Learn Punjabi Daily
Статистикаਸਤਿ ਸ੍ਰੀ ਅਕਾਲ 🙏 Sat Sri Akaal You can learn Punjabi Language in this Channel. Join our discussion group 🧾 to ask your queries, talk with 👱 other learners & practice your 🐱 Punjabi skills 👇 https://t.me/Learn_Punjabi Happy Learning 😊✌️
- Последний пост
- 1 авг.
- Последнее чтение
- 13 авг.
- Постов за неделю
- 0
- Всего постов
- 26
- Тип
- открытый
- Язык
- английский
- В каталоге с
- 13 авг.
- 1/24сутки в ленте
- 210
- 1/48двое суток
- 240
- 1/72трое суток
- 259
Оценка по просмотрам недавних постов: пост набирает почти всё за первые сутки.
Посты
Everyday Punjabi Sentences related to ਅਚਾਰ (Achaar, Pickle): 1. ਮੈਨੂੰ ਅੰਬ ਦਾ ਅਚਾਰ ਬਹੁਤ ਪਸੰਦ ਏ। Mainu amb da achaar bahut pasand ae. I really like mango pickle. 2. ਮਾਤਾ ਜੀ ਨੇ ਨਿੰਬੂ ਅਤੇ ਮਿਰਚਾਂ ਦਾ ਅਚਾਰ ਪਾਇਆ ਹੈ। Mata ji ne nimbu ate mirchaan da achaar paaya hai. Mother has made lemon and chili pickle. 3. ਗਾਜਰ ਅਤੇ ਅਦਰਕ ਦਾ ਅਚਾਰ ਬਹੁਤ ਸਵਾਦ ਹੁੰਦਾ ਹੈ। Gajar ate adrak da achaar bahut swaad hunda hai. Carrot and ginger pickle is very tasty. 4. ਔਲ਼ੇ ਦਾ ਅਚਾਰ ਖਾਣਾ ਚੰਗਾ ਹੁੰਦਾ ਹੈ। Aule da achaar khaana changa hunda hai. Eating amla pickle is good. 5. ਸਾਨੂੰ ਬਾਹਲੇ ਸਵਾਦਾਂ ਦਾ ਲਾਲਚ ਨਹੀਂ, ਅਸੀਂ ਤਾਂ ਰੋਟੀ ਉੱਤੇ ਅਚਾਰ ਰੱਖ ਕੇ ਵੀ ਖਾ ਲਵਾਂਗੇ। Sanu bahle swadan da laalach nahi, asi tan roti utte achaar rakh ke vi kha lavaange. We are not tempted by many different flavors; we can even eat by putting pickle on our roti. #Everyday_sentences@LearnPanjabi
Use of ਨੇ (ne) in Punjabi: ਨੇ (ne) is one of the most important Punjabi grammar markers, and it often confuses beginners because English doesn't have an exact equivalent. What does ਨੇ (ne) mean? ਨੇ is not translated directly into English. It is a marker placed after the person who performed an action in many past-tense sentences. Think of it like this: Subject + ਨੇ + Object + Verb Examples ਰਾਮ ਨੇ ਰੋਟੀ ਖਾਧੀ। Ram ne roti khaadhi. Ram ate the food. Here: ਰਾਮ = Ram ਨੇ = subject marker ਰੋਟੀ = food ਖਾਧੀ = ate ਮੈਂ ਨੇ ❌ (Wrong) With the pronouns "I", "you" etc., ਨੇ is not used. Natural way to say: ਮੈਂ ਰੋਟੀ ਖਾਧੀ। (No ਨੇ in modern standard speech.) He = ਉਸ ਨੇ She = ਉਸ ਨੇ They = ਉਹਨਾਂ ਨੇ We = ਅਸੀਂ (without ਨੇ in modern usage) You = ਤੁਸੀਂ (without ਨੇ in modern usage) Examples: ਉਸ ਨੇ ਕਿਤਾਬ ਪੜ੍ਹੀ। He/She read the book. ਉਹਨਾਂ ਨੇ ਕੰਮ ਕੀਤਾ। They did the work. When do we use ਨੇ? Generally, ਨੇ is used: Mostly in the past tense. Especially when someone did something to something else (a completed action). Examples: ਸੀਤਾ ਨੇ ਚਾਹ ਬਣਾਈ। Sita made tea. ਮੋਹਨ ਨੇ ਦਰਵਾਜ਼ਾ ਖੋਲ੍ਹਿਆ। Mohan opened the door. When do we NOT use ਨੇ? Usually not in present or future tense. ਰਾਮ ਖਾਂਦਾ ਹੈ। Ram eats. ਰਾਮ ਖਾਏਗਾ। Ram will eat. (No ਨੇ here.) Easy rule for beginners Whenever you see: Someone + ਨੇ + did something think "ਨੇ marks the doer of a completed action." Examples: ਮਾਂ ਨੇ ਰੋਟੀ ਬਣਾਈ। → Mother made roti. ਪਿਤਾ ਨੇ ਕਾਰ ਚਲਾਈ। → Father drove the car. ਬੱਚਿਆਂ ਨੇ ਖੇਡ ਖੇਡੀ। → The children played a game. Don't try to translate ਨੇ into English. Just recognize it as a grammar marker that tells you who performed the action. #LearnPunjabi@LearnPanjabi
Everyday Punjabi Sentences: ਬੱਤੀ ਗਈ ਨੂੰ ਪੰਜ ਘੰਟੇ ਹੋ ਗਏ, ਹਾਲੇ ਤੱਕ ਨੀ ਆਈ। Batti gayi nu panj ghante ho gaye, haale takk ni aayi. The electricity has been out for five hours and still hasn't come back. ਕੱਲ੍ਹ ਸਵੇਰ ਦਾ ਇਹ ਪੱਖਾ ਨਹੀਂ ਚੱਲ ਰਿਹਾ। Kallh saver da eh pakha nahi chall riha. This fan has not been working since yesterday morning. ਇੱਕ ਇੰਨੀ ਗਰਮੀ ਏ, ਦੂਜਾ ਸਾਡਾ ਏਸੀ ਖਰਾਬ ਏ। Ikk inni garmi e, dooja saada AC kharaab e. First, it is so hot, and on top of that, our AC is broken. ਬਲਬ ਸੜ ਗਿਆ ਏ, ਇਹਨੂੰ ਬਦਲਨਾ ਪੈਣਾ। Bulb sarh gaya e, ehnu badalna paina. The light bulb has burned out. It will have to be replaced. ਬਿਜਲੀ ਠੀਕ ਕਰਨ ਵਾਲੇ ਨੂੰ ਬੁਲਾਓ। Bijli theek karan wale nu bulao. Call the electrician. #Everyday_sentences@LearnPanjabi
Everyday Punjabi Sentences related to cleanliness (Saaf-Safaai): 1. ਆਪਣੇ ਸਰੀਰ ਨੂੰ ਸਾਫ਼-ਸੁਥਰਾ ਰੱਖਿਆ ਕਰੋ। Apne sareer nu saaf-suthra rakhya karo. Keep your body clean. 2. ਵਿਹੜੇ ਵਿੱਚ ਪੱਤੇ ਬਹੁਤ ਡਿੱਗੇ ਨੇ, ਝਾੜੂ ਫ਼ੇਰ ਦਿਓ। Vehrhe vich patte bahut digge ne, jhaadu pher deo. A lot of leaves have fallen in the courtyard, please sweep them up. 3. ਮੈਂ ਹੁਣੇ ਪੋਚਾ ਲਾ ਕੇ ਹਟੀ ਆਂ, ਕੋਈ ਜਣਾ ਪੈੜਾਂ ਨਾ ਲਾਇਓ। Mai hune pocha laa ke hati aan, koi jana pairhaan na laeyo. I have just finished mopping the floor, please don't walk on it. 4. ਮਾਤਾ ਜੀ ਨੇ ਸਵੇਰੇ ਉੱਠ ਕੇ ਘਰ ਵਿੱਚ ਝਾੜੂ-ਪੋਚਾ ਲਾਇਆ। Mata ji ne savere uth ke ghar vich jhaadu-pocha laaya. Mother got up in the morning and swept and mopped the house. 5. ਕਹਿੰਦੇ ਨੇ ਜਿੱਥੇ ਸਾਫ਼-ਸਫਾਈ ਹੋਵੇ, ਓਥੇ ਰੱਬ ਵਸਦਾ ਏ। Kehnde ne jitthe saaf-safaai hove, othe Rabb vasda e. People say that where there is cleanliness, God lives there. #Everyday_sentences@LearnPanjabi
ਗੁਰਮੁਖੀ ਪੰਜਾਬੀ ਕੈਦਾ Gurmukhi Punjabi Kaida (Primer) #Punjabibooks@LearnPanjabi
Everyday Punjabi Sentences: Audio: https://t.me/LearnPanjabi/1768?comment=299742 1. ਮਾਂ ਨੇ ਛੋਟੇ ਬੱਚੇ ਨੂੰ ਨਵ੍ਹਾਇਆ। Maan ne chhote bache nu navhaaya. Mother bathed the small child. 2. ਮਾਸਟਰ ਜੀ ਨੇ ਬੱਚਿਆਂ ਕੋਲੋਂ ਕੰਮ ਕਰਵਾਇਆ। Master ji ne bacheyaan kolon kam karvaya. The teacher made the children do the work. 3. ਮੈਂ ਪ੍ਰਾਹੁਣਿਆਂ ਨੂੰ ਚਾਹ ਪਿਲਾਈ। Mai prahuneyan nu chaah pilai. I served tea to the guests. 4. ਸਾਨੂੰ ਉਹਨਾਂ ਦੇ ਨਾਟਕ ਨੇ ਬਹੁਤ ਹਸਾਇਆ। Sanu ohna de natak ne bahut hasaaya. Their play made us laugh a lot. 5. ਮੈਂ ਮਾਲੀ ਕੋਲੋਂ ਕਿਆਰੀਆਂ ਦੀ ਗੋਡੀ ਕਰਵਾਈ। Mai maali kolon keyariyan di godi karvaai. I had the gardener weed the flower beds. #Everyday_sentences@LearnPanjabi
https://youtu.be/NCqL3NOZ1wQ #Punjabisong@LearnPanjabi
Everyday Punjabi Sentences using ਯਾਦ: 1. ਕਾਕੇ! ਪੰਜ ਦਾ ਪਹਾੜਾ ਯਾਦ ਕਰਕੇ ਸੁਣਾਓ। Kake! Panj da pahaada yaad karke sunao. Kid! Remember (learn) and recite the table of five. 2. ਮੈਨੂੰ ਤੁਹਾਡੀ ਬੜੀ ਯਾਦ ਆਉਂਦੀ ਏ। Mainu tuhadi badi yaad aundi e. I miss you a lot. 3. ਮੈਨੂੰ ਹਾਲੇ ਵੀ ਯਾਦ ਏ ਜਦੋਂ ਮੈਂ ਪਹਿਲੀ ਵਾਰ ਪੰਜਾਬ ਗਈ ਸੀ। Mainu haale vi yaad e jadon mai pehli vaar Punjab gayi si. I still remember when I went to Punjab for the first time. 4. ਉਹ ਮੇਰੀਆਂ ਯਾਦਾਂ ਵਿੱਚ ਵਸਿਆ ਹੋਇਆ ਏ। Oh meriyan yaadan vich vaseya hoya e. He is deeply present in my memories. 5. ਮੈਂ ਤੈਨੂੰ ਹਰ ਰੋਜ਼ ਯਾਦ ਕਰਦੀ ਆਂ। Mai tainu har roz yaad kardi aan. I remember you every day. / I miss you every day. #Everyday_sentences@LearnPanjabi
https://youtu.be/hXOkAypYlhk #Gurbani@LearnPanjabi
Everyday Punjabi Sentences: 1. ਮੈਨੂੰ ਪੰਜਾਬੀ ਬੋਲਣੀ ਬਹੁਤ ਪਸੰਦ ਏ। Mainu Punjabi bolni bahut pasand e. I really like speaking Punjabi. 2. ਮੈਂ ਪੰਜਾਬੀ ਬੋਲਣੀ ਸਿੱਖਣੀ ਆ। Mai Punjabi bolni sikhni aa. I want to learn to speak Punjabi. 3. ਮੈਨੂੰ ਪੰਜਾਬੀ ਗਾਣੇ ਬਹੁਤ ਵਧੀਆ ਲਗਦੇ ਨੇ। Mainu Punjabi gaane bahut vadhiya lagde ne. I really like Punjabi songs. 4. ਪੰਜਾਬੀ ਬਹੁਤ ਮਿੱਠੀ ਬੋਲੀ ਏ। Punjabi bahut mithi boli e. Punjabi is a very sweet language. 5. ਮੈਂ ਪੰਜਾਬ ਘੁੰਮਣ ਜਾਣਾ ਏ। Mai Punjab ghumman jaana e. I am going to visit Punjab. #Everyday_sentences@LearnPanjabi
ਉਲਾਂਘ (ulaangh) (also ਲਾਂਘ (laangh) in speaking) ਲੰਮਾ ਕਦਮ, ਪਲਾਂਘ। ਕਿਸੇ ਲੰਮੇ ਕਦਮ ਦੁਆਰਾ ਤੈਅ ਕੀਤੀ ਗਈ ਦੂਰੀ। A long step or stride; the distance covered by a single long step. ਉਸਨੇ ਇੱਕ ਲਾਂਘ ਪੁੱਟੀ। ਦੋ ਲਾਂਘਾਂ ਵਿੱਚ ਹੀ ਉਹ ਦਰਵਾਜ਼ੇ ਤੱਕ ਪਹੁੰਚ ਗਿਆ। #Wordoftheday@LearnPanjabi
Everyday Punjabi Sentences: 1. ਗਰਮੀ ਬਹੁਤ ਆ, ਪੱਖਾ ਚਲਾਓ। Garmi bahut aa, pakhkha chalaao. It is very hot, turn on the fan. 2. ਬਾਹਰ ਦਰਖਤਾਂ ਦੀ ਛਾਵੇਂ ਬੈਠਦੇ ਆਂ। Baahar darakhtaan di chhaven baithde aan. Let's sit outside in the shade of the trees. 3. ਇੰਨੀ ਗਰਮੀ ਵਿੱਚ ਠੰਡੀ-ਠਾਰ ਕੁਲਫ਼ੀ ਖਾਣ ਦਾ ਵੱਖਰਾ ਹੀ ਨਜ਼ਾਰਾ ਏ। Inni garmi vich thandi-thaar kulfi khaan da vakhra hi nazara e. Eating ice-cold kulfi in such heat is a special experience. 4. ਇੰਨੀ ਗਰਮੀ ਵਿੱਚ ਤਾਂ AC ਵੀ ਕੁਝ ਨਹੀਂ ਕਰਦਾ। Inni garmi vich tan AC vi kujh nahi karda. In such heat, even the AC does not do much. 5. ਗਰਮੀਆਂ ਵਿੱਚ ਦਿਨ ਵੱਡੇ ਹੋ ਜਾਂਦੇ ਨੇ। Garmiyan vich din vadde ho jande ne. In summer, the days become longer. #Everyday_sentences@LearnPanjabi
Ordinal Numbers in Punjabi (1-20) ਪਹਿਲਾ (Paela): First ਦੂਜਾ (Dooja): Second ਤੀਜਾ (Teeja): Third ਚੌਥਾ (Chautha): Forth ਪੰਜਵਾਂ (Panjwa'n): Fifth ਛੇਵਾਂ (Chhewa'n): Sixth ਸੱਤਵਾਂ (Sattwa'n): Seventh ਅੱਠਵਾਂ (Atthwa'n): Eighth ਨੌਂਵਾਂ (Naunwa'n): Ninth ਦਸਵਾਂ (Daswa'n): Tenth ਗਿਆਰਵਾਂ (Geyarwa'n): Eleventh ਬਾਰ੍ਹਵਾਂ (Bahrwa'n): Twelfth ਤੇਰ੍ਹਵਾਂ (Tehrwa'n): Thirteenth ਚੌਦ੍ਹਵਾਂ (Chaudhwa'n): Fourteenth ਪੰਦਰ੍ਹਵਾਂ (Pandharwa'n): Fifteenth ਸੋਲ੍ਹਵਾਂ (Sohlwa'n): Sixteenth ਸਤਾਰ੍ਹਵਾਂ (Sataahrwa'n): Seventeenth ਅਠਾਰ੍ਹਵਾਂ (Athaahrwa'n): Eighteenth ਉੱਨ੍ਹੀਵਾਂ (Unnheenwa'n): Nineteenth ਵੀਹਵਾਂ (Veehwa'n): Twentieth #LearnPunjabi@LearnPanjabi
Everyday Punjabi Sentences: 1. ਆਪਾਂ ਪਹਿਲਾਂ ਵੀ ਕਿਤੇ ਮਿਲੇ ਆਂ। Aapan pehlan vi kite mile aan. We have met somewhere before. 2. ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਆ ਰਿਹਾ ਏ। Mainu thoda-thoda yaad aa riha e. I am starting to remember a little. 3. ਮੈਂ ਤੁਹਾਨੂੰ ਪਹਿਲਾਂ ਵੀ ਕਿਤੇ ਦੇਖਿਆ ਏ। Mai tuhanu pehlan vi kite dekhya e. I have seen you somewhere before. 4. ਆਪਾਂ ਪਿਛਲੇ ਸਾਲ ਮਨਿੰਦਰ ਦੇ ਵਿਆਹ ਉੱਤੇ ਮਿਲੇ ਸੀ। Aapan pichhle saal Maninder de viaah utte mile si. We met at Maninder's wedding last year. 5. ਹਾਂਜੀ! ਮੈਨੂੰ ਹੁਣ ਚੇਤਾ ਆਇਆ, ਆਪਾਂ ਵਿਆਹ 'ਤੇ ਮਿਲੇ ਸੀ। Haanji! Mainu hun cheta aaya, aapan viaah te mile si. Yes! I remember now, we met at the wedding. #Everyday_sentences@LearnPanjabi
https://youtu.be/0e9KN5L5MvA #Gurbani@LearnPanjabi
https://youtu.be/lurJBplL2RE #Gurbani@LearnPanjabi
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ jaat kaa garab na kareeahu koiee || ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ । (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) No one should be proud of his social class and status. ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ braham bi(n)dhe so braahaman hoiee ।।1।। ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੧। He alone is a Brahmin, who knows God. ।।1।। ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ jaat kaa garab na kar moorakh gavaaraa || ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ । Do not be proud of your social class and status, you ignorant fool! ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ eis garab te chaleh bahut vikaaraa ।। rahaau ।। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ।੧।ਰਹਾਉ। So much sin and corruption comes from this pride. ।।Pause।। ਚਾਰੇ ਵਰਨ ਆਖੈ ਸਭੁ ਕੋਈ ॥ chaare varan aakhai sabh koiee || ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ । Everyone says that there are four castes, four social classes. ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ braham bi(n)dh te sabh opat hoiee ।।2।। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ।੨। They all emanate from the drop of God's Seed. ।।2।। ਮਾਟੀ ਏਕ ਸਗਲ ਸੰਸਾਰਾ ॥ maaTee ek sagal sa(n)saaraa || ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) The entire universe is made of the same clay. ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ॥੩॥ bahu bidh bhaa(n)dde ghaRai kum(h)aaraa ।।3।। (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, ।੩। The Potter has shaped it into all sorts of vessels. ।।3।। ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ pa(n)ch tat mil dhehee kaa aakaaraa || ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ । The five elements join together, to make up the form of the human body. ਘਟਿ ਵਧਿ ਕੋ ਕਰੈ ਬੀਚਾਰਾ ॥੪॥ ghaT vadh ko karai beechaaraa ।।4।। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ।੪। Who can say which is less, and which is more? ।।4।। ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ kahat naanak ih jeeau karam ba(n)dh hoiee || ਨਾਨਕ ਆਖਦਾ ਹੈ—(ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ । Says Nanak, this soul is bound by its actions. ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ bin satigur bheTe mukat na hoiee ।।1।। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ।੫।੧। Without meeting the True Guru, it is not liberated. ।।1।। Guru Amar Daas Ji in Raag Bhairao - 1128 #Gurbani@LearnPanjabi
Everyday Punjabi Sentences related to taking care: 1. ਤੁਸੀਂ ਆਪਣਾ ਖਿਆਲ ਰੱਖਿਓ। Tusi apna khyaal rakheyo. Please take care of yourself. 2. ਤੁਸੀਂ ਬਾਹਲਾ ਫ਼ਿਕਰ ਨਾ ਕਰਿਓ। Tusi bahla fikar na kareyo. Please do not worry too much. 3. ਤੂੰ ਆਪਣਾ ਧਿਆਨ ਰੱਖੀਂ। Tu apna dhyaan rakheen. Take care of yourself. 4. ਤੂੰ ਧਿਆਨ ਨਾਲ ਘਰੇ ਜਾਵੀਂ। Tu dhyaan naal ghare javeen. Go home carefully. 5. ਤੂੰ ਆਪਣੇ ਘਰਦਿਆਂ ਦਾ ਖਿਆਲ ਰੱਖੀਂ। Tu apne ghardeyan da khyaal rakheen. Take care of your family members. ਤੂੰ (tu) = more direct, informal, friendly, singular ਤੁਸੀਂ (tusi) = formal, respectful, plural #Everyday_sentences@LearnPanjabi
Everyday Punjabi Sentences: Audio: https://t.me/LearnPanjabi/1754?comment=297278 1. ਮੀਂਹ ਬੜਾ ਤੇਜ ਆਇਆ। Meenh bada tej aaya. It rained very heavily. 2. ਮੀਂਹ ਕਿੰਨ੍ਹਾ ਚਿਰ ਹੀ ਪੈਂਦਾ ਰਿਹਾ। Meenh kinna chir hi painda riha. It kept raining for a long time. 3. ਰਾਹ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ। Raah vich meenh da paani kharha ho gaya. Rainwater collected on the road. 4. ਕੱਚੇ ਰਾਹ ਵਿੱਚ ਪਾਣੀ ਨਾਲ ਗਾਰਾ ਹੋ ਗਿਆ। Kacche raah vich paani naal gaara ho gaya. The dirt road became muddy because of the water. 5. ਮੇਰੇ ਸੂਟ 'ਤੇ ਗੰਦੇ ਪਾਣੀ ਦੇ ਛਿੱਟੇ ਪੈ ਗਏ। Mere suit te gande paani de chhitte pai gaye. Dirty water splashed onto my suit. 6. ਮੇਰੀ ਜੁੱਤੀ ਵਿੱਚ ਪਾਣੀ ਪੈ ਗਿਆ। Meri jutti vich paani pai gaya. Water got into my shoe. 7. ਮੇਰੇ ਕੋਲ ਛਤਰੀ ਵੀ ਨਹੀਂ ਸੀ। Mere kol chhatri vi nahi si. I did not even have an umbrella. 8. ਮੇਰੇ ਸਾਰੇ ਕੱਪੜੇ ਭਿੱਜ ਗਏ। Mere saare kapprhe bhejj gaye. All my clothes got wet. 9. ਮੈਨੂੰ ਮੀਂਹ ਵਿੱਚ ਨਹਾਉਣਾ ਪਸੰਦ ਏ। Mainu meenh vich nahauna pasand e. I like bathing in the rain. 10. ਜੇ ਹੋਰ ਨਹੀਂ ਤਾਂ, ਚਲੋ ਮੀਂਹ ਨਾਲ ਥੋੜ੍ਹੀ ਗਰਮੀ ਤਾਂ ਘਟੀ। Je hor nahi tan, chalo meenh naal thorhi garmi tan ghati. If nothing else, at least the rain reduced the heat a little. #Everyday_sentences@LearnPanjabi
🚌 Everyday sentences related to Bus Travel: Asking for Directions • Where is the bus stand? ਬੱਸ ਅੱਡਾ ਕਿੱਥੇ ਹੈ? (Bus Adda Kitthe Hai?) • Which bus goes to ___? .... ਜਾਣ ਵਾਲੀ ਬੱਸ ਕਿਹੜੀ ਹੈ? (.... Jaan Vaali Bus Kehri Hai?) • Does this bus go to ___? ਕੀ ਇਹ ਬੱਸ .... ਜਾਂਦੀ ਹੈ? (Ki Eh Bus .... Jaandi Hai?) • Where do I get down for ___? ਮੈਂ _ ਲਈ ਕਿੱਥੇ ਉਤਰਨਾ ਹੈ? (Main _ Lai Kitthe Uttarna Hai?) • What is the bus fare? ਬੱਸ ਦਾ ਕਿਰਾਇਆ ਕਿੰਨਾ ਹੈ? (Bus Da Kiraya Kinna Hai?) Inside the Bus • Is this seat free? ਕੀ ਇਹ ਸੀਟ ਖਾਲੀ ਹੈ? (Ki Eh Seat Khaali Hai?) • Please tell me when we reach ___ ਕਿਰਪਾ ਕਰਕੇ ਦੱਸ ਦਿਓ ਜਦੋਂ ਅਸੀਂ _ ਪਹੁੰਚਾਂਗੇ (Kirpa Karke Dass Deo Jadon Asin _ Pahunchange) • This is my stop ਮੇਰਾ ਅੱਡਾ ਇਹੀ ਹੈ (Mera Adda Ehi Hai) • Where is the next stop? ਅਗਲਾ ਅੱਡਾ ਕਿੱਥੇ ਹੈ? (Agla Adda Kitthe Hai?) 🚖 Auto-Rickshaw (Tuk-Tuk) Travel Hailing an Auto • Auto! (Calling an auto) ਆਟੋ! (Auto!) • How much will it cost to go to ___? .... ਜਾਣ ਦੇ ਕਿੰਨੇ ਪੈਸੇ ਲੱਗਣਗੇ? (.... Jaan De Kinne Paise Laggange?) • Please go slow ਕਿਰਪਾ ਕਰਕੇ ਹੌਲੀ ਚਲਾਓ (Kirpa Karke Hauli Chalao) • Stop here, please ਇੱਥੇ ਰੋਕੋ, ਕਿਰਪਾ ਕਰਕੇ (Etthe Roko, Kirpa Karke) • I don’t have change ਮੇਰੇ ਕੋਲ਼ ਟੁੱਟੇ ਪੈਸੇ ਨਹੀਂ ਹਨ। (Mere Kol Tutte Paise Nahi Hann) 🚶 Walking & Short Distances • How far is ___? _ ਕਿੰਨੀ ਦੂਰ ਹੈ? (_ Kinni Door Hai?) • Can we walk from here? ਕੀ ਅਸੀਂ ਇੱਥੋਂ ਪੈਦਲ ਜਾ ਸਕਦੇ ਹਾਂ? (Ki Asin Etthon Paidal Ja Sakde Haan?) • Turn left / right ਖੱਬੇ ਮੁੜੋ / ਸੱਜੇ ਮੁੜੋ (Khabbe Murho / Sajje Murho) • Go straight ਸਿੱਧੇ ਚਲੋ (Siddhe Chalo) • It’s near / far ਇਹ ਨੇੜੇ ਹੈ / ਦੂਰ ਹੈ (Eh Nede Hai / Door Hai) 🔄 Common Follow-Ups • Can you drop me here? ਕੀ ਤੁਸੀਂ ਮੈਨੂੰ ਇੱਥੇ ਛੱਡ ਸਕਦੇ ਹੋ? (Ki Tusi Mainu Etthe Chhad Sakde Ho?) • I am in a hurry ਮੈਂ ਜਲਦੀ ਵਿੱਚ ਹਾਂ (Main Jaldi Vich Haan) • Please wait for me ਮੇਰੇ ਲਈ ਇੰਤਜ਼ਾਰ ਕਰੋ (Mere Lai Intzaar Karo) #Everyday_sentences@LearnPanjabi