tgindex
ਸ਼ਬਦ ਨਗੀਨੇ 💎

ਸ਼ਬਦ ਨਗੀਨੇ 💎

Статистика

ਮਾਂ-ਬੋਲੀ ਪੰਜਾਬੀ ਦੇ ਭੁੱਲਦੇ-ਵਿਸਰੇ ਸ਼ਬਦ, ਕਾਵਿ-ਰੂਪ ਵਿੱਚ Facebook channel: https://www.facebook.com/kb.MaaBoli

Последний пост
9 авг.
Последнее чтение
13 авг.
Постов за неделю
0
Всего постов
20
Тип
открытый
Язык
pa
В каталоге с
13 авг.
Подписчики
811
0 за 1 дн.
Сутки
0
0,00%
Неделя
 
Месяц
 
Просмотров на пост
1 578
20 постов
Вовлечённость
194,6%
к подписчикам
Постов в день
0,0
всего 20
Упоминаний
1
каналов
Охват размещения
оценка
1/24сутки в ленте
51
1/48двое суток
58
1/72трое суток
63

Оценка по просмотрам недавних постов: пост набирает почти всё за первые сутки.

Посты

  • 💰 Offers 💬 ਸੰਪਰਕ

  • ਫ਼ਰਕ ਹੁੰਦਾ ਏ... 3 ਦਾਬ ਤੇ ਦਾਬੇ ਦਾ ਟੋਕਰੀ ਤੇ ਛਾਬੇ ਦਾ ਜੀਰੇ ਤੇ ਜੀਰੀ ਦਾ ਖੋਏ ਤੇ ਪੰਜੀਰੀ ਦਾ ਫੱਕੇ ਤੇ ਫਾਕੇ ਦਾ ਵਾਛੜ ਤੇ ਛਰਾਟੇ ਦਾ ਢੋਲ ਤੇ ਢੋਲਕ ਦਾ ਤਜੌਰੀ ਤੇ ਗੋਲਕ ਦਾ ਡੋਡੀ ਤੇ ਬੂਰ ਦਾ ਕਿਣਮਿਣ ਤੇ ਭੂਰ ਦਾ ਪੇਟੀ ਤੇ ਸੰਦੂਕ ਦਾ ਪਿਸਤੌਲ ਤੇ ਬੰਦੂਕ ਦਾ ਹਨੇਰੀ ਤੇ ਹਨੇਰ ਦਾ ਸਾਝਰੇ ਤੇ ਸਵੇਰ ਦਾ ਚਕਲੀ ਤੇ ਚੱਕੀ ਦਾ ਅੰਗੀਠੀ ਤੇ ਪੜਛੱਤੀ ਦਾ ਪੱਲੀ ਤੇ ਪਰਲੀ ਦਾ ਅਰਲ ਤੇ ਅਰਲੀ ਦਾ ਠਾਕੇ ਤੇ ਠੱਕੇ ਦਾ ਢਿਮਕੇ ਤੇ ਢਮੱਕੇ ਦਾ ✍️ @ShabadShala

  • видео или голосовое, без подписи

  • ਕਿੰਨੀ ਸੋਚ ਘੁਮੰਡੀ ਹੋਈ, ਦੋ ਭਾਈਆਂ ਵਿੱਚ ਵੰਡੀ ਹੋਈ ਮੈਂ-ਮੈਂ, ਤੂੰ-ਤੂੰ ਆਖਣ ਲੱਗੇ ਇੱਕ-ਦੂਜੇ ਨੂੰ ਆਖਣ ਲੱਗੇ ਮੈਨੂੰ ਮਾੜਾ ਢੱਗਾ ਮਿਲਿਆ ਉਹਨੂੰ ਬੌਲਦ ਬੱਗਾ ਮਿਲਿਆ ਉਹਨੂੰ ਝੋਟੀ ਪੰਜ-ਕਲਿਆਣੀ ਮੈਨੂੰ ਤੋਕੜ, ਫੰਡਰ, ਕਾਣੀ ਮੈਨੂੰ ਰੰਬਾ ਖੁੰਢਾ ਦਿੱਤਾ ਕਹੀ ਦਿੱਤੀ ਉਹਨੂੰ ਚੰਡੀ ਹੋਈ ਦੋ ਭਾਈਆਂ ਵਿੱਚ ਵੰਡੀ ਹੋਈ ਚੁੰਭਾ ਵੰਡਿਆ, ਗੰਡ ਵੰਡ ਲਈ ਤੇ ਚੂਰੇ ਦੀ ਪੰਡ ਵੰਡ ਲਈ ਪੈਲੀ ਵੰਡ ਲਈ ਪਾਣੀ ਵੰਡਿਆ ਤੋਰੀਆ ਘਾਣੀ-ਘਾਣੀ ਵੰਡਿਆ ਅਰਲੀਆਂ ਹਲ ਪੰਜਾਲੀ ਵੰਡੀ ਕੜਛੀਆਂ ਕੌਲੀ ਥਾਲੀ ਵੰਡੀ ਭਾਈਆਂ ਦੇ ਵਿੱਚ ਵੰਡ ਹੋ ਗਈ ਪਰ੍ਹਿਆਂ ਦੇ ਵਿੱਚ ਭੰਡੀ ਹੋਈ ਦੋ ਭਾਈਆਂ ਵਿੱਚ ਵੰਡੀ ਹੋਈ ਮਹਿਰੂ ਵੰਡਿਆ, ਗੋਕਾ ਵੰਡਿਆ ਤੰਗਲੀ ਮੂਸਲ ਟੋਕਾ ਵੰਡਿਆ ਰੇਜੇ ਖੇਸ ਚਤ੍ਹਹੀਆਂ ਵੰਡ ਲਏ ਗੰਨਾਂ ਜੌਂ ਮਕੀਈਆਂ ਵੰਡ ਲਏ ਬੋਲੀ ਬਾਣਾ ਬੋਲ ਵੰਡ ਲਏ ਤੂੰਬੀ ਮੱਟੀਆਂ ਢੋਲ ਵੰਡ ਲਏ ਪੁੱਤਾਂ ਹੱਥੀਂ ਆਪ ਹੈ ਖੋਲ੍ਹੀ ਬਾਬਿਆਂ ਡੋਰ ਸੀ ਗੰਢੀ ਹੋਈ ਦੋ ਭਾਈਆਂ ਵਿੱਚ ਵੰਡੀ ਹੋਈ ਚੰਗੀ ਵਹੁਟੀ ਸੌਹਰੇ ਆਈ ਭਾਈਆਂ ਦੇ ਵਿੱਚ ਵੰਡੀ ਪਾਈ ਏਦੂੰ ਤਾਂ ਇਹ ਛੜੇ ਚੰਗੇ ਸਨ ਲੜਦੇ ਨਹੀਂ ਸਨ ਬੜੇ ਚੰਗੇ ਸਨ ਹੁਣ ਭਾਈਆਂ ਵਿੱਚ ਪਾਟਕ ਪੈ ਗਿਆ ਵੇਹੜੇ ਦੇ ਵਿੱਚ ਫਾਟਕ ਪੈ ਗਿਆ ਵੱਖੋ-ਵੱਖਰੇ ਰਸਤੇ ਹੋ ਗਏ ਵੱਖੋ-ਵੱਖਰੀ ਡੰਡੀ ਹੋਈ ਭਾਈਆਂ ਦੇ ਵਿੱਚ ਵੰਡੀ ਹੋਈ ਛੋਟੀਆਂ ਗੱਲਾਂ ਮਸਲੇ ਬਣ ਗਏ ਮਾਣ ਦੋਵਾਂ ਦੇ ਅਸਲੇ ਬਣ ਗਏ ਸਾਂਝ-ਭੜੋਲਿਓਂ ਮੁੱਕੇ ਦਾਣੇ ਵਿਲਕਣ ਲੋਕੀਂ ਭੁੱਖਣ-ਭਾਣੇ ਲਾਂਬੂ ਨਹੀਂ ਕੋਈ ਮੱਠਾ ਕਰਦਾ ਹਰ ਇੱਕ ਦੇਖ ਕੇ ਠੱਠਾ ਕਰਦਾ ਨਾਨਕ ਅਤੇ ਫਰੀਦ ਦੀ ਧਰਤੀ ਕਿਉਂ ਬਾਰੂਦ ਦੀ ਮੰਡੀ ਹੋਈ ਭਾਈਆਂ ਦੇ ਵਿੱਚ ਵੰਡੀ ਹੋਈ ਕਰਮਾਂ ਵਾਲਿਓ, ਧਰਮਾਂ ਵਾਲਿਓ ਕਰਮ ਕਮਾਓ, ਸ਼ਰਮ ਕਮਾਓ ਧਰਮ ਪਾਬੰਦੀਆਂ ਲਾਉਂਦਾ ਨਹੀਂ ਭਾਂਬੜ ਕਦੇ ਮਚਾਉਂਦਾ ਨਹੀਂ ਇਹ ਨੇ ਸਭ ਚੌਧਰ ਦੇ ਝੇੜੇ ਪਿੱਟ-ਸਿਆਪਾ ਪਿਆ ਜੋ ਵੇਹੜੇ ਸਿਰ ਚੁੱਕਣ ਦਾ ਹੀਆ ਨਾ ਕਰਦੀ ਖ਼ਲਕਤ ਜ਼ੁਲਮ ਦੀ ਫੰਡੀ ਹੋਈ ਭਾਈਆਂ ਦੇ ਵਿੱਚ ਵੰਡੀ ਹੋਈ ਦੂਰੀਆਂ ਛੱਡੋ ਆਓ ਨੇੜੇ ਬਿਨ ਪਲੇਥਣ ਹੋਣ ਨਾ ਪੇੜੇ ਨਫ਼ਰਤ ਦੇ ਸਿੰਗਾਂ ਨੂੰ ਦਾਗੋ ਪਿਆਰ ਦੀ ਆਓ ਕੱਢੀਏ ਜਾਗੋ ਪੰਜਾਬ ਸੋਹਣੇ ਨੂੰ ਖਾਰੇ ਬਹਾਈਏ ਆਓ ਨੀ ਸਕੀਓ ਦਹੀਂ ਚੜ੍ਹਾਈਏ ਹੋਵੇ ਪਿੰਡ 'ਚ ਮੁੜ ਚੁੰਝ ਚਰਚਾ ਸ਼ਾਹਾਂ ਦੀ ਫਿਰ ਝੰਡੀ ਹੋਈ ਸ਼ਾਹਾਂ ਦੀ ਫਿਰ ਝੰਡੀ ਹੋਈ (ਗੁਰਵਿੰਦਰ 'ਚਾਕ')

  • видео или голосовое, без подписи

  • ਵਾਢੀਆਂ ਚੇਤ ਦਾ ਮਹੀਨਾ ਜਦੋਂ, ਅੱਧੋਂ ਪਾਰ ਲੰਘਦਾ ਸੀ ਹਰ ਖੇਤ ਲੱਗਦਾ ਸੁਨਹਿਰੀ ਜਿਹੇ ਰੰਗ ਦਾ ਸੀ ਦੰਦੇ ਕੱਢ ਦਾਤੀਆਂ ਨੂੰ ਫਿਰਦੇ ਸ਼ਿੰਗਾਰੀ ਸੀ ਕਿਸੇ ਬੰਨ੍ਹੇ ਘੁੰਗਰੂ ਕੋਈ ਕੋਕੇ ਜੜੀ ਸਾਰੀ ਸੀ ਹੋਰ ਕਿਸੇ ਕੰਮ ਦੀ ਨਾ, ਹੁੰਦੀ ਪ੍ਰਵਾਹ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਕਣਕਾਂ ਜਵਾਨ ਜਦੋਂ ਹੁੰਦੀਆਂ ਸੀ ਪੱਕ ਕੇ ਸ਼ੁਕਰ ਗ਼ੁਜ਼ਾਰਦੇ ਸੀ, ਜੱਟ ਤੱਕ-ਤੱਕ ਕੇ ਗਿੱਲੀ ਕਰ ਝੋਨੇ ਦੀ ਪਰਾਲੀ ਬੇੜੇ ਵੱਟਣੇ ਵੱਟ-ਵੱਟ ਬੇੜ ਸੀ, ਪੈ ਜਾਂਦੇ ਹੱਥੀਂ ਰੱਟਣੇ ਅੱਗ ਲਾ ਪਰਾਲੀ ਨੂੰ, ਨਾ ਕਰਦੇ ਸੁਆਹ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਵਾਢੀ ਲਈ ਤਿਆਰ ਹੁੰਦੇ ਸਾਰੇ ਬੰਦੇ-ਬੁੜੀਆਂ ਜੁੜਦਾ ਸੀ ਸਾਰਾ ਪਰਿਵਾਰ ਮੁੰਡੇ-ਕੁੜੀਆਂ ਬੱਚਿਆਂ ਨੂੰ ਛੁੱਟੀਆਂ ਸਕੂਲੋਂ ਵੀ ਕਰਾਉਂਦੇ ਸੀ ਰਲ-ਮਿਲ ਸਾਰੇ ਜਣੇ ਰਿਜ਼ਕ ਕਮਾਉਂਦੇ ਸੀ ਮਾਸਟਰ ਵੀ ਨਾ ਇਹਦੀ ਦਿੰਦੇ ਕੋਈ ਸਜ਼ਾ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਖੇਤਾਂ ਵਿੱਚ ਜਦੋਂ ਬੇਬੇ ਭੱਤਾ ਲੈ ਕੇ ਆਉਂਦੀ ਸੀ ਲੱਸੀ-ਦਹੀਂ ਅੰਬੀਆਂ ਦੀ ਚਟਣੀ ਲਿਆਉਂਦੀ ਸੀ ਗੰਢਾ ਤੇ ਆਚਾਰ ਖਾਣਾ ਬੜਾ ਮਨਭਾਉਂਦਾ ਸੀ ਖੇਤਾਂ ਵਿੱਚ ਖਾਣ ਦਾ ਨਜ਼ਾਰਾ ਬੜਾ ਆਉਂਦਾ ਸੀ ਥੋੜ੍ਹੀ ਦੇਰ ਲੰਮੇ ਪੈ ਕੇ, ਲੈਂਦੇ ਅੱਖ ਲਾ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਸਾਰਾ ਦਿਨ ਵੱਢ ਕੇ ਜੋ ਲਾਉਂਦੇ ਸੀ ਸੱਥਰੀਆਂ ਭਰਕੇ ਕਲਾਵੇ ਸ਼ਾਮੀ, ਬੰਨ੍ਹਦੇ ਸੀ ਭਰੀਆਂ ਭਰੀਆਂ ਨੂੰ ਗੱਡੇ ਉੱਤੇ ਲੱਦ ਕੇ ਲਿਆਉਂਦੇ ਸੀ ਲੱਗਣੀ ਮਸ਼ੀਨ ਜਿੱਥੇ, ਉੱਥੇ ਫਾਲ ਲਾਉਂਦੇ ਸੀ ਭਰੀਆਂ ਦਾ ਭੋਰਾ ਵੀ ਨਾ, ਕਰਦੇ ਵਸਾਹ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਬੀਬੀਆਂ ਨੇ ਬੱਚਿਆਂ ਦੇ ਨਾਲ ਸਿੱਟੇ ਚੁਗਣੇ ਚੁਗ-ਚੁਗ ਸਿੱਟੇ ਰੋਜ਼, ਕਰੀ ਜਾਣੇ ਦੁੱਗਣੇ 'ਕੱਠੇ ਕੀਤੇ ਸਿੱਟਿਆਂ ਨੂੰ ਧੁੱਪ 'ਚ ਸੁਕਾਉਂਦੇ ਸੀ ਕੁੱਟ-ਕੁੱਟ ਮੂੰਗਲੇ ਨਾ' ਦਾਣੇ ਫੇ' ਬਣਾਉਂਦੇ ਸੀ ਕਰ ਲੈਂਦੇ ਅੱਡ ਦਾਣੇ, ਹਵਾ 'ਚ ਉਡਾਅ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਦਾਣਿਆਂ ਲਈ ਰੱਖਦੇ ਡਰੰਮ ਵੀ ਤਿਆਰ ਸੀ ਤੂੜੀ ਵਾਲੇ ਅੰਦਰ ਵੀ, ਦਿੰਦੇ ਝਾੜੂ ਮਾਰ ਸੀ ਲੈਂਦੇ ਫੇ' ਡਰੰਮ ਭਰ, ਦਾਣੇ 'ਕੱਠੇ ਕਰ ਸੀ ਤੂੜੀ ਨਾਲ ਅੰਦਰ ਵੀ, ਦਿੰਦੇ ਤੁੰਨ ਭਰ ਸੀ ਪੂਰੇ ਸਾਲ ਵਾਲਾ ਲੈਂਦੇ, ਰਿਜ਼ਕ ਕਮਾ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਚਲਦੀ ਇਹ ਵਾਢੀ ਇੱਕ-ਡੇਢ ਕੁ ਮਹੀਨਾ ਸੀ ਪਿੰਡ ਵਿੱਚ ਇੱਕ-ਦੋ ਹੀ ਹੁੰਦੀਆਂ ਮਸ਼ੀਨਾਂ ਸੀ ਵਾਰੋ-ਵਾਰੀ ਕਣਕ ਆਪੋ-ਆਪਣੀ ਕੱਢਦੇ ਸੀ ਹੌਂਸਲੇ ਬੁਲੰਦ ਹੁੰਦੇ ਦਿਲ ਨਹੀਂਓਂ ਛੱਡਦੇ ਸੀ ਦਾਣੇ ਸਾਂਭ, ਕੁੱਪ ਲੈਂਦੇ ਤੂੜੀ ਦੇ ਬਣਾ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ ਮਾਰਾਂ ਮੈਂ ਪੁਰਾਣੇ ਵੇਲੇ ਵੱਲ ਜਦੋਂ ਝਾਤੀ ਨੂੰ ਦਿਸੇ ਨਾ ਕੋਈ ਘੁੰਗਰੂ, ਲਵਾਉਂਦਾ ਅੱਜ ਦਾਤੀ ਨੂੰ ਆਗੀਆਂ ਮਸ਼ੀਨਾਂ 'ਖੁਸ਼ੀ' ਸੱਚੀ ਗੱਲ ਕਹਿ ਗਿਆ ਹੱਥੀਂ-ਵਾਢੀ ਵਾਲਾ ਤਾਂ, ਜ਼ਮਾਨਾ ਪਿੱਛੇ ਰਹਿ ਗਿਆ ਹਰ ਬੰਦੇ ਨੂੰ ਹੀ ਉਦੋਂ, ਕੰਮ ਨਾਲ ਭਾਅ ਸੀ ਵਾਢੀਆਂ ਦਾ ਹੁੰਦਾ ਵਿਆਹ ਜਿੰਨਾ ਚਾਅ ਸੀ (ਖੁਸ਼ੀ ਮੁਹੰਮਦ ਚੱਠਾ)

  • видео или голосовое, без подписи

  • ਓਟਾ, ਤੌੜੀ, ਹਾਰਾ ਤੇ ਝਲਾਨੀ ਕੀਹਨੂੰ ਕਹਿੰਦੇ ਨੇ, ਜਾਗ, ਕੂੰਡਾ, ਘੋਟਣਾ, ਠਿਆਨੀ ਕੀਹਨੂੰ ਕਹਿੰਦੇ ਨੇ। ਡਾਂਗ, ਛਟੀ, ਡੰਡਾ ਅਤੇ ਟੰਬਾ ਕੀਹਨੂੰ ਕਹਿੰਦੇ ਨੇ, ਮੂਸਾ, ਸਿੱਟ, ਛਿੱਤਰ, ਹੜੰਬਾ ਕੀਹਨੂੰ ਕਹਿੰਦੇ ਨੇ। ਤੱਕਲਾ, ਤਾਣਾ ਤੇ ਸੰਢ, ਅੱਡਾ ਕੀਹਨੂੰ ਕਹਿੰਦੇ ਨੇ, ਪੁਲੀ, ਬੀੜ੍ਹੀ ਤੇ ਸ਼ਤੀਰੀ, ਖੱਡਾ ਕੀਹਨੂੰ ਕਹਿੰਦੇ ਨੇ। ਬੱਤ, ਰੌਣੀ, ਦੂਹਰ ਤੇ ਔੜ ਕੀਹਨੂੰ ਕਹਿੰਦੇ ਨੇ, ਵਾੜ, ਦੌਣ, ਖੁਰੀਆਂ ਤੇ ਗਪੌੜ ਕੀਹਨੂੰ ਕਹਿੰਦੇ ਨੇ। ਵੱਟ, ਸੀਹਾ, ਪੱਛੋਂ ਅਤੇ ਪਹਿਰ ਕੀਹਨੂੰ ਕਹਿੰਦੇ ਨੇ, ਖ਼ਾਲ, ਕੱਸੀ, ਮੋਘਾ, ਸੂਆ, ਨਹਿਰ ਕੀਹਨੂੰ ਕਹਿੰਦੇ ਨੇ। ਮੂਕਾ, ਸਾਫਾ, ਪੱਗ ਤੇ ਦੁਮਾਲਾ ਕੀਹਨੂੰ ਕਹਿੰਦੇ ਨੇ। ਤੇਸੀ, ਗਜ਼, ਲਾਟੂ, ਗੁਰਮਾਲਾ ਕੀਹਨੂੰ ਕਹਿੰਦੇ ਨੇ। ਓਰੇ, ਜੰਮ, ਢੀਂਡੀ ਤੇ ਗੁਲੇਲ ਕੀਹਨੂੰ ਕਹਿੰਦੇ ਨੇ। ਹੈਰੋ, ਸੱਕ, ਟੁਰਲਾ ਤੇ ਮੇਲ ਕੀਹਨੂੰ ਕਹਿੰਦੇ ਨੇ। ਲਾਗੀ, ਭੇਲੀ, ਪੱਤਲ, ਕੋਠੀ-ਝਾੜ ਕੀਹਨੂੰ ਕਹਿੰਦੇ ਨੇ। ਨਾਲ, ਪਿੜ, ਸਾਊ ਤੇ ਦਹਾੜ ਕੀਹਨੂੰ ਕਹਿੰਦੇ ਨੇ। (ਜਗਦੀਪ ਸਿੰਘ)

  • видео или голосовое, без подписи

  • ਫ਼ਰਕ ਹੁੰਦਾ ਏ... 2. ਟੀਕੇ ਤੇ ਲੋਦੇ ਦਾ ਵਾਲਾਂ ਤੇ ਬੋਦੇ ਦਾ ਲੱਡੂ ਤੇ ਪਿੰਨੀ ਦਾ ਕਾੜ੍ਹੀ ਤੇ ਰਿੰਨ੍ਹੀ ਦਾ ਮੌਜੇ ਤੇ ਜੁੱਤੀ ਦਾ ਮੋਰੀ ਤੇ ਗੁੱਤੀ ਦਾ ਸਿੱਟੇ ਤੇ ਛਿੱਟੇ ਦਾ ਕੂਹਣੀ ਤੇ ਗਿੱਟੇ ਦਾ ਸਫ਼ੇ ਤੇ ਵਰਕੇ ਦਾ ਛਰ੍ਹੇ ਤੇ ਕਰਚੇ ਦਾ ਡਾਂਗ, ਸੋਟੇ ਤੇ ਖੂੰਡੇ ਦਾ ਝੂਲੇ ਤੇ ਚਕਰਚੂੰਡੇ ਦਾ ਜੋਟੀ ਤੇ ਜੋਟੇ ਦਾ ਗੋਲੇ ਤੇ ਗਲੋਟੇ ਦਾ ਚਾਲ ਤੇ ਚਾਲੇ ਦਾ ਕਰੰਡੀ ਤੇ ਗੁਰਮਾਲੇ ਦਾ ਖੱਚਰ ਤੇ ਖੋਤੀ ਦਾ ਧੋਤੀ ਤੇ ਲੰਗੋਟੀ ਦਾ ਵਾਰ ਤੇ ਗਾਣੇ ਦਾ ਬਦਾਨੇ ਤੇ ਮਖਾਣੇ ਦਾ ਜੋ ਕਿ ਨਵੀਂ ਪੀੜ੍ਹੀ ਰਲਗੱਡ ਕਰੀ ਜਾ ਰਹੀ ਏ... ✍️ @ShabadShala

  • видео или голосовое, без подписи

  • ਕੱਤ ਪੂਣੀਆਂ ਗਲੋਟੇ ਲਾਹ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਜਿੰਦੇ ਤੰਦ ਤੂੰ ਸ਼ੌੰਕ ਦੇ ਪਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਸੋਚਾਂ ਵਾਲੇ ਤੱਕਲੇ ਦੇ ਵਲ ਕੱਢ ਲੈ ਹਾਸਿਆਂ ਚੋਂ ਰੋਸਿਆਂ ਦਾ ਹੱਲ ਕੱਢ ਲੈ ਖੇਸ ਖੁਸ਼ੀਆਂ ਦੇ ਹੱਥੀਂ ਬਣਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਜਿੰਦੇ ਤੰਦ ਤੂੰ ਸ਼ੌਂਕ ਦੇ ਪਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਮੋਹ ਵਾਲੀ ਮਾਲ੍ਹ ਰੱਖ ਪੂਰੀ ਕਸ ਕੇ ਦੁੱਖਾਂ ਵਾਲੇ ਪਲ ਕੱਟ ਜਿੰਦੇ ਹੱਸ ਕੇ ਦਰੀ ਸੁੱਖਾਂ ਦੀ ਬਣਾਕੇ ਤੂੰ ਹੰਢਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਜਿੰਦੇ ਤੰਦ ਤੂੰ ਸ਼ੌਕ ਦੇ ਪਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਗਮਾਂ ਵਾਲੀ ਗੁੱਝ ਨੂੰ ਹਟਾਲੈ ਬੋਲਣੋਂ ਮਨ ਦਿਆਂ ਮੁੰਨਿਆਂ ਨੂੰ ਵਰਜ ਡੋਲਣੋਂ ਚਰਮਖ ਚਿੱਤ ਵਾਲੀ ਚੰਗੀ ਬਣਵਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਜਿੰਦੇ ਤੰਦ ਤੂੰ ਮੁਹੱਬਤਾਂ ਦੇ ਪਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਦਿਲ ਵਾਲੇ ਛਿੱਕੂ ਵਿੱਚ ਰੱਖ ਖੁਸ਼ੀਆਂ ਜਿੰਦਗੀ ਤ੍ਰਿੰਝਣ ਬਹਿਕੇ ਕੱਤ ਖੁਸ਼ੀਆਂ ਫੁੱਲ ਕੱਤਣੀ ਨੂੰ ਰੀਝਾਂ ਵਾਲੇ ਲਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਜਿੰਦੇ ਤੰਦ ਤੂੰ ਸ਼ੌਂਕ ਦੇ ਪਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਬਿੰਦਰਾ ਕਸਣ ਰੱਖ ਰੂਹ ਵਾਲੀ ਕਸ ਕੇ ਮਨ ਦਾ ਮਝੇਰੂ ਮਿਲੇ ਮਨਾਂ ਤਾਈਂ ਹੱਸ ਕੇ ਯਾਦਾਂ ਸੋਹਣੀਆਂ ਦਾ ਸੂਤ ਰੰਗਵਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ ਜਿੰਦੇ ਤੰਦ ਤੂੰ ਸ਼ੌਂਕ ਦੇ ਪਾ ਲੈ ਨੀ ਜਿੰਨਾ ਚਿਰ ਚੱਲੇ ਚਰਖਾ (ਕੁਲਵਿੰਦਰ ਸਿੱਧੂ)

  • видео или голосовое, без подписи

  • ਕੂੰਡੇ-ਘੋਟਣੇ ਰਗੜੀ ਚਟਣੀ, ਕਾੜ੍ਹੇ ਦੁੱਧ 'ਚੋਂ ਕੱਢੀ ਮਖਣੀ! ਫੁੱਲੋ, ਮੀਣੀ ਮੱਝ ਦੇ ਦੁੱਧ ਤੋਂ, ਲੱਸੀ ਤਿਓੜਾਂ ਪੀਤੀਆਂ! ਬੜਾ ਚੇਤੇ ਆਉਂਦੀਆਂ ਨੇ, ਹੱਡ ਹੰਡਾਈਆਂ ਬੀਤੀਆਂ..! ਬੜਾ ਚੇ... ਧੂਣੀ ਲਾ ਭੁੰਨ ਹੋਲ਼ਾਂ ਖਾਣਾ, ਪੈਦਲ ਤੁਰਕੇ ਮੇਲੇ ਜਾਣਾ! ਆੜੀ-ਬੇਲੀਆਂ ਦੇ ਨਾਲ ਬਹਿਕੇ, ਠੱਠੇ-ਮਖੌਲਾਂ ਕੀਤੀਆਂ! ਬੜਾ ਚੇਤੇ ਆਉਂਦੀਆਂ ਨੇ, ਹੱਡ ਹੰਢਾਈਆਂ ਬੀਤੀਆਂ..! ਬੜਾ ਚੇ... ਫਾਂਟਾਂ ਵਾਲਾ ਪਜਾਮਾ ਪਾਓਣਾ, ਪੂਛਾਂ ਫੜ-ਫੜ ਛੱਪੜੀਂ ਨਾਓਣਾ! ਰੁੱਖਾਂ 'ਤੇ ਚੜ੍ਹ ਲੀੜੇ ਪਾੜੇ, ਤੋਪੇ ਲਾ-ਲਾ ਸੀਤੀਆਂ ਨੀਕਰਾਂ! ਬੜਾ ਚੇਤੇ ਆਉਂਦੀਆਂ ਨੇ, ਹੱਡ ਹੰਢਾਈਆਂ ਬੀਤੀਆਂ ..! ਬੜਾ ਚੇ... ਵਗਦੀਆਂ ਨਲੀਆਂ ਝੱਗੇ ਪਾਟੇ, ਨਿਕਲੇ ਫੋੜੇ ਖਿੱਲਰੇ ਝਾਟੇ! ਖਾਲੀ ਬੋਰੀ ਦੇ ਟਾਟ ਤੇ ਬਸਤੇ, ਖੇਡੇ ਗੁੱਲੀ-ਡੰਡਾ, ਡੀਟੀਆਂ! ਬੜਾ ਚੇਤੇ ਆਉਂਦੀਆਂ ਨੇ, ਹੱਡ ਹੰਢਾਈਆਂ ਬੀਤੀਆਂ..! ਬੜਾ ਚੇ... ✍️ ਹਰਜੀਤ ਸਿੰਘ ਗਿੱਲ ✂️ by @ShabadShala

  • видео или голосовое, без подписи

  • ਫ਼ਰਕ ਹੁੰਦਾ ਏ... 1. ਗਰਾਰੇ ਤੇ ਕੁਰਲੀ ਦਾ ਅਸ਼ਤਬਾਜ਼ੀ ਤੇ ਛੁਰਲੀ ਦਾ ਸੂਈ ਤੇ ਕੰਧੂਈ ਦਾ ਚਕਚੂੰਦਰ ਤੇ ਚੂੲ੍ਹੀ ਦਾ ਖੋਲੀ ਤੇ ਖੋਲੇ ਦਾ ਬਸਤੇ ਤੇ ਝੋਲੇ ਦਾ ਸੂਏ ਤੇ ਕੱਸੀ ਦਾ ਵਛੇਰੀ ਤੇ ਵੱਛੀ ਦਾ ਠੇਕੀ ਤੇ ਠੇਕੇ ਦਾ ਕੱਦੂ, ਅੱਲ ਤੇ ਪੇਠੇ ਦਾ ਬੇਹੇ ਤੇ ਫਿੱਕੇ ਦਾ ਛਿੱਕੀ ਤੇ ਛਿੱਕੇ ਦਾ ਟਪੂਸੀ ਤੇ ਛਾਲ ਦਾ ਪਰਾਲੀ ਤੇ ਪਰਾਲ ਦਾ ਗੁੰਗੀ ਤੇ ਬੋਲੀ ਦਾ ਕੰਧ ਤੇ ਕੰਧੋਲੀ ਦਾ ਝੱਗੇ ਤੇ ਝੁੱਗੇ ਦਾ ਗੁੱਗਲ ਤੇ ਗੁੱਗੇ ਦਾ ਕੌਲੇ ਤੇ ਬਾਟੇ ਦਾ ਚਾਹ ਤੇ ਚਾਹਟੇ ਦਾ ਜੋ ਕਿ ਅਜੋਕੀ ਪੀੜ੍ਹੀ ਰਲਗੱਡ ਕਰੀ ਜਾ ਰਹੀ ਏ... ✍️ @ShabadShala

  • видео или голосовое, без подписи

  • ਸਾਡੇ ਲੋਕ-ਸਾਜ਼ ਭੋਲਾ ਖੁਸ਼ੀ-ਖੁਸ਼ੀ ਕੋਲ ਆਇਆ ਨੱਸਦਾ। ਮੇਲੇ ਵਿੱਚ ਬਾਬਾ ਸਾਜ਼ਾਂ ਬਾਰੇ ਦੱਸਦਾ। ਹੁਣ ਬੱਸ ਗੁਰੂ ਘਰਾਂ ਵਿੱਚ ਵੱਜਦਾ। ਪਹਿਲਾਂ ਜੰਗਾਂ ਵਿੱਚ ਸੀ ਨਗਾਰਾ ਗੱਜਦਾ। ਤੁਣ-ਤੁਣ ਵੱਜੇ ਇਹਦੀ ਤਾਰ ਬੱਚਿਓ। ਤੂੰਬੀ ਸਾਡੇ ਗੀਤਾਂ ਦਾ ਸ਼ਿੰਗਾਰ ਬੱਚਿਓ। ਫੱਕਰਾਂ ਦੇ ਹੱਥ ਵਿੱਚ ਤੂੰਬਾ ਫੱਬਦਾ। ਦੋ ਤਾਰਾਂ ਵਾਲ਼ਾ ਹੋਰ ਸੋਹਣਾ ਵੱਜਦਾ। ਆਹ ਕੀ'ਏ? ਇਹਦੇ ਉੱਤੇ ਤਾਰਾਂ ਬੜੀਆਂ। ਇੱਕ ਨਾਲ਼ ਇੱਕ ਫੱਬਦੀਆਂ ਬੜੀਆਂ। ਟਾਵਾਂ-ਟਾਵਾਂ ਕੱਢੇ ਸੁਰ ਚੰਗੀ ਬੱਚਿਓ। ਸੌ ਸੁਰਾਂ ਵਾਲ਼ੀ ਇਹ ਸਾਰੰਗੀ ਬੱਚਿਓ। ਇਹਦੇ ਨਾਲ਼ ਢੱਡ ਬੜੀ ਸੋਹਣੀ ਲੱਗਦੀ। ਦੋਵਾਂ ਦੀ ਇਹ ਜੋੜੀ ਵੇਖੋ ਕਿੰਨੀ ਫੱਬਦੀ। ਢੋਲ ਸਾਜ਼ ਭੰਗੜੇ 'ਚ ਖ਼ੂਬ ਗੱਜਦਾ। ਗਿੱਧੇ ਵਿੱਚ ਢੋਲਕੀ ਦਾ ਪੁੜਾ ਵੱਜਦਾ। ਜੋੜੀਆਂ 'ਚ ਹੋਣ, ਨਾ ਮਿਲਣ ਕੱਲੀਆਂ। ਪੌੜ, ਖੜਤਾਲਾਂ, ਘੁੰਗਰੂ ਤੇ ਟੱਲੀਆਂ। ਵੰਝਲੀ, 'ਨਗੋਜ਼ੇ ਫੂਕ ਨਾਲ਼ ਵੱਜਦੇ। ਦੋਵੇਂ ਸਾਜ਼ ਵੱਜਦੇ ਤੇ ਸੋਹਣੇ ਲੱਗਦੇ। ਮਰਦਾਂ ਦੇ ਗਿੱਧੇ ਵਿੱਚ ਸਾਜ਼ ਸੋਂਹਦੇ ਨੇ। ਛਿੱਕਾ-ਸੱਪ ਬਾਬੇ ਬੁਗਦੂ ਵਜਾਉਂਦੇ ਨੇ। ਡੱਫ, ਘੜਾ, ਡੱਫਲੀ, ਵਜਾਓ ਖੰਜਰੀ। ਵਗ ਰਹੀ ਪੱਛੋਂ ਵਾਲ਼ੀ ਪੌਣ ਚੰਦਰੀ। ਸਾਜ਼ ਮਸ਼ੀਨੀ ਹੁਣ ਕੰਨ ਪਾੜ੍ਹਦੇ। ਸਾਨੂੰ ਸਾਡੇ ਲੋਕ-ਸਾਜ਼ 'ਵਾਜ਼ਾਂ ਮਾਰਦੇ। (ਪਾਲੀ ਖ਼ਾਦਿਮ)

  • видео или голосовое, без подписи

  • ਕੁੱਝ ਸ਼ੁੱਧ ਕ੍ਰਿਆਵਾਂ ਦਾਲ ਹੁੰਦੀ ਰਿੱਝਦੀ ਤੇ ਰੋਟੀ ਪੱਕਦੀ। ਮੱਝ ਪਾਣੀ ਪੀਂਦੀ ਤੇ ਕਤੂਰੀ ਲੱਕਦੀ। ਆਰੀ ਮੋਛਾ ਚੀਰਦੀ ਕੁਹਾੜਾ ਪਾੜਦਾ। ਛਿੱਕੂ ਜਾਂਦਾ ਮੜ੍ਹਿਆ ਹਮੇਸ਼ਾ ਨਾੜ ਦਾ। ਘੋੜਾ ਸਦਾ ਹਿਣਕੇ ਤੇ ਗਾਂ ਹੈ ਰੰਭਦੀ। ਕਾਲ਼ੀ ਬੋਲ਼ੀ 'ਨੇਰੀ ਰੁੱਖਾਂ ਤਾਈਂ ਝੰਭਦੀ। ਕੂ ਕੂ ਕੋਇਲ ਕੂਕਦੀ ਤੇ ਮੋਰ ਬੋਲਦੇ। ਵਿਹਲੇ ਬੰਦੇ ਗਲੀਆਂ ਦੇ ਕੱਖ ਰੋਲਦੇ। ਬੇਬੇ ਡੁੰਗੇ ਮੂੰਗਰੇ ਤੇ ਸਾਗ ਚੀਰਦੀ। ਵੱਟ ਚੇਪੋ ਰਹੇ ਨਾ ਗੁੰਜਾਇਸ਼ ਸੀਰ ਦੀ। ਪੈਂਦਾ ਹੈ ਘੁਲਾੜੀ 'ਤੇ ਕਮਾਦ ਪੀੜਨਾ। ਜੰਞ ਦੀ ਚੜ੍ਹਾਈ ਵੇਲ਼ੇ ਘੋੜਾ ਬੀੜਨਾ। ਮੱਕੀ ਦੀਆਂ ਛੱਲੀਆਂ ਨੂੰ ਨੇ ਉਘੇਰਦੇ। ਲਾਹੁੰਦੇ ਸੀ ਗਲੋਟੇ, ਫੇਰ ਸੀ ਅਟੇਰਦੇ। ਖੇਤ 'ਚੋਂ ਲਿਆਂਦੇ ਜਾਂਦੇ ਪੱਠੇ ਵੱਢ ਕੇ। ਬਾਜ਼ੀਗਰ ਬਾਜ਼ੀ ਪਾਵੇ ਵੰਝ ਗੱਡ ਕੇ। ਗਧਾ ਮਾਰੇ ਟੀਟਣਾ ਗਾਂ ਛੜ ਮਾਰਦੀ। ਨਾਰੀ, ਕੰਧ ਲਿੰਬ ਪੋਚ ਕੇ ਸਵਾਰਦੀ। ਸਣ ਹੁੰਦੀ ਕੱਢਣੀ ਤੇ ਮੁੰਞ ਕੁੱਟਣੀ। ਔੜ ਗੁੱਡੀ ਫੂਕਣੀ, ਪਤੰਗ ਲੁੱਟਣੀ। ਜਿੰਦਾ ਸਦਾ ਲੱਗਦਾ ਬੂਹੇ ਨੂੰ ਭੇੜ ਕੇ। ਨਿਕਲਦਾ ਪਾਣੀ ਨਲਕੇ ਨੂੰ ਗੇੜ ਕੇ। ਪਰਨਾ ਵਲ੍ਹੇਟਣਾ ਤੇ ਪੱਗ ਬੰਨ੍ਹਣੀ। ਬੁੱਕਲ 'ਚ ਪੈਂਦੀ ਕਦੇ ਰੋੜੀ ਭੰਨਣੀ। ਗੁੱਤ ਹੁੰਦੀ ਗੁੰਦਣੀ ਤੇ ਰੱਸਾ ਮੇਲਣਾ। ਵੇਲਦਾ ਕਪਾਹ ਨੂੰ ਹਮੇਸ਼ਾ ਵੇਲਣਾ। ਗਾਂ ਜਾਂ ਮੱਝ ਚੋਣੀ ਹੁੰਦੀ ਧਾਰ ਕੱਢਣੀ। ਵਾਢੀ ਆਖੀ ਜਾਂਦੀ ਹੈ ਫਸਲ ਵੱਢਣੀ। ਰੰਦਾ ਹੁੰਦਾ ਰੰਦਦਾ ਤੇ ਤੇਸਾ ਤੱਛਦਾ। ਆਦਮੀ ਬੇਕਾਰ ਸਦਾ ਕੌਲ਼ੇ ਕੱਛਦਾ। ਖੋਤਾ ਸਦਾ ਹੀਂਙਦਾ ਤੇ ਬੋਤਾ ਬੁੱਕਦਾ। ਨੀਂਗਰ ਬਾਰਾਤ ਲੈ ਕੇ ਸਹੁਰੀਂ ਢੁੱਕਦਾ। ਕਿੱਲਾ ਹੁੰਦਾ ਗੱਡਣਾ ਤੇ ਕਿੱਲ ਠੋਕਣਾ। ਡਾਫ਼ ਲਾਉਣੀ ਪਵੇ ਜਦੋਂ ਪਾਣੀ ਰੋਕਣਾ। ਬੋਕੇ ਬੱਧੀ ਖਿੱਚੇ ਪਾਣੀ ਹੁੰਦੀ ਲੱਜ ਬਈ। ਭੁੱਲੀ ਜਾਂਦੇ ਸ਼ੁੱਧ ਕ੍ਰਿਆਵਾਂ ਅੱਜ ਬਈ। ਬੋਲ ਮੂੰਹ 'ਚੋਂ ਕੱਢੋ ਸੋਚ ਤੇ ਵੀਚਾਰ ਕੇ। ਰੱਖ ਦੇਵੇ ਭਾਵ ਤਾਈਂ ਜੋ ਨਿਖ਼ਾਰ ਕੇ। ਟਿੱਪਣੀ 'ਚ ਲਿਖੋ ਕ੍ਰਿਆਵਾਂ ਸ਼ੁੱਧ ਜੀ। ਮਾਤ ਬੋਲੀ 'ਸੂਫ਼ੀ' ਤੇਜ਼ ਕਰੇ ਬੁੱਧ ਜੀ। (ਅਮਰ ਸੂਫ਼ੀ)

ਸ਼ਬਦ ਨਗੀਨੇ 💎 — tgindex