tgindex
ਤਾਇਆ ਜੀ

ਤਾਇਆ ਜੀ

Статистика

ਟੈਲੀਗ੍ਰਾਮ ਤੇ ਪੰਜਾਬੀ ਲਿਖਤਾਂ ਦਾ ਇਕਲੌਤਾ ਚੈਨਲ, ਜਿਸ ਵਿਚ ਕੇਵਲ ਲਿਖਤਾਂ ਮਿਲਣਗੀਆਂ। ਸਾਡੇ ਗਰੁੱਪ-ਚੈਨਲ: @PunjabiLikhtan @PunjabiSahit https://whatsapp.com/channel/0029VaA78jZADTOLDOZlwp1Y

Последний пост
14 авг.
Последнее чтение
13 авг.
Постов за неделю
2
Всего постов
22
Тип
открытый
Язык
pa
В каталоге с
13 авг.
Подписчики
1 788
−3 за 2 дн.
Сутки
−1
−0,06%
Неделя
 
Месяц
 
Просмотров на пост
33 тыс
22 постов
Вовлечённость
1845,7%
к подписчикам
Постов в день
0,3
всего 22
Упоминаний
1
каналов
Охват размещения
оценка
1/24сутки в ленте
49
1/48двое суток
56
1/72трое суток
60

Оценка по просмотрам недавних постов: пост набирает почти всё за первые сутки.

Посты

  • видео или голосовое, без подписи

  • видео или голосовое, без подписи

  • 💰 Offers 💬 ਸੰਪਰਕ

  • 21 мар. 2025 г.52,9 тыс27

    ਮਸਲਾ ਇਹ ਨਹੀਂ ਹੈ ਕਿ ਕਿਸਾਨ ਯੂਨੀਅਨ ਦੀ ਕਿਹੜੀ ਧਿਰ ਦਾ ਤਰੀਕਾਕਾਰ ਠੀਕ ਹੈ ਜਾਂ ਗ਼ਲਤ , ਉਹਦੇ ਤੇ ਬਹਿਸ ਹੋ ਸਕਦੀ ਐ .... ਪਰ ਅਸਲ ਮਸਲਾ ਇਹ ਹੈ ਕਿ - ੧. ਇਹ ਪਹਿਲੀ ਵਾਰ ਵਾਪਰਿਆ ਹੋਊ ਕਿ ਮੀਟਿੰਗ ਕਰਨ ਗਏ ਲੀਡਰਾਂ ਨੂੰ ਸਰਕਾਰੀ ਧਿਰ ਵੱਲੋਂ ਓਦੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੋਵੇ. ੨. ਇਹ ਵੀ ਪਹਿਲੀ ਵਾਰ ਵਾਪਰਿਆ ਕਿ ਵੱਡੇ ਮੀਡੀਆ ਚ ਇਸ ਸਾਰੇ ਵਰਤਾਰੇ ਸਬੰਧੀ ਪੂਰਨ ਬਲੈਕਆਊਟ ਹੈ. ੩. ਸਰਕਾਰੀ ਵਿਰੋਧ ਬਦਲੇ ਕਿਸੇ ਵਿਦਿਆਰਥੀ ਜਾਂ ਕਾਰਕੁਨ ਤੇ ਕੇਸ ਅਜੇ ਤੱਕ ਮੋਦੀ ਹੋਰਾਂ ਵੀ ਨਹੀਂ ਪਾਇਆ. ੪. ਇਹ ਵੀ ਪਹਿਲੀ ਵਾਰ ਹੀ ਹੋਇਐ ਕਿ ਆਪਣੇ ਸਟੇਟ ਦੀ ਜੂਰਿਸਡਿਕਸ਼ਨ ਨੂੰ ਢਾਹ ਲਾਕੇ ਦੂਜੀ ਸਟੇਟ ਦੀ ਪੁਲਿਸ ਤੇ ਟਰਾਲੀਆਂ ਲੈਕੇ ਜਾਣ ਆਲੇ ਲੋਕ ਸਟੇਟ ਦੀ ਸ਼ਿਹ ਤੇ ਈ ਦਾਖਲ ਹੋਏ. ਸਭ ਤੋਂ ਵੱਡਾ ਮਸਲਾ ਇਹ ਹੈ ਕਿ ਇਹਨਾਂ ਮੰਗਾਂ ਸਬੰਧੀ ਭਗਵੰਤ ਮਾਨ ਤੋਂ ਲੈਕੇ ਆਪ ਦੇ ਹਰਿੱਕ ਛਿੱਟ ਪੁੱਟ ਲੀਡਰ ਦੇ ਬਿਆਨ ਓਨ ਰਿਕੋਰਡ ਪਏ ਨੇ, ਇਹਨਾਂ ਮੰਗਾ ਲਈ ਹੀ ਆਪ ਆਲੇ ਕੈਪਟਨ ਤੋਂ ਲੈਕੇ ਹਰਿੱਕ ਸਰਕਾਰ ਨੂੰ ਦੋਸ਼ੀ ਮੰਨਦੇ ਰਹੇ ਨੇ.... ਇਹਨਾਂ ਮੰਗਾਂ ਨੂੰ ਲੈਕੇ ਆਪ ਦੇ ਬਹੁਤੇ ਵਰਕਰ ਤੇ ਲੀਡਰ ਵੀ ਧਰਨਿਆਂ ਚ ਹਾਜ਼ਿਰ ਰਹੇ ਨੇ ਕਿਸਾਨ ਯੂਨੀਅਨਾਂ ਨਾਲ.... ਸੋ ਮਸਲਾ ਇਹ ਹੀ ਕਿ ਜੇ ਤੁਹਾਨੂੰ ਅਸਲ ਮਸਲਾ ਸਮਝ ਨਹੀਂ ਆ ਰਿਹਾ ਜਾਂ ਤਾਂ ਤੁਸੀਂ ਆਪੀਏ ਹੋ ਜਾਂ ਦੋਗਲੇ.... 'ਅਮਨ #ਜਸਟਸੇਇੰਗ

  • 31 янв. 2025 г.42,7 тыс191

    ... ਜਿਹੜੇ ਪੰਜਾਬੀ ਕਮ ਅੰਬੇਡਕਰਵਾਦੀਏ, ਮੂਲ ਰੂਪ 'ਚ ਸਿੱਖ ਫਲਸਫ਼ੇ ਦੀ ਸਾਡੇ ਖਿੱਤੇ ਨੂੰ ਦੇਣ ਤੋਂ ਇਨਕਾਰੀ ਹੋ ਕੇ... ਇਹ ਦਾਅਵਾ ਕਰਦੇ ਫਿਰਦੇ ਮਿਲ਼ਦੇ ਰਹਿੰਦੇ ਹਨ ਕਿ ਪੰਜਾਬ ਵਿੱਚ ਬਿਪਰਵਾਦੀ ਵਿਚਾਰਧਾਰਾ ਅਧੀਨ ਦਲਿਤ ਗਰਦਾਨੇ ਹੋਏ ਨੂੰ 'ਬਰਾਬਰਤਾ', ਅੰਬੇਡਕਰ ਦੇ ਲਿਖੇ (ਵੈਹੇ ਕੇਵਲ ਤਸਦੀਕਸ਼ੁਦਾ) ਭਾਰਤੀ ਸੰਘੀ ਸੰਵਿਧਾਨ ਕਾਰਨ ਮਿਲ਼ੀ ਹੈ, ਉਨ੍ਹਾਂ ਲਈ ਸ਼ੀਸ਼ਾ ਹੈ TOI ਦੀ ਇਹ ਵਿਸ਼ੇਸ਼ ਖ਼ਬਰ..." 🦅

  • 31 июл. 2024 г.75,1 тыс708

    ਵਿਆਹੇ ਤਾਂ ਬਥੇਰੇ ਹੁੰਦੇ ਨੇ ਪਰ ਜੀਵਨ-ਸਾਥੀ ਕਿਸੇ-ਕਿਸੇ ਕੋਲ ਈ ਹੁੰਦਾ...

  • видео или голосовое, без подписи

  • 30 июл. 2024 г.59,2 тыс237

    ਸਿਆਣਿਆਂ ਨੇ ਸੱਚ ਕਿਹਾ- ਨੰਗ ਦੀ ਪਛਾਣ ਗੱਲ ਚੱਕਵੀਂ ਕਰੇ... ਕੁੱਤੇ ਭੌਂਕਦੇ ਨੇ ਤੇ ਹਾਥੀ ਮਸਤ ਚਾਲ ਲੰਘ ਜਾਂਦਾ... ਇੱਕ ਗੰਦੀ ਮੱਝ ਨਾਲ ਦੀਆਂ ਨੂੰ ਵੀ ਲਬੇੜ ਦਿੰਦੀ ਏ... ਛੋਟਾ ਭਾਂਡਾ ਅਕਸਰ ਈ ਛਲਕ ਜਾਂਦੈ... ਰੂੜੀਆਂ 'ਤੇ ਸੌਣ ਵਾਲ਼ਿਆਂ ਨੂੰ ਜਦੋਂ ਮਹਿਲਾਂ ਦੇ ਸੁਪਨੇ ਆਉਣ ਲੱਗ ਜਾਣ, ਸਮਝੋ ਹੋਛਾਪਣ ਸਿਰ ਚੜ੍ਹ ਬੋਲ ਰਿਹੈ...

  • 30 июл. 2024 г.51,9 тыс103

    видео или голосовое, без подписи

  • 30 июл. 2024 г.52,1 тыс233

    ਪੰਜਾਬੀ ਸੂਬੇ ਦਾ ਮੋਰਚਾ ਪੰਜਾਬੀ ਸੂਬੇ ਦਾ ਮੋਰਚਾ ਪੂਰਾ ਭਖਿਆ ਹੋਇਆ ਸੀ। ਪੁਲਿਸ ਨੂੰ ਇਸ ਦੇ ਹਮਾਇਤੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਭਾਵ ਤਸ਼ੱਦਦ ਕਰਨ ਦੀਆਂ ਹਦਾਇਤਾਂ ਸਨ। ਪੰਜਾਬੀ ਸੂਬੇ ਦਾ ਨਾਅਰਾ ਲਾਉਣ 'ਤੇ ਵੀ ਪਾਬੰਦੀ ਸੀ। ਹਰ ਠਾਣੇਦਾਰ ਨੂੰ ਰੋਜ਼ 'ਉੱਪਰ' ਦੱਸਣਾ ਪੈਂਦਾ ਸੀ ਕਿ ਅੱਜ ਕਿੰਨੇ ਪੰਜਾਬੀ ਸੂਬੇ ਵਾਲੇ 'ਸਿੱਧੇ' ਕੀਤੇ। ਇੱਕ ਥਾਣੇਦਾਰ ਦਿਨ ਦਾ ਥੱਕਿਆ ਖਿਝਿਆ ਸ਼ਾਮ ਨੂੰ ਥਾਣੇ ਵੜਿਆ ਤਾਂ ਮੁਨਸ਼ੀ ਨੂੰ ਪੁੱਛਣ ਲੱਗਾ, "ਅੱਜ ਪੰਜਾਬੀ ਸੂਬੇ ਵਾਲੇ ਕਿੰਨੇ ਫੜੇ?" ਜਦ ਮੁਨਸ਼ੀ ਨੇ ਦੱਸਿਆ ਕਿ ਕੋਈ ਨਹੀਂ ਤਾਂ ਥਾਣੇਦਾਰ ਦੀ ਪ੍ਰੇਸ਼ਾਨੀ ਤੇ ਖਿਝ ਹੋਰ ਵਧ ਗਈ। ਇੱਕ ਨੁੱਕਰੇ ਇੱਕ ਗਰੀਬੜੇ ਜਿਹੇ ਬੰਦੇ ਨੂੰ ਬੈਠਾ ਦੇਖ ਕੇ ਪੁੱਛਣ ਲੱਗਾ, "ਮੁਣਸ਼ੀ, ਔਹ ਕੌਣ ਆ ਓਏ?" "ਜਨਾਬ, ਇਹ ਫਲਾਨੇ ਪਿੰਡ ਦਾ ਫਲਾਣਾ ਅਮਲੀ ਹੈ। ਏਹਦੇ ਕੋਲੋਂ ਆਪਣੇ ਮੁੰਡਿਆਂ ਨੇ ਪਾਈਆ ਡੋਡੇ ਫੜੇ।" ਥਾਣੇਦਾਰ ਅਮਲੀ ਨੂੰ ਕੋਲ ਸੱਦ ਕੇ ਹੱਥੀਂ ਪੈ ਨਿਕਲਿਆ। ਘਸੁੰਨ, ਮੁੱਕੀ, ਥੱਪੜ ਦੇ ਜਿੱਧਰ ਪੈਂਦੇ। ਕੰਨ 'ਤੇ ਇੱਕ ਬਹੁਤ ਕਰਾਰੀ ਵੱਜਣ ਨਾਲ ਅਮਲੀ ਘੁਮੇਰ ਖਾ ਕੇ ਭੁੰਜੇ ਡਿੱਗ ਪਿਆ। ਸਾਹੋ ਸਾਹ ਹੋਇਆ ਥਾਣੇਦਾਰ ਹੱਥ ਝਾੜਨ ਲੱਗਾ। ਅਮਲੀ ਹੌਲੀ ਦੇਣੀ ਉੱਠ ਕੇ ਪੈਰਾਂ ਭਾਰ ਬੈਠ ਗਿਆ। ਦੋਨੋਂ ਹੱਥ ਜੋੜ ਕੇ ਬੜੀ ਅਧੀਨਗੀ ਨਾਲ ਥਾਣੇਦਾਰ ਨੂੰ ਬੇਨਤੀ ਕਰਨ ਲੱਗਾ, "ਹੁਣ ਜਾਣ ਦੇ ਗੁੱਸੇ ਨੂੰ ਮੋਤੀਆਂ ਆਲਿਆ। ਸਾਰਾ ਪੰਜਾਬੀ ਸੂਬਾ ਮੈਨੂੰ ਇਕੱਲੇ ਗਰੀਬ ਨੂੰ ਈ ਦੇ ਦੇਣਾ..?" ਜਸਵੰਤ ਸਿੰਘ ਜ਼ਫ਼ਰ

  • видео или голосовое, без подписи

  • 30 июл. 2024 г.37,9 тыс241

    ਖ਼ਬਰ 'ਤੇ ਖ਼ਬਰ ਦੋ ਮਹੀਨੇ ਮੁੱਖ ਮੰਤਰੀ ਰਹਿਕੇ ਆਪਣੇ ਭਤੀਜੇ ਰਾਹੀਂ ਸੱਤ ਪੀੜ੍ਹੀਆਂ ਦੀ ਕਮਾਈ ਕੱਠੀ ਕਰਨ ਵਾਲੇ ਚੰਨੀ ਨੇ ਪਿਛਲੇ ਦਿਨੀਂ ਥੁੱਕ ਲਾ-ਲਾ ਮੂਸੇਵਾਲਾ ਤੇ ਅੰਬਰਪਾਲ ਦੇ ਇਨਸਾਫ਼ ਦਾ ਮੁੱਦਾ ਸੰਸਦ ਵਿੱਚ ਉਠਾਇਆ ਪਰ '84, ਬੇਅੰਤੇ ਬੁੱਚੜ ਦਾ ਕਾਲ, ਖਾਲੜਾ ਤੇ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ, 30-30 ਸਾਲ ਵਾਲੇ ਬੰਦੀ ਸਿੰਘਾਂ ਲਈ ਇਨਸਾਫ਼ ਜਿਹੇ ਮੁੱਦੇ ਏਹਨੂੰ ਅੱਜ ਤੱਕ ਕਦੇ ਯਾਦ ਨੀ ਆਏ ਸ਼ੋਸ਼ਲ-ਮੀਡੀਆ ਭੇਡਾਂ ਵੱਲੋਂ ਚੰਨੀ ਨੂੰ ਸੂਰਮੇ ਤੇ ਨਿਡਰ ਯੋਧੇ ਦਾ ਖਿਤਾਬ ਦੇਣ ਤੋਂ ਬਾਅਦ ਆਉਂਦੇ ਦਿਨੀਂ ਮੂਸੇਵਾਲਾ ਤੇ ਅੰਬਰਪਾਲ ਵਾਲੇ ਬਾਕੀ ਖਿਤਾਬ ਵੀ 1-1 ਕਰਕੇ ਦਿੱਤੇ ਜਾਣਗੇ, ਨਾਲ ਹੀ ਭੇਡਾਂ ਵਿੱਚ ਅਗਲੇ ਮੁੱਖ ਮੰਤਰੀ ਲਈ ਅੰਬਰਪਾਲ ਤੇ ਚੰਨੀ ਵਿਚਕਾਰ ਭੇੜ ਦੇਖਣ ਨੂੰ ਵੀ ਮਿਲ ਸਕਦਾ ਹੈ ਕਾਲੀ ਦਾਲ ਦੇ ਭਰਦਾਨ ਵੱਲੋਂ ਵਿਦੇਸ਼ ਵਿੱਚ ਬਾਦਲਾਂ ਦੇ ਜਥੇਦਾਰ ਨਾਲ ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਾਦਲਾਂ ਦੇ ਜਥੇਦਾਰ ਨੂੰ ਬੰਦ ਚਿੱਠੀ ਸੌਂਪਣ ਤੋਂ ਬਾਅਦ ਭਰਦਾਨ ਨੂੰ ਬਾਦਲਾਂ ਦੇ ਜਥੇਦਾਰਾਂ ਵੱਲੋਂ ਦੋਸ਼ਮੁਕਤ ਕਰਨ ਦਾ ਕੰਮ ਯੋਜਨਾ ਨਾਲ ਅੰਦਰਖਾਤੇ ਚੱਲ ਰਿਹੈ ਤਾਂ ਕਿ ਭੇਡਾਂ ਸੰਤੁਸ਼ਟ ਵੀ ਹੋ ਜਾਣ ਤੇ ਭਰਦਾਨ ਦੀ ਭਰਦਾਨਗੀ ਵੀ ਕਾਇਮ ਰਹੇ ਜਗ੍ਹਾ-ਜਗ੍ਹਾ ਖ਼ਾਸ ਕਰਕੇ ਮੁਸਲਮਾਨ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਉੱਚੀ ਅਵਾਜ਼ ਵਿੱਚ ਡੀ.ਜੇ. ਲਾਉਣੇ, ਗੱਡੀਆਂ ਤੇ ਦੁਕਾਨਾਂ ਦੀ ਭੰਨ-ਤੋੜ, ਮਸਜਿਦਾਂ 'ਤੇ ਭਗਵੇਂ ਝੰਡੇ ਲਹਿਰਾਉਣੇ, ਅੱਗ ਤੇ ਜਾਮ ਲਗਾਉਣ ਜਿਹੇ ਧਾਰਮਿਕ ਪ੍ਰੋਗਰਾਮਾਂ ਰਾਹੀਂ ਸਰਕਾਰੀ ਸ਼ਹਿ ਨਾਲ ਕਾਂਵੜ ਯਾਤਰਾ ਆਪਣੇ ਪੂਰੇ ਜੋਬਨ 'ਤੇ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਬੰਧਕਾਂ ਨੇ ਅਖੰਠ ਪਾਠ ਦਾ ਪ੍ਰਕਾਸ਼ ਕੀਤੇ ਬਿਨਾਂ ਸ਼ਰਧਾਲੂਆਂ ਦੇ 37 ਲੱਖ ਹੜੱਪੇ, ਸ੍ਰੀ ਅਕਾਲ ਤਖਤ ਤੇ ਦਰਬਾਰ ਸਾਹਿਬ ਵਿਖੇ ਵੀ ਬੀਤੇ ਸਾਲਾਂ 'ਚ ਕਿਹੜਾ ਘਪਲਾ ਜਿਹੜਾ ਨਾ ਹੋਇਆ ਹੋਵੇ, ਬਾਵਜੂਦ ਇਸਦੇ ਸ਼ਰਧਾ-ਉੱਲੂਆਂ ਵੱਲੋਂ ਧਾਰਮਿਕ ਸਥਾਨਾਂ 'ਤੇ ਦਾਨ ਹੋਰ ਵਧ-ਚੜ੍ਹ ਕੇ ਜਾਰੀ ਰਹੇਗਾ, ਗਵਾਂਢ 'ਚ ਭਾਵੇਂ ਗ਼ਰੀਬ ਭੁੱਖਾ ਮਰਦਾ ਹੋਵੇ

  • 30 июл. 2024 г.23,2 тыс21

    видео или голосовое, без подписи

  • 29 июл. 2024 г.25,3 тыс112

    ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ, ਖੋਤਾ ਲਿਆਯਾ। ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਯਾ। ਕਹਿਣ ਲੱਗਾ 'ਏਹ ਚੀਜ਼ਾਂ ਪੀਹਕੇ ਇਕ ਨਲਕੀ ਵਿਚ ਪਾਈਂ। ਨਲਕੀ ਇਸਦੀ ਨਾਸ ਵਿੱਚ ਰੱਖ, ਫੂਕ ਜ਼ੋਰ ਦੀ ਲਾਈਂ। ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ। ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।' ਕੁੱਝ ਚਿਰ ਮਗਰੋਂ ਖਊਂ ਖਊਂ ਕਰਦਾ, ਬੁੱਧੂ ਮੁੜਕੇ ਆਯਾ। ਬਿੱਜੂ ਵਾਂਗੂੰ ਬੁਰਾ ਓਸਨੇ, ਹੈਸੀ ਮੂੰਹ ਬਣਾਯਾ। ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ। ਹਾਸਾ ਰੋਕ ਪੁੱਛਿਆ 'ਬੁੱਧੂ, ਏਹ ਕੀ ਸ਼ਕਲ ਬਣਾਈ?' ਕਹਿਣ ਲੱਗਾ ਹਟਕੋਰੇ ਲੈ ਕੇ, 'ਮੈਂ ਚੀਜ਼ਾਂ ਸਭ ਲਈਆਂ। ਪੀਸ ਪੂਸਕੇ ਛਾਣ ਛੂਣਕੇ, ਜਦੋਂ ਟਿਚਨ ਹੋ ਗਈਆਂ। ਨਲਕੀ ਵਿੱਚ ਪਾ, ਨਲਕੀ ਉਸਦੇ ਨਥਨੇ ਵਿੱਚ ਟਿਕਾਈ। ਦੂਜੀ ਤਰਫ਼ੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ। ਮੇਰੀ ਫੂਕੋਂ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ। ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ। ਅੱਲਾ ਬਖ਼ਸ਼ੇ, ਫੂਕ ਓਸਦੀ, ਵਾਂਗ ਹਨੇਰੀ ਆਈ। ਨਲਕੀ ਭੀ ਲੰਘ ਜਾਣੀ ਸੀ ਮੈਂ ਫੜਕੇ ਮਸਾਂ ਬਚਾਈ।' ਉਸਦੀ ਸੁਣਕੇ ਗੱਲ ਡਾਕਟਰ, ਹੱਸ ਹੱਸ ਦੂਹਰਾ ਹੋਯਾ। ਬੁੱਧੂ ਉਸ ਨੂੰ ਵੇਖ ਹੱਸਦਿਆਂ, ਦੂਣਾ ਚੌਣਾ ਰੋਯਾ। ਹੱਸਦੇ-ਰੋਂਦੇ ਦੇਖ ਦੁਹਾਂ ਨੂੰ, 'ਸੁਥਰਾ' ਭੀ ਮੁਸਕਾਯਾ: 'ਸੁਣ ਓ ਬੁੱਧੂ ਇਸ ਜੱਗ ਨੇ ਹੈ, 'ਪਹਿਲ' ਤਾਈਂ ਵਡਿਆਯਾ। ਜਿਦ੍ਹੀ ਫੂਕ ਵੱਜ ਜਾਵੇ ਪਹਿਲਾਂ, ਜਿੱਤ ਓਸਦੀ ਕਹਿੰਦੇ। ਤੇਰੇ ਜਹੇ ਸੁਸਤ ਪਿਛਰਹਿਣੇ, ਰੂੰ ਰੂੰ ਕਰਦੇ ਰਹਿੰਦੇ।' ਚਰਨ ਸਿੰਘ ਸ਼ਹੀਦ

  • 29 июл. 2024 г.22,8 тыс24

    ਝੁੰਡ ਨਿਕਲਦੇ ਜਦੋਂ ਪ੍ਰਵਾਨਿਆਂ ਦੇ, ਦੁਨੀਆਂ ਪਰਖਦੀ ਸ਼ਮਾਂ ‘ਤੇ ਸੜ੍ਹੇ ਕਿੰਨੇ, 29 ਜੁਲਾਈ 1992 ਖਾੜਕੂ ਸਿੱਖ ਸੰਘਰਸ਼ ਦਾ ਧਰੂ ਤਾਰਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ (ਲੋਕਾਂ ਦਾ ਆਪਣਾ ਜੰਟਾ) ਰਣ ਤੱਤੇ ਵਿੱਚ ਜੂਝਦਿਆਂ ਕੌਮ ਨੂੰ ਆਖਰੀ ਫਤਹਿ ਬੁਲਾ ਗਿਆ, ਤਾਂ ਕੌਮੀ ਚਿੰਤਕਾਂ ਆਖਿਆ ਕਿ ਅੱਜ ਕੌਮ ਦਾ ਇਕ ਹੋਰ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ। ਭਾਈ ਸਾਹਿਬ ਦੀ ਸ਼ਹੀਦੀ ਉਪਰੰਤ ਉਸ ਸਮੇਂ ਕੌਮ ਨੇ ਜੋ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਉਸ ਤੋਂ ਸਿੱਖ ਸੰਘਰਸ਼ ਵਿੱਚ ਭਾਈ ਸਾਹਿਬ ਦੇ ਉੱਚੇ ਸੁੱਚੇ ਕਿਰਦਾਰ ਤੇ ਵੱਡੇ ਰੁਤਬੇ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ। ਅਸੀਂ ਅੱਜ ਭਾਈ ਸਾਹਿਬ ਦੇ ਬੱਤੀਵੇਂ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀਆਂ ਕੌਮ ਪ੍ਰਤੀ ਨਿਭਾਈਆਂ ਸ਼ਾਨਦਾਰ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰਦੇ ਹਾਂ। (ਜਗਤਾਰ ਸਿੰਘ)

  • 29 июл. 2024 г.26,4 тыс131

    “ਪੁੱਤਰਾ, ਮੈਨੂੰ ਮੁਆਫ ਕਰੀਂ, ਮੈਂ ਤੈਨੂੰ ਐਵੇਂ ਕੁੱਤਾ ਲਿਆਉਣ ਵੇਲੇ ਗੁੱਸੇ ਹੋਇਆ ਸੀ... ਤੇਰੀ ਗੱਲ ਠੀਕ ਨਿਕਲੀ, ਮੁਸੀਬਤ ਵੇਲੇ ਏਹ ਇਹ ਬਾਬੇ ਕੰਮ ਨੀ ਆਉਂਦੇ... ਰੱਬ ਪਾਲਣ ਨਾਲੋਂ ਇਹ ਕੁੱਤਾ ਪਾਲਣਾ ਹਜ਼ਾਰ ਗੁਣਾ ਚੰਗਾ ਐ... ਮੈਂ ਕਈ ਲੱਖ ਰੁਪਏ ਬਾਬਿਆਂ ਨੂੰ ਦੇ ਕੇ ਬਰਬਾਦ ਕਰ ਦਿੱਤੇ, ਪਰ ਮੁਸੀਬਤ ਵਿੱਚ ਕੋਈ ਕੰਮ ਨੀ ਆਇਆ, ਦਸਵੰਧ ਕਿਸੇ ਲੋੜਵੰਦ ਨੂੰ ਦਿਉ...” @PunjabiSahit

  • 29 июл. 2024 г.33,6 тыс241

    ਉਗਰਾਹੀ ਵਾਲੇ ਬਾਬਿਆਂ ਦੇ ਟੋਲੇ ਨੇ ਨਾਜਰ ਸਿੰਘ ਦਾ ਲੋਹੇ ਦਾ ਗੇਟ ਖੜਕਾਇਆ… “ਅੱਜ ਤਾਂ ਕੀੜੀ ਘਰ ਨਰਾਇਣ ਆ ਗਏ ਨੇ... ਮੈਂ ਬਹੁਤ ਬਹੁਤ ਭਾਗਾਂ ਵਾਲਾਂ..." ਬੂਹਾ ਖੋਲ੍ਹਦਿਆਂ ਤੇ ਨੰਗੀਆਂ ਲੱਤਾਂ ਵਾਲੇ ਵੱਡੇ ਬਾਬੇ ਦੇ ਪੈਰੀਂ ਹੱਥ ਲਾਉਂਦਿਆਂ ਨਾਜਰ ਸਿੰਘ ਬੋਲਿਆ... “ਨਾਜਰ ਸਿਹਾਂ, ਤੈਨੂੰ ਪਤੈ, ਹਰ ਸਾਲ ਦੀ ਤਰ੍ਹਾਂ ਵੱਡੇ ਬਾਬਿਆਂ ਦੀ ਪੰਦਰਵੀਂ ਬਰਸੀ ਵੀਹ ਦਿਨਾਂ ਨੂੰ ਆ ਰਹੀ ਐ... ਏਸ ਵਾਰ ਦੇਸੀ ਘਿਉ ਦੇ ਜਲੇਬ ਚੱਲਣਗੇ... ਏਸ ਤੋਂ ਇਲਾਵਾ ਇੱਕ ਸੌ ਇੱਕ ਲੜਕੀਆਂ ਦੇ ਵਿਆਹ ਕਰਨੇ ਨੇ... ਏਹੋ ਜਿਹੇ ਵੱਡੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਈ ਨੇਪਰੇ ਚੜਦੇ ਨੇ..." ਪੰਦਰਾਂ ਹਜ਼ਾਰ ਦੀ ਰਸੀਦ ਕੱਟ ਕੇ ਨਾਜਰ ਸਿੰਘ ਨੂੰ ਫੜਾਉਂਦਾ ਵੱਡੇ ਸਾਰੇ ਢਿੱਡ ਵਾਲਾ ਸੀਨੀਅਰ ਬਾਬਾ ਬੋਲਿਆ... ਨਾਜਰ ਸਿੰਘ ਰਸੀਦ ਫੜ ਕੇ ਪੈਸੇ ਲੈਣ ਘਰੇ ਚਲਾ ਗਿਆ... “ਰਾਜ ਦੀ ਮੰਮੀ, ਮੈਂ ਬਾਬਿਆਂ ਨੂੰ ਉਗਰਾਹੀ ਦੇਣ ਲਈ ਅਲਮਾਰੀ ਵਿੱਚ ਪੈਸੇ ਰੱਖੇ ਸੀ... ਉਹਨਾਂ ਨੂੰ ਕਿੱਥੇ ਅੱਗ ਲਾ ਦਿੱਤੀ, ਲੱਭਦੇ ਨੀ..." ਨਾਜਰ ਸਿੰਘ ਨੇ ਤਲਖੀ ਵਿੱਚ ਆਪਣੀ ਘਰ ਵਾਲੀ ਸ਼ਾਮੋ ਨੂੰ ਆਖਿਆ “ਰਾਜਵੰਤ ਦੇ ਭਾਪਾ, ਉਹ ਪੈਸੇ ਤੇਰਾ ਮੁੰਡਾ ਕਾਲਜ ਦੇ ਦੋ ਮੁੰਡਿਆਂ ਨਾਲ ਕੁੱਤਾ ਖ੍ਰੀਦਣ ਚਲਾ ਗਿਆ ਹੈ... ਕਹਿੰਦਾ ਸੀ ਮਾਹੌਲ ਬਹੁਤ ਮਾੜਾ ਹੁੰਦਾ ਜਾ ਰਿਹੈ... ਓਸ ਦੇ ਦੋਸਤਾਂ ਦੇ ਘਰੋਂ ਲੁਟੇਰੇ ਲੁੱਟ ਕਰਕੇ ਲੈਗੇ…" ਸ਼ਾਮੋ ਨੇ ਆਪਣੇ ਘਰ ਵਾਲੇ ਨੂੰ ਗੱਭਰੂ ਮੁੰਡੇ ਦਾ ਪ੍ਰੋਗਰਾਮ ਦੱਸਿਆ “ਬਾਬਾ ਜੀ ਨਕਦ ਪੈਸੇ ਤਾਂ ਘਰੇ ਵਰਤੇ ਗਏ ਨੇ... ਤੁਸੀਂ ਆਪਣਾ ਖਾਤਾ ਨੰਬਰ ਦਿਉ, ਮੈਂ ਹੁਣੇ ਮੂਬੈਲ ਨਾਲ ਪਾ ਦਿੰਨਾ...” “ਇਹ ਤਾਂ ਹੋਰ ਵੀ ਚੰਗੀ ਗੱਲ ਐ ਖਾਤੇ ਵਿੱਚ ਪਾਉਣ ਵਾਲੀ, ਜਿਸ ਦਾ ਦੁੱਧ ਵਿਕੇ, ਓਹਨੂੰ ਘਿਓ ਵੇਚਣ ਦੀ ਕੀ ਲੋੜ ਐ...” ਬਾਬੇ ਨੇ ਖਾਤਾ ਨੰਬਰ ਲਿਖ ਕੇ ਦਿੱਤਾ ਤੇ ਨਾਜਰ ਸਿੰਘ ਨੇ ਪੈਸੇ ਪੰਦਰਾਂ ਹਜ਼ਾਰ ਖਾਤੇ ਵਿੱਚ ਪਾ ਦਿੱਤੇ... ਫੇਰ ਬਾਬਿਆਂ ਅਗਲੇ ਘਰ ਦਾ ਬੂਹਾ ਜਾ ਖੜਕਾਇਆ... ਸ਼ਾਮ ਨੂੰ ਰਾਜ ਨਸਲੀ ਕੁੱਤੇ ਦਾ ਬੱਚਾ ਲੈ ਕੇ ਘਰੇ ਆ ਗਿਆ... “ਓਏ ਮੁੰਡਿਆ, ਮੈਂ ਬਾਬਿਆਂ ਨੂੰ ਉਗਰਾਹੀ ਦੇਣੀ ਸੀ... ਪੈਸੇ ਲੈ ਕੇ ਤੂੰ ਕੁਤੀੜ ਖਰੀਦਣ ਚਲਾ ਗਿਆਂ... ਏਸ ਨੂੰ ਸਾਰੇ ਟੱਬਰ ਜਿੰਨੀ ਖੁਰਾਕ ਚਾਹੀਦੀ ਐ, ਨਾਲੇ ਏਸ ਦਾ ਗੰਦ ਸੁੱਟੇਂਗਾ... ਕੁਤੀੜ ਖਰੀਦਣ ਤੋ ਪਹਿਲਾਂ ਮੇਰੇ ਨਾਲ ਸਲਾਹ ਤੇ ਕਰ ਲੈਣੀ ਸੀ... ਪੰਡ ਰੁਪਇਆਂ ਦੀ ਲਾ ਕੇ ਭੋਰਾ ਜਿੰਨਾ ਬੱਚਾ ਲੈ ਆਇਆਂ..." ਨਾਜਰ ਸਿੰਘ ਨੇ ਆਪਣੇ ਚੜੇ ਪਾਰੇ ਨੂੰ ਕਾਬੂ ਵਿੱਚ ਰੱਖਦਿਆਂ ਮੁੰਡੇ ਨੂੰ ਨਸੀਅਤ ਦਿੰਦਿਆਂ ਆਖਿਆ “ਵੇਖ ਬਾਪੂ, ਇਹ ਪੈਸੇ ਲੱਗੇ ਕਸਾਰੇ ਨਹੀਂ ਗਏ, ਵੱਡਾ ਹੋ ਕੇ ਘਰ ਦੀ ਰਾਖੀ ਕਰੇਗਾ… ਬਾਕੀ ਮੇਰਾ ਸ਼ੌਕ ਵੀ ਸੀ… ਜੋ ਮੈਂ ਪੂਰਾ ਕਰ ਲਿਐ, ਪਰ ਤੂੰ ਹਰ ਸਾਲ ਬਾਬਿਆਂ ਨੂੰ ਉਗਰਾਹੀਆਂ ਦੇਈ ਜਾਨਾ, ਉਹ ਤੈਨੂੰ ਕੀ ਦਿੰਦੇ ਨੈ..? ਰੱਬ ਨੇ ਕਿਸੇ ਦੀ ਰਾਖੀ ਕੀ ਕਰਨੀ ਹੈ, ਰੱਬ ਦੀ ਰਾਖੀ ਸੀ.ਸੀ.ਟੀ.ਵੀ. ਕੈਮਰੇ ਕਰਦੇ ਨੇ... ਏਸ ਤੋਂ ਇਲਾਵਾ ਮਜਬੂਤ ਗੇਟ, ਜਿੰਦਰੇ ਤੇ ਮਨੁੱਖ ਰੱਬ ਦੀ ਰਾਖੀ ਕਰਦਾ ਹੈ ਪਰ ਇਹ ਦਰਵੇਸ਼ (ਕੁੱਤੇ) ਮਨੁੱਖ ਦੀ ਰਾਖੀ ਕਰਦੇ ਹਨ... ਸੌ ਹੱਥ ਰੱਸਾ, ਸਿਰੇ ‘ਤੇ ਗੰਢ... ਭਾਵ ਮੁੱਕਦੀ ਗਲ ਤੂੰ ਆਪਣੇ ਰੱਬ ਨੂੰ ਪਾਲਣ ‘ਤੇ ਹੁਣ ਤੱਕ ਪੰਜ ਲੱਖ ਰੁਪਏ ਬਰਬਾਦ ਕਰ ਚੁੱਕੈਂ... ਮੈ ਏਸ ਨੂੰ ਪਾਲਾਂਗਾ, ਮੁਸੀਬਤ ਪਈ ਤੋਂ ਪਤਾ ਲੱਗੇਗਾ... ਤੇਰੇ ਬਾਬੇ ਤੇ ਤੇਰਾ ਰੱਬ ਕੰਮ ਆਉਂਦਾ ਜਾਂ ਏਹ ਦਰਵੇਸ਼ ਕੰਮ ਆਉਂਦਾ..." ਮੁੰਡਾ ਆਪਣੀ ਵਿਗਿਆਨਕ ਸੋਚ ਨਾਲ ਆਪਣੇ ਬਾਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਬੋਲਿਆ ਰਾਜ ਦੇ ਭਾਪਾ, ਤੇਰੇ ਧੁੱਪ ਨਾਲ ਧੌਲੇ ਨਹੀਂ ਆਏ... ਥੋੜੀ ਬਹੁਤੀ ਸ਼ਰਮ ਨੂੰ ਹੱਥ ਮਾਰ... ਸਿਆਣੇ ਕਹਿੰਦੇ ਨੇ ਜਦੋਂ ਪਿਉ ਪੁੱਤ ਦੀ ਜੁੱਤੀ ਦਾ ਮੇਚਾ ਇੱਕ ਹੋ ਜਾਵੇ, ਫੇਰ ਗੱਭਰੂ ਪੁੱਤ ਨੂੰ ਅੱਖਾਂ ਦੀ ਘੂਰ ਈ ਬਹੁਤ ਹੁੰਦੀ ਐ... ਕਿਉਂ ਤੂੰ ਓਸਨੂੰ ਆਪਣੇ ਅੱਗੇ ਬੋਲਣ ਦੀ ਜਾਚ ਸਿਖਾ ਰਿਹਾਂ... ਖਬਰਦਾਰ ਜੇ ਫੇਰ ਮੁੰਡੇ ਨੂੰ ਮਾੜਾ ਚੰਗਾ ਬੋਲਿਆ, ਨਵੇਂ ਖੂਨ ਦਾ ਗੁੱਸਾ ਪਤਾ ਨਹੀਂ ਕੀ ਕਰ ਬੈਠੇ..." ਸ਼ਾਮੋ ਨੇ ਆਪਣੇ ਮੁੰਡੇ ਦਾ ਪੱਖ ਪੂਰਦਿਆਂ ਆਪਣੇ ਘਰ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਆਖਿਆ ਹਫਤੇ ਬਾਅਦ ਘਰ ਦੇ ਹਾਲਾਤ ਪਹਿਲਾਂ ਵਰਗੇ ਹੋ ਗਏ... ਸਮਾਂ ਆਪਣੀ ਚਾਲੇ ਤੁਰਿਆ ਗਿਆ... ਸਾਲ ਬਾਅਦ ਕੁੱਤਾ ਭਰ ਜਵਾਨੀ ਵਿੱਚ ਆ ਗਿਆ... ਬਹੁਤੇ ਲੋਕ ਕੁੱਤੇ ਤੋਂ ਡਰਦੇ ਦੂਰੋਂ ਅਵਾਜ਼ਾਂ ਮਾਰ ਕੇ ਘਰੇ ਆਉਂਦੇ... ਨਾਜਰ ਸਿੰਘ ਨੇ ਵੀਹ ਲੱਖ ਰੁਪਏ ਦੇ ਹਿਸਾਬ ਨਾਲ ਇੱਕ ਕਿੱਲਾ ਬੈ ਲੈਣ ਦਾ ਸੌਦਾ ਮਾਰ ਲਿਆ... ਸਵੇਰੇ ਰਜਿਸਟਰੀ ਕਰੌਣ ਜਾਣਾ ਸੀ... ਨਾਜਰ ਸਿੰਘ ਘਰ ਤੋਂ ਕੁੱਝ ਦੂਰੀ ‘ਤੇ ਹਵੇਲੀ ਵਿੱਚ ਸੁੱਤਾ ਸੀ... ਅਚਾਨਕ ਕੰਧ ਟੱਪ ਕੇ ਚਾਰ ਲੁਟੇਰੇ ਹਵੇਲੀ ਵਿੱਚ ਆ ਗਏ... “ਉਏ ਬੁੱਢਿਆਂ, ਜੇ ਜਾਨ ਚਾਹੀਦੀ ਐ, ਤਾਂ ਪੈਲੀ ਖਰੀਦਣ ਵਾਲੇ ਸਾਰੇ ਪੈਸੇ ਸਾਨੂੰ ਫੜਾ ਦੇ..." ਲੁਟੇਰਿਆਂ ਦਾ ਆਗੂ ਰਿਵਾਲਵਰ ਦੀ ਨਾਲੀ ਨਾਜਰ ਸਿੰਘ ਦੇ ਕੰਨ ਉੱਤੇ ਰੱਖਦਾ ਬੋਲਿਆ... “ਪੈਸੇ ਤਾਂ ਘਰੇ ਅਲਮਾਰੀ ਵਿੱਚ ਪਏ ਨੇ... ਘਰੇ ਚੱਲ ਕੇ ਤੁਹਾਨੂੰ ਦੇ ਦਿੰਨਾ..." ਆਪਣੇ ਰੱਬ ਤੇ ਬਾਬਿਆਂ ਨੂੰ ਮਦਦ ਲਈ, ਮਨ ਵਿੱਚ ਵਾਸਤੇ ਪਾਉਂਦਿਆ ਨਾਜਰ ਸਿੰਘ ਨੇ ਲੁਟੇਰਿਆਂ ਨੂੰ ਆਖਿਆ ਘਰ ਦੇ ਬੂਹੇ ਅੱਗੇ ਜਾ ਕੇ ਜਦੋਂ ਨਾਜਰ ਸਿੰਘ ਨੇ ਆਪਣੇ ਮੁੰਡੇ ਨੂੰ ਬੂਹਾ ਖੋਲਣ ਲਈ ਟੇਢੇ ਜਿਹੇ ਢੰਗ ਨਾਲ ਅਵਾਜ਼ ਮਾਰੀ ਤੇ ਬੂਹਾ ਖੜਕਾਇਆ ਤਾਂ ਉਸ ਦਾ ਮੁੰਡਾ ਸਾਰੀ ਗੱਲ ਸਮਝ ਗਿਆ ਅਤੇ ਬੂਹਾ ਖੋਲਣ ਲਈ ਕਿਰਪਾਨ ਤੇ ਕੁੱਤਾ ਨਾਲ ਲੈ ਗਿਆ... ਬੂਹਾ ਖੋਲ੍ਹਦਿਆਂ ਸਾਰੇ ਚੋਰ ਜਲਦੀ ਨਾਲ ਘਰ ਅੰਦਰ ਦਾਖਲ ਹੋਣ ਲੱਗੇ ਪਰੰਤੂ ਕੁੱਤਾ ਟੁੱਟ ਕੇ ਲੁਟੇਰਿਆਂ ਨੂੰ ਪੈ ਗਿਆ... ਓਸ ਨੇ ਦੋ ਡਾਕੂਆਂ ਨੂੰ ਬੁਰੀ ਤਰ੍ਹਾਂ ਪਾੜ ਦਿੱਤਾ... ਦੋ ਚੀਕਾਂ ਮਾਰਦੇ ਭੱਜਣ ਵਿੱਚ ਕਾਮਯਾਬ ਹੋ ਗਏ... ਦੋਵੇਂ ਚੋਰ ਜ਼ਿਆਦਾ ਖੂਨ ਵਗਣ ਕਰਕੇ ਮਰ ਗਏ... ਨਾਜਰ ਸਿੰਘ ਨੇ ਹੁਣ ਬਾਬਿਆਂ ਨੂੰ ਫੂਨ ਕਰਕੇ, ਘਰੇ ਆਉਣ ਲਈ ਤਰਲਾ ਮਾਰਦਿਆਂ ਆਖਿਆ... ਬਾਬਿਆਂ ਨੇ ਸਾਰੀ ਗੱਲ ਸੁਣ ਕੇ ਕਹਿ ਦਿੱਤਾ ਇਹ ਰੌਂਗ ਨੰਬਰ ਹੈ... ਮੁੜ ਸੁੱਚ ਬੰਦ ਕਰ ਦਿੱਤੀ...

  • видео или голосовое, без подписи

  • 29 июл. 2024 г.22,4 тыс137

    ਪੰਜਾਬੀ ਬੁਝਾਰਤ ਲੜੀ ਪੰਜ ਜਣਿਆਂ ਗਠੜੀ ਚੁੱਕੀ ਜਾ ਸੁੱਟੀ ਦਰਬਾਰ ਕਾਲ ਕਲੀਚੀ ਦਿੱਤਾ ਧੱਕਾ ਗਈ ਸਮੁੰਦਰੋਂ ਪਾਰ ਉੱਤਰ → ਬੁਰਕੀ

  • видео или голосовое, без подписи

ਤਾਇਆ ਜੀ — tgindex