tgindex

ਰੰਗਲਾ ਪੰਜਾਬ 🎡

Статистика
@RanglaPanjabанглийский

ਪੰਜਾਬ, ਪੰਜ ਦਰਿਆਵਾਂ ਦੀ ਧਰਤੀ, ਭਾਰਤ ਦੀ ਰੋਟੀ ਦੀ ਟੋਕਰੀ, ਹਰੀ ਕ੍ਰਾਂਤੀ ਦਾ ਪੰਘੂੜਾ, ਸੰਤ ਸਿਪਾਹੀਆਂ ਦੀ ਧਰਤੀ (Punjab, the land of five rivers, India's bread basket, cradle of the Green revolution, land of Saint Soldiers)

Последний пост
14 авг.
Последнее чтение
ещё не заходили
Постов за неделю
7
Всего постов
76
Тип
открытый
Язык
английский
В каталоге с
13 авг.
Подписчики
1 749
−3 за 5 дн.
Сутки
−1
−0,06%
Неделя
 
Месяц
 
Просмотров на пост
344
40 постов
Вовлечённость
19,7%
к подписчикам
Постов в день
1,0
всего 76
Упоминаний
1
каналов
Охват размещения
оценка
1/24сутки в ленте
150
1/48двое суток
171
1/72трое суток
185

Оценка по просмотрам недавних постов: пост набирает почти всё за первые сутки.

Посты

  • 🦁 ਆਂਹਦੇ ਕੱਲ੍ਹ ਫੇਰ ਹਮਲਾ ਹੋਇਆ... 👽 ਪੂਜਤਾ ਦੁਸੈਰਾ..! 🦁 ਨਹੀਂ, ਬੱਸ ਝਰੀਟ ਜਹੀ ਆਈ... 👽 ਬਿੱਚੇ ਕਹੀ ਜਾਂਦੇ ਆਪੇ ਕਰਾਇਐ... 🦁 ਆਪੇ ਵੀ ਕਰਾਵੇ ਤਾਂ ਵੀ ਕਿਸੇ ਦੀ ਜ਼ਮੀਰ ਤਾਂ ਜਾਗੂ ਕਦੇ... 👽 ਸ਼ਿਨਾਨਾ ਸਹੀ ਥਾਵੇਂ ਲਾਉਣ ਦੀ... 🦁 ਵੈਹੇ ਏਦਾਂ ਪਤਾ ਲੱਗ ਜਾਂਦਾ... 👽 ਕਾਹਦਾ..! 🦁 ਦੋਗਲਿਆਂ ਦਾ, ਜਿਹੜੇ ਬਾਹਲੀ ਹਮਦਰਦੀ ਦਿਖਾ ਰਹੇ ਜਾਂ ਮਰਿਆਦਾ-ਮੁਰਿਊਦਾ ਦਾ ਪਾਠ ਪੜ੍ਹਾ ਰਹੇ... 👽 ਹੂੰਅਅਅ... 🦁 ...ਵਈ ਅੰਦਰ ਏਦਾਂ ਨੀ ਹੋਣਾ ਚਾਹੀਦਾ... 👽 ਆਹੋ, ਏਹਨਾਂ ਨੂੰ ਮਲਿਆਦਾ ਓਦੋਂ ਨੀ ਦੀਂਹਦੀ ਜਦ ਆਪ ਦਰਬਾਰ 'ਚ ਲੋਕਾਂ 'ਤੇ ਡਾਂਗਾ-ਤਲਵਾਰਾਂ ਚਲਾਉਂਦੇ... 🦁 ਪੱਗਾਂ ਰੋਲਦੇ, ਖੂਨ ਵਹਾਉਂਦੇ... 👽 ਨਾਲੇ ਇਤਿਹਾਸ ਗਵਾਹ ਈ ਮਸੰਦਾਂ ਨੂੰ ਝਟਕਾਉਣ ਲੱਗੇ ਬਾਹਲੀ ਬੀਚਾਰ ਨੀ ਕਰੀਦੀ... 🦁 ਦੋਗਲੇ ਏਹਨੂੰ ਮਸੰਦ ਨੀ ਨਾ ਸਮਝਦੇ, ਪਿਓ ਬਣਾਇਆ ਓਹਨਾਂ ਤਾਂ... 👽 ਪਰ ਜਰ ਭਾਗਾਂ ਆਲਾ ਦਿਨ ਆਊ ਤਾਂ ਆਊ ਕਦੋਂ..! 🦁 ਏਹਦੇ ਲਈ ਵੱਡੀ ਕਾਰਵਾਈ ਪਾਉਣੀ ਪੈਣੀ... 👽 ਬੱਡੀ ਮਤਬਲ..! 🦁 ਦਿੱਲੀ ਆਲੀ ਡੈਣ ਜਾਂ ਕਾਲੀ ਐਨਕ ਆਲੇ ਬੁੱਚੜ ਅਰਗੀ... 👽 ਵੈਹੇ ਏਹਦਾ ਘੋਗਾ ਚਿੱਤ ਹੋਣਾ ਬਹੁਤ ਜ਼ਲੂਰੀ ਆ... 🦁 ਲੱਖ ਟਕੇ ਦੀ... 👽 ਨਹੀਂ ਤਾਂ ਏਹ ਆਵਦੇ ਬੁੜੇ ਨਾਲੋਂ ਵੀ ਵੱਧ ਮਾਰੂ ਨਿਕਲੂ... 🦁 ਨਿਕਲੂ ਕੀ ਨਿਕਲ ਈ ਰਿਹਾ... 👽 ਪਰ ਜਿਹੜੇ ਨਾ ਖੁਸ਼ ਹੋ ਰਹੇ ਨਾ ਹਮਦਰਦੀ ਦਿਖਾ ਰਹੇ, ਓਹਨਾਂ ਬਾਰੇ ਕੀ ਕਹਿਣਾ... 🦁 ਓਹਨਾਂ ਦਾ ਕੱਲ੍ਹ ਨੂੰ ਪਤਾ ਲੱਗਜੂ ਜਦ 47 ਨੂੰ ਭੁਲਾ ਕੇ ਤਿਲੰਗਾ ਝੁਲਾਉਣਗੇ... 👽 ਵੈਹੇ ਏਸ ਦਿਨ ਸਕੂਲਾਂ-ਕਾਲਜਾਂ 'ਚ ਦੱਸਣਾ ਚਾਹੀਦਾ ਵਈ ਪੰਜਾਬ ਨਾਲ ਕੀ ਹੋਇਆ ਸੀ... 🦁 ਬਿਲਕੁਲ, ਲੱਖਾਂ ਪੰਜਾਬੀ ਉਜਾੜੇ ਜਾਂ ਮਾਰੇ ਗਏ ਸੀ, ਖੁਸ਼ੀ ਦਾ ਦਿਨ ਥੋੜੈ..! 👽 ਰੂਹ ਕੰਬ ਜਾਂਦੀ ਓਹ ਗੱਲਾਂ ਪੜ੍ਹ-ਸੁਣ ਕੇ... 🦁 ਧੰਨ ਸੀ ਸਾਡੇ ਵੱਡ-ਵਡੇਰੇ ਜਿਨ੍ਹਾਂ ਸਾਰਾ ਕੁਸ਼ ਆਪਣੇ ਪਿੰਡੇ 'ਤੇ ਹੰਢਾਇਆ... 👽 ਕਮੇਟੀ ਨੂੰ ਵੀ ਚਾਹੀਦਾ ਵਈ ਕੋਈ ਯਾਦਗਾਰੀ... 🦁 ਕੌਲੀ ਚੱਟਾਂ ਦਾ ਨਾਂ ਕਾਹਨੂੰ ਲੈਣਾ..! 👽 ਆਹੋ ਸੱਚ ਓਹਨਾਂ ਨੂੰ ਤਾਂ ਓਦੋਂ ਯਾਦ ਆਉਂਦਾ ਜਦ ਕੋਈ ਫਿਲਮ ਬਣਦੀ... 🦁 ਚੰਗਾ ਫੇਰ, ਕੋਈ ਨੈਤਿਕਤਾ ਦਾ ਪਾਠ ਨਾ ਪੜ੍ਹਾਉਣ ਲੱਗਜੇ...

  • без подписи

  • ਖ਼ਾਸ ਜਾਣਕਾਰੀ - ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਸਥਿਤ ਥਿਮੰਮਾ ਮਰੀਮਾਨੂ (Thimmamma Marrimanu) ਨਾਮ ਦਾ ਬੋਹੜ ਦੁਨੀਆ ਦੇ ਸਭ ਤੋਂ ਵੱਧ ਫੈਲੇ ਹੋਏ ਇਕੱਲੇ ਰੁੱਖਾਂ ਵਿੱਚੋਂ ਇੱਕ ਹੈ। ਇਸਦਾ ਫੈਲਾਅ ਲਗਭਗ 19,107 ਵਰਗ ਮੀਟਰ (4.72 ਏਕੜ) ਵਿੱਚ ਹੈ। ਇਸ ਦੀਆਂ ਲਗਭਗ 4,000 ਹਵਾਈ ਜੜ੍ਹਾਂ ਜ਼ਮੀਨ ਤੱਕ ਪਹੁੰਚ ਕੇ ਸਹਾਇਕ ਤਣਿਆਂ ਦਾ ਰੂਪ ਧਾਰ ਚੁੱਕੀਆਂ ਹਨ, ਜਿਸ ਕਰਕੇ ਦੂਰੋਂ ਇਹ ਇੱਕ ਰੁੱਖ ਦੀ ਬਜਾਏ ਛੋਟੇ ਜੰਗਲ ਵਰਗਾ ਦਿਖਾਈ ਦਿੰਦਾ ਹੈ। ਇਸਦਾ ਫੈਲਾਅ ਲਗਭਗ ਤਿੰਨ ਫੁੱਟਬਾਲ ਮੈਦਾਨਾਂ ਦੇ ਬਰਾਬਰ ਹੈ। ਇਸ ਰੁੱਖ ਨੂੰ Guinness World Records ਵੱਲੋਂ "Largest Canopy on a Living Tree" ਵਜੋਂ ਦਰਜ ਕੀਤਾ ਗਿਆ ਹੈ। ਕੋਲਕਾਤਾ ਦਾ ਮਸ਼ਹੂਰ Great Banyan ਵੀ ਲਗਭਗ 1.65 ਹੈਕਟੇਅਰ (4.08 ਏਕੜ) ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦੀਆਂ 3,000 ਤੋਂ ਵੱਧ ਸਹਾਇਕ ਜੜ੍ਹਾਂ ਹਨ। ਇਹ ਦੋਵੇਂ ਦਰੱਖਤ ਅਜੇ ਵੀ ਵਧ-ਫੁੱਲ ਰਹੇ ਹਨ।

  • ਜਦੋਂ ਕੋਈ ਬੋਹੜ ਕਾਫ਼ੀ ਫੈਲ ਜਾਂਦਾ ਹੈ ਤਾਂ ਟਾਹਣੀਆਂ ਤੋਂ ਜੜ੍ਹਾਂ (ਰੇਸ਼ੇ) ਹੇਠਾਂ ਨੂੰ ਲਮਕਣ ਲਗਦੀਆਂ, ਜਿਨ੍ਹਾਂ ਨੂੰ ਬੋਹੜ ਦੀ ਦਾੜ੍ਹੀ (Aerial Roots) ਕਹਿੰਦੇ ਹਨ। ਜੇ ਮਾਹੌਲ ਮਿਲੇ ਤਾਂ ਕੁੱਝ ਜੜ੍ਹਾਂ ਧਰਤੀ ਨਾਲ ਜੁੜ ਕੇ ਨਵੇਂ ਤਣੇ ਬਣ ਜਾਂਦੀਆਂ ਹਨ, ਜੋ ਭਾਰੀ-ਭਰਕਮ ਬੋਹੜ ਨੂੰ ਸਹਾਰਾ ਦਿੰਦੇ ਹਨ ਅਤੇ ਹੋਰ ਵਧਣ-ਫੁੱਲਣ ਵਿੱਚ ਮਦਦ ਕਰਦੇ ਹਨ। ਬਾਕੀ ਹਵਾ ਵਿੱਚ ਲਟਕਦੀਆਂ ਜੜ੍ਹਾਂ ਬੱਚਿਆਂ ਦੇ ਝੂਟੇ ਲੈਣ ਦੇ ਕੰਮ ਵੀ ਆਉਂਦੀਆਂ ਹਨ #Trees

  • ਢਲਦੀ ਉਮਰੇ ਇੱਜੜ ਚਰਾ ਰਿਹਾ ਲਹਿੰਦੇ ਪੰਜਾਬ ਦਾ ਬਾਸ਼ਿੰਦਾ #Men #Animals

  • ਖੰਡ ਦੇ ਖਿਡੌਣੇ ਅਸੀਂ ਮੇਲੇ 'ਚੋਂ ਲਿਆਉਣੇ ਮੇਲੇ 'ਚੋਂ ਲਿਆ ਕੇ ਅਸੀਂ ਮੰਜੇ 'ਤੇ ਸਜਾਉਣੇ ਮੰਜੇ 'ਤੇ ਸਜਾ ਕੇ ਫੇਰ ਸਭ ਨੂੰ ਦਿਖਾਉਣੇ ਖੰਡ ਦੇ ਖਿਡੌਣੇ ਜੀ ਖੰਡ ਦੇ ਖਿਡੌਣੇ... #Edibles #Toys

  • ਪੰਜਾਬ #Punjab

  • ਕਦੇ ਏਸੇ ਕੋਠੇ ਵਿੱਚ ਹਸਦਾ-ਵਸਦਾ ਪਰਿਵਾਰ ਰਹਿੰਦਾ ਹੋਣਾ ਜੋ ਕਿ ਹੁਣ ਖੋਲਾ ਬਣ ਚੁੱਕਿਆ #ClayHouse

  • 💰 Offers 💬 ਸੰਪਰਕ

  • ਹਰੇ ਚਾਰੇ ਦੀ ਪੂਲੀ ਲਿਜਾ ਰਹੀ ਪੰਜਾਬਣ ਦੀ ਤਸਵੀਰ #Women

  • ਪਿੰਡਾਂ ਵਿੱਚ ਟੈਲੀਵਿਜ਼ਨ ਆਉਣ ਤੋਂ ਪਹਿਲਾਂ ਬਾਂਦਰ-ਬਾਂਦਰੀ ਦਾ ਤਮਾਸ਼ਾ ਮਨੋਰੰਜਨ ਦਾ ਮੁੱਖ ਸਾਧਨ ਹੁੰਦਾ ਸੀ ਜੋ ਕਿ ਪਿੰਡ ਦੀਆਂ ਖਾਲੀ ਪਈਆਂ ਥਾਵਾਂ ਜਾਂ ਧਰਮਸ਼ਾਲਾਵਾਂ ਤੋਂ ਇਲਾਵਾ ਸਕੂਲਾਂ, ਮੇਲਿਆਂ ਵਿੱਚ ਵੀ ਦਿਖਾਇਆ ਜਾਂਦਾ ਰਿਹਾ, ਜਵਾਕਾਂ ਨੂੰ ਇਸਦਾ ਖ਼ਾਸ ਚਾਅ ਹੁੰਦਾ ਤੇ ਮਿੰਟੋ-ਮਿੰਟੀ ਪਿੰਡ ਵਿੱਚ ਖ਼ਬਰ ਫੈਲਾ ਦਿੰਦੇ ਕਿ ਫਲਾਣੀ ਥਾਂ ਮਦਾਰੀ ਖੇਡਾ ਪਾ ਰਿਹਾ #Gathering #Entertainment

  • 20ਵੀਂ ਸਦੀ ਦੇ ਮਹਾਨ ਨਿਸ਼ਕਾਮ ਸੇਵਕ, ਵਾਤਾਵਰਣ ਪ੍ਰੇਮੀ ਤੇ ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦੁਖੀਆਂ, ਅੰਗਹੀਣਾਂ, ਬਜ਼ੁਰਗਾਂ, ਬੇਸਹਾਰਿਆਂ, ਬਿਮਾਰਾਂ, ਪਾਗਲਾਂ, ਯਤੀਮਾਂ ਤੇ ਲੋੜਵੰਦਾਂ ਦੀ ਸੇਵਾ ਕਰਦਿਆਂ ਅਤੇ ਕੁਦਰਤ ਦੇ ਲੇਖੇ ਲਾਇਆ #Personality

  • ਬੱਚੇ ਨੂੰ ਤੁਰਨਾ ਸਿਖਾਉਣ ਲਈ ਗਡ੍ਹੀਰਾ ਜੋ ਲੱਕੜ ਦਾ ਬਣਿਆ ਹੁੰਦਾ ਹੈ #Toys

  • ਕਿੱਲਾਂ ਨਾਲ ਜੜਿਆ ਲੱਕੜ ਦਾ ਬੂਹਾ ਜਿਸਦੇ ਵਿਚਾਲੇ ਕੜੀਆਂ ਵਾਲਾ ਕੁੰਡਾ ਲੱਗਿਆ ਹੋਇਆ, ਅਜਿਹੇ ਕੁੰਡੇ ਦਰਵਾਜੇ ਦੇ ਉੱਪਰਲੇ ਜਾਂ ਹੇਠਲੇ ਪਾਸੇ ਵੀ ਲੱਗ ਜਾਂਦੇ ਸਨ #Door

  • ਸਿਰ 'ਤੇ ਘੜਾ ਚੁੱਕੀ ਪੰਜਾਬੀ ਮੁਟਿਆਰ ਦੀ ਕਲਾਕ੍ਰਿਤ #Women

  • ਤੇਜ਼ ਹਨੇਰੀ ਕਾਰਣ ਜੜ੍ਹੋਂ ਉੱਖੜ ਕੇ ਡਿੱਗੇ ਦਰੱਖਤ #Trees

  • ਪਹਿਲਾਂ ਘਰਾਂ ਵਿੱਚ ਅਨਾਜ ਸਾਂਭਣ ਲਈ ਮਿੱਟੀ ਦੇ ਭੜੋਲੇ-ਭੜੋਲੀਆਂ ਵਰਤੇ ਜਾਂਦੇ ਸਨ, ਵੱਡੇ ਘਰਾਂ ਵਿੱਚ ਏਹਨਾਂ ਨੂੰ ਬਿਨਾ ਦਰਵਾਜੇ ਵਾਲੇ ਵੱਖਰੇ ਕੋਠੇ ਵਿੱਚ ਰੱਖਿਆ ਜਾਂਦਾ ਸੀ ਜਿਸਨੂੰ ਬੁਖਾਰੀ ਕਹਿੰਦੇ ਸਨ #ClayHouse

  • ਸਮਾਂ ਬਦਲ ਗਿਆ, ਚੀਜ਼ਾਂ ਬਦਲ ਗਈਆਂ ਪਰ ਫੇਰ ਵੀ ਸੂਤੀ ਜਾਂ ਬੋਰੀ ਵਾਲੇ ਥੈਲਿਆਂ ਦੀ ਯਾਦ ਕਿਤੇ ਨਾ ਕਿਤੇ ਦਿਲ ਦੇ ਕੋਨੇ ਵਿੱਚ ਸਮਾਈ ਹੋਈ ਹੈ, ਇਨ੍ਹਾਂ ਹੀ ਥੈਲਿਆਂ ਵਿੱਚ ਸਕੂਲ ਕਿਤਾਬਾਂ ਲਿਜਾਂਦੇ ਤੇ ਏਹੀ ਥੈਲੇ ਸੌਦਾ-ਪੱਤਾ ਲਿਆਉਣ ਲਈ ਵਰਤੇ ਜਾਂਦੇ ਸਨ, ਜੇ ਕੋਈ ਬਾਹਰ ਲਿਜਾਣ ਜੋਗਾ ਨਾ ਰਹਿੰਦਾ ਤਾਂ ਕਿੱਲੀ ਉੱਤੇ ਟੰਗ ਕੇ ਨਿਕ-ਸੁਕ ਸਾਂਭਣ ਦੇ ਕੰਮ ਆ ਜਾਂਦਾ ਸੀ

  • 1947 ਤੋਂ ਪਹਿਲਾਂ ਦੇ ਪੰਜਾਬੀ ਵਿਆਹ ਦੀ ਫੋਟੋ ਜਿਸ ਵਿੱਚ ਲਾੜਾ ਸ਼ਿੰਗਾਰੀ ਹੋਈ ਘੋੜੀ 'ਤੇ ਸਵਾਰ ਹੋਇਆ ਤੇ ਲਾੜੇ ਦਾ ਬਾਪੂ ਗੁਥਲੀ ਵਿੱਚੋਂ ਪੈਸੇ ਵਾਰਦਾ ਹੋਇਆ, ਜਵਾਕਾਂ ਨੂੰ ਸਭ ਤੋਂ ਵੱਧ ਚਾਅ ਪੈਸੇ ਚੁਗਣ ਦਾ ਹੁੰਦਾ ਸੀ, ਪਿੱਛੇ ਵਿਆਹ ਵਾਲਾ ਘਰ ਤੇ ਮੇਲ-ਗੇਲ ਦਿਖਾਈ ਦੇ ਰਿਹਾ #Marriage

  • ਠੰਢੇ ਮੌਸਮ ਵਿੱਚ ਅੰਗਾਰਿਆਂ ਉੱਤੇ ਛੱਲੀਆਂ ਭੁੰਨਣਾ ਤੇ ਦਾਣੇ ਗ੍ਹੇਰ ਕੇ ਖਾਣ ਦਾ ਵੀ ਆਪਣਾ ਈ ਨਜ਼ਾਰਾ ਹੁੰਦਾ #Edibles