ਇੱਕ ਮਰਦ ਕੋਚ ਦੀ ਨਿਯੁਕਤੀ ਲਈ ਮਨਾਉਣਾ। ਪਹਿਲਾ ਸਵਾਲ ਇਸੇ ਤੇ ਕੇਂਦਰਿਤ ਸੀ। "ਹਾਂ ਪੜ੍ਹਿਆ ਹੈ," ਉਹਦਾ ਉੱਤਰ ਸੀ। "ਫਿਰ ਕੁੱਤਿਆਂ ਵਾਲੇ ਸਰਦਾਰ ਵੀ ਪੜ੍ਹਿਆ ਹੋਣਾ?" ਅਗਲਾ ਸਵਾਲ ਸੀ। "ਜੀ ਬਿਲਕੁੱਲ ਪੜ੍ਹਿਆ ਹੈ।" "ਬੱਸ ਉਸ ਨਾਵਲ ਵਰਗਾ ਇਸ ਕਾਲਜ ਵਿੱਚ ਕੁਝ ਨਹੀਂ ਹੋਣਾ ਚਾਹੀਦਾ, ਇਸ ਕਾਲਜ ਦੀ ਰੈਪੋਟੇਸ਼ਨ ਸਿਰਫ਼ ਸਿਰਫ਼ ਇਸੇ ਕਰਕੇ ਹੈ, ਤੇ ਡਿਮਾਂਡ ਵੀ, ਮਾਪਿਆਂ ਨੂੰ ਤਸੱਲੀ ਹੁੰਦੀ ਹੈ ਕਿ ਇਥੇ ਕੁੜੀਆਂ ਨੂੰ ਛੱਡ ਕੇ ਉਹ ਬੇਫਿਕਰੀ ਨਾਲ ਪੜ੍ਹਾ ਸਕਦੇ ਹਨ, ਬਿਨਾਂ ਵਿਗੜੇ, ਨਹੀਂ ਬਾਹਰ ਤਾਂ ਹਾਲ ਤੁਹਾਨੂੰ ਪਤਾ ਹੀ ਹੈ।" "ਜੀ, ਮੇਰੀ ਉਹ ਉਮਰ ਗੁਜ਼ਰ ਗਈ ਹੈ, ਮੈਂ ਚੜ੍ਹਦੀ ਜਵਾਨੀ ਵਿੱਚ ਇਸ ਸਭ ਤੋਂ ਦੂਰ ਰਿਹਾ, ਹੁਣ ਢਹਿੰਦੀ ਵਿੱਚ ਕਿਉਂ ਸਹੇੜਨ ਲੱਗਾ, ਹੁਣ ਤਾਂ ਮੈਂ 35 ਸਾਲਾਂ ਦਾ ਅੱਧਖੜ ਉਮਰ ਦਾ ਵਿਆਹਿਆ ਹੋਇਆ ਦੋ ਬੱਚਿਆਂ ਦਾ ਪਿਤਾ ਹਾਂ। ਇਸ ਪੱਖੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ।" "ਹੂੰ," ਕੋਲ ਬੈਠਾ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਚਨ ਸਿੰਘ ਨੇ ਖੰਘੂਰਾ ਮਾਰਿਆ। ਉਹ ਆਪਣੀ ਨਿਗ੍ਹਾ ਨਾਲ ਉਹਦੇ ਵੱਲ ਇੰਝ ਤੱਕ ਰਿਹਾ ਸੀ ਜਿਵੇਂ ਬੋਲਦੇ ਹੋਏ ਉਹਦੇ ਮਨ ਨੂੰ ਪੜ੍ਹ ਰਿਹਾ ਹੋਵੇ। "ਦੇਖੋ, ਮਿਸਟਰ ਪ੍ਰਭਜੋਤ, ਤੁਹਾਡੀਆਂ ਪ੍ਰਾਪਤੀਆਂ ਬਹੁਤ ਮੁੱਲਵਾਨ ਹਨ, ਪਰ ਇਹ ਅਦਾਰਾ ਹੈ ਜੋ ਤੁਹਾਡੀਆਂ ਪ੍ਰਾਪਤੀਆਂ ਦਾ ਮੁੱਲ ਪਾ ਰਿਹਾ ਹੈ। ਇਸ ਲਈ ਇਸਦੇ ਨਮਕ ਨੂੰ ਹਲਾਲ ਹੀ ਰੱਖਣਾ। ਜਰ੍ਹਾਂ ਜਿਹੀ ਉਂਗਲ ਤੁਹਾਡੇ ਕਿਰਦਾਰ ਤੇ ਉਠੀ ਤਾਂ ਅਸੀਂ ਐਕਸ਼ਨ ਲੈਣ ਲਈ ਪਲ ਨਹੀਂ ਲਗਾਵਾਗੇ।" "ਜੀ, ਤੁਹਾਨੂੰ ਕਦੇ ਇੱਕ ਵੀ ਐਸਾ ਮੌਕਾ ਨਹੀਂ ਮਿਲੇਗਾ। ਇਸ ਅਦਾਰੇ ਦੀ ਇੱਜ਼ਤ ਮੇਰੀ ਇੱਜ਼ਤ ਹੈ, ਜਿਸਨੇ ਮਿੱਟੀ ਚ ਰੁਲਦੇ ਮੇਰੇ ਖੇਡ ਸਰਟੀਫਿਕੇਟਾਂ ਨੂੰ ਫੀਤੀਆਂ ਵਾਲੀ ਫਾਈਲ ਚ ਲੱਗਣ ਦੇ ਯੋਗ ਬਣਾਇਆ।" ਤੇ ਉਹ ਕੋਚ ਬਣ ਗਿਆ। ਪੰਤਾਲੀ ਹਜ਼ਾਰ ਉੱਕਾ ਪੁੱਕਾ ਤਨਖਾਹ ਤੇ 10% ਸਲਾਨਾ ਇੰਕਰੀਮੈਂਟ ਦੇ ਨਾਲ। ਕਾਲਜ ਨੇੜੇ ਘਰ ਮਿਲਣ ਤੱਕ, ਰਹਿਣ ਲਈ ਗੈਸਟ ਹਾਊਸ ਚ ਪੱਕਾ ਰੂਮ ਸੈੱਟ ਮਿਲ ਗਿਆ। ਉਹਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ। ਖੇਡ ਚ ਨੰਬਰ ਇੱਕ ਹੋਣ ਦੇ ਬਾਵਜੂਦ ਕੋਈ ਜੌਬ ਨਾ ਮਿਲਣ ਕਰਕੇ ਹੀਣਤਾ ਉਹਦੇ ਅੰਦਰ ਘਰ ਕਰ ਚੁੱਕੀ ਸੀ। ਇੰਟਰਵਿਊ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ। ਉਹ ਡੇਅਰੀ ਵਿੱਚ ਦੁੱਧ ਪਾ ਕੇ ਵਾਪਸ ਪਰਤ ਰਿਹਾ ਸੀ। ਸੂਰਜ ਢਲ ਰਿਹਾ ਸੀ। ਪਿੰਡ ਦੇ ਛੱਪੜ ਵਿੱਚ ਲਾਲ ਰੰਗ ਦਾ ਸੂਰਜ ਦਾ ਦੁੱਗਣਾ ਆਕਾਰ ਦਿਸ ਰਿਹਾ ਸੀ। ਸਾਹਮਣੇ ਮੁਰਗਾਬੀਆਂ ਉੱਡ ਰਹੀਆਂ ਸਨ, ਤਰ ਰਹੀਆਂ ਸਨ। ਪਿੰਡ ਦੇ ਸਰਪੰਚ ਮੱਖਣ ਸਿੰਘ ਦਾ ਮੁੰਡਾ ਸ਼ਿਕਾਰ ਕਰ ਰਿਹਾ ਸੀ। ਉਹਦੇ ਕੋਲ ਪਹੁੰਚਦੇ ਪਹੁੰਚਦੇ ਉਹ 15 ਫਾਇਰ ਕਰ ਚੁੱਕਾ ਸੀ। ਇੱਕ ਵੀ ਸਹੀ ਟਿਕਾਣੇ ਨਹੀਂ ਸੀ। ਉਹਦੇ ਪਹੁੰਚਦੇ ਹੀ ਗੱਲ ਛਿੜ ਗਈ। "ਲੈ ਬਈ ਆ ਗਿਆ ਨੈਸ਼ਨਲ ਚੈਂਪੀਅਨ, ਇਹਨੂੰ ਦਵੋ ਬੰਦੂਕ, ਇਹ ਲਾਵੇ ਨਿਸ਼ਾਨਾ, ਵੇਖੀਏ ਹਲੇ ਵੀ ਅੱਖ ਚ ਮਾਰ ਹੈਗੀ ਕਿ ਨਹੀਂ।" ਕੋਈ ਇੱਕ ਬੋਲਿਆ। ਉਹ ਪੰਛੀਆਂ ਦੇ ਸ਼ਿਕਾਰ ਕਰਨੇ ਕਦੋਂ ਦੇ ਛੱਡ ਚੁੱਕਾ ਸੀ, ਉਹਨੂੰ ਇਸ ਵਿੱਚੋਂ ਪਾਪ ਦੀ ਬੋਅ ਆਉਂਦੀ ਸੀ। ਸ਼ੁਰੂਆਤ ਵਿੱਚ ਕਿੰਨੇ ਹੀ ਪੰਛੀਆਂ ਨੂੰ ਨਿਸ਼ਾਨਾ ਬਣਾਇਆ ਸੀ, ਜੰਗਲਾਂ ਚ ਸ਼ਿਕਾਰ ਕੀਤੇ ਸੀ। ਪਰ ਹੁਣ ਕਈ ਸਾਲਾਂ ਤੋਂ ਛੱਡ ਗਿਆ ਸੀ। ਉਹਨੇ ਇਨਕਾਰ ਕੀਤਾ, "ਨਹੀਂ ਨਹੀਂ, ਹੁਣ ਆਪਾਂ ਛੱਡਿਆ ਹੋਇਆ ਇਹ ਕੰਮ," ਹੱਥ ਜੋੜਦੇ ਹੋਏ ਆਖਿਆ। "ਵਿਆਹ ਮਗਰੋਂ ਤਾਂ ਭਾਈ ਬੰਦਾ ਘਰੇ ਹੀ ਸਿੱਧੇ ਨਿਸ਼ਾਨੇ ਲਾ ਲਵੇ, ਉਹੀ ਬਥੇਰਾ ਹੁੰਦਾ, ਇਹ ਜਨਾਨੀ ਨਹੀਂ ਬੰਦੇ ਨੂੰ ਕਾਸੇ ਜੋਗਾ ਛੱਡਦੀ, ਦੇਖਲਾ ਨੈਸ਼ਨਲ ਚੈਂਪੀਅਨ ਵੀ ਮੱਝਾਂ ਦਾ ਗੋਹਾ ਹੂੰਝਦਾ ਫਿਰਦਾ," ਸਰਪੰਚ ਦੇ ਮੁੰਡੇ ਨੇ ਦੋਹਰੀ ਤੀਹਰੀ ਟਕੋਰ ਮਾਰੀ। "ਲੈ ਬਈ ਚੈਂਪੀਅਨ, ਅੱਜ ਤਾਂ ਦਿਖਾ ਦੇ ਛੋਟੇ ਸਰਪੰਚ ਨੂੰ ਬਈ ਹਲੇ ਵੀ ਨਿਸ਼ਾਨਾ ਕਾਇਮ ਐ, ਘਰੇ ਵੀ ਤੇ ਬਾਹਰ ਵੀ, ਨਹੀਂ ਤਾਂ ਕਿਤੇ ਤੇਰੀ ਅੱਲ੍ਹ ਹੀ ਨਾ ਬਣਜੇ, ਅੰਨ੍ਹਾ ਨਿਸ਼ਾਨਚੀ 'ਗੋਹੇ' ਚ ਲੱਤਾਂ," ਕਿਸੇ ਹੋਰ ਨੇ ਹੱਲਾਸ਼ੇਰੀ ਦਿੱਤੀ। ਉਹਦੇ ਮਨ ਦਾ ਸਬਰ ਡੋਲ ਰਿਹਾ ਸੀ। ਕਈ ਸਾਲਾਂ ਤੋਂ ਨੈਸ਼ਨਲ ਚੈਂਪੀਅਨ ਦੀ ਟਕੋਰ ਸੁਣਕੇ ਮਨ ਭਰਿਆ ਪਿਆ ਸੀ। ਬੰਦੂਕ ਨੂੰ ਹੱਥ ਲਾਇਆ ਵੀ ਮਹੀਨੇ ਲੰਘ ਜਾਂਦੇ ਸੀ। ਮੈਡਲਾਂ ਟ੍ਰਾਫੀਆਂ ਨੂੰ ਤੱਕਣ ਦਾ ਮਨ ਨਹੀਂ ਸੀ ਕਰਦਾ। ਅੱਜ ਸਬਰ ਟੁੱਟ ਗਿਆ ਸੀ। "ਲਿਆ ਫੜ੍ਹਾ ਤਾਂ ਬੰਦੂਕ," ਕੇਨੀ ਨੂੰ ਬੀਂਡਲ ਤੇ ਧਰ ਕੇ ਉਹਨੇ ਬੰਦੂਕ ਨੂੰ ਫੜ੍ਹਿਆ। ਸੂਰਜ ਦੀ ਸਾਹਮਣੀ ਲਿਸ਼ਕੋਰ ਤੇ ਸੱਜਿਓਂ ਵਗਦੀ ਹਵਾ ਨਾਲ ਤਾਲ ਕਰਕੇ ਤਿੰਨ ਉੱਡਦਿਆਂ ਮੁਰਗਾਬੀਆਂ ਨੂੰ ਚੁਣਿਆ ਤੇ ਇੱਕ ਇੱਕ ਕਰਕੇ 10 ਸਕਿੰਟ ਦੇ ਫਰਕ ਮਗਰੋਂ ਟਣ ਫਾਇਰ ਕੀਤੇ। ਛੜਾਪ ਛੜਾਪ ਕਰਦੀਆਂ ਤਿੰਨ ਮੁਰਗਾਬੀਆਂ ਛੱਪੜ ਵਿੱਚ ਜਾ ਡਿੱਗੀਆਂ। ਦਰੱਖਤਾਂ ਤੇ ਬੈਠੇ ਪੰਛੀਆਂ ਚ ਚੀਕ ਚਿਹਾੜਾ ਮੱਚ ਗਿਆ, ਛੱਪੜ ਵਿੱਚੋਂ ਬਾਕੀ ਪੰਛੀ ਵੀ ਉੱਡ ਗਏ। ਛੱਪੜ ਕਿਨਾਰੇ ਖੜ੍ਹੇ ਤੇ ਪੰਚਾਇਤੀ ਬੈਂਚ ਉੱਤੇ ਬੈਠੇ ਬੰਦਿਆਂ ਨੇ ਖੁਸ਼ੀ ਚ ਕੂਕਾਂ ਤੇ ਸੀਟੀਆਂ ਮਾਰੀਆਂ। ਨੈਸ਼ਨਲ ਚੈਂਪੀਅਨ ਬਣਨ ਸਮੇਂ ਉਹਦੀਆਂ ਅੱਖਾਂ ਵਿਚੋਂ ਜੋ ਹੰਝੂ ਡਿੱਗੇ ਸੀ, ਉਵੇਂ ਹੀ ਮੁੜ ਉਹਦੀਆਂ ਅੱਖਾਂ ਚ ਰੜਕਣ ਲੱਗੇ। ਬੰਦੂਕ ਨੂੰ ਫੜ੍ਹਾ ਕੇ ਬਿਨਾਂ ਕਿਸੇ ਵੱਲ ਤੱਕੇ, ਕੇਨੀ ਚੁੱਕ ਕੇ ਉਹ ਘਰ ਵੱਲ ਆ ਗਿਆ। ਗਲੀ ਦਾ ਮੋੜ ਮੁੜਦੇ ਹੋਏ ਹੀ ਉਹਨੇ ਅੱਖਾਂ ਪੂੰਝੀਆਂ ਸੀ। ਉਸ ਰਾਤ ਉਹਨੇ ਕੱਲ੍ਹੇ ਕੱਲ੍ਹੇ ਮੈਡਲ ਨੂੰ, ਟ੍ਰਾਫੀ ਨੂੰ ਮੁੜ ਝਾੜਿਆ, ਸਾਫ਼ ਕੀਤਾ, ਬੱਚੇ ਵਾਂਗ ਪੁਚਕਾਰ ਕੀਤੀ। ਕੱਲੀ ਕੱਲੀ ਫੋਟੋ ਨੂੰ, ਸਰਟੀਫਿਕੇਟ ਨੂੰ ਦੇਖ ਕੇ ਯਾਦਾਂ ਨੂੰ ਤਾਜ਼ਾ ਕੀਤਾ।
ਨਾਵਲ : ਹੰਸ ਬਗਲਾ ਤੇ ਇੱਕ ਆਦਮੀ ਭਾਗ : ਇੱਕ ...ਤੇ ਉਹ ਸਸਪੈਂਡ ਹੋ ਗਿਆ। ਹੋਣਾ ਹੀ ਸੀ, ਉਹਦੇ ਚਿਹਰੇ ਤੋਂ ਹੰਸ ਵਾਲਾ ਮਖੌਟਾ ਉੱਤਰ ਕੇ ਬਗਲੇ ਦਾ ਚਿਹਰਾ ਜੱਗ ਜ਼ਾਹਿਰ ਹੋ ਗਿਆ ਸੀ। ਅਖਬਾਰਾਂ ਵਿੱਚ ਇਹ ਛੱਪ ਗਿਆ ਸੀ। ਟੀਵੀ ਉੱਤੇ ਬਹਿਸਾਂ ਹੋ ਗਈਆਂ ਸੀ। ਸੋਸ਼ਲ ਮੀਡੀਆ ਤੇ ਉਹ ਵਿਲੇਨ ਬਣ ਗਿਆ ਸੀ। ਨਾਰੀਵਾਦੀ ਤੇ ਪੁਰਸ਼ਵਾਦੀ ਇਸ ਉੱਤੇ ਬਹਿਸੋ ਬਹਿਸੀ ਹੋ ਰਹੇ ਸੀ। ਉਹਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਲੱਭ ਕੇ ਜ਼ਹਿਰ ਉਗਲਿਆ ਜਾ ਰਿਹਾ ਸੀ, ਗਾਲਾਂ ਦਿੱਤੀਆਂ ਜਾ ਰਹੀਆਂ ਸੀ। ਇਹ ਤਾਂ ਹੁੰਦਾ ਹੀ ਹੈ, ਜਦੋਂ ਵੀ ਆਦਮੀ ਦੇ ਬਗਲੇ ਵਰਗਾ ਚਿਹਰਾ ਸਾਹਮਣੇ ਆਉਂਦਾ ਹੈ, ਲੋਕਾਂ ਨੂੰ ਆਪਣੇ ਅੰਦਰਲੇ ਚੋਰ ਨੂੰ ਲੁਕੋਣ ਲਈ ਤੇ ਦੂਸਰੇ ਸਿਰ ਇਲਜ਼ਾਮ ਮੜ੍ਹਨ ਲਈ ਕੁਝ ਮਿਲ ਜਾਂਦਾ ਹੈ। ਰਾਜ ਕੁੰਦਰਾ ਨਾਲ ਵੀ ਇਹੋ ਹੋਇਆ ਸੀ, ਮਸੀਂ ਹੀ ਖ਼ਬਰਾਂ ਬਹਾਨੇ ਅੱਧ ਨੰਗੀਆਂ ਤਸਵੀਰਾਂ ਛਾਪ ਕੇ ਵਿਊਜ਼ ਹਾਸਿਲ ਕਰਦੇ ਖਬਰੀਆ ਚੈਨਲ ਰਾਤੋਂ ਰਾਤ ਧਾਰਮਿਕ ਚੈਨਲ ਵਾਂਗ ਪ੍ਰਵਚਨ ਕਰਨ ਲੱਗ ਗਏ। ਪ੍ਰਭਜੋਤ ਰਾਜ ਕੁੰਦਰਾ ਵਾਂਗ ਮਸ਼ਹੂਰ ਤਾਂ ਨਹੀਂ ਸੀ ਪਰ ਉਹ ਸ਼ੂਟਿੰਗ ਵਿੱਚ ਨੈਸ਼ਨਲ ਜੇਤੂ ਸੀ, ਦੇਸ਼ ਵੱਲੋਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਚੁੱਕਾ ਸੀ। ਕੁਝ ਦਿਨ ਪਹਿਲਾਂ ਤੱਕ ਉਹ ਇੱਕ ਕੁੜੀਆਂ ਦੇ ਮਸ਼ਹੂਰ ਕਾਲਜ ਵਿੱਚ ਕੋਚ ਸੀ, ਕਾਲਜ ਇਸ ਲਈ ਮਸ਼ਹੂਰ ਸੀ ਕਿ ਇਸ ਵਿੱਚ ਅਮੀਰ ਘਰਾਂ ਦੀਆਂ ਕੁੜੀਆਂ ਪੜ੍ਹਦੀਆਂ ਸੀ, ਇਸਦੀ ਫ਼ੀਸ ਹੀ ਐਨੀਂ ਸੀ ਕਿ ਆਮ ਨਾਗਰਿਕ ਬੱਸ ਵਿੱਚੋਂ ਸਿਰਫ਼ ਇੱਕ ਨਿਗ੍ਹਾ ਭਰਕੇ ਤੱਕਦੇ ਸੀ, ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਇਸ ਕਾਲਜ ਚ ਸਿਰਫ਼ ਇੱਕ ਕਦਮ ਰੱਖਣ ਲਈ ਤਰਸਦੀਆਂ ਹੋਣਗੀਆਂ। ਹੁਣ ਉਹ ਇਸ ਕਾਲਜ ਵਿੱਚੋਂ ਸਸਪੈਂਡ ਹੋ ਗਿਆ ਸੀ। ਕਰੀਬ ਡੇਢ ਸਾਲ ਦੀ ਸਰਵਿਸ ਮਗਰੋਂ। ਸਵੇਰ ਤੋਂ ਉਹਦਾ ਫੋਨ ਵੱਜ ਵੱਜ ਕੇ ਬੇਹੋਸ਼ ਹੋ ਗਿਆ ਸੀ, ਬੈਟਰੀ ਡਾਊਨ ਹੋਣ ਕਰਕੇ। ਉਹ ਕਿਸੇ ਦਾ ਉੱਤਰ ਨਹੀਂ ਦੇ ਰਿਹਾ ਸੀ। ਕਿਸੇ ਵੀ ਪਲ ਪੁਲਿਸ ਉਹਦੇ ਦਰਵਾਜ਼ੇ ਤੇ ਦਸਤਕ ਦੇ ਸਕਦੀ ਸੀ। ਉਹਦੇ ਮਨ ਦਾ ਧੂੜਕੂ ਕੋਈ ਵੀ ਸਮਝ ਸਕਦਾ ਸੀ। ਆਖਿਰਕਾਰ ਹਰ ਕੋਈ ਇੱਕ ਆਮ ਇਨਸਾਨ ਵਰਗਾ ਹੀ ਹੁੰਦਾ ਹੈ। ਇੱਕ ਆਮ ਇਨਸਾਨ ਜਿਵੇਂ ਕਿ ਉਹ ਸੀ, ਹਰ ਕੋਈ ਹੈ, ਆਸ ਪਾਸ ਹੋਰ ਲੋਕ ਹਨ। ਅਸੀਂ ਤਿਹਰੇ ਚਿਹਰਿਆਂ ਦੇ ਮਾਲਿਕ ਹਾਂ। ਇਹ ਹਰ ਇਨਸਾਨ ਨੂੰ ਪਤਾ ਹੈ। ਸਾਡੇ ਤਿੰਨ ਚਿਹਰੇ ਹੁੰਦੇ ਹਨ। ਉਹ ਇਹਨਾਂ ਵਿੱਚੋਂ ਇੱਕ ਨੂੰ ਹੰਸ ਆਖਦਾ ਸੀ, ਇੱਕ ਨੂੰ ਬਗਲਾ ਤੇ ਇੱਕ ਨੂੰ ਮੈਂ। 'ਮੈਂ' ਇਨਸਾਨ ਦਾ ਉਹ ਚਿਹਰਾ ਹੈ ਜੋ ਉਹ ਅਸਲ ਵਿੱਚ ਹੈ। 'ਹੰਸ' ਉਹ ਚਿਹਰਾ ਜੋ ਉਹ ਸਮਾਜ ਮੂਹਰੇ ਬਣ ਕੇ ਦਿਖਾਉਂਦਾ ਹੈ। 'ਬਗਲਾ' ਉਹ ਜੋ ਅਸਲ ਚ ਕਰਨਾ ਚਾਹੁੰਦਾ ਹੈ। ਇਹ ਚਿਹਰਾ ਐਨਾ ਲੁਕੋ ਕੇ ਰੱਖਿਆ ਜਾਂਦਾ ਕਿ ਬੇਹੱਦ ਇਕੱਲਤਾ ਵਿੱਚ ਬਾਹਰ ਨਿਕਲਦਾ ਹੈ। ਇਹ ਪੱਕਾ ਕਰਨ ਮਗਰੋਂ ਕਿ ਕੋਈ ਇਹਨੂੰ ਪਛਾਣ ਨਹੀਂ ਸਕੇਗਾ, ਇਹ ਗੁਪਤ ਰਹੇਗਾ। 'ਮੈਂ' ਅਸਲ ਚ ਹੰਸ ਤੇ ਬਗਲੇ ਨੂੰ ਮਿਲਕੇ ਹੀ ਬਣਦਾ ਹੈ। ਕਿਸੇ ਚ ਹੰਸ ਵਾਧੂ ਹੁੰਦਾ ਕਿਸੇ ਚ ਬਗਲਾ ਪਰ ਸਮਾਜ ਨੂੰ ਦਿਖਾਉਣ ਵੇਲੇ ਹੰਸ ਵਾਲਾ ਪਾਸਾ ਹੀ ਵਿਖਾਇਆ ਜਾਂਦਾ, ਬਗਲੇ ਵਾਲਾ ਲੁਕੋ ਲਿਆ ਜਾਂਦਾ। ਹਰ ਵਿਅਕਤੀ ਆਖਦਾ ਹੈ, ਬਗਲੇ ਇਨਸਾਨਾਂ ਤੋਂ ਸਾਵਧਾਨ। ਇਹ ਆਖ ਕੇ ਉਹ ਖੁਦ ਨੂੰ ਕੁਝ ਪਲਾਂ ਲਈ ਬਗਲਿਆਂ ਤੋਂ ਅਲੱਗ ਕਰ ਲੈਂਦਾ ਹੈ। ਪ੍ਰਭਜੋਤ ਵੀ ਕਰਦਾ ਸੀ। ਉਹਦਾ ਹੰਸ ਵਾਲਾ ਚਿਹਰਾ ਵਧੇਰੇ ਉੱਘੜਵਾਂ ਸੀ। ਇਸ ਲਈ ਤਾਂ ਉਹ ਇੱਕ ਮਰਦ ਹੋਕੇ ਵੀ ਕੁੜੀਆਂ ਵਾਲੇ ਕਾਲਜ ਚ ਕੋਚ ਬਣ ਗਿਆ ਸੀ। ਬੇਸ਼ਕ ਨੈਸ਼ਨਲ ਮੈਡਲਿਸਟ ਹੋਣ ਦਾ ਫਾਇਦਾ ਸੀ। ਪਰ ਉਸ ਤੋਂ ਵੱਧ ਫਾਇਦਾ ਤਾਂ ਉਹਦੇ ਹੰਸ ਨੁਮਾ ਚਿਹਰੇ ਦਾ ਸੀ। ਨਹੀਂ ਹਰ ਸਾਲ ਗੋਲਡ ਮੈਡਲਿਸਟ ਨਿਕਲਦੇ ਹਨ। ਕਈ ਤਾਂ ਮਗਰੋਂ ਰੋਜ਼ੀ ਰੋਟੀ ਲਈ ਮਜ਼ਦੂਰੀ ਵੀ ਕਰਦੇ ਹਨ। ਉਹ ਵੀ ਵਿਆਹ ਕਰਵਾ ਕੇ ਪਿੰਡ ਸੈਟਲ ਹੋ ਗਿਆ ਸੀ। ਮੈਡਲਾਂ ਨੂੰ ਅੱਧ ਪੱਕੀ ਇੱਟਾਂ ਬਾਲਿਆਂ ਦੀ ਬੈਠਕ ਵਿੱਚ ਟੰਗ ਕੇ ਉਹ ਟਰੈਕਟਰ ਨਾਲ ਖੇਤ ਵਾਹੁੰਦਾ, ਏਸ਼ੀਆਈ ਖੇਡਾਂ ਦੀ ਰੰਗੀਨੀਆਂ ਨੂੰ ਯਾਦ ਕਰਿਆ ਕਰਦਾ ਸੀ। ਪਰ ਉਹਦੇ ਮਖੌਟੇ ਦਾ ਫਾਇਦਾ ਹੋਇਆ, ਸਰਕਾਰੀ ਨੌਕਰੀ, ਜਿਸਦੇ ਲਾਰੇ ਸਰਕਾਰਾਂ ਹਰ ਪੰਜ ਸਾਲ ਮਗਰੋਂ ਲਾਉਣਾ ਨਹੀਂ ਭੁੱਲਦੀਆਂ, ਉਹਦੇ ਲਈ ਦੂਰ ਦੀ ਕੌਡੀ ਹੋ ਚੁੱਕੀ ਸੀ। ਉਦੋਂ ਹੀ ਇਸ ਕਾਲਜ ਵਿੱਚੋਂ ਕੋਚਿੰਗ ਦਾ ਆਫਰ ਆਇਆ। ਸਿਰਫ਼ ਇਸ ਲਈ ਕਿ ਕਾਲਜ ਪ੍ਰਿੰਸੀਪਲ ਉਹਦੀ ਜਾਣਕਾਰ ਸੀ। ਜਾਂ ਕਹਿ ਲਵੋ ਉਹ ਉਹਦੇ ਮਖੌਟੇ ਨੂੰ ਸੱਚ ਸਮਝੀ ਬੈਠੀ ਸੀ। ਉਹ ਵੀ ਜਿਸ ਦਿਨ ਇਸ ਕਾਲਜ ਚ ਪੈਰ ਧਰਿਆ ਸੀ, ਇਹੋ ਸੋਚਿਆ ਸੀ ਕਿ ਇਸ ਚਿਹਰੇ ਨੂੰ ਕਾਇਮ ਰੱਖੇਗਾ। ਪਰ ਇਹ ਹੋ ਨਾ ਸਕਿਆ। ਜਾਂ ਕਹਿ ਲਵੋ ਹੋਣ ਨਾ ਦਿੱਤਾ ਗਿਆ। ਕੁਝ ਸਾਜਿਸ਼ਾਂ ਸੀ, ਕੁਝ ਗਲਤੀਆਂ, ਕਿ ਉਸ ਦਿਨ ਉਹਨੂੰ ਖਿੜਕੀ ਦੇ ਪਰਦੇ ਦੇ ਖਿਸਕਣ ਤੋਂ ਵੀ ਡਰ ਲੱਗ ਰਿਹਾ ਸੀ। ਕਿਧਰੇ ਖੜਕਾ ਹੋ ਰਿਹਾ, ਉਹਨੂੰ ਲੱਗ ਰਿਹਾ ਸੀ ਹੁਣੇ ਕੋਈ ਉਹਨੂੰ ਫੜਨ ਆ ਜਾਏਗਾ। ਕਿਤੇ ਵੀ ਕੋਈ ਵੀ ਉਹਨੂੰ ਆ ਕੇ ਕੁੱਟ ਧਰੇਗਾ। ਅੰਦਰੋਂ ਭਰੇ, ਘਰੋਂ ਲੜੇ, ਉਹਦੇ ਜਿਹੇ ਮੁਖੌਟੇ ਵਾਲੇ ਲੋਕਾਂ ਨੂੰ ਮਸੀਂ ਤਾਂ ਮੌਕਾ ਮਿਲਦਾ ਹੈ ਹੱਥ ਖੋਲ੍ਹ ਲੈਣ ਦਾ, ਇੰਝ ਖੁਦ ਨੂੰ ਸੱਚੇ ਸਵਿੱਤਰੇ ਸਾਬਿਤ ਕਰ ਲੈਣ ਦਾ। ਪਰ ਉਹ ਚਾਹੁੰਦਾ ਸੀ ਕਿ ਇਸਤੋਂ ਪਹਿਲਾਂ ਅਜਿਹਾ ਕੁਝ ਹੋਵੇ, ਉਹ ਆਪਣੀ ਕਹਾਣੀ ਸੁਣਾ ਦੇਵੇ। ਇਸਤੋਂ ਪਹਿਲਾਂ ਕਿ ਭੀੜ ਉਹਨੂੰ ਦੋਸ਼ੀ ਗਰਦਾਨ ਕੇ ਸੂਲੀ ਟੰਗ ਦੇਵੇ, ਉਹਦੇ ਥੋੜ੍ਹੇ ਬਹੁਤ ਚਰਿੱਤਰ ਨੂੰ ਵੀ ਮਲੀਆਮੇਟ ਕਰ ਦੇਵੇ। ਉਹ ਆਪਣੀ ਕਹਾਣੀ ਸੁਣਾਉਣੀ ਚਾਹੁੰਦਾ ਸੀ। ਅੱਜਕੱਲ੍ਹ ਸੱਚ ਨਹੀਂ, ਲੋਕ ਸਿਰਫ਼ ਵਾਇਰਲ ਫੋਟੋਆਂ, ਵੀਡੀਓਜ਼, ਤੇ ਪੋਸਟਾਂ ਨੂੰ ਸੱਚ ਮੰਨਣ ਲੱਗੇ ਹਨ, ਜਿਸ ਵਿੱਚ ਦੋਸ਼ੀ ਦਾ ਕੋਈ ਪੱਖ ਨਹੀਂ ਹੁੰਦਾ। ਇਹ ਸੇਕ ਹੁਣ ਉਹਦੇ ਤੱਕ ਵੀ ਪਹੁੰਚ ਰਿਹਾ ਸੀ। ਪਰ ਇਸ ਅੱਗ ਚ ਝੁਲਸਣ ਤੋਂ ਪਹਿਲਾਂ ਉਹ ਪੂਰੀ ਕਹਾਣੀ ਦੱਸ ਦੇਣਾ ਚਾਹੁੰਦਾ ਸੀ। ਕਹਾਣੀ ਦੱਸਣ ਲੱਗਿਆਂ ਉਹ ਨਾ ਹੰਸ ਸੀ, ਨਾ ਬਗਲਾ, ਉਹ ਸਿਰਫ਼ ਉਹ ਖੁਦ ਸੀ। ਆਪਣੇ ਹਰ ਰੂਪ ਨੂੰ ਸੱਚੋ ਸੱਚ ਪੇਸ਼ ਕਰਨਾ ਚਾਹੁੰਦਾ ਸੀ। ਕੀ ਦੁਨੀਆ ਇਹ ਕਹਾਣੀ ਸੁਣਨਾ ਪਸੰਦ ਕਰੇਗੀ? --- ਹੰਸ ਬਗਲਾ ਤੇ ਮੈਂ ਭਾਗ : 2 "ਤੂੰ ਬੂਟਾ ਸਿੰਘ ਸ਼ਾਦ ਨੂੰ ਪੜ੍ਹਿਆ ਹੀ ਹੋਣਾ?" ਇਹ ਪਹਿਲਾ ਸਵਾਲ ਸੀ ਜੋ ਇੰਟਰਵਿਊ ਪੈਨਲ ਵਿੱਚ ਪ੍ਰਿੰਸੀਪਲ ਰਜਵੰਤ ਕੌਰ ਨੇ ਪ੍ਰਭਜੋਤ ਨੂੰ ਕੀਤਾ ਸੀ।
"ਪਿਆਸ ਤੇ ਖਾਰਾ ਸਮੁੰਦਰ", को प्रतिलिपि पर पढ़ें :, https://pratilipi.app.link/XFJoVucHP2b भारतीय भाषाओमें अनगिनत रचनाएं पढ़ें, लिखें और सुनें, बिलकुल निःशुल्क!