tgindex
Baaghi Punjab ⚔️

Baaghi Punjab ⚔️

Статистика

ਕੋਊ ਕਿਸੀ ਕੋ ਰਾਜ ਨਾ ਦੇਹੈ , ਜੋ ਲੇਹੈ ਨਿਜ ਬਲ ਸੇ ਲੇਹੈ ।। ਦੇਗ ਤੇਗ਼ ਫਤਹਿ ॥ ਪੰਥ ਕੀ ਜੀਤ ॥ ⚔️

Последний пост
16 июн.
Последнее чтение
14 авг.
Постов за неделю
0
Всего постов
20
Тип
открытый
Язык
pa
В каталоге с
14 авг.
Подписчики
1 738
0 за 4 дн.
Сутки
0
0,00%
Неделя
 
Месяц
 
Просмотров на пост
950
20 постов
Вовлечённость
54,7%
к подписчикам
Постов в день
0,0
всего 20
Упоминаний
0
каналов
Охват размещения
оценка
1/24сутки в ленте
1/48двое суток
1/72трое суток

Оценка по просмотрам недавних постов: пост набирает почти всё за первые сутки.

Посты

  • ਅਸੀਂ ਬਾਈ ਦੀਪ ਦੇ ਕਹਿਣ ਵਾਂਗੂੰ ਸਿੱਧੇ ਚੱਲਦੇ ਹਾਂ ਨਾਂ ਖੱਬੇ ਨਾ ਸੱਜੇ। ਪਰ ਸਾਡੇ ਚਲਦਿਆਂ ਕਿਸ ਨੂੰ ਫਾਇਦਾ ਕਿਸ ਨੂੰ ਨੁਕਸਾਨ ਇਹ ਤਾਂ ਉਹੀ ਜਾਨਣ । ਚਮਚੇ ਹਰ ਪਾਰਟੀ ਕੋਲ ਹੈਗੇ ਆ ਮੈਂ ਚਮਚਿਆਂ ਦੀ ਗੱਲ ਨਹੀਂ ਕਰਨੀ ਪਰ ਆਮ ਲੋਕ ਅਜੇ ਵੀ ਭੰਬਲਭੂਸੇ ਵਿੱਚ ਹਨ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਚੱਲ ਕੀ ਰਿਹਾ। ਬਹੁਤੇ ਲੋਕ ਇਹ ਵੀ ਮੰਨਦੇ ਆ ਕਿ ਇਹ ਸਿਰਫ ਅਦਲੇ ਬਦਲੇ ਦੀ ਰਾਜਨੀਤੀ ਹੈ। ਇਸ ਵਿੱਚੋਂ ਕੁੱਝ ਨਹੀਂ ਨਿਬੜਨਾਂ। ਪਰ ਚਲੋ ਜਿੰਨਾ ਦਾ ਗੁਰੂ ਤੇ ਭਰੋਸਾ ਉਹ ਆਸਵੰਦ ਹਨ। ਉਹ ਚਾਹੁੰਦੇ ਆ ਕਿ ਸਿੱਖਾਂ ਦੀ ਆਸਥਾ ਬਚੀ ਰਹੇ। ਹੁਣ ਜਥੇਦਾਰ ਸਾਹਿਬ ਕੋਲ ਆਖਰੀ ਮੌਕਾ ਏ ਇਹਨਾਂ ਸੰਸਥਾਵਾਂ ਪ੍ਰਤੀ ਸਿੱਖਾਂ ਦਾ ਵਿਸ਼ਵਾਸ ਬਹਾਲ ਕਰਵਾਉਂਣ ਦਾ। ਜਿੱਥੇ ਭਗਵੰਤ ਮਾਨ ਨੂੰ ਪੰਥ ਵਿੱਚੋਂ ਪਾਸੇ ਕੀਤਾ ਗਿਆ ਓਥੇ ਬਰਗਾੜੀ ਕਾਂਡ ਦੇ ਦੋਸੀਆਂ ਨੂੰ ਵੀ ਪੰਥ ਤੋਂ ਪਾਸੇ ਕਰੋ। ਭਾਵੇਂ ਉਹ ਸੁਖਬੀਰ ਹੋਵੇ ਤੇ ਭਾਵੇਂ ਕੋਈ ਹੋਰ । ਜੇਕਰ ਤੁਸੀਂ ਇਹ ਆਖਰੀ ਮੌਕਾ ਗਵਾ ਦਿੱਤਾ ਤਾਂ ਸਿੱਖ ਸੰਸਥਾਵਾਂ ਤੋਂ ਹਮੇਸ਼ਾ ਲਈ ਸਿੱਖਾਂ ਦਾ ਭਰੋਸਾ ਉੱਠ ਜਾਵੇਗਾ ਤੇ ਇਹਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ।‌ ਤੁਸੀਂ ਕਿਹਾ ਕਿ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤਖ਼ਤ ਏ, ਫਿਰ ਭੰਡ ਦੇ ਬਰਾਬਰ ਹੀ ਬਰਗਾੜੀ ਦੇ ਦੋਸੀਆਂ ਨੂੰ ਟੰਗ ਦਿਓ। ਤੁਹਾਡੇ ਕਹਿਣ ਵਾਂਗੂੰ ਕਿ ਮੈਂ ਝੁਕਦਾ ਨਹੀਂ ਸਿਰ ਕਟਵਾ ਦੇਵਾਂਗਾ। ਫੈਸਲਾ ਸਖ਼ਤ ਅਤੇ ਸਾਂਝਾ ਲਵੋ ਨਹੀਂ ਤੁਹਾਡੇ ਧੜ ਤੇ ਪਿਆ ਵੀ ਸਿੱਖਾਂ ਲਈ ਕੱਟੇ ਹੋਏ ਦੇ ਬਰਾਬਰ ਹੈ

  • 2018 ਦੀ ਗੱਲ ਹੋਵੇਗੀ ਸ਼ਾਇਦ ਆਸਟ੍ਰੇਲਿਆ ਦੇ ਕਿਸੇ ਗੁਰੂ ਘਰ ਦੇ ਸਾਹਮਣੇ ਚਾਰ ਪੰਜ ਸਿੱਖ ਨੌਜਵਾਨ 6 ਜੂਨ 1984 ਘੱਲੂਘਾਰੇ ਦੀ ਯਾਦ ਵਿੱਚ ਇਕੱਠੇ ਹੋਏ ਹੱਥਾਂ ਵਿੱਚ ਤਖ਼ਤੀ ਫੜੀ ਖੜੇ ਸਨ ਨਾਲ ਇੱਕ ਦੋ ਸਿੱਖ ਮੀਡੀਆ ਚੈਨਲ ,ਤਖ਼ਤੀ ਉੱਪਰ ਲਿਖਿਆ ਹੋਇਆ ਸੀ India is a cruel for minortys . India has killed our boys ਥੋੜੇ ਸਮੇਂ ਤੱਕ ਕੁੱਝ ਰਾਸ਼ਟਰਵਾਦੀ ਕੋਲ ਆਏ, ਬਹਿਸ ਕਰਨ ਲੱਗੇ, ਤੁਸੀਂ ਕੁੱਝ ਅੱਤਵਾਦੀਆਂ ਪਿੱਛੇ ਆਪਣੇ ਹੀ ਦੇਸ਼ ਨੂੰ ਭੰਡ ਰਹੇ ਹੋ। ਇੱਕ ਨੌਜਵਾਨ ਨੇ ਇੱਕ ਵੱਡਾ ਪੋਸਟਰ ਕੱਢਿਆ ,ਜਿਸ ਵਿੱਚ1984 ਵੇਲੇ ਦਰਬਾਰ ਸਾਹਿਬ ਅੰਦਰ ਇੱਕ ਛੇ ਮਹੀਨਿਆਂ ਦੇ ਬੱਚੇ ਦੀ ਤਸਵੀਰ ਸੀ ਤੇ ਉਸਦਾ ਸੀਨਾ ਗੋਲੀਆਂ ਨਾਲ ਛਲਣੀ ਸੀ। ਨਾਲ ਇੱਕ ਹੋਰ ਤਸਵੀਰ ਇੱਕ ਹੋਰ 4-5 ਕੁ ਮਹੀਨਿਆਂ ਦਾ ਬੱਚਾ ਜਿਸ ਨੂੰ ਬਰਫ ਤੇ ਲਿਟਾ ਕੇ ਮਾਰ ਦਿੱਤਾ ਗਿਆ। ਕਹਿਣ ਲੱਗਾ ਆਹ ਸੀ ਸਾਡੇ ਅੱਤਵਾਦੀ ,,ਜਦੋਂ ਉਹ ਪੋਸਟਰ ਦਿਖਾਏ ਤਾਂ ਸਾਰਾ ਰਾਸ਼ਟਰਵਾਦ ਨਿਕਲ ਗਿਆ। ਕਹਿਣ ਲੱਗਾ ਸਾਡੀ ਦੁਸ਼ਮਣੀ ਹਕੂਮਤ ਨਾਲ ਹੈ ਪਰ ਤੁਸੀਂ ਸਾਡੇ ਨਾਲ ਮੁੱਲ ਦੀ ਦੁਸ਼ਮਣੀ ਲੈ ਰਹੇ ਹੋ। ਐਨਾ ਸੁਣ ਕੇ ਅੱਗੇ ਤੁਰਦੇ ਬਣੇ। ਪਰ India still has killed our boys. ਗੱਲ ਪੁੱਛੀਏ ਕੀ ??ਕਹਿੰਦੇ ਬੱਸ ਬੋਲਣ ਨਹੀਂ ਦੇਣਾ, ਮੁਸਲਮਾਨਾਂ ਵਾਂਗੂੰ ਚੁੱਪ ਰਹੋਗੇ ਤੇ ਜਿਓਂਦੇ ਰਹੋਗੇ ਬੋਲੋਗੇ ਕੱਟ ਦਿੱਤੇ ਜਾਓਗੇ। ਸੁਬਦੀਪ ਗਾਉਂਣ ਆਲਾ ਨਹੀਂ ਸੀ ਉਸਨੇ ਆਪਣੇ ਆਪ ਨੂੰ ਹੋਰ ਤਰੀਕੇ ਨਾਲ ਡੀਫਾਈਨ ਕੀਤਾ। ਏਥੇ ਬਹੁਤ ਸਾਰੇ ਅਖੌਤੀ ਇਨਕਲਾਬੀਆਂ ਨੇ ਰੌਲਾ ਪਾਇਆ ਕੇ ਅਸੀਂ ਇਨਕਲਾਬ ਲੈ ਕੇ ਆਵਾਂਗੇ ਪਰ ਕੁਰਸੀ ਮਿਲਦੇ ਹੀ ਇਨਕਲਾਬ ਨੂੰ ਫਾਹਾ ਦੇ ਦਿੱਤਾ। ਇਨਕਲਾਬ ਉਹ ਹੁੰਦਾ ਜਦੋਂ ਤੁਹਾਡੇ ਇੱਕੋ ਬੋਲ ਨਾਲ ਰਾਸ਼ਟਰਵਾਦ ਦੀ ਜੜ੍ਹ ਹਿੱਲਜੇ। ਬੋਲ ਇੱਕ ਹੀ ਬਹੁਤ ਹੁੰਦਾ,ਜਦੋਂ ਉਸਨੇ ਕਿਹਾ ਕਿ ਸਾਡਾ ਬਾਡਰ ਸਟੇਟ ਆ। ਜੇ ਹੱਕ ਨਾ ਦਿੱਤੇ ਤਾਂ ਇਹ ਨਾ ਹੋਵੇ ਕਿ ਗੱਲ ਵੱਧ ਅਧਿਕਾਰਾਂ ਤੋਂ ਅੱਗੇ ਚਲੀ ਜਾਵੇ ਸਾਨੂੰ ਆਪਣਾ ਰਾਜ ਲੈਣ ਲਈ ਲੜਨਾ ਪਵੇ। ਬਹੁਤ ਸਾਰੇ ਪ੍ਰਚਾਰਕਾਂ ਜ਼ੋਰ ਲਾਇਆ ਕਿ ਉਹ ਇਹ ਸਾਬਿਤ ਕਰ ਸਕਣ ਕਿ ਦਸਮ ਦੀ ਬਾਣੀ ਗੁਰੂ ਗੋਬਿੰਦ ਪਾਤਸ਼ਾਹ ਦੀ ਬਾਣੀ ਏ ਤੇ ਬਹੁਤ ਸਾਰਿਆਂ ਇਸ ਗੱਲ ਤੇ ਜ਼ੋਰ ਲਾਇਆ ਕਿ ਇਹ ਗੁਰੂ ਸਾਹਿਬ ਨੇ ਨਹੀਂ ਲਿਖੀ। ਪਰ ਸਿੱਧੂ ਬੋਲਿਆ ਕੁੱਝ ਨਹੀਂ ਉਸਨੇ ਸਿਰਫ ਬਾਂਹ ਤੇ ਲਿਖਾਇਆ ਸੀ ਕਿ ਕੋਊ ਕਿਸੀ ਕੋ ਰਾਜ ਨਾ ਦੇਹੈ ਜੋ ਲੈਹੈ ਨਿੱਜ ਬਲ ਸੇ ਲੈਹੈ। ਇਸ ਤੋਂ ਵੱਡੀ ਇਨਕਲਾਬ ਦੀ ਪ੍ਰੀਭਾਸ਼ਾ ਹੋਰ ਕੀ ਹੋ ਸਕਦੀ ਏ?? ਬੋਲਣ ਲਈ ਬਹੁਤ ਕੁੱਝ ਏ ਵੀਰ ਲਈ ਪਰ ਬਾਪੂ ਕਰਕੇ ਕਦੇ ਜੀਅ ਨਹੀਂ ਕੀਤਾ ਗੱਲ ਕਰਨ ਨੂੰ। ਪਿੱਛੇ ਜਿਹੇ ਬਾਪੂ ਸਿੱਧੂ ਦਾ ਮੇਲ ਬੇਅੰਤੇ ਬੁੱਚੜ ਨਾਲ ਕਰ ਰਿਹਾ ਸੀ ਕਹਿੰਦਾ ਉਹਦੇ ਕਾਤਲਾਂ ਨੂੰ ਤਾਂ ਉਮਰ ਕੈਦਾਂ ਹੋਈਆਂ ਤੇ ਮੇਰੇ ਪੁੱਤ ਦੇ ਕਾਤਲਾਂ ਨੂੰ ਫੜਿਆ ਤੱਕ ਨਹੀਂ। ਬਾਪੂ ਨੂੰ ਕੌਂਣ ਦੱਸੇ ਕਿ ਬੇਅੰਤਾ ਬੁੱਚੜ ਸੀ ਸਿੱਖ ਕੌਮ ਦਾ ਕਾਤਲ ਤੇ ਤੇਰਾ ਪੁੱਤ ਖੁਦ ਨੁੰ ਬਾਗੀ ਦੱਸਦਾ ਸੀ, ਬਾਗੀਆਂ ਦੇ ਕਤਲ ਸਟੇਟ ਖੁਦ ਕਰਵਾਉਂਦੀ ਏ ਤੇ ਬੁੱਚੜਾਂ ਨੂੰ ਸੁਰੱਖਿਆ ਦਿੰਦੀ ਏ। ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਘਰਾਂ ਵਿੱਚ ਮੀਟਿੰਗਾਂ ਕਰਕੇ ਸਿੱਧੂ ਦੇ ਕਤਲ ਦੀ ਪਲੈਨਿੰਗ ਕੀਤੀ ਗਈ ਅਤੇ ਸਟੇਟ ਨਾਲ ਰਲ ਕੇ ਉਸਦਾ ਕਤਲ ਕੀਤਾ ਗਿਆ ਪਰ ਬਾਪੂ ਹੋਰਾਂ ਉਹਦੀ ਸਮਾਧ ਬਣਾ ਕੇ ਉਹਦਾ ਤਿਰੰਗੀਕਰਨ ਕਰਨ ਕਰ ਦਿੱਤਾ ਗਿਆ । ਇਹ ਤਾਂ ਕਾਤਲਾਂ ਦੀ ਅਰਾਧਨਾਂ ਕਰਨ ਦੇ ਬਰਾਬਰ ਹੈ।ਬਾਪੂ ਕਹਿੰਦਾ ਮੈਨੂੰ ਨਹੀਂ ਪਤਾ ਕਦੋਂ ਮੇਰੇ ਪੁੱਤ ਨੇ ਸਿੱਖਾਂ ਦੀ ਗੱਲ ਕੀਤੀ। ਹੁਣ ਬਾਪੂ ਡਬੱਈ ਰਹਿਣ ਦੀ ਗੱਲ ਕਰ ਰਿਹਾ। ਬਾਪੂ ਨੂੰ ਕੌਂਣ ਦੱਸੇ ਕਿ ਹਾਲਾਤਾਂ ਤੋਂ ਡਰ ਕੇ ਭੱਜੇ ਹੋਏ ਬੁਜ਼ਦਿਲ ਬੰਦੇ ਲਈ ਇਸ ਧਰਤੀ ਦਾ ਕੋਈ ਵੀ ਕੋਨਾ ਸੁਰੱਖਿਅਤ ਨਹੀਂ ਹੁੰਦਾ।

  • без подписи

  • без подписи

  • ਅੱਖਾਂ ਬਿਲਕੁਲ ਸ਼ਾਂਤ ਸਨ ਪਰ ਮਨ ਕਿਸੇ ਡੂੰਘੇ ਵਹਿਣ ਵਿੱਚ ਵਹਿ ਰਿਹਾ ਸੀ। ਅਟੈਕ ਤੋਂ ਬਾਅਦ ਭਾਈ ਬੇਅੰਤ ਸਿੰਘ ਕਿੰਨੀ ਵਾਰ ਦਰਬਾਰ ਸਾਹਿਬ ਆਏ ਤੇ ਓਥੋਂ ਸ਼ਾਂਤ ਚਿੱਤ ਮੱਥਾ ਟੇਕ ਕਿ ਮੁੜ ਆਉਂਦੇ। ਕੋਈ ਤਰਕ ਨਹੀਂ ਕੋਈ ਸਵਾਲ ਨਹੀਂ। ਫਿਰ ਇਕ ਦਿਨ ਨਾਲਦੀ ਨੂੰ ਕਹਿਣ ਲੱਗੇ ਬੜਾ ਹੀ ਮਨ ਕਰਦਾ ਕਿ ਅੰਮ੍ਰਿਤ ਛਕ ਲਈਏ। ਦੋਵਾਂ ਵਿੱਚ ਸਹਿਮਤੀ ਹੋਈ ਤੇ ਦਿੱਲੀ ਗੁਰ ਘਰ ਵਿੱਚ ਜਾ ਕੇ ਅੰਮ੍ਰਿਤ ਛਕ ਲਿਆ। ਇੱਕ ਹੋਰ ਨੌਜਵਾਨ ਸਾਢੇ ਛੇ ਫੁੱਟ ਕੱਦ ਸਤਵੰਤ ਸਿੰਘ ਦਾ ਅਕਸਰ ਘਰ ਵਿੱਚ ਆਉਂਣਾ ਜਾਣਾ ਲੱਗਾ ਰਹਿੰਦਾ, ਇੱਕ ਦਿਨ ਭਾਈ ਸਤਵੰਤ ਸਿੰਘ ਕੋਲ ਦਿਲ ਦੀ ਖੋਲ ਦਿੱਤੀ ਕਹਿੰਦੇ ਸਤਵੰਤ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆ ਰਹੀ। ਮੈਂ ਇਹ ਪੱਗ ਲਾਹ ਕੇ ਦਿੱਲੀ ਵਾਲਿਆਂ ਦੇ ਪੈਰਾਂ ਵਿੱਚ ਨਹੀਂ ਰੱਖਣੀਂ ਉਹ ਸਾਡੇ ਸਿਰ ਜਾਂ ਤਾਂ ਝੁਕੇ ਦੇਖਣਾ ਚਾਹੁੰਦੇ ਆ ਤੇ ਜਾਂ ਵੱਢੇ। ਫੇਰ ਹੁਣ ਕੀ ਸੋਚਿਆ ਭਰਾ ਜੀ?? ਮੈਂ ਸੋਚਿਆ ਕਿ ਸੀਸ ਝੁਕਾਉਣ ਨਾਲੋਂ ਸੀਸ ਕਟਵਾਇਆ ਚੰਗਾ। ਆਪੇ ਗੁਰੂ ਪ੍ਰਵਾਨ ਕਰ ਲਵੇਗਾ। ਮੈਂ ਕਿਸੇ ਫੌਜੀ ਜਾਂ ਪੁਲਿਸ ਕਰਮਚਾਰੀ ਵਾਂਗੂੰ ਮੈਡਲ ਵਾਪਸ ਨਹੀਂ ਮੋੜਨੇ ਆਪਾਂ ਭਾਜੀ ਮੋੜਾਂਗੇ। ਫੇਰ ਇੱਕ ਦਿਨ ਸਫਦਰਜੰਗ ਰੋੜ ਤੇ ਚੀਕ ਚਿਹਾੜਾ ਮੱਚ ਉੱਠਿਆ, ਗੋਲੀਆਂ ਦੀ ਤਾੜ ਤਾੜ ਰੁਕੀ ਤੇ ਪਤਾ ਲੱਗਾ ਕਿ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਹੋਰਾਂ ਬੀਬੀ ਇੰਦਰਾ ਖਿਲਾਰ ਦਿੱਤੀ। ਦੁਪਹਿਰ ਤੱਕ ਜਦੋਂ ਖ਼ਬਰ ਸਾਰੀ ਦਿੱਲੀ ਵਿੱਚ ਫੈਲ ਗਈ ਤਾਂ ਉਸ ਹਸਪਤਾਲ ਨੂੰ ਘੇਰਾ ਪਾ ਲਿਆ ਗਿਆ ਜਿੱਥੇ ਬੀਬੀ ਬਿਮਲ ਕੌਰ ਖਾਲਸਾ ਨਰਸ ਦੀ ਨੌਕਰੀ ਕਰ ਰਹੀ ਸੀ। ਬੀਬੀ ਜੀ ਨੂੰ ਗਿਰਫਤਾਰ ਕਰ ਲਿਆ ਗਿਆ। ਬੀਬੀ ਜੀ ਨੂੰ ਪਤਾ ਲੱਗਾ ਕੇ ਭਾਈ ਸਾਬ ਸ਼ਹੀਦ ਹੋ ਗਏ, ਇੱਕ ਲੰਮਾ ਹੌਕਾ ਖਿਚਿਆ ਤੇ ਆਪਣੇ ਅੰਦਰ ਵਹਿ ਰਹੇ ਵਹਿਣ ਨੂੰ ਅੰਦਰ ਹੀ ਰੋਕ ਲਿਆ। ਫੇਰ ਸਵਾਲਾਂ ਦੀ ਝੜੀ,ਕਿੱਥੋਂ,ਕਿਵੇਂ ਤੇ ਕੀ ? ਬੀਬੀ ਬਿਮਲ ਕੌਰ ਸਭ ਕਾਸੇ ਤੋਂ ਅਣਜਾਣ ਸੋਚ ਰਹੀ ਸੀ ਕਿ ਅਜੇ ਕੁੱਝ ਘੰਟੇ ਪਹਿਲਾਂ ਤੇ ਕੱਠਿਆ ਚਾਹ ਪੀਤੀ ਸੀ, ਤੇ ਹੁਣ ਉਹ ਦੁਨੀਆਂ ਵਿੱਚ ਨਹੀਂ। ਅਗਲੇ 48 ਘੰਟਿਆਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਹਜ਼ਾਰਾਂ ਸਿੱਖ ਨਿਰਦੋਸ਼ ਸਿੱਖ ਜਿਓਂਦੇ ਸਾੜ ਦਿੱਤੇ ਗਏ। ਇੱਕ ਗੁਨਾਹਗਾਰ ਦੀ ਮੌਤ ਪਿੱਛੇ ਅਨੇਕਾਂ ਬੇਗੁਨਾਹਾਂ ਨੂੰ ਮਾਰ ਦਿੱਤਾ ਗਿਆ। ਸੀਬੀ ਆਈ ਦੀ ਜਾਂਚ ਹੋਈ ਤੇ ਬੀਬੀ ਬਿਮਲ ਕੌਰ ਨੇ ਮੰਨਿਆ ਕਿ ਦਰਬਾਰ ਸਾਹਿਬ ਢਹਿ ਜਾਣ ਤੋਂ ਬਾਅਦ ਉਹ ਅਸ਼ਾਂਤ ਸਨ ਪਰ ਇੰਦਰਾ ਗਾਂਧੀ ਨੂੰ ਮਾਰਨ ਬਾਰੇ ਮੇਰੇ ਨਾਲ ਕਦੇ ਕੁੱਝ ਸਾਂਝਾ ਨਹੀਂ ਕੀਤਾ। ਬੀਬੀ ਜੀ ਨੂੰ ਰਿਹਾ ਕਰ ਦਿੱਤਾ ਗਿਆ। ਬੀਬੀ ਖਾਲਸਾ ਜੀ ਨੇਂ ਦਿੱਲੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤੀ ਅਤੇ ਪੰਜਾਬ ਆ ਗਏ। ਪੰਜਾਬ ਦੀ ਧਰਤੀ ਤੇ ਕੌਂਮ ਵੱਲੋਂ ਪੂਰਾ ਸਤਿਕਾਰ ਦਿੱਤਾ ਗਿਆ। ਬੀਬੀ ਜੀ ਨੇ ਉਸ ਸਤਿਕਾਰ ਦਾ ਮੁੱਲ ਮੋੜਿਆ ਅਤੇ ਕੌਂਮ ਨਾਲ ਖੜਨ ਦਾ ਫੈਸਲਾ ਲਿਆ। ਦਰਬਾਰ ਸਾਹਿਬ ਹਮਲੇ ਦੀ ਦੂਜੀ ਵਰੇਗੰਢ ਸੀ, ਕੰਪਲੈਕਸ ਅੰਦਰ ਤਣਾਅ ਸੀ ਅਤੇ ਫੋਰਸਾਂ ਦਾ ਪਹਿਰਾ ਲੱਗਾ ਹੋਇਆ ਸੀ। ਟਾਸਕ ਫੋਰਸ ਅਤੇ ਖਾੜਕੂ ਸਿੰਘਾਂ ਵਿੱਚ ਗੋਲੀ ਚੱਲਣ ਕਾਰਨ ਇੱਕ ਮੌਤ ਹੋਈ। ਬੀਬੀ ਬਿਮਲ ਕੌਰ ਤੇ ਪਰਚਾ ਦਰਜ ਹੋਇਆ, ਟਾਡਾ ਲਾਇਆ ਗਿਆ ,ਭੜਕਾਊ ਭਾਸ਼ਣ ਦੇਣ ਦੇ ਇਲਜਾਮ ਲੱਗੇ, ਮੁੱਖ ਦੋਸ਼ੀ ਬੀਬੀ ਜੀ ਨੂੰ ਬਣਾਇਆ ਗਿਆ। ਪਰ ਜ਼ਿਆਦਾ ਸਮਾਂ ਜੇਲ ਬੀਬੀ ਜੀ ਨੂੰ ਨਹੀਂ ਰੱਖ ਸਕੇ। ਬਾਹਰ ਆਉਂਣ ਤੋਂ ਬਾਅਦ ਬੀਬੀ ਜੀ ਹਰੇਕ ਕੌਮੀਂ ਸਟੇਜ ਤੇ ਦਿਖਾਈ ਦੇ ਰਹੇ ਸਨ। ਨੌਜਵਾਨੀ ਵੱਡੀ ਗਿਣਤੀ ਵਿੱਚ ਸੁਣਨ ਆ ਰਹੀ ਸੀ। ਬੀਬੀ ਜੀ ਲਾਪਤਾ ਹੋਏ ਨੌਜਵਾਨਾਂ ਦੀ ਅਵਾਜ਼ ਬਣ ਚੁੱਕੇ ਸੀ। 1989 ਵਿੱਚ ਬੀਬੀ ਜੀ ਰੋਪੜ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਐਮ ਬਣੇ। ਜਿਹੜੀ ਦਿੱਲੀ ਦੀਆਂ ਸੜਕਾਂ ਤੇ ਬੀਬੀ ਜੀ ਨੂੰ ਅੱਤਵਾਦੀ ਦੀ ਪਤਨੀ ਦੱਸ ਕੇ ਧੱਕੇ ਵੱਜੇ ਸਨ ਓਸੇ ਦਿੱਲੀ ਦੀ ਪਾਰਲੀਮੈਂਟ ਅੰਦਰ ਬੀਬੀ ਜੀ ਦੀ ਅਵਾਜ਼ ਗੂੰਜ ਰਹੀ ਏ। ਐਮ ਪੀ ਬਣਨ ਤੋਂ ਬਾਅਦ ਬੀਬੀ ਜੀ ਨੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਅਤੇ ਕਈ ਵਾਰ ਬੀਬੀ ਜੀ ਦਾ ਸਾਹਮਣਾ ਸੁਮੇਧ ਸੈਣੀ ਵਰਗੇ ਬੁੱਚੜ ਅਫਸਰਾਂ ਨਾਲ ਹੋਇਆ । ਅਖੀਰ ਇੱਕ ਦਿਨ ਘਰ ਵਿੱਚ ਰਹੱਸਮਈ ਮੌਤ ਹੋਈ, ਪੁਲਿਸ ਵੱਲੋਂ ਪੋਸਟਮਾਰਟਮ ਕੀਤੇ ਬਿਨਾਂ ਸੰਸਕਾਰ ਕਰਵਾ ਦਿੱਤਾ। ਬੀਬੀ ਜੀ ਨੂੰ ਵੀ ਪੰਥ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਗਿਆ। ਬਹੁਤ ਲੋਕ ਬਾਈ ਦੀਪ ਸਿੱਧੂ ਭਾਊ ਅੰਮ੍ਰਿਤਪਾਲ ਹੋਰਾਂ ਨੂੰ ਕਹਿ ਦਿੰਦੇ ਸੀ ਕਿ ਇਹ ਅਚਾਨਕ ਕਿੱਥੋਂ ਆਏ? ਕਿਵੇਂ ਆਏ?? ਇਹ ਅਜੰਸੀਆਂ ਦੇ ਬੰਦੇ ਆ, ਪਰ ਉਹ ਕੁੱਝ ਵਰਤਾਰਿਆਂ ਤੋਂ ਅਣਜਾਣ ਹਨ। ਭਾਊ ਅਤੇ ਬਾਈ ਵਰਗਿਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਸਿੱਖ ਨੌਜਵਾਨਾਂ ਅਤੇ ਸਿੱਖ ਬੀਬੀਆਂ ਦੀਆਂ ਲਾਸ਼ਾਂ ਦੀਹਦੀਆਂ ਸੀ ਅਤੇ ਜਿਹੜੇ ਬੀਬੀ ਬਿਮਲ ਕੌਰ ਬਾਪੂ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਸਵਾਲ ਖਲਾਅ ਵਿੱਚ ਲਟਕ ਰਹੇ ਸੀ ਕਿ ਸਾਡੇ ਦੁੱਧ ਚੁੰਘਦੇ ਜਵਾਕ ਕਿਓਂ ਮਾਰੇ? ਸਾਡੇ ਖੇਤਾਂ ਵਿੱਚ ਕੰਮ ਕਰਦੇ ਕਿਓਂ ਮਾਰੇ? ਉਹਨਾਂ ਸਵਾਲਾਂ ਨੂੰ ਬਾਈ ਦੀਪ ਸਿੱਧੂ ਦਾ ਸਰੀਰ ਮਿਲ ਗਿਆ,,ਉਹ ਸਵਾਲ ਫੇਰ ਤਾਜ਼ੇ ਹੋਗੇ। ਬਾਈ ਤੋਂ ਉਹਨਾ ਸਵਾਲਾਂ ਨੂੰ ਭਾਊ ਦੀ ਅਵਾਜ਼ ਮਿਲ ਗਈ। ਇਹ ਸਵਾਲ ਏਸੇ ਤਰਾਂ ਸਫ਼ਰ ਕਰਦੇ ਰਹਿਣਗੇ ਜਦੋਂ ਤੱਕ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਨਹੀਂ ਮਿਲ ਜਾਂਦਾ। ਅਸੀਂ ਭਾਈ ਸਾਬ ਦੇ ਕਹਿਣ ਵਾਂਗੂੰ ਪੈਰਾਂ ਵਿੱਚ ਨਹੀਂ ਪੈਣਾਂ। ਅਸੀਂ ਜਾਂ ਮਰਾਂਗੇ ਤੇ ਜਾਂ ਸਿਰਾਂ ਤੇ ਬੈਠਾਂਗੇ ।

  • без подписи

  • без подписи

  • 1 февр.1 380123

    ਪਹਿਲਾਂ ਤਾਂ ਕੌਂਮ ਨੂੰ ਬਹੁਤ ਬਹੁਤ ਮੁਬਾਰਕਾਂ ਖਾਲਿਸਤਾਨ ਦੇ ਰਾਸ਼ਟਰਪਤੀ ਜੀ ਨੇ ਆਪਣੇ ਦੋਹਤੇ ਦੇ ਵਿਆਹ ਤੇ ਖਾਲਿਸਤਾਨ ਦਾ ਐਲਾਨਨਾਮਾ ਕਰ ਦਿੱਤਾ ਏ। ਰਾਸ਼ਟਰਪਤੀ ਜੀ ਜਿੰਨਾ ਨੂੰ ਬੁੱਚੜ ਕਹਿੰਦੇ ਸੀ ਜਿੰਨਾ ਨੂੰ ਕੌਂਮ ਦੇ ਦੁਸ਼ਮਣ ਕਹਿੰਦੇ ਸੀ ਅਤੇ ਕਹਿੰਦੇ ਸੀ ਕਿ ਦੀਪ ਸਿੱਧੂ ਅਤੇ ਮੂਸੇਵਾਲੇ ਨੂੰ ਬੀ ਜੇ ਪੀ ਨੇ ਮਰਵਾਇਆ ,ਡੇਰੇ ਵਾਲਿਆਂ ਨੂੰ ਕਹਿੰਦੇ ਸੀ ਕਿ ਇਹ ਗੁਰੂ ਦੇ ਸ਼ਰੀਕ ਬਣੇ ਬੈਠੇ ਆ ,,ਅੱਜ ਉਹਨਾਂ ਸਾਰਿਆਂ ਨੂੰ ਆਪਣੇ ਦੋਹਤੇ ਦੇ ਵਿਆਹ ਤੇ ਸੱਦਾ ਦੇ ਕੇ ਖਾਲਿਸਤਾਨ ਵਿੱਚ ਰਹਿਣ ਲਈ ਮਨਾ ਲਿਆ ਗਿਆ ਹੈ। ਬਹੁਤ ਬਹੁਤ ਧੰਨਵਾਦ ਰਾਸ਼ਟਰਪਤੀ ਜੀ ਦਾ। ਅਸੀਂ ਐਵੇਂ ਗਲਤ ਸਮਝੀ ਗਏ,,ਮਾੜੇ ਕਰਮ ਸੀ ਸਾਡੇ। ਕਹਿੰਦੇ ਆ ਕਿ ਬੇੜੀ ਤਾਂ ਡੁੱਬੀ ਕਿ ਮਲਾਹ ਹੈਨੀ ਸੀ ਪਰ ਏਥੇ ਤਾਂ ਮਲਾਹ ਹੋਰੀ ਬੇੜੀ ਵਿੱਚ ਮੋਰੀਆਂ ਕਰਕੇ ਆਪ ਸੇਫਟੀ ਜੈਕਟ ਪਾ ਕੇ ਨਿਕਲਗੇ। ਕਈ ਅਜੇ ਵੀ ਬੇੜੀ ਵਿੱਚ ਬੈਠੇ ਸਿਮਰਨਜੀਤ ਮਾਨ ਜ਼ਿੰਦਾਬਾਦ ਅਤੇ ਸਿਮਰਨਜੀਤ ਸਿੰਘ ਮਾਨ ਵਾਲਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾ ਰਹੇ ਆ। ਡੁੱਬ ਜਾਣ ਦਾ ਭੋਰਾ ਭੈਅ ਨਹੀਂ ਮਨ ਅੰਦਰ। ਚਾਰ ਪੰਜ ਸਾਲ ਪਹਿਲਾਂ ਜਦੋਂ ਮੈਂ ਰਾਸ਼ਟਰਪਤੀ ਦੀ ਸੱਚਾਈ ਦੱਸੀ ਸੀ ਤਾਂ ਆਹ ਡੁੱਬਦੀ ਬੇੜੀ ਵਿੱਚ ਬੈਠੇ ਕੋਮੈੰਟਾ ਵਿੱਚ ਮੈਨੂੰ ਗਾਲ਼ਾਂ ਕੱਢਦੇ ਸੀ। ਵੈਸੇ ਕੁੱਝ ਵੀ ਗਲਤ ਨਹੀਂ ਕੀਤਾ ਸਿਮਰੇ ਹੋਰਾਂ ਨੇ ਅਤੇ ਇਹ ਸਾਬਿਤ ਵੀ ਕਰਤਾ ਕਿ ਇਹ ਬਾਪੂ ਅਰੂੜੇ ਦਾ ਹੀ ਖਾਨਦਾਨ ਏ। ਸਿਮਰਜੀਤ ਦੇ ਨਾਨੇ ਨੇ ਅੰਗਰੇਜ਼ਾਂ ਨੂੰ ਸਰੋਪੇ ਪਾਏ ਸੀ ਤੇ ਏਧਰ ਗੋਬਿੰਦ ਦੇ ਨਾਨੇ ਨੇ ਬੀਜੇਪੀ ਆਲਿਆਂ ਦੇ ਪਾ ਦਿੱਤਾ,,ਕਿੱਡੀ ਕੁ ਗੱਲ ਏ। ਰਹੀ ਗੱਲ ਚਵਰ ਛਤਰ ਦੀ,,ਜਦੋਂ ਭੰਡ ਹੋਰੀ ਗੁਰੂ ਦਾ ਨਿਰਾਦਰ ਕਰਕੇ ਕੰਟੂ ਮੰਟੂ ਕਰਕੇ ਨਿਕਲ ਸਕਦੇ ਆ ਓਵੇਂ ਹੀ ਇਹ ਨਿਕਲ ਜਾਣਗੇ। ਹੁਣ ਤੇ ਸੌਂਦੇ ਬਹੁਤ ਸਸਤੇ ਹੁੰਦੇ ਆ। ਹਰ ਬੰਦਾ ਇੱਕ ਦੂਜੇ ਦਾ ਕਾਣਾ ਏਥੇ। ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਆਪਣੀ ਹਸਤੀ ਮਿਟਾ ਕੇ ਕਿਹਾ ਸੀ ਕਿ ਅੱਜ ਤੋਂ ਤੁਹਾਡਾ ਸ਼ਬਦ ਗੁਰੂ ਏ ,ਜਿਹੜਾ ਮੇਰੀ ਪੂਜਾ ਕਰੇਗਾ ਉਹ ਨਰਕ ਕੁੰਡ ਵਿੱਚ ਪਵੇਗਾ । ਪਰ ਇਹ ਲੋਕ ਓਸੇ ਸ਼ਬਦ ਗੁਰੂ ਦੀ ਹਜ਼ੂਰੀ ਵਿੱਚ ਇੱਕ ਦੇਹਧਾਰੀ ਨੂੰ ਚੌਰ ਕਰ ਰਹੇ ਆ। ਇਹ ਸਾਰੇ ਬਾਹਰੋਂ ਬਰਖ਼ੁਰਦਾਰ ਹੋਣ ਦਾ ਦਾਅਵਾ ਕਰਨ ਵਾਲੇ ਅੰਦਰੋਂ ਇੱਛਾਧਾਰੀ ਨਾਗ ਆ ਸਾਰੇ। ਗੱਲ ਫੇਰ ਓਥੇ ਆ ਕੇ ਮੁੱਕਦੀ ਏ ਕਿ ਪੱਗਾਂ ਸਾਡੀਆਂ ਤੇ ਸੀਸ ਨੇ ਬੇਗਾਨੇ ਹਾੜਾ ਓ ਰੱਬਾ ਖ਼ੈਰ ਕਰੀਂ।

  • без подписи

  • без подписи

  • без подписи

  • 11 янв.1 40372

    ਮੱਥਾ ਅਕਾਲ ਤਖ਼ਤ ਸਾਹਿਬ ਨਾਲ ਸਿਰਫ ਇੱਕ ਧਿਰ ਨੇ ਨਹੀਂ ਲਾਇਆ। ਓਥੇ ਸਾਰੀਆਂ ਧਿਰਾਂ ਹੀ ਗੁਰੂ ਦੇ ਦਰ ਨਾਲ ਮੱਥਾ ਲਾਈ ਬੈਠੀਆਂ।ਸ਼ਿਵ ਕੁਮਾਰ ਬਟਾਲਵੀ ਦਾ ਇੱਕ ਗੀਤ ਏ ਕਿ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀਂ ਪੀੜਾਂ ਦਾ ਪਰਾਗਾ ਭੁੰਨ ਦੇ। ਸਿੱਖ ਜਦੋਂ ਗਹਿਰੇ ਤਲ ਤੇ ਗੁਰੂ ਨਾਲ ਜੁੜ ਜਾਂਦਾ ਏ ਤਾਂ ਉਹ ਸਤਿਗੁਰੂ ਤੋਂ ਪੀੜਾਂ ਹੀ ਮੰਗਦਾ,,ਕਿਓਂਕਿ ਹਜ਼ੂਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਦੁਖ ਦਾਰੂ ਸੁੱਖ ਰੋਗ ਭਇਆ।। ਪੀੜ ਜਾਂ ਦੁੱਖ ਗੁਰੂ ਅਤੇ ਸਿੱਖ ਵਿਚਾਲੇ ਇੱਕ ਬਹੁਤ ਵੱਡੀ ਸਾਂਝ ਏ। ਪਰ ਹੁਣ ਆਲੇ ਤੇ ਕੰਡਾ ਚੁਭਿਆ ਨਹੀਂ ਸਹਿ ਸਕਦੇ। ਸਾਰਾ ਦਿਨ ਮਾਇਆ ਮੰਗਦੇ ਆ ਰੱਜ ਫੇਰ ਨਹੀਂ। ਕਈ ਵਾਰੀ ਗੁਰੂ ਪ੍ਰਿਖਿਆ ਲੈਂਣ ਲੱਗ ਜਾਂਦਾ ਏ ਕਿ ਜਿੰਨਾ ਲਈ ਚਾਰ ਵਾਰੇ ਸੀ ਕੀ ਉਹ ਇੱਕ ਵੀ ਵਾਰਨ ਜੋਗੇ ਹੈਗੇ ਜਾਂ ਸਾਰਾ ਮੇਲਾ ਅਕਿਰਤਘਣਾ ਨਾਲ ਹੀ ਭਰਿਆ ਹੋਇਆ?? ਸੱਥ ਵਿੱਚ ਪਿਓ ਦੀ ਦਾਹੜੀ ਨੂੰ ਹੱਥ ਪਿਆ ਹੋਵੇ ਤੇ ਅਣਖੀ ਬੰਦਾ ਚੈਨ ਨਾਲ ਨਹੀਂ ਸੌਂਦਾ ਜਦੋਂ ਤੱਕ ਵੈਰੀ ਤੋਂ ਆਪਣੇ ਪਿਓ ਦੀ ਦਾਹੜੀ ਪੁੱਟੀ ਦਾ ਹਿਸਾਬ ਨਹੀਂ ਲੈਂਦਾ। ਏਥੇ ਤਾਂ ਸਾਰੇ ਹੀ ਬੇਗੈਰਤ ਕੱਠੇ ਹੋਏ ਆ । ਕਿਸੇ ਕੋਲ ਗੋਲਕ ਆ ਗਿਆ ਕਿਸੇ ਕੋਲ ਪ੍ਰਧਾਨਗੀ ਆ ਗਈ,, ਕਿਸੇ ਨੂੰ ਗੰਨਮੈਨ ਮਿਲ ਗਏ ਤੇ ਕਿਸੇ ਨੂੰ ਸਰਕਾਰੀ ਅਹੁਦਾ। ਬੇਗੈਰਤਾਂ ਨੂੰ ਆਪਣੇ ਪਿਓ ਦੀ ਨਿੱਤ ਪਟੀਂਦੀ ਦਾਹੜੀ ਨਾਲ ਕੋਈ ਫਰਕ ਹੀ ਨਹੀਂ ਪਿਆ ਤੇ ਜਿੰਨਾ ਨੇ ਦਾਹੜੀ ਪੁੱਟੀ ਉਹ ਪਾਸੇ ਬੈਠ ਕੇ ਤਮਾਸ਼ਾ ਦੇਖ ਰਹੇ ਆ। ਆਹ ਜਿੰਨੇ ਵੀ ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਸਤਿਕਾਰ ਦੇਣ ਦੇ ਨਾਮ ਤੇ ਏਥੋਂ ਦੀ ਮਰਿਆਦਾ ਨੂੰ ਢਾਅ ਲਾ ਰਹੋ ਹੋ ਤੁਹਾਨੂੰ ਇਹ ਸੌਦਾ ਬਹੁਤ ਮਹਿੰਗਾ ਪਵੇਗਾ। ਤੁਸੀਂ ਆਪ ਖੈਰਾਤਾਂ ਲੈਣ ਖਾਤਰ ਸਿੱਖੀ ਸਰਕਾਰੀ ਹੱਥਾਂ ਵਿੱਚ ਦੇ ਦਿੱਤਾ । ਇਤਿਹਾਸ ਵਿੱਚ ਕਦੇ ਨਹੀਂ ਹੋਇਆ ਕਿਸੇ ਦੋ ਕੌੜੀ ਦੇ ਭੰਡ ਨੇ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕੀਤਾ ਹੋਵੇ। ਇਤਿਹਾਸ ਵਿੱਚ ਪਹਿਲਾਂ ਕਦੇ ਤਨਖਾਹਾਂ ਲੈ ਕੇ ਕਿਸੇ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਕਰਨ ਦਾ ਢੋਂਗ ਨਹੀਂ ਕੀਤਾ ਅਤੇ ਨਾ ਕਦੇ ਜਥੇਦਾਰੀ ਵੋਟਾਂ ਪਵਾ ਮਿਲਦੀ ਸੀ। ਜਥੇਦਾਰ ਹਮੇਸ਼ਾ ਸਿੱਖਾਂ ਦੀ ਸਰਬਸੰਮਤੀ ਨਾਲ ਚੁਣਿਆ ਜਾਂਦਾ ਸੀ। ਜਦੋਂ ਅਕਾਲ ਤਖ਼ਤ ਸਾਹਿਬ ਤੇ ਡਿਬੇਟਾਂ ਕਰਨ ਵਾਲੇ ਬੈਠੇ ਸੀ ਓਦੋਂ ਟੈਂਕਾਂ ਤੋਪਾਂ ਲੈ ਕੇ ਪਹੁੰਚ ਗਏ,,ਅੱਜ ਪਤਾ ਕਿ ਕੋਈ ਵਾਲੀ ਵਾਰਸ ਨਹੀਂ ਤਾਂ ਚੈਲੰਜ ਹੋ ਰਹੇ ਆ। ਅੱਜ ਸਾਰੇ ਸਰਕਾਰੀ ਗੋਲੇ ਰਲ ਮਿਲ ਕੇ ਅਕਾਲ ਤਖ਼ਤ ਸਾਹਿਬ ਦੇ ਬਨੇਰੇ ਤੇ ਬੈਠ ਕੇ ਗੁਟਰ ਕੂੰ ਗੁਟਰ ਕੂੰ ਕਰ ਰਹੇ ਆ। ਅਸਲ ਵਿੱਚ ਇਹ ਸਾਰੇ ਓਥੇ ਉਜਾੜ ਭਾਲਦੇ ਆ ਪਰ ਇਹਨਾ ਚੋਂ ਕਿਸੇ ਨੇ ਵੀ ਅਕਾਲ ਤਖ਼ਤ ਸਾਹਿਬ ਉੱਪਰ ਉੱਡਦੇ ਬਾਜ਼ ਨਹੀਂ ਦੇਖੇ । ਅਨੰਦਪੁਰ ਤੋਂ ਖੈਹਬਰ

  • 11 янв.1 1041

    без подписи

  • 8 янв.1 27082

    ਨਾਂ ਸਾਡੇ ਕੋਲ ਤਖ਼ਤ ਸੀ ਨਾਂ ਸਾਡੇ ਕੋਲ ਪ੍ਰਸ਼ਾਸਨ ਨਾਂ ਸਾਡੇ ਕੋਲ ਮੰਤਰੀ ਸੰਤਰੀ ਨਾਂ ਕੋਈ ਸਾਡੀ ਸਰਕਾਰ, ਸਾਡੇ ਕੋਲ ਸੀ ਤੇ ਸਿਰਫ ਤਾਰਿਆਂ ਦੀ ਛੱਤ,,ਤੇ ਯਕੀਨ ਮੰਨਿਓ ਤਖਤਾਂ ਵਾਲੇ ਸਰਕਾਰਾਂ ਵਾਲੇ,, ਪ੍ਰਸ਼ਾਸਨ ਵਾਲੇ ਅਤੇ ਸਕਿਊਰਟੀ ਵਾਲੇ ਗੁਰੂ ਦੇ ਸਿੰਘ ਨਾਲ ਸਿੱਧੀ ਅੱਖ ਨਹੀਂ ਮਿਲਾ ਸਕਦੇ। ਸਾਡਾ ਕੁੱਝ ਨਹੀਂ ਗਿਆ ਲੋਈ ਦੀ ਬੁੱਕਲ ਏ ਜਿੱਦਣ ਮੌਕਾ ਮਿਲਿਆ ਕੌਂਮ ਦੇ ਜੂਠੇ ਬਰਤਨ ਮਾਂਜਣ ਦਾ ਏਦਾਂ ਈ ਲੋਈ ਦੀ ਬੁੱਕਲ ਮਾਰ ਕੇ ਬਹਿ ਜਾਣਾਂ,,ਸਿਵਿਆਂ ਵੱਲ ਨੂੰ ਜਾਂਦੇ ਹੋਏ ਇਹੀ ਲੋਈ ਕੱਫਨ ਬਣਕੇ ਉੱਪਰ ਪਈ ਹੋਵੇਗੀ ਪਰ ਸਾਨੂੰ ਖੁਸ਼ੀ ਏ ਕਿ ਅਸੀਂ ਸਫਲ ਰਹੇ ਇਹ ਦੱਸਣ ਵਿੱਚ ਕਿ ਰਾਜਨੀਤੀ ਕਦੇ ਵੀ ਧਰਮ ਤੋਂ ਉੱਪਰ ਨਹੀਂ ਹੋ ਸਕਦੀ। ਧਰਮ ਦੀ ਗੱਲ ਹੀ ਕੀਤੀ ਸੀ ਪਰ ਸਿਆਸੀ ਲੋਕਾਂ ਨੂੰ ਔਰੰਗਜ਼ੇਬ ਵਾਂਗੂੰ ਹਮੇਸ਼ਾ ਇਹੀ ਹੁੰਦੈ ਕਿ ਲੋਕ ਉਹੀ ਧਰਮ ਮੰਨਣ ਜਿਹੜਾ ਅਸੀਂ ਮਨਾਉਂਣਾ ਚਾਹੁੰਦੇ ਹਾਂ। ਅਖੌਤੀ ਪੰਥਕ ,,ਨਕਲੀ ਖ਼ਾਲਸਤਾਨੀ ਤੇ ਕੁੱਝ ਕੁ ਰਾਸ਼ਟਰਵਾਦੀ ਲੋਕ ਸਾਡੇ ਤੋਂ ਖਫਾ ਹੈਨ ਕਿ ਅਸੀਂ ਇਹਨਾਂ ਨੂੰ ਮੂਹਰੇ ਕਰ ਰਹੇ ਆ। ਭਲਿਓ ਸਾਡੀ ਕੀ ਔਕਾਤ ਅਸੀਂ ਇਹਨਾਂ ਨੂੰ ਮੂਹਰੇ ਕਰਦੇ। ਇਹਨਾਂ ਨੂੰ ਮੂਹਰੇ ਕਰਨ ਵਾਲੇ ਤੁਸੀਂ ਖੁਦ ਹੋ । ਕਿਓਂਕਿ ਜਦੋਂ ਪੰਥ ਤੇ ਭੀੜ ਪਈ ਤਾਂ ਤੁਸੀਂ ਸਰਕਾਰੀ ਜੁੱਤੀਆਂ ਤੋਂ ਡਰਦੇ ਚੱਪਲਾਂ ਆਪਣੇ ਹੱਥਾਂ ਦੀਆਂ ਉਂਗਲਾਂ ਵਿੱਚ ਫਸਾ ਕੇ ਭੱਜ ਗਏ। ਥੋਡੀ ਨਲਾਇਕੀ ਨੇ ਮੂਹਰੇ ਕੀਤਾ ਇਹਨਾਂ ਨੂੰ। ਇਹਨੂੰ ਨੂੰ ਮੂਹਰੇ ਕਰਨ ਵਾਲਾ ਸਾਹਿਬ ਏ ਕਮਾਲ ਗੁਰੂ ਗੋਬਿੰਦ ਪਾਤਸ਼ਾਹ ਆਪ ਏ । ਗੌਰ ਨਾਲ ਦੇਖਿਓ ਇਹ ਓਹੀ ਬਲੱਡ ਆ ਜਿਹੜਾ ਹਾੜ ਜੇਠ ਦੀਆਂ ਧੁੱਪਾਂ ਵਿੱਚ ਟੈਂਕਾਂ ਤੋਪਾਂ ਦੇ ਮੂਹਰੇ ਸਾੜ ਦਿੱਤਾ ਗਿਆ ਸੀ। ਇਹ ਉਹੀ ਬਲੱਡ ਆ ਜਿਹੜਾ ਪੰਜਾਬ ਦੇ ਚੱਪੇ ਚੱਪੇ ਤੇ,,ਖੇਤਾਂ ਵਿੱਚ,, ਪਹੀਆਂ ਤੇ ਖਾਲਾਂ ਤੇ ਅਤੇ ਗਲੀ ਗਲੀ ਵਿੱਚ ਡੁੱਲ੍ਹਿਆ ਸੀ। ਇਹ ਅਚਾਨਕ ਨਹੀਂ ਸੀ ਆਏ। ਇਹ ਉਹੀ ਖੂਨ ਆ ਜਿਹੜਾ ਸਦੀਆਂ ਤੱਕ ਭੱਠ ਵਿੱਚ ਤਪਿਆ ਤੇ ਅੱਜ ਫੇਰ ਖੜ੍ਹਾ ਤੁਹਾਡੀਆਂ ਬੰਦੂਕਾਂ ਅੱਗੇ। ਅਸੀਂ ਇਹਨਾ ਦੋਵਾ ਵਿੱਚ ਬਹੁਤ ਵੱਡੀ ਸਾਂਝ ਏ । ਇਹ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਏਦਾਂ ਢਲ ਗਏ ਜਿੱਦਾਂ ਕੋਇਲੇ ਦੀ ਕਾਲਖ ਤੋਂ ਰਗੜਾ ਖਾ ਖਾ ਕੇ ਇੱਕ ਕੀਤਾ ਤਿਆਰ ਹੁੰਦਾ ।ਭਲਿਓ ਜਿਹੜੀਆ ਸਿੱਖਾਂ ਦੀਆਂ ਵੋਟਾਂ ਲੈ ਕੇ ਤੁਹਾਨੂੰ ਕੁਰਸੀਆਂ ਮਿਲਿਆ ਇਹਨਾ ਕੁਰਸੀਆਂ ਹੇਠ ਸਿੱਖਾਂ ਦੇ ਲਹੂ ਦੀ ਪੁੱਠ ਚੜ੍ਹੀ ਹੋਈ ਏ। ਸਾਨੂੰ ਉਮੀਦ ਏ ਕੇ ਕਲਗੀਆਂ ਵਾਲਾ ਸਾਡੇ ਡੁੱਲੇ ਹੋਏ ਲਹੂ ਨੂੰ ਕਦੇ ਵਿਅਰਥ ਨਹੀਂ ਜਾਣ ਦੇਵੇਗਾ। ਖਾਲਸਾ ਕਦੇ ਕਿਸੇ ਨੂੰ ਚੈਲੰਜ ਨਹੀਂ ਕਰਦਾ, ਇਹ ਦਰਵੇਸ ਲੋਕ ਚੈਲੰਜ ਸਵਿਕਾਰ ਕਰਦੇ ਆ ਤੇ ਭਾਜੀਆਂ ਮੋੜਦੇ ਆ। ਜੇ ਨਹੀਂ ਯਕੀਨ ਤਾਂ ਖੋਲੋ ਜੇਲ ਦਾ ਕੁੰਡਾ ਭਾਵੇਂ ਮੁੱਖ ਧਾਰਾ ਵਿੱਚ ਹੀ ਸਹੀ ਸਾਡੇ ਸਾਹਵੇਂ ਖੜ੍ਹਨ ਦੀ ਜੁਰਤ ਰੱਖੋ। ਘੱਟੋ ਘੱਟ ਦੁਨੀਆਂ ਭਰ ਵਿੱਚ ਤੁਹਾਡੀ ਲੀਰਾਂ ਹੋਈ ਡੈਮੋਕ੍ਰੇਸੀ ਦੇ ਤੁਹਾਨੂੰ ਤੋਪੇ ਲਾਉਂਣ ਦਾ ਮੌਕਾ ਮਿਲ ਜਾਵੇਗਾ ।

  • без подписи

  • 2 дек.1 3505

    ਆਪਾਂ ਵੀ ਇਹੀ ਸਲਾਹ ਦਿੱਤੀ ਸੀ ਕਿ ਮਸਲੇ ਦਾ ਹੱਲ ਡੀ ਸੀ ਦਫਤਰ ਅੰਮ੍ਰਿਤਸਰ ਦੇ ਬੂਹੇ ਵਿੱਚ ਪਿਆ। ਹੋਰ ਕਿਤੇ ਟੱਕਰਾਂ ਮਾਰਨ ਦੀ ਲੋੜ ਨਹੀਂ। ਜਥੇਬੰਦੀ ਨੂੰ ਇੱਕ ਬੇਨਤੀ ਹੋਰ ਏ ਕਾਹਲ ਨਾ ਕਰਿਓ ਅਤੇ ਸਿਰਫ ਪੈਰੋਲ ਤੱਕ ਸੀਮਤ ਨਹੀਂ ਰਹਿਣਾਂ। ਭਾਊ ਦੀ ਸਿਰਫ ਨਜ਼ਰਬੰਦੀ ਏ। ਮੈਂ ਦਾਅਵੇ ਨਾਲ ਕਹਿਣਾ ਜਿਸ ਦਿਨ ਐਨ ਐਸ ਏ ਮੁੱਕ ਗਈ ਪੰਜਾਬ ਆਲੇ ਸਾਰੇ ਕੇਸ ਤੂੜੀ ਵਾਂਗੂੰ ਉੱਡ ਜਾਣਗੇ। ਨਾਲ ਜਿਹੜੇ ਬੇਕਸੂਰ ਸਿੰਘ ਬਿਨਾਂ ਵਜਾ ਫੜ ਕੇ ਕੈਦ ਕੀਤੇ ਆ ਉਹ ਵੀ ਬਾਹਰ ਆ ਜਾਣਗੇ। ਵੈਸੇ ਵੀ ਅੱਜ ਸਮਾਂ ਹੈਗਾ ਨੌਜਵਾਨਾ ਅੰਦਰ ਉਤਸ਼ਾਹ ਏ ਉਹ ਭਾਊ ਅੰਦਰ ਕੌਂਮੀ ਆਗੂ ਦੇਖਦੇ ਆ। ਅੰਮ੍ਰਿਤਪਾਲ ਤੋਂ ਬਿਨਾਂ ਉਹਨਾਂ ਨੂੰ ਪੰਜਾਬ ਦਾ ਭਵਿਖ ਨਹੀਂ ਨਜ਼ਰ ਆ ਰਿਹਾ। ਸੋ ਐਡੀ ਗੱਲ ਨਹੀਂ ਹੁੰਦੀ ਨਾ ਕਦੇ ਇਤਿਹਾਸ ਵਿੱਚ ਹੋਇਆ ਕਿ ਜ਼ੁਲਮ ਕਰਨ ਵਾਲਾ ਜ਼ੁਲਮ ਹੀ ਕਰੀ ਜਾਵੇ ਅਤੇ ਸਿੱਖਾਂ ਵੱਲੋਂ ਪੂਰਾ ਸਰੈਂਡਰ ਕਰ ਦਿੱਤਾ ਜਾਵੇ। ਸੰਗਤ ਨੂੰ ਬੇਨਤੀ ਏ ਕਿ ਬੰਦਾ ਆਪਾਂ ਵੋਟਾਂ ਪਾ ਕੇ ਜਿਤਾ ਲਿਆ ਐਨੀ ਊਰਜਾ ਓਥੇ ਲਾਈ ਅਸੀਂ। ਪਰ ਅਸੀ ਵਿਸ਼ਵਾਸ ਕਰਕੇ ਬੈਠ ਗਏ ਕਿ ਖ਼ਬਰੇ ਛੱਡ ਦੇਣਗੇ। ਹਰੇਕ ਜ਼ਿਲੇ ਵਿੱਚੌਂ ਸੰਗਤ ਪਹੁੰਚੇ । ਆਪਾਂ ਪੁੱਛੀਏ ਤਾਂ ਸਹੀ ਡੀ ਸੀ ਨੂੰ ਕਿ ਲੋਕਾਂ ਵਿੱਚ ਜਾ ਕੇ ਲੋਕ ਹਿਤੈਸ਼ੀ ਹੋਣ ਦਾ ਦਿਖਾਵਾ ਕਰਨਾ ਅਤੇ ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦਾ ਘਾਂਣ ਕਰਨ ਵਾਲਿਆਂ ਦੀ ਗੋਲਾਗਿਰੀ ਕਰਨੀ ਇਹ ਦੋਗਲੀਆਂ ਗੱਲਾਂ ਕਿਓਂ?? ਆਜਿਓ ਪੱਕੇ ਪੈਰੀਂ ਆਇਓ। ਕਹਿੰਦੇ ਆ ਕਿ ਜਦੋਂ ਯਾਰ ਮਨਾਉਂਣਾ ਹੋਵੇ ਤੇ ਸੰਗ ਸ਼ਰਮ ਪਾਸੇ ਰੱਖ ਕੇ ਆਈਦਾ ਕੀ ਪਤਾ ਯਾਰ ਨੂੰ ਖੱਲ ਭੇਂਟ ਕਰਨੀ ਪੈ ਜਾਏ।

  • 2 дек.1 0317

    без подписи

  • 2 дек.1 0611

    ਸਕੂਲਾਂ ਕਾਲਜਾਂ ਵਿੱਚ ਤੇ ਇਹਨਾਂ ਨੂੰ ਰਾਸਟਰਵਾਦ ਪੜਾਇਆ ਜਾਂਦਾ ਏ ਆਹ ਪੰਥ ਵਾਲੀ ਪੜ੍ਹਾਈ ਪਤਾ ਨਹੀਂ ਕਦੋਂ ਪੜ੍ਹ ਗਏ। ਪੜ੍ਹਾਈ ਤੇ ਪੜ੍ਹੀ ਇਹਨਾਂ ਨੂੰ ਤੇ ਲੇਖੇ ਲੱਗਣ ਦਾ ਵੱਲ ਵੀ ਆ ਗਿਆ। ਕਿੱਥੋਂ ਸਿੱਖ ਜਾਂਦੇ ਆ ਇਹ ਸਾਰਾ ਕੁੱਝ?? ਬਾਜ਼ ਜਦੋਂ ਸ਼ਿਕਾਰ ਨੂੰ ਦੇਖਦਾ ਏ ਤਾਂ ਅੰਬਰਾਂ ਚੋਂ ਧਰਤੀ ਵੱਲ ਨੂੰ ਉਡਾਰੀ ਭਰ ਲੈਂਦਾ ਏ ਥੱਲੇ ਆ ਕੇ ਜਦੋਂ ਉਸ ਨੂੰ ਪਤਾ ਲੱਗਦੈ ਕਿ ਸ਼ਿਕਾਰ ਤਾਂ ਮਰਿਆ ਹੋਇਆ ਤਾਂ ਦੁਬਾਰਾ ਅਕਾਸ਼ ਵਿੱਚ ਉਡਾਰੀ ਭਰ ਲੈਂਦਾ ਏ ਕਿਸੇ ਜਿਓਂਦੇ ਹੋਏ ਸ਼ਿਕਾਰ ਦੀ ਭਾਲ ਵਿੱਚ । ਇਹੀ ਫਿਤਰਤ ਸ਼ੇਰ ਦੀ ਏ। ਏਸੇ ਲਈ ਪਾਤਸ਼ਾਹ ਨੇ ਸ਼ੇਰ ਬਿਰਤੀ ਰੱਖਣ ਦਾ ਹੁਕਮ ਦਿੱਤਾ ਸੀ। ਕਿਓਂਕਿ ਭਰੇ ਜੰਗਲ ਵਿੱਚ ਸਭ ਤੋਂ ਵੱਖਰਾ ਰੁਤਬਾ ਰੱਖਣਾ ਏ ਤਾਂ ਸ਼ਿਕਾਰੀ ਬਣਨਾ ਪਵੇਗਾ ,,ਸ਼ਿਕਾਰ ਬਣਦੇ ਰਹੇ ਤਾਂ ਕਦੇ ਰਾਜੇ ਨਹੀਂ ਅਖਵਾ ਸਕਦੇ। ਜਦੋਂ ਕੰਮ ਵਧਦਾ ਗਿਆ ਬੇਕਸੂਰ ਸਿੱਖਾਂ ਦੀਆਂ ਲਾਸ਼ਾਂ ਘਰੋ ਘਰੀ ਆਉਂਣ ਲੱਗੀਆ,,ਜਿੰਨਾ ਦਾ ਸੰਘਰਸ਼ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਤਾਂ ਚੇਤਨਾ ਵਿੱਚ ਉੱਕਰੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਗੱਲਾਂ ਚੇਤੇ ਆ ਗਈਆਂ,,ਇੱਕ ਦੋ ਅਫਸਰਾਂ ਦੇ ਗਲ ਵੱਢ ਕੇ ਥਾਣਿਆਂ ਮੂਹਰੇ ਟੰਗ ਦਿੱਤੇ। ਫਿਰ ਹੱਥਾਂ ਪੈਰਾਂ ਦੀ ਪੈ ਗਈ,,ਅਤੇ ਕਿਸੇ ਦੀ ਹਿੰਮਤ ਨਾ ਪਈ ਸਾਹਮਣੇ ਆ ਕੇ ਟੱਕਰਣ ਦੀ। ਉਹ ਅਕਸਰ ਕਹਿ ਦਿੰਦੇ ਆ ਕਿ ਸ਼ਾਂਤੀ ਅਸੀਂ ਲੈ ਕੇ ਆਏ ਆ ਪੰਜਾਬ ਵਿੱਚ ਪਰ ਮੈਂ ਕਹਿਣਾ ਸ਼ਾਂਤੀ ਸਿੱਖਾਂ ਤੋਂ ਬਿਨਾਂ ਏਥੇ ਕੋਈ ਨਹੀਂ ਲਿਆ ਸਕਦਾ। ਬੇਅੰਤੇ ਬੁੱਚੜ ਦੀ ਮੌਤ ਤੋਂ ਬਾਅਦ ਸਾਡੇ ਕੋਈ ਅੱਖ ਚ ਪਾਇਆ ਨਹੀਂ ਰੜਕਿਆ,,ਸਿੱਧਾ ਸ਼ਿਕਾਰ ਸਾਡਾ ਬੰਦ ਹੋ ਗਿਆ ਤੇ ਸਿੱਖਾਂ ਨੇ ਵੀ ਹਥਿਆਰ ਲਾਇਸੈਂਸੀ ਕਰ ਲਏ । ਹਾਲਾਂਕਿ ਅਸਿੱਧੇ ਤੌਰ ਤੇ ਸਾਡੀ ਨਸਲਕੁਸ਼ੀ ਜਾਰੀ ਏ। ਪਰ ਨੌਜਵਾਨੋਂ ਇੱਕ ਗੱਲ ਗੁਰੂ ਦੀ ਚੇਤਨਾ ਅੰਦਰ ਜ਼ਰੂਰ ਰੱਖਿਓ ਕਿ ਪਿੱਛੇ ਲੱਖਾਂ ਦੀ ਫੌਜ ਹੋਵੇ ਤੇ ਕਦੇ ਆਸਾ ਦੀ ਵਾਰ ਨਹੀਂ ਛੱਡਣੀ। ਉਹ ਆਪੇ ਰਾਸਤਾ ਬਣਾ ਕੇ ਦੇਵੇਗਾ। ਬੀਬੀ ਕਹਿੰਦੀ ਤੂੰ ਤੇ ਕਹਿੰਦਾ ਸੀ ਪੈਰ ਨਾਲ ਮਿੱਟੀ ਨਹੀਂ ਲੱਗਣ ਦੇਣੀ ਹੁਣ ਕਿਵੇਂ ਜਰ ਲਿਆ ਮੇਰੇ ਪੈਰਾਂ ਹੇਠ ਮਚਦੀ ਅੱਗ ਨੂੰ । ਬੀਬੀ ਉਹਨੇ ਨਹੀਂ ਜਰਿਆ ਤੇਰੇ ਪੈਰਾਂ ਹੇਠ ਮੱਚਦੀ ਅੱਗ ਨੂੰ,,ਜੇ ਜਰਿਆ ਹੁੰਦਾ ਤੇ ਅੱਜ ਵਾਲਿਆ ਵਾਂਗੂ ਬਾਂਹ ਵਿੱਚ ਸਰਿੰਜ ਹੁੰਦੀ ਉਹ ਤੇ ਸ਼ਹੀਦ ਹੋਇਆ ,,ਸਦਾ ਲਈ ਅਮਰ ਹੋ ਗਿਆ। ਉਹਦੇ ਕਰਕੇ ਅੱਜ ਤੂੰ ਇੱਕ ਸ਼ਹੀਦ ਦੀ ਮਾਂ ਏ,,ਕਿੰਨਾ ਖਿਆਲ ਏ ਉਹਨੂੰ ਤੇਰਾ ਆਪ ਚਲਾ ਗਿਆ ਗਿਆ ਪਰ ਤੈਨੂੰ ਕਦੇ ਕੁੱਝ ਥੁੜਨ ਨਹੀਂ ਦਿੱਤਾ ਉਸ ਨੇ।

  • без подписи

  • ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੱਲਾਦ ਨੂੰ ਸੁਨੇਹਾਂ ਲਾਇਆ ਕਿ ਬਾਹਰ ਮੇਰਾ ਪਿਆਰਾ ਸਿੱਖ ਖੜ੍ਹਾ ਏ ਉਸ ਨੂੰ ਬੁਲਾ ਲਿਆ। ਭਾਈ ਸਾਹਿਬ ਗੁਰੂ ਸਾਹਿਬ ਨੂੰ ਪਿੰਜਰੇ ਅੰਦਰ ਪਿਆ ਦੇਖ ਭਾਵੁਕ ਹੋ ਗਏ। ਭਾਈ ਸਾਹਿਬ ਨੇ ਪੁੱਛਿਆ ਕਿ ਗੁਰੂ ਸਾਹਿਬ ਕੀ ਹੁਕਮ ਹੈ ਮੇਰੇ ਲਈ? ਗੁਰੂ ਸਾਹਿਬ ਕਹਿਣ ਲੱਗੇ ਕਿ ਮੇਰਾ ਸੀਸ ਕੱਲ ਨੂੰ ਕੱਟਿਆ ਜਾਣਾ ਏ,,ਤੂੰ ਇਸ ਸੀਸ ਨੂੰ ਅਨੰਦਪੁਰ ਸਾਹਿਬ ਪਹੁੰਚਾ ਦੇਵੀਂ। ਭਾਈ ਸਾਹਿਬ ਕਹਿਣ ਲੱਗੇ ਕਿ ਗੁਰੂ ਸਾਹਿਬ ਕੱਲਾ ਸੀਸ ਹੀ ਕਿਓਂ ਮੈਂ ਤੁਹਾਡਾ ਧੜ ਵੀ ਨਾਲ ਲੈ ਜਾਵਾਂਗਾ। ਗੁਰੂ ਸਾਹਿਬ ਕਹਿਣ ਲੱਗੇ ਕਿ ਨਹੀਂ ਕੱਲਾ ਸੀਸ ਲੈ ਜਾਂਵੀ ਕਿਓਂਕਿ ਸੀਸ ਨਾਲ ਸਾਡੇ ਕੇਸ ਹਨ। ਭਾਈ ਜੈਤਾ ਜੀ ਨੇ ਹੁਕਮ ਨਿਭਾਇਆ ਉਹ ਸੀਸ ਲੈ ਕੇ ਗੁਰੂ ਗੋਬਿੰਦ ਸਾਹਿਬ ਕੋਲ ਪਹੁੰਚ ਗਏ। ਗੁਰੂ ਸਾਹਿਬ ਉਸ ਸਮੇਂ ਨੌਂ ਦਸ ਕੁ ਸਾਲ ਦੇ ਸਨ। ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾ ਕਿ ਕਿਹਾ ਕਿ ਰੰਗਰੇਟਾ ਗੁਰੂ ਕਾ ਬੇਟਾ। ਉਹਨਾਂ ਕਦੇ ਵੀ ਨਹੀਂ ਕਿਹਾ ਕਿ ਰੰਘਰੇਟੇ ਗੁਰੂ ਕੇ ਬੇਟੇ,, ਇਹ ਖਿਤਾਬ ਪਾਤਸ਼ਾਹ ਨੇ ਉਸ ਸਮੇਂ ਸਿਰਫ ਭਾਈ ਜੈਤਾ ਜੀ ਨੂੰ ਗੁਰੂ ਘਰ ਦੀ ਸੇਵਾ ਅਤੇ ਪਿਆਰ ਬਦਲੇ ਦਿੱਤਾ ਸੀ। ਗੁਰੂ ਸਾਹਿਬ ਦੂਰ ਅੰਦੇਸ਼ੀ ਸਨ ਉਹਨਾਂ ਕਦੇ ਵੀ ਕਿਸੇ ਕਬੀਲੇ ਨੂੰ ਰੰਗਰੇਟੇ ਨਹੀਂ ਸੀ ਕਿਹਾ। ਪਾਤਸ਼ਾਹ ਜਵਾਨ ਹੁੰਦੇ ਆ,,ਕਬੀਲੇ ਅਤੇ ਸ਼੍ਰੇਣੀਆਂ ਵਿੱਚ ਵੰਡੇ ਹੋਇਆਂ ਨੂੰ ਗੁਰੂ ਸਾਹਿਬ ਨੇ ਖਾਲਸੇ ਬਣਾ ਦਿੱਤਾ ਅਤੇ ਬ੍ਰਹਾਮਣ ਦੇ ਜੂਲੇ ਹੋਠੋਂ ਕੱਢ ਕੇ ਅਜ਼ਾਦ ਕਰ ਦਿੱਤਾ। ਗੁਰੂ ਸਾਹਿਬ ਨੇ 1699 ਤੋਂ ਬਾਅਦ ਕਦੇ ਵੀ ਰੰਗਰੇਟਾ ਸ਼ਬਦ ਨਹੀਂ ਵਰਤਿਆ । ਕਿਓਕਿ ਹਰੇਕ ਕਬੀਲੇ ਅੰਦਰ ਬਹੁਤ ਬਹਾਦਰ ਅਤੇ ਜੋਰਾਵਰ ਲੋਕ ਸਨ। ਉਹਨਾਂ ਨੇ ਸਾਰੇ ਕਬੀਲਿਆਂ ਨੂੰ ਇੱਕ ਕਰ ਦਿੱਤਾ ਤੇ ਕਹਿ ਦਿੱਤਾ ਕਿ ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥ ਭਾਵ ਖਾਲਸਾ ਮੇਰਾ ਖਾਸ ਰੂਪ ਹੈ ਤੇ ਮੈਂ ਅੱਜ ਤੋਂ ਖਾਲਸੇ ਅੰਦਰ ਨਿਵਾਸ ਕਰ ਲਿਆ ਹੈ। ਗੁਰੂ ਸਾਹਿਬ ਨੇ ਬ੍ਰਹਾਮਣ ਦੇ ਛਿੱਤਰ ਵਿੱਚ ਪਾਣੀ ਪੀਂਦਿਆਂ ਨੂੰ ਅਤੇ ਭੁੰਝੇ ਸੁੱਟੇ ਹੋਏ ਚੌਲ ਖਾਂਦਿਆਂ ਨੂੰ ਬਾਦਸ਼ਾਹੀ ਦੇ ਦਿੱਤੀ। ਏਥੇ ਉਹਨਾਂ ਵਰਣ ਵੰਡ ਖਤਮ ਕਰ ਦਿੱਤੀ ਅਤੇ ਸਿੰਘ ਦਾ ਜਾਤ ਅਤੇ ਗੋਤ ਦੰਗਾ ਰੱਖ ਦਿੱਤਾ। ਫੇਰ ਗੁਰੂ ਸਾਹਿਬ ਨੇ ਕਿਹਾ ਕਿ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਢੇ ਤਿੰਨ ਫੁੱਟ ਕਿਰਪਾਨ ਪਾ ਕੇ ਆਪੋ ਆਪਣੇ ਕਬੀਲਿਆਂ ਦੀ ਮਸ਼ਹੂਰੀ ਕਰਨ ਲੱਗੇ ਹੋਏ । ਗੁਰੂ ਸਾਹਿਬ ਤੋਂ ਬਾਦਸ਼ਾਹੀ ਲੈ ਕੇ ਚੌਂਕੀ ਅੰਬੇਡਕਰ ਦੀ ਭਰਨ ਲੱਗੇ ਹੋਏ ਆ।ਤੁਹਾਡੀ ਜੁਰਤ ਕਿਵੇਂ ਪਈ ਗੁਰੂ ਸਾਹਿਬ ਦੇ ਨਿਵਾਸ ਅਸਥਾਨ ਨਾਲ ਛੇੜਛਾੜ ਕਰਨ ਦੀ । ਅੱਜ ਤੋਂ 35 ਚਾਲੀ ਸਾਲ ਪਹਿਲਾਂ ਨਾ ਕਿਸੇ ਨੇ ਇਹ ਕਿਹਾ ਸੀ ਕਿ ਫਲਾਨਾਂ ਸ਼ਹੀਦ ਫਲਾਨੇ ਕਬੀਲੇ ਵਿੱਚੋਂ ਹੈ ਅਤੇ ਨਾ ਕਦੇ ਕਿਸੇ ਨੇ ਇਹ ਕਿਹਾ ਸੀ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਹੋ। ਸ਼ਹੀਦਾਂ ਨੇ ਕਿਸੇ ਕਬੀਲੇ ਵਾਸਤੇ ਸ਼ਹਾਦਤਾਂ ਨਹੀਂ ਸੀ ਦਿੱਤੀਆਂ,, ਉਹਨਾਂ ਨੇ ਖਾਲਸਾ ਪੰਥ ਲਈ ਆਪਣੇ ਗੁਰੂ ਲਈ ਸ਼ਹਾਦਤਾਂ ਦਿੱਤੀਆਂ। ਏਥੇ ਮੇਰੇ ਵਰਗੇ ਬਹੁਤ ਆ ਜਿਹੜੇ ਸ਼ਹੀਦਾਂ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਆ ਪਰ ਆਪੋ ਆਪਣੇ ਬੂਥੇ ਚੈਕ ਕਰੋ ਕੀ ਵਾਕਿਆ ਅਸੀਂ ਉਹਨਾਂ ਦੇ ਵਾਰਿਸ ਹਾਂ ? ਕਿਉਂਕਿ ਉਹਨਾਂ ਦੀ ਲੜਾਈ ਕਿਸੇ ਕੰਧ ਦੀ ਜਾਂ ਵੱਟ ਦੀ ਲੜਾਈ ਨਹੀਂ ਸੀ । ਗੁਰੂ ਸਾਹਿਬ ਨੇ ਆਪਣੇ ਚਾਰ ਪੁੱਤ ਜ਼ੁਲਮ ਦੇ ਖਿਲਾਫ ਵਾਰੇ ਆ। ਉਹਨਾ ਆਪਣਾ ਸਾਰਾ ਪ੍ਰੀਵਾਰ ਗਰੀਬ ਸਿੱਖਾਂ ਨੂੰ ਬਾਦਸ਼ਾਹੀ ਦੇਣ ਲਈ ਵਾਰਿਆ। ਪਰ ਜੇਕਰ ਤੁਸੀਂ ਓਸੇ ਤਰਾਂ ਹੀ ਵਰਣ ਵੰਡ ਵਿੱਚ ਜਾਂ ਸਰੇਣੀਆਂ ਵਿੱਚ ਹੀ ਜਿਓਂਣਾ ਤਾਂ ਘੱਟੋ ਘੱਟ ਗੋਤ ਤਾਂ ਬ੍ਰਾਹਮਣ ਦੇ ਚੋਰੀ ਕਰਿਆ ਕਰੋ। ਸ਼ਰਮੇ ,ਗੁਪਤੇ, ਇਹ ਗੋਤ ਆਪਣੇ ਨਾਮ ਨਾਲ ਲਾਇਆ ਕਰੋ। ਸਿੱਖ ਦੀ ਗੋਤ ਅਤੇ ਜਾਤ ਸਿਰਫ਼ ਦੰਗਾ ਹੈ। ਦੰਗਾ ਭਾਵ ਦੋ ਤਰਾਂ ਦਾ ਯੁੱਧ ਇੱਕ ਅੰਦਰ ਦਾ ਇੱਕ ਬਾਹਰ ਦਾ। ਅੰਦਰ ਦਾ ਯੁੱਧ ਵਿਕਾਰਾਂ ਖਿਲਾਫ ਅਤੇ ਬਾਹਰ ਦਾ ਯੁੱਧ ਜ਼ੁਲਮ ਦੇ ਖਿਲਾਫ ਅਨੰਦਪੁਰ ਤੋਂ ਖੈਹਬਰ